ਨਵੀਂ ਦਿੱਲੀ: ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਬਾਹਰਲੀ ਠੰਢ ਤੋਂ ਆਪਣੇ ਆਪ ਨੂੰ ਬਚਾਉਣ ਲਈ ਅਸੀਂ ਗਰਮ ਕੱਪੜੇ ਪਾਉਂਦੇ ਹਾਂ, ਪਰ ਸਰਦੀਆਂ ਦੇ ਮੌਸਮ ਵਿੱਚ ਆਪਣੇ ਆਪ ਨੂੰ ਅੰਦਰੂਨੀ ਤੌਰ 'ਤੇ ਸੁਰੱਖਿਅਤ ਕਰਨਾ ਬਹੁਤ ਜ਼ਰੂਰੀ ਹੈ। ਚੰਗੀ ਗੱਲ ਇਹ ਹੈ ਕਿ ਸਾਡਾ ਸਰੀਰ ਗਰਮੀ ਦੇ ਮੁਕਾਬਲੇ ਸਰਦੀਆਂ ਵਿੱਚ ਭੋਜਨ ਪਚਾਉਣ ਵਿੱਚ ਵਧੇਰੇ ਸਮਰੱਥ ਹੈ। ਅਜਿਹੀ ਸਥਿਤੀ ਵਿੱਚ ਇਹ ਜਾਣਨਾ ਜ਼ਰੂਰੀ ਹੈ ਕਿ ਸਾਨੂੰ ਠੰਢ ਦੇ ਮੌਸਮ ਵਿੱਚ ਕਿਹੜੀਆਂ ਚੀਜ਼ਾਂ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।


ਜੜ੍ਹ ਵਾਲੀਆਂ ਸਬਜ਼ੀਆਂ: ਸਰਦੀਆਂ ਦਾ ਮੌਸਮ ਜੜ ਵਾਲੀਆਂ ਸਬਜ਼ੀਆਂ ਲਈ ਜਾਣਿਆ ਜਾਂਦਾ ਹੈ। ਇਸ ਮੌਸਮ ਵਿੱਚ ਗਾਜਰ, ਸ਼ਲਗਮ, ਸ਼ਕਰਕੰਦ ਖਾਣ ਨਾਲ ਸਰੀਰ ਨੂੰ ਬਹੁਤ ਜ਼ਿਆਦਾ ਊਰਜਾ ਤੇ ਗਰਮੀ ਮਿਲਦੀ ਹੈ।

ਡ੍ਰਾਈਫਰੂਟਸ, ਨਟਜ਼: ਡ੍ਰਾਈਫਰੂਟਸ ਜਿਵੇਂ ਖਜੂਰ, ਨਟਜ਼, ਮੂੰਗਫਲੀ, ਬਦਾਮ ਤੇ ਨਾਰੀਅਲ ਤੇ ਤੇਲ ਬੀਜ ਜਿਵੇਂ ਕੱਦੂ ਦੇ ਬੀਜ ਤੇ ਤੇਲ ਦੇ ਬੀਜ ਮੈਗਨੀਸ਼ੀਅਮ ਤੇ ਜ਼ਿੰਕ ਵਰਗੇ ਪੋਸ਼ਕ ਤੱਤਾਂ ਦੀ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ। ਇਹ ਊਰਜਾ ਦੇ ਬਹੁਤ ਚੰਗੇ ਸ੍ਰੋਤ ਹਨ, ਜਿਸ ਦੀ ਸਾਨੂੰ ਸਰਦੀਆਂ ਦੇ ਮੌਸਮ ਵਿੱਚ ਵੀ ਲੋੜ ਹੈ।

ਹਰੀਆਂ ਸਬਜ਼ੀਆਂ: ਸਰਦੀਆਂ ਦੇ ਮੌਸਮ ਵਿੱਚ ਹਰੀਆਂ ਸਬਜ਼ੀਆਂ ਬਹੁਤ ਜ਼ਿਆਦਾ ਮਿਲਦੀਆਂ ਹਨ, ਜਿਵੇਂ ਪਾਲਕ, ਮੇਥੀ, ਸੋਇਆ, ਗੋਭੀ। ਇਨ੍ਹਾਂ ਹਰੀਆਂ ਸਬਜ਼ੀਆਂ ਵਿੱਚ ਵਿਟਾਮਿਨ ਏ ਤੇ ਵਿਟਾਮਿਨ ਸੀ ਪਾਏ ਜਾਂਦੇ ਹਨ, ਜੋ ਸਾਡੀ ਪ੍ਰਤੀਰੋਧੀ ਸ਼ਕਤੀ ਨੂੰ ਵਧਾਉਣ ਵਿੱਚ ਤੇ ਇਨਫੈਕਸ਼ਨ ਨਾਲ ਲੜਨ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ।

ਖੱਟੇ ਫਲ: ਨਿੰਬੂ, ਆਵਲਾ, ਸੰਤਰੇ ਤੇ ਅੰਗੂਰ ਬਹੁਤ ਰਸੀਲੇ ਤੇ ਮਿੱਠੇ ਫਲ ਸਰਦੀਆਂ ਦੇ ਮੌਸਮ ਵਿਚ ਵਧੇਰੇ ਗੁਣਕਾਰੀ ਹੁੰਦੇ ਹਨ। ਇਸ ਦੇ ਨਾਲ ਹੀ ਮੌਸਮੀ ਫਲ ਖਾਣ ਨਾਲ ਸਰੀਰ ਨੂੰ ਬਹੁਤ ਲਾਭ ਹੁੰਦਾ ਹੈ। ਇਸ ਲਈ ਸਰਦੀਆਂ ਦੇ ਮੌਸਮ ਵਿੱਚ ਖੱਟੇ ਫਲ ਖਾਓ ਤੇ ਇਮਿਊਨਿਟੀ ਵਧਾਓ।

ਮਸਾਲੇ: ਅਦਰਕ, ਜੀਰਾ, ਦਾਲਚੀਨੀ ਉਹ ਮਸਾਲੇ ਹਨ ਜੋ ਸਰਦੀਆਂ ਦੇ ਮੌਸਮ ਵਿੱਚ ਨਿਯਮਤ ਰੂਪ ਵਿਚ ਵਰਤੇ ਜਾਣੇ ਚਾਹੀਦੇ ਹਨ। ਇਹ ਸਾਡੇ ਸਰੀਰ ਦਾ ਤਾਪਮਾਨ ਵਧਾਉਂਦੇ ਹਨ ਤੇ ਖੂਨ ਦੇ ਗੇੜ ਨੂੰ ਵੀ ਕਾਇਮ ਰੱਖਦੇ ਹਨ। ਇਸ ਦੇ ਨਾਲ ਇਹ ਮਸਾਲੇ ਹਾਜ਼ਮੇ ਨੂੰ ਵੀ ਠੀਕ ਰੱਖਦੇ ਹਨ। ਸਰਦੀਆਂ ਵਿਚ ਅਦਰਕ ਦੀ ਵਰਤੋਂ ਕਰਨ ਨਾਲ ਗਲੇ ਦੀ ਖਰਾਸ਼ ਜਾਂ ਬਲਗਮ ਤੋਂ ਰਾਹਤ ਮਿਲਦੀ ਹੈ।

ਬਾਲੀਵੁੱਡ ਅਭਿਨੇਤਰੀਆਂ ਨੇ ਕਿਵੇਂ ਮਨਾਇਆ ਕਰਵਾਚੌਥ, ਸਾਹਮਣੇ ਆਈਆਂ ਖੂਬਸੂਰਤ ਫੋਟੋਆਂ

USA Election : JOE Biden ਜਿੱਤੇ ਦੇ ਬੇਹਦ ਨਜ਼ਦੀਕ ਪਹੁੰਚੇ | America

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904