Women Health: ਅੱਜ ਕੱਲ੍ਹ ਔਰਤਾਂ ਦਫਤਰਾਂ ਦੇ ਵਿੱਚ ਵੀ ਕੰਮ ਕਰਦੀਆਂ ਹਨ ਅਤੇ ਨਾਲ ਹੀ ਘਰ ਵੀ ਸੰਭਾਲ ਦੀਆਂ ਹਨ। ਘਰ ਦੀ ਹਰ ਛੋਟੀ-ਵੱਡੀ ਜ਼ਿੰਮੇਵਾਰੀ ਚੁੱਕਣ ਵਾਲੀਆਂ ਔਰਤਾਂ ਅਕਸਰ ਆਪਣੀ ਸਿਹਤ ਨੂੰ ਨਜ਼ਰਅੰਦਾਜ਼ ਕਰਦੀਆਂ ਹਨ। ਜਿਸ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਉਨ੍ਹਾਂ ਨੂੰ ਘੇਰ ਸਕਦੀਆਂ ਹਨ। ਮਾਹਿਰਾਂ ਮੁਤਾਬਕ ਔਰਤਾਂ ਦੇ ਸਰੀਰ 'ਚ ਕਈ ਤਰ੍ਹਾਂ ਦੇ ਬਦਲਾਅ ਆਉਂਦੇ ਹਨ। ਜਿਨ੍ਹਾਂ ਵਿੱਚੋਂ ਕੁਝ ਵੱਡੀਆਂ ਸਮੱਸਿਆਵਾਂ ਵੱਲ ਇਸ਼ਾਰਾ ਕਰਦੇ ਹਨ। ਇਨ੍ਹਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਜੇਕਰ ਸਮੇਂ ਸਿਰ ਇਨ੍ਹਾਂ ਦੀ ਪਛਾਣ ਕਰ ਲਈ ਜਾਵੇ ਤਾਂ ਵੱਡੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਔਰਤਾਂ ਨੂੰ ਕਿਹੜੀਆਂ ਤਬਦੀਲੀਆਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ...



ਥਕਾਵਟ ਅਤੇ ਕਮਜ਼ੋਰੀ


ਜੇਕਰ ਕੋਈ ਫੀਮੇਲ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਕਰਦੇ ਹੋ, ਜੋ ਆਰਾਮ ਕਰਨ ਦੇ ਬਾਵਜੂਦ ਦੂਰ ਨਹੀਂ ਹੁੰਦਾ, ਤਾਂ ਇਹ ਅਨੀਮੀਆ, ਥਾਇਰਾਇਡ ਜਾਂ ਵਿਟਾਮਿਨ ਡੀ ਦੀ ਕਮੀ ਵਰਗੀਆਂ ਸਮੱਸਿਆਵਾਂ ਦਾ ਸੰਕੇਤ ਹੋ ਸਕਦਾ ਹੈ। ਅਜਿਹੇ 'ਚ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।


ਪੀਰੀਅਡ ਸਮੇਂ 'ਤੇ ਨਹੀਂ ਆਉਣਾ


ਗਾਇਨੀਕੋਲੋਜਿਸਟ ਅਨੁਸਾਰ ਮਾਹਵਾਰੀ ਨਿਯਮਤ ਹੋਣ ਦਾ ਮਤਲਬ ਹੈ ਕਿ ਔਰਤ ਦਾ ਸਰੀਰ ਫਿੱਟ ਹੈ ਪਰ ਜੇਕਰ ਪੀਰੀਅਡਸ ਅਨਿਯਮਿਤ ਰੂਪ ਨਾਲ ਆ ਰਹੇ ਹਨ ਤਾਂ ਸਾਵਧਾਨ ਹੋ ਜਾਣਾ ਚਾਹੀਦਾ ਹੈ, ਕਿਉਂਕਿ ਇਹ ਕਿਸੇ ਵੱਡੀ ਬਿਮਾਰੀ ਦਾ ਕਾਰਨ ਬਣ ਸਕਦਾ ਹੈ। ਬਹੁਤ ਜ਼ਿਆਦਾ ਖੂਨ ਨਿਕਲਣਾ ਜਾਂ ਲੰਬੇ ਸਮੇਂ ਲਈ ਪੀਰੀਅਡ ਚੱਕਰ ਨੂੰ ਨਜ਼ਰਅੰਦਾਜ਼ ਕਰਨ ਤੋਂ ਬਚਣਾ ਚਾਹੀਦਾ ਹੈ। ਇਹ ਥਾਇਰਾਇਡ, ਪੀਸੀਓਡੀ ਜਾਂ ਫਾਈਬਰੋਇਡਜ਼ ਵਰਗੀਆਂ ਹਾਰਮੋਨਲ ਬਿਮਾਰੀਆਂ ਦੇ ਕਾਰਨ ਹੋ ਸਕਦਾ ਹੈ। ਔਰਤਾਂ ਨੂੰ ਸਰੀਰਕ ਸਬੰਧ ਬਣਾਉਣ ਦੌਰਾਨ ਹੋਣ ਵਾਲੇ ਦਰਦ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।



ਵਾਰ-ਵਾਰ ਬਲੋਟਿੰਗ 


ਕਈ ਔਰਤਾਂ ਨੂੰ ਪੀਰੀਅਡਜ਼ ਤੋਂ ਪਹਿਲਾਂ ਬਲੋਟਿੰਗ ਦੀ ਸਮੱਸਿਆ ਹੋ ਸਕਦੀ ਹੈ। ਹਾਲਾਂਕਿ ਇਹ ਇਕ ਆਮ ਸਮੱਸਿਆ ਹੈ ਪਰ ਜੇਕਰ ਵਾਰ-ਵਾਰ ਬਲੋਟਿੰਗ ਹੁੰਦੀ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਕਰਨ ਦੀ ਬਜਾਏ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹਾ ਅੰਡਕੋਸ਼ ਕੈਂਸਰ ਅਤੇ irritable bowel ਸਿੰਡਰੋਮ ਕਾਰਨ ਹੋ ਸਕਦਾ ਹੈ।


ਛਾਤੀ ਦੇ ਆਕਾਰ ਵਿੱਚ ਤਬਦੀਲੀ


ਜੇਕਰ ਕਿਸੇ ਔਰਤ ਦੀ ਛਾਤੀ ਵਿੱਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਹੋ ਰਹੀ ਹੈ। ਜਿਵੇਂ ਕਿ ਗੰਢ, ਦਰਦ ਜਾਂ ਆਕਾਰ ਵਿਚ ਤਬਦੀਲੀ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਹੈ। ਕਿਉਂਕਿ ਇਸ ਨਾਲ ਛਾਤੀ ਦੇ ਕੈਂਸਰ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।


ਭਾਰ ਵਿੱਚ ਤਬਦੀਲੀ


ਜੇਕਰ ਕਿਸੇ ਔਰਤ ਦਾ ਭਾਰ ਅਚਾਨਕ ਵਧਦਾ ਜਾਂ ਘਟਦਾ ਹੈ, ਤਾਂ ਇਹ ਥਾਇਰਾਇਡ, ਪੀਸੀਓਐਸ, ਕੈਂਸਰ ਜਾਂ ਹੋਰ ਸਮੱਸਿਆਵਾਂ ਦਾ ਸੰਕੇਤ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਅਤੇ ਟੈਸਟ ਕਰਵਾਉਣਾ ਚਾਹੀਦਾ ਹੈ।



Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।