Watching reels may causes Mass psychogenic illness: ਅੱਜ ਕੱਲ੍ਹ ਲੋਕਾਂ ਨੂੰ ਸੋਸ਼ਲ ਮੀਡੀਆ ਦੀ ਕਾਫੀ ਆਦਤ ਪੈ ਗਈ ਹੈ। ਲੋਕ ਕਈ ਘੰਟਿਆਂ ਤੱਕ ਮੋਬਾਈਲ 'ਤੇ ਸੋਸ਼ਲ ਮੀਡੀਆ ਸਕ੍ਰੋਲ ਕਰਦੇ ਰਹਿੰਦੇ ਹਨ। ਲੋਕ ਇੰਸਟਾਗ੍ਰਾਮ, ਫੇਸਬੁੱਕ ਅਤੇ ਯੂਟਿਊਬ 'ਤੇ ਸ਼ਾਰਟ ਵੀਡੀਓ ਅਤੇ ਰੀਲਸ ਦੇਖਦੇ ਰਹਿੰਦੇ ਹਨ। ਕਈ ਲੋਕ ਘੰਟਿਆਂ ਤੱਕ ਰੀਲਸ ਦੇਖਦੇ ਰਹਿੰਦੇ ਹਨ। ਹਾਰਵਰਡ ਮੈਡੀਕਲ ਸਕੂਲ ਦੀ ਖੋਜ ਦੇ ਅਨੁਸਾਰ ਜਿਹੜੇ ਲੋਕ ਰੀਲਸ ਦੇਖਦੇ ਅਤੇ ਬਣਾਉਂਦੇ ਰਹਿੰਦੇ ਹਨ, ਉਹ ਮਾਸ ਸਾਈਕੋਜੇਨਿਕ ਇਲਨੈਸ ਯਾਨੀ MPI ਦੇ ਮਰੀਜ਼ ਹੋ ਸਕਦੇ ਹਨ।


ਹਾਰਵਰਡ ਮੈਡੀਕਲ ਸਕੂਲ ਦੀ ਇੱਕ ਖੋਜ ਦੇ ਅਨੁਸਾਰ ਬਹੁਤ ਜ਼ਿਆਦਾ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਦੀ ਵਰਤੋਂ ਕਰਨ ਵਾਲੇ ਲੋਕਾਂ ਵਿੱਚ ਮਾਸ ਸਾਈਕੋਜੇਨਿਕ ਬਿਮਾਰੀ ਦੇ ਲੱਛਣ ਦੇਖੇ ਜਾਂਦੇ ਹਨ। ਅਜਿਹੇ ਲੋਕ ਅਕਸਰ ਦੂਜਿਆਂ ਦੇ ਸਾਹਮਣੇ ਗੱਲ ਕਰਦਿਆਂ ਹੋਇਆਂ ਆਪਣੀਆਂ ਲੱਤਾਂ ਹਿਲਾਉਂਦੇ ਰਹਿੰਦੇ ਹਨ। ਇਹ ਇੱਕ ਕਿਸਮ ਦੀ ਹਾਈਪਰਐਕਟਿਵ ਰੈਸਪਾਂਸ ਹੈ ਅਤੇ ਇਹ ਇਸ ਬਿਮਾਰੀ ਦਾ ਪਹਿਲਾ ਲੱਛਣ ਹੈ।


ਬੈਚੇਨੀ ਹੋਣਾ ਅਤੇ ਫੋਕਸ ਨਾ ਕਰ ਪਾਉਣਾ


ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਜ਼ਿਆਦਾਤਰ ਲੋਕ ਕੋਈ ਵੀ ਵੀਡੀਓ ਜ਼ਿਆਦਾ ਦੇਰ ਤੱਕ ਨਹੀਂ ਦੇਖ ਸਕਦੇ ਅਤੇ ਦੋ-ਤਿੰਨ ਮਿੰਟਾਂ 'ਚ ਇਕ ਤੋਂ ਦੂਜੇ, ਦੂਜੇ ਤੋਂ ਤੀਜੇ ਅਤੇ ਚੌਥੇ ਵੀਡੀਓ 'ਤੇ ਚਲੇ ਜਾਂਦੇ ਹਨ। ਲਗਾਤਾਰ ਅਜਿਹਾ ਕਰਨ ਨਾਲ ਮਨੁੱਖੀ ਦਿਮਾਗ ਕਿਸੇ ਵੀ ਚੀਜ਼ 'ਤੇ ਧਿਆਨ ਨਾ ਦੇਣ ਦਾ ਆਦੀ ਹੋ ਜਾਂਦਾ ਹੈ ਅਤੇ ਬੇਚੈਨ ਰਹਿੰਦਾ ਹੈ।


ਇਹ ਵੀ ਪੜ੍ਹੋ: ਹੈਲਦੀ ਸਮਝ ਕੇ ਪੀ ਰਹੇ ਹੋ Diet Soda, ਤਾਂ ਸਾਵਧਾਨ..ਵੱਧ ਸਕਦੀ ਤੁਹਾਡੇ ਦਿਲ ਦੀ ਧੜਕਣ, ਅਧਿਐਨ 'ਚ ਹੋਏ ਹੈਰਾਨ ਕਰ ਵਾਲੇ ਖੁਲਾਸੇ


ਡਿਪਰੈਸ਼ਨ


ਇਸ ਤੋਂ ਇਲਾਵਾ ਸੋਸ਼ਲ ਮੀਡੀਆ ਕਾਰਨ ਲੋਕ ਡਿਪ੍ਰੈਸ਼ਨ ਵਿੱਚ ਜਾ ਸਕਦੇ ਹਨ। ਦੂਜਿਆਂ ਦੇ ਜ਼ਿਆਦਾ ਫਾਲੋਅਰਜ਼ ਅਤੇ ਉਨ੍ਹਾਂ ਦੀਆਂ ਪੋਸਟਾਂ 'ਤੇ ਘੱਟ ਕੁਮੈਂਟਸ ਅਤੇ ਲਾਈਕ, ਅਜਿਹੇ ਲੋਕਾਂ ਨੂੰ ਅਸਲ ਦੁਨੀਆ ਤੋਂ ਦੂਰ ਰੱਖਦੇ ਹਨ। ਕਈ ਵਾਰ ਨਕਾਰਾਤਮਕ ਟਿੱਪਣੀਆਂ ਵੀ ਮਨ ਨੂੰ ਪ੍ਰਭਾਵਿਤ ਕਰਦੀਆਂ ਹਨ। ਅਜਿਹੇ ਲੋਕ ਡਿਪ੍ਰੈਸ਼ਨ ਦਾ ਸ਼ਿਕਾਰ ਵੀ ਹੁੰਦੇ ਦੇਖੇ ਗਏ ਹਨ।


ਹੋ ਸਕਦੀਆਂ ਆਹ ਬਿਮਾਰੀਆਂ


6-7 ਇੰਚ ਦੀ ਸਕਰੀਨ 'ਚ ਤੇਜ਼ ਲਾਈਟ ਵਿੱਚ ਦੇਰ ਰਾਤ ਤੱਕ ਰਹਿਣ ਕਰਕੇ ਲੋਕਾਂ ਦੇ ਸਿਰ ਵਿੱਚ ਦਰਦ ਅਤੇ ਥਕਾਵਟ ਵੱਧ ਰਹੀ ਹੈ। ਮਾਈਗ੍ਰੇਨ ਦੇ ਮਰੀਜ਼ਾਂ ਨੂੰ ਤਾਂ ਡਾਕਟਰ ਰੋਸ਼ਨੀ ਤੋਂ ਦੂਰ ਰਹਿਣ ਦੀ ਸਲਾਹ ਦਿੰਦੇ ਹਨ। ਇਸ ਵਿੱਚ ਮੋਬਾਈਲ ਦੀ ਲਾਈਟ ਵੀ ਸ਼ਾਮਲ ਹੈ। ਲਗਾਤਾਰ ਝੁਕਣ ਅਤੇ ਮੋਬਾਈਲ ਦੀ ਸਕ੍ਰੀਨ ਵੱਲ ਦੇਖਣ ਨਾਲ ਗਰਦਨ ਅਤੇ ਪਿੱਠ ਦਾ ਦਰਦ ਵੱਧ ਜਾਂਦਾ ਹੈ।


ਲੋਕ ਮੋਬਾਈਲ ਦੇਖਦਿਆਂ ਹੋਇਆਂ ਆਪਣੀ ਗਰਦਨ ਝੁਕਾ ਕੇ ਰੱਖਦੇ ਹਨ। ਤੁਹਾਡੀ ਗਰਦਨ ਜਿੰਨੀ ਜ਼ਿਆਦਾ ਝੁਕਦੀ ਹੈ, ਓਨਾ ਹੀ ਜ਼ਿਆਦਾ ਬੋਝ ਉਸ 'ਤੇ ਪੈਂਦਾ ਹੈ ਅਤੇ ਲਗਾਤਾਰ ਬੋਝ ਰੀੜ੍ਹ ਦੀ ਬਣਤਰ ਨੂੰ ਸਥਾਈ ਤੌਰ 'ਤੇ ਬਦਲ ਸਕਦਾ ਹੈ, ਯਾਨੀ ਇਸ ਨੂੰ ਵਿਗਾੜ ਸਕਦਾ ਹੈ।


ਇਹ ਵੀ ਪੜ੍ਹੋ: Women and Alcohol: ਸ਼ਰਾਬ ਪੀਣ ਦੇ ਮਾਮਲੇ 'ਚ ਔਰਤਾਂ ਦਿੰਦੀਆਂ ਮਰਦਾਂ ਨੂੰ ਮਾਤ! ਜਾਣੋ ਕਿੰਨੀ ਹੁੰਦੀ ਪੀਣ ਦੀ ਲਿਮਿਟ?