ਨਵੀਂ ਦਿੱਲੀ: ਭਾਰਤ ਸਮੇਤ ਪੂਰੀ ਦੁਨੀਆਂ 'ਚ ਕੋਰੋਨਾ ਨੂੰ ਹਰਾਉਣ ਲਈ ਤੇਜ਼ੀ ਨਾਲ ਵੈਕਸੀਨੇਸ਼ਨ ਪ੍ਰੋਗਰਾਮ ਚਲਾਏ ਜਾ ਰਹੇ ਹਨ। ਜਦੋਂ ਤੋਂ ਪੂਰੀ ਦੁਨੀਆਂ 'ਚ ਕੋਰੋਨਾ ਲਈ ਵੈਕਸੀਨ ਬਣ ਕੇ ਤਿਆਰ ਹੋਈ ਹੈ। ਉਦੋਂ ਤੋਂ ਸਾਰੇ ਦੇਸ਼ਾਂ 'ਚ ਇਸ ਗੱਲ 'ਤੇ ਜੰਗ ਛਿੜੀ ਹੋਈ ਹੈ ਕਿ ਆਖਰ ਕੋਵਿਡ-19 ਵੈਕਸੀਨ ਦੀ ਕਿੰਨੀ ਖੁਰਾਕ ਇਕ ਵਿਅਕਤੀ ਲਈ ਕਾਫੀ ਹੈ।


ਜਦੋਂ ਕੋਰੋਨਾ ਨਾਲ ਨਜਿੱਠਣ ਲਈ ਵੈਕਸੀਨ ਲਾਉਣ ਦਾ ਵੱਡਾ ਟੀਚਾ ਰੱਖਿਆ ਤਾਂ ਸਭ ਦਾ ਧਿਆਨ ਬੱਸ ਵੈਕਸੀਨੇਸ਼ਨ 'ਤੇ ਸੀ। ਹੁਣ ਜਿਵੇਂ ਜਿਵੇਂ ਕੋਰੋਨਾ 'ਤੇ ਕਾਫੀ ਹੱਦ ਤਕ ਕੰਟਰੋਲ ਕਰ ਲਿਆ ਗਿਆ ਹੈ ਜਦ ਮਾਹਿਰ ਤੇ ਸਿਹਤ ਖੇਤਰ ਨਾਲ ਜੁੜੇ ਲੋਕਾਂ ਦੇ ਵਿਚ ਕੋਵਿਡ-19 ਵੈਕਸੀਨ ਦਾ ਬੂਸਟਰ ਡੋਜ਼ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।


ICMR ਨੇ ਨਹੀਂ ਦਿੱਤੀ ਬੂਸਟਰ ਡੋਜ਼ ਦੀ ਇਜਾਜ਼ਤ


ਇੰਡੀਅਨ ਕਾਊਂਸਲ ਆਫ਼ ਮੈਡੀਕਲ ਰਿਸਰਚ ਨੇ ਭਾਰਤ 'ਚ ਬੂਸਟਰ ਡੋਜ਼ ਨੂੰ ਮਨਜੂਰੀ ਨਹੀਂ ਦਿੱਤੀ ਹੈ। ਉੱਥੋਂ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਅਜੇ ਇਸ ਤਰ੍ਹਾਂ ਦੇ ਕਦਮ ਚੁੱਕਣ ਦੀ ਕੋਈ ਲੋੜ ਨਹੀਂ ਹੈ। ਕਿਉਂਕਿ ਇਸ ਵਿਸ਼ੇ 'ਤੇ ਅਜੇ ਲੋੜੀਂਦਾ ਅਧਿਐਨ ਨਹੀਂ ਕੀਤਾ ਗਿਆ। ਮਸ਼ਹੂਰ ਵਾਇਰੋਲੌਜਿਸਟ ਤੇ ਮਾਇਕ੍ਰੋਬਾਇਓਲੌਜਿਸਟ ਡਾ.ਗਗਨਦੀਪ ਕਾਂਗ ਨੇ ਕਿਹਾ ਕਿ ਲੋਕ ਬੂਸਟਰ ਡੋਜ਼ ਲੈਕੇ ਜ਼ਿਆਦਾ ਐਂਟੀਬੌਡੀ ਬਣਾਉਣਗੇ। ਅਜੇ ਇਹ ਕਹਿਣਾ ਸਹੀ ਨਹੀਂ ਹੈ ਕਿਉਂਕਿ ਇਸ 'ਤੇ ਅਧਿਐਨ ਨਹੀਂ ਕੀਤਾ ਗਿਆ ਤੇ ਭਾਰਤ 'ਚ ਫਿਲਹਾਲ ਇਸ ਤਰ੍ਹਾਂ ਦੇ ਕਦਮਾਂ ਦੀ ਕੋਈ ਲੋੜ ਨਹੀਂ ਹੈ।


ਕੋਵਿਡ-19 ਬੂਸਟਰ ਡੋਜ਼ ਲਈ ਇਜ਼ਰਾਇਲ ਤੇ ਬ੍ਰਿਟੇਨ ਲਗਾਤਾਰ ਵਕਾਲਤ ਕਰ ਰਹੇ ਹਨ। ਇਜ਼ਰਾਇਲ ਨੇ ਤਾਂ ਪੂਰਣ ਪਾਸਪੋਰਟ ਲਈ ਬੂਸਟਰ ਖੁਰਾਕ ਜ਼ਰੂਰੀ ਕਰ ਦਿੱਤੀ ਹੈ। ਭਾਰਤ 'ਚ ਇਨ੍ਹਾਂ ਦੇਸ਼ਾਂ ਚ ਸਥਿਤੀ ਕਾਫੀ ਵੱਖਰੀ ਹੈ। ਭਾਰਤ ਦੇ ਕਈ ਹਸਪਤਾਲਾਂ 'ਚ ਲੋਕ ਬੂਸਟਰ ਡੋਜ਼ ਬਾਰੇ ਪਤਾ ਲਾ ਰਹੇ ਹਨ।


ਕਰਨਾਟਕ 'ਚ ਕੋਵਿਡ-19 ਪ੍ਰਬੰਧਨ ਦੇ ਤਕਨੀਕੀ ਸਲਾਹਕਾਰ ਕਮੇਟੀ ਦੇ ਸੀਨੀਅਰ ਡਾਕਟਰਾਂ ਨੇ ਕਿਹਾ ਕਿ ਜੇਕਰ ਸਾਰਿਆਂ ਨੂੰ ਨਹੀਂ ਤਾਂ ਸਿਹਤ ਕਰਮੀਆਂ ਤੇ ਫਰੰਟ ਲਾਈਨ ਵਰਕਰਾਂ ਨੂੰ ਬੂਸਟਰ ਖੁਰਾਕ ਦਿੱਤੀ ਜਾਣੀ ਚਾਹੀਦੀ ਹੈ।