Urine Problems in Females: ਅੱਜ-ਕੱਲ੍ਹ ਲੋਕਾਂ ਦੀਆਂ ਖਰਾਬ ਖਾਣ-ਪੀਣ ਦੀਆਂ ਆਦਤਾਂ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਰਹੀਆਂ ਹਨ। ਖਾਣ-ਪੀਣ ਦੀਆਂ ਸਮੱਸਿਆਵਾਂ ਕਾਰਨ ਜੀਵਨ ਸ਼ੈਲੀ ਦੀਆਂ ਬਿਮਾਰੀਆਂ ਦਾ ਖਤਰਾ ਵੱਧ ਰਿਹਾ ਹੈ। ਅੱਜਕਲ ਔਰਤਾਂ ਵਿੱਚ ਰੁੱਕ-ਰੁੱਕ ਕੇ ਪਿਸ਼ਾਬ ਆਉਣ ਦੀ ਸਮੱਸਿਆ ਆਮ ਹੋ ਗਈ ਹੈ। ਹਾਲਾਂਕਿ, ਇਹ ਗੰਭੀਰ ਨਹੀਂ ਹੈ ਪਰ ਕੁੱਝ ਮਾਪਦੰਡਾਂ 'ਤੇ ਨੁਕਸਾਨਦੇਹ ਹੋ ਸਕਦਾ ਹੈ।
ਹੋਰ ਪੜ੍ਹੋ : ਸਾਵਧਾਨ! ਕਿਤੇ ਤੁਹਾਡੇ ਦਿਲ ਦਾ ਤਾਂ ਨਹੀਂ ਵੱਧ ਰਿਹਾ ਸਾਈਜ਼? ਇੰਝ ਚੈੱਕ ਕਰ ਬਚਾਓ ਜਾ*ਨ
ਰੁੱਕ-ਰੁੱਕ ਕੇ ਪਿਸ਼ਾਬ ਆਉਣ ਦੀ ਸਮੱਸਿਆ ਕਿਸੇ ਵੀ ਉਮਰ ਦੀਆਂ ਔਰਤਾਂ ਨੂੰ ਹੋ ਸਕਦੀ ਹੈ। ਕੁੱਝ ਔਰਤਾਂ ਨੂੰ ਇਹ ਸਮੱਸਿਆ ਹੁੰਦੀ ਹੈ ਅਤੇ ਫਿਰ ਇਹ ਆਪਣੇ ਆਪ ਠੀਕ ਹੋ ਜਾਂਦੀ ਹੈ। ਆਓ ਇਸ ਬਿਮਾਰੀ ਬਾਰੇ ਸਮਝੀਏ, ਅਤੇ ਕੀ ਇਹ ਇੱਕ ਘਾਤਕ ਸਮੱਸਿਆ ਹੈ?
ਇਸ ਸਮੱਸਿਆ ਦੇ ਕਈ ਕਾਰਨ ਹਨ
ਯੂ.ਟੀ.ਆਈ
ਇਹ ਇੱਕ ਬੈਕਟੀਰੀਆ ਦੀ ਲਾਗ ਹੈ, ਜੋ ਕਿ ਪਿਸ਼ਾਬ ਖੇਤਰ ਵਿੱਚ ਸੰਕਰਮਣ ਦੇ ਕਾਰਨ ਹੁੰਦੀ ਹੈ, ਜਿਸ ਕਾਰਨ ਪਿਸ਼ਾਬ ਰੁੱਕ-ਰੁੱਕ ਕੇ ਆਉਂਦਾ ਹੈ।
ਮੇਨੋਪੌਜ਼ ਅਤੇ ਹਾਰਮੋਨਲ ਬਦਲਾਅ
ਇਹ ਸਮੱਸਿਆ ਹਾਰਮੋਨਲ ਅਸੰਤੁਲਨ ਅਤੇ ਮੀਨੋਪੌਜ਼ ਤੋਂ ਬਾਅਦ ਔਰਤਾਂ ਵਿੱਚ ਵੀ ਹੁੰਦੀ ਹੈ। ਇਸ ਵਿਚ ਔਰਤਾਂ ਦੇ ਸਰੀਰ ਵਿਚ ਐਸਟ੍ਰੋਜਨ ਦੀ ਕਮੀ ਹੋ ਜਾਂਦੀ ਹੈ, ਜਿਸ ਕਾਰਨ ਰੁਕ-ਰੁਕ ਕੇ ਪਿਸ਼ਾਬ ਆਉਂਦਾ ਹੈ।
ਪੱਥਰੀ
ਬਲੈਡਰ ਜਾਂ ਕਿਡਨੀ ਵਿੱਚ ਪੱਥਰੀ ਜਾਂ ਕਿਸੇ ਇਨਫੈਕਸ਼ਨ ਕਾਰਨ ਵੀ ਰੁੱਕ-ਰੁੱਕ ਕੇ ਪਿਸ਼ਾਬ ਆਉਣ ਦੀ ਸਮੱਸਿਆ ਹੋ ਸਕਦੀ ਹੈ।
ਬਲੈਡਰ ਸਿੰਡਰੋਮ
ਇਸ ਵਿਚ Bladder ਵਿਚ ਵਾਰ-ਵਾਰ contraction ਕਾਰਨ ਪਿਸ਼ਾਬ ਰੁੱਕ-ਰੁੱਕ ਕੇ ਆਉਂਦਾ ਹੈ। ਇਸ ਸਮੱਸਿਆ ਵਿੱਚ ਤੁਰੰਤ ਡਾਕਟਰੀ ਸਲਾਹ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।
ਸ਼ੂਗਰ
ਸਰੀਰ ਵਿੱਚ ਬਲੱਡ ਸ਼ੂਗਰ ਦੀ ਮਾਤਰਾ ਜ਼ਿਆਦਾ ਹੋਣ ਕਾਰਨ, ਪਿਸ਼ਾਬ ਵਾਰ-ਵਾਰ ਅਤੇ ਰੁੱਕ-ਰੁੱਕ ਕੇ ਆਉਂਦਾ ਹੈ। ਇਸ ਤੋਂ ਇਲਾਵਾ ਨਿਊਰੋ ਦੀ ਸਮੱਸਿਆ ਬਲੈਡਰ 'ਤੇ ਵੀ ਅਸਰ ਪਾਉਂਦੀ ਹੈ, ਜਿਸ ਨਾਲ ਪਿਸ਼ਾਬ ਕਰਨ 'ਚ ਸਮੱਸਿਆ ਹੋ ਜਾਂਦੀ ਹੈ।
ਬਲੈਡਰ ਵਿੱਚ ਸੋਜ
ਔਰਤਾਂ ਵਿੱਚ ਬਲੈਡਰ ਦੀ ਸੋਜ ਵੀ ਰੁਕ-ਰੁਕ ਕੇ ਪੇਸ਼ਾਬ ਆਉਣ ਦੀ ਸਮੱਸਿਆ ਦਾ ਕਾਰਨ ਬਣ ਸਕਦੀ ਹੈ। ਇਹ ਯੂਰਿਨ ਇਨਫੈਕਸ਼ਨ ਦੀ ਸਮੱਸਿਆ ਨੂੰ ਵੀ ਦਰਸਾਉਂਦਾ ਹੈ।
ਪੁਰਾਣੀ ਬਿਮਾਰੀ
ਜੇ ਤੁਸੀਂ ਪਹਿਲਾਂ ਹੀ ਕਿਸੇ ਬਿਮਾਰੀ ਤੋਂ ਪੀੜਤ ਹੋ, ਜਿਵੇਂ ਕਿ ਕੋਈ ਸਰਜਰੀ ਹੋਣਾ ਜਾਂ ਫਿਰ ਕੈਂਸਰ।
ਰੋਕਥਾਮ ਉਪਾਅ
- ਮਸਾਲੇਦਾਰ ਭੋਜਨ ਖਾਣ ਤੋਂ ਪਰਹੇਜ਼ ਕਰੋ।
- ਬਹੁਤ ਸਾਰਾ ਪਾਣੀ ਪੀਓ।
- ਨਿਯਮਤ ਕਸਰਤ ਕਰੋ।
- ਇੱਕ ਸਿਹਤਮੰਦ ਖੁਰਾਕ ਖਾਓ
- ਕੌਫੀ ਦੇ ਸੇਵਨ ਸੋਚ-ਸਮਝ ਕੇ ਕਰੋ।
- ਸਫਾਈ ਵੱਲ ਧਿਆਨ ਦਿਓ।
ਡਾਕਟਰ ਕੋਲ ਕਦੋਂ ਜਾਣਾ ਹੈ?
ਜੇਕਰ ਤੁਹਾਨੂੰ ਪਿਸ਼ਾਬ ਦੇ ਖੇਤਰ ਵਿੱਚ ਜਲਨ, ਖੁਜਲੀ ਜਾਂ ਵਾਰ-ਵਾਰ ਪਿਸ਼ਾਬ ਨਾਲ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤਾਂ ਤੁਹਾਨੂੰ ਇੱਕ ਵਾਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।