Stomach Cancer: ਕਹਿੰਦੇ ਨੇ ਬਿਮਾਰੀ ਅਮੀਰੀ ਜਾਂ ਫਿਰ ਗਰੀਬੀ ਦੇਖ ਕੇ ਨਹੀਂ ਆਉਂਦੀ, ਕਈ ਵਾਰ ਸਰੀਰ ਦੇ ਅੰਦਰਲੇ ਢਾਂਚੇ 'ਚ ਕੁੱਝ ਗੜਬੜੀਆਂ ਆ ਜਾਂਦੀਆਂ ਨੇ ਜਿਸ ਕਰਕੇ ਖਤਰਨਾਕ ਬਿਮਾਰੀਆਂ ਘੇਰ ਲੈਂਦੀਆਂ ਹਨ। ਅਜਿਹਾ ਹੀ ਦੇਖਣ ਨੂੰ ਮਿਲਿਆ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ISRO) ਦੇ ਮੁਖੀ ਐਸ ਸੋਮਨਾਥ ਦੇ ਨਾਲ (ISRO chief S Somanath), ਜਦੋਂ ਉਹ ਆਦਿਤਿਆ-ਐਲ1 ਦੀ ਲਾਂਚਿੰਗ ਨੂੰ ਲੈ ਕੇ ਉਤਸੁਕ ਸਨ। ਤਾਂ ਉਸ ਸਮੇਂ ਉਨ੍ਹਾਂ ਨੂੰ ਆਪਣੇ ਪੇਟ ਦੇ ਕੈਂਸਰ (Stomach Cancer) ਦਾ ਪਤਾ ਲੱਗਿਆ।
ਰਿਪੋਰਟ ਮੁਤਾਬਕ ਚੰਦਰਯਾਨ-3 ਮਿਸ਼ਨ ਲਾਂਚ ਦੌਰਾਨ ਕੁੱਝ ਸਿਹਤ ਸਮੱਸਿਆਵਾਂ ਸਨ। ਜਦੋਂ ਸੋਮਨਾਥ ਨੂੰ ਕੈਂਸਰ ਹੋਣ ਦਾ ਪਤਾ ਲੱਗਾ ਤਾਂ ਉਸ ਦੇ ਪਰਿਵਾਰ ਨੂੰ ਵੱਡਾ ਸਦਮਾ ਲੱਗਾ। ਜਿਵੇਂ ਹੀ ਪੇਟ ਦੇ ਕੈਂਸਰ ਦਾ ਪਤਾ ਲੱਗਿਆ, ਵਾਰ-ਵਾਰ ਸਕੈਨ ਕੀਤਾ ਗਿਆ। ਜਿਵੇਂ ਹੀ ਸੋਮਨਾਥ ਨੂੰ ਬਿਮਾਰੀ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਆਪਰੇਸ਼ਨ ਕਰਵਾਇਆ। ਅਪਰੇਸ਼ਨ ਤੋਂ ਬਾਅਦ ਕੀਮੋਥੈਰੇਪੀ ਕੀਤੀ ਗਈ। ਹੁਣ ਉਹ ਠੀਕ ਹਨ। ਜੇਕਰ ਕੈਂਸਰ ਦਾ ਸਮੇਂ ਸਿਰ ਪਤਾ ਲੱਗ ਜਾਵੇ ਤਾਂ ਇਸ ਦਾ ਇਲਾਜ ਸੰਭਵ ਹੈ।
ਕੀ ਹੈ ਪੇਟ ਦਾ ਕੈਂਸਰ ਅਤੇ ਕਿਵੇਂ ਹੁੰਦਾ? (What is stomach cancer and how does it happen?)
ਪੇਟ ਦਾ ਕੈਂਸਰ ਉਦੋਂ ਹੁੰਦਾ ਹੈ ਜਦੋਂ ਕੈਂਸਰ ਸੈੱਲ ਪੇਟ ਦੀ ਲਾਈਨਿੰਗ ਦੇ ਅੰਦਰ ਵਧਣਾ ਸ਼ੁਰੂ ਕਰਦੇ ਹਨ। ਇਸ ਨੂੰ ਪੇਟ ਦਾ ਕੈਂਸਰ ਵੀ ਕਿਹਾ ਜਾਂਦਾ ਹੈ। ਸਮੇਂ ਸਿਰ ਇਸਦੀ ਪਛਾਣ ਕਰਨਾ ਚੁਣੌਤੀਪੂਰਨ ਹੋ ਸਕਦਾ ਹੈ, ਕਿਉਂਕਿ ਜ਼ਿਆਦਾਤਰ ਲੋਕ ਸ਼ੁਰੂਆਤੀ ਪੜਾਵਾਂ ਵਿੱਚ ਲੱਛਣਾਂ ਵੱਲ ਧਿਆਨ ਨਹੀਂ ਦਿੰਦੇ ਹਨ। ਜ਼ਿਆਦਾਤਰ ਮਾਮਲਿਆਂ ਵਿੱਚ, ਪੇਟ ਦੇ ਕੈਂਸਰ ਦੇ ਲੱਛਣ ਗੰਭੀਰ ਜਾਂ ਆਖਰੀ ਪੜਾਅ ਵਿੱਚ ਦੇਖੇ ਜਾਂਦੇ ਹਨ।
ਪੇਟ ਦੇ ਕੈਂਸਰ ਨੂੰ ਵਧਣ ਵਿੱਚ ਆਮ ਤੌਰ 'ਤੇ ਕਈ ਸਾਲ ਲੱਗ ਜਾਂਦੇ ਹਨ। ਸ਼ੁਰੂਆਤੀ ਪੜਾਵਾਂ ਵਿੱਚ, ਪੇਟ ਦੇ ਕੈਂਸਰ ਦੇ ਲੱਛਣ ਲਗਭਗ ਨਾਮੁਮਕਿਨ ਹੁੰਦੇ ਹਨ। ਹੌਲੀ-ਹੌਲੀ ਤੁਹਾਨੂੰ ਇਸ ਦੇ ਕੁੱਝ ਲੱਛਣ ਨਜ਼ਰ ਆਉਣ ਲੱਗਦੇ ਹਨ। ਅਜਿਹੇ 'ਚ ਪੇਟ ਦੇ ਲੱਛਣਾਂ ਨੂੰ ਸਮੇਂ 'ਤੇ ਪਛਾਣ ਕੇ ਇਸ ਦਾ ਇਲਾਜ ਕਰਵਾਉਣਾ ਜ਼ਰੂਰੀ ਹੈ। ਆਓ ਜਾਣਦੇ ਹਾਂ ਸ਼ੁਰੂਆਤੀ ਪੜਾਅ 'ਚ ਪੇਟ ਦੇ ਕੈਂਸਰ ਦੇ ਲੱਛਣ ਕੀ ਹੋ ਸਕਦੇ ਹਨ?
ਪੇਟ ਦੇ ਕੈਂਸਰ ਦੇ ਲੱਛਣ (Symptoms of Stomach Cancer)
- ਪੇਟ ਦੇ ਕੈਂਸਰ ਤੋਂ ਪੀੜਤ ਮਰੀਜ਼ਾਂ ਨੂੰ ਸ਼ੁਰੂਆਤੀ ਪੜਾਅ 'ਤੇ ਉਲਟੀਆਂ ਅਤੇ ਮਤਲੀ ਮਹਿਸੂਸ ਹੋ ਸਕਦੀ ਹੈ। ਜੇਕਰ ਤੁਹਾਨੂੰ ਲਗਾਤਾਰ ਇਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਤੁਰੰਤ ਆਪਣੇ ਡਾਕਟਰ ਨਾਲ ਸੰਪਰਕ ਕਰੋ।
- ਲੰਬੇ ਸਮੇਂ ਤੱਕ ਪੇਟ ਫੁੱਲਣ ਦੀ ਸ਼ਿਕਾਇਤ ਵੀ ਪੇਟ ਦੇ ਕੈਂਸਰ ਦਾ ਸੰਕੇਤ ਦੇ ਸਕਦੀ ਹੈ।
- ਪੇਟ ਦੇ ਕੈਂਸਰ ਦੇ ਕਾਰਨ, ਕਿਸੇ ਨੂੰ ਛਾਤੀ ਵਿੱਚ ਦਰਦ ਅਤੇ ਜਲਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
- ਘੱਟ ਖਾਣ ਦੇ ਬਾਵਜੂਦ ਪੇਟ ਵਿੱਚ ਬਹੁਤ ਜ਼ਿਆਦਾ ਭਰਿਆ ਮਹਿਸੂਸ ਹੋਣਾ ਵੀ ਪੇਟ ਦੇ ਕੈਂਸਰ ਦਾ ਸੰਕੇਤ ਦਿੰਦਾ ਹੈ।
- ਪੇਟ 'ਚ ਇਨਫੈਕਸ਼ਨ ਜਾਂ ਕੈਂਸਰ ਦੀ ਸਮੱਸਿਆ ਹੋਣ 'ਤੇ ਵਿਅਕਤੀ ਨੂੰ ਬੁਖਾਰ ਹੋਣ ਲੱਗਦਾ ਹੈ।
- ਪੇਟ ਦੇ ਕੈਂਸਰ ਤੋਂ ਪੀੜਤ ਮਰੀਜ਼ਾਂ ਨੂੰ ਵੀ ਪੇਟ ਦਰਦ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
- ਟੱਟੀ ਵਿੱਚ ਖੂਨ ਵੀ ਪੇਟ ਦੇ ਕੈਂਸਰ ਦਾ ਕਾਰਨ ਹੋ ਸਕਦਾ ਹੈ। ਇਸ ਸਥਿਤੀ ਵਿੱਚ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
- ਲੰਬੇ ਸਮੇਂ ਤੱਕ ਦਸਤ ਅਤੇ ਕਬਜ਼ ਦੀ ਸਮੱਸਿਆ ਪੇਟ ਦੇ ਕੈਂਸਰ ਦਾ ਕਾਰਨ ਬਣ ਸਕਦੀ ਹੈ।
- ਪੇਟ ਦੇ ਕੈਂਸਰ ਤੋਂ ਪੀੜਤ ਮਰੀਜ਼ ਦੇ ਖੂਨ ਦੇ ਲਾਲ ਸੈੱਲ ਕਾਫ਼ੀ ਘੱਟ ਹੋਣੇ ਸ਼ੁਰੂ ਹੋ ਜਾਂਦੇ ਹਨ।