ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਕੰਪਨੀ ਨੂੰ ਸੰਨ 1971 ਤੋਂ ਲੈ ਕੇ 2000 ਤਕ ਬੇਬੀ ਪਾਊਡਰਰ ਵਿੱਚ ਕਈ ਵਾਰ ਅਸਬੇਸਟਸ ਮਿਲਿਆ ਸੀ, ਪਰ ਕੰਪਨੀ ਨੇ ਇਸ ਨੂੰ ਦੂਰ ਨਹੀਂ ਕੀਤਾ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੌਹਨਸਨ ਐਂਡ ਜੌਹਨਸਨ ਨੇ ਅਧਿਕਾਰੀਆਂ, ਪ੍ਰਬੰਧਕਾਂ, ਵਿਗਿਆਨੀਆਂ, ਡਾਕਟਰਾਂ ਤੇ ਵਕੀਲਾਂ ਨੂੰ ਇਹ ਗੱਲ ਪਤਾ ਸੀ, ਪਰ ਉਨ੍ਹਾਂ ਗੱਲ ਲੁਕੋਈ ਰੱਖੀ।
ਹਾਲਾਂਕਿ, ਜੌਹਨਸਨ ਐਂਡ ਜੌਹਨਸਨ ਨੇ ਇਹ ਇਲਜ਼ਾਮ ਨਕਾਰ ਦਿੱਤੇ ਹਨ। ਕੰਪਨੀ ਦਾ ਕਹਿਣਾ ਹੈ ਕਿ ਪਟੀਸ਼ਨਕਰਤਾਵਾਂ ਦੇ ਵਕੀਲਾਂ ਨੇ ਆਪਣੇ ਫਾਇਦੇ ਲਈ ਦਸਤਾਵੇਜ਼ਾਂ ਨਾਲ ਛੇੜਛਾੜ ਕੀਤੀ ਹੈ ਤਾਂ ਜੋ ਅਦਾਲਤ ਵਿੱਚ ਭਰਮ ਪੈਦਾ ਕੀਤਾ ਜਾ ਸਕੇ। ਉਨ੍ਹਾਂ ਦਾਅਵਾ ਕੀਤਾ ਹੈ ਕਿ ਸਾਡੇ ਪਾਊਡਰ ਵਿੱਚ ਕੋਈ ਵੀ ਹਾਨੀਕਾਰਕ ਤੱਤ ਮੌਜੂਦ ਨਹੀਂ।
ਜ਼ਿਕਰਯੋਗ ਹੈ ਕਿ ਜੌਹਨਸਨ ਐਂਡ ਜੌਹਨਸਨ ਉੱਪਰ ਬੇਬੀ ਪਾਊਡਰ ਵਿੱਚ ਹਾਨੀਕਾਰਕ ਕੈਮੀਕਲ ਅਸਬੇਸਟਸ ਹੋਣ ਦੇ ਇਲਜ਼ਾਮ ਕਈ ਵਾਰ ਲੱਗੇ ਹਨ। ਅਮਰੀਕੀ ਅਦਾਲਤ ਨੇ ਜੌਹਨਸਨ ਐਂਡ ਜੌਹਨਸਨ ਉੱਪਰ 4.7 ਅਰਬ ਡਾਲਰ (ਤਕਰੀਬਨ 34,000 ਕਰੋੜ ਰੁਪਏ) ਦਾ ਜ਼ੁਰਮਾਨਾ ਵੀ ਲਾਇਆ ਸੀ। ਇਹ ਰਕਮ 22 ਔਰਤਾਂ ਤੇ ਉਨ੍ਹਾਂ ਦੇ ਪਰਿਵਾਰ ਨੂੰ ਦਿੱਤੀ ਗਈ ਸੀ, ਜਿਨ੍ਹਾਂ ਪਾਊਡਰ ਕਾਰਨ ਕੈਂਸਰ ਹੋਣ ਦਾ ਦਾਅਵਾ ਕੀਤਾ ਸੀ। ਇਹ ਮਾਮਲਾ ਉਦੋਂ ਰੌਸ਼ਨੀ ਵਿੱਚ ਆਇਆ ਸੀ ਜਦ ਅਸਬੇਸਟਸ ਦੇ ਕੈਂਸਰ ਹੋਣ ਦਾ ਕਾਰਨ ਬਣਨ ਦਾ ਪਤਾ ਲੱਗਾ ਸੀ।