Exercise Benefits: ਸਰੀਰਕ ਕੰਮ ਕਰਨ ਵਾਲੇ ਅਕਸ਼ਰ ਤੰਦਰੁਸਤ ਰਹਿੰਦੇ ਹਨ। ਉਨ੍ਹਾਂ ਬਿਮਾਰੀਆਂ ਘੱਟ ਲੱਗਦੀਆਂ ਹਨ ਤੇ ਉਨ੍ਹਾਂ ਦੀ ਉਮਰ ਵੀ ਦਿਮਾਗੀ ਕੰਮ ਕਰਨ ਵਾਲਿਆਂ ਨਾਲੋਂ ਵੱਧ ਹੁੰਦਾ ਹੈ। ਇਸ ਦੀ ਮਿਸਾਲ ਖੇਤਾਂ ਵਿੱਚ ਕੰਮ ਕਰ ਵਾਲਿਆਂ ਦੀ ਵੇਖੀ ਜਾ ਸਕਦਾ ਹੈ। ਸਰੀਰਕ ਕੰਮ ਜਾਂ ਕਸਰਤ ਤੁਹਾਡੀ ਸਿਹਤ ਨੂੰ ਸੁਧਾਰ ਸਕਦੀ ਹੈ ਤੇ ਬਹੁਤ ਸਾਰੀਆਂ ਬਿਮਾਰੀਆਂ ਜਿਵੇਂ ਟਾਈਪ-2 ਸ਼ੂਗਰ, ਕੈਂਸਰ ਤੇ ਕਾਰਡੀਓਵੈਸਕੁਲਰ ਬਿਮਾਰੀ ਦੇ ਜ਼ੋਖ਼ਮ ਨੂੰ ਘਟਾ ਸਕਦੀ ਹੈ।


ਕਸਰਤ ਦੇ ਤੁਰੰਤ ਤੇ ਲੰਮੇ ਸਮੇਂ ਦੇ ਲਾਭ ਹੋ ਸਕਦੇ ਹਨ। ਸਭ ਤੋਂ ਮਹੱਤਵਪੂਰਨ, ਨਿਯਮਤ ਕਸਰਤ ਤੁਹਾਡੇ ਜੀਵਨ ਦੀ ਗੁਣਵੱਤਾ 'ਚ ਸੁਧਾਰ ਕਰ ਸਕਦੀ ਹੈ। ਕਸਰਤ ਐਂਡੋਰਫਿਨ ਨੂੰ ਛੱਡਦੀ ਹੈ, ਜੋ ਚਿੰਤਾ ਤੇ ਤਣਾਅ ਨੂੰ ਘਟਾਉਣ 'ਚ ਸਹਾਇਤਾ ਕਰਦੀ ਹੈ। ਇਸ ਤਰ੍ਹਾਂ ਖੁਸ਼ੀ ਨੂੰ ਉਤਸ਼ਾਹਤ ਕਰਦੀ ਹੈ। ਕਸਰਤ ਦੇ ਕੁਝ ਲਾਭਾਂ ਬਾਰੇ ਜਾਣੋ, ਜੋ ਤੁਹਾਨੂੰ ਬਿਹਤਰ ਮਹਿਸੂਸ ਕਰਨ 'ਚ ਸਹਾਇਤਾ ਕਰ ਸਕਦੇ ਹਨ।


ਇਹ ਤੁਹਾਨੂੰ ਆਤਮ ਵਿਸ਼ਵਾਸ ਦਾ ਅਹਿਸਾਸ ਕਰਵਾਉਂਦਾ ਹੈ - ਹਫ਼ਤੇ 'ਚ ਇਕ ਜਾਂ ਦੋ ਵਾਰ ਕਸਰਤ ਕਰਨ ਨਾਲ ਤੁਸੀਂ ਉਨ੍ਹਾਂ ਲੋਕਾਂ ਨਾਲੋਂ ਵਧੇਰੇ ਸਿਹਤਮੰਦ ਅਤੇ ਖੁਸ਼ ਮਹਿਸੂਸ ਕਰ ਸਕਦੇ ਹੋ ਜੋ ਕਦੇ ਕਸਰਤ ਨਹੀਂ ਕਰਦੇ। ਰੋਜ਼ਾਨਾ 10 ਮਿੰਟ ਦੀ ਕਸਰਤ ਤੁਹਾਡੇ ਮੂਡ ਨੂੰ ਠੀਕ ਕਰ ਸਕਦੀ ਹੈ ਅਤੇ ਤੁਹਾਨੂੰ ਚਿੰਤਾ, ਤਣਾਅ, ਬੇਚੈਨੀ ਦੀ ਭਾਵਨਾ ਤੋਂ ਮੁਕਤ ਕਰ ਸਕਦੀ ਹੈ। ਰੋਜ਼ਾਨਾ ਕਸਰਤ ਦਿਮਾਗ ਦੇ ਕੁਝ ਹਿੱਸਿਆਂ 'ਚ ਮਹੱਤਵਪੂਰਣ ਤਬਦੀਲੀਆਂ ਲਿਆਉਣ 'ਚ ਮਦਦ ਕਰਦੀ ਹੈ ਤੇ ਚਿੰਤਾ ਤੇ ਤਣਾਅ ਦੇ ਪੱਧਰ ਨੂੰ ਕਾਬੂ ਕਰਦੀ ਹੈ।


ਊਰਜਾ ਦੇ ਪੱਧਰ ਨੂੰ ਵਧਾਉਂਦਾ ਹੈ - ਰੋਜ਼ਾਨਾ ਕਸਰਤ ਅਕਸਰ ਲੋਕਾਂ ਨੂੰ ਜ਼ਿਆਦਾ ਐਕਟਿਵ ਮਹਿਸੂਸ ਕਰਵਾਉਂਦਾ ਹੈ। ਲਗਾਤਾਰ ਕਸਰਤ ਤੁਹਾਡੀਆਂ ਮਾਸਪੇਸ਼ੀਆਂ ਅਤੇ ਹੱਡੀਆਂ ਦੀ ਸਥਿਤੀ 'ਚ ਸੁਧਾਰ ਕਰਦੀ ਹੈ, ਜੋ ਤੰਦਰੁਸਤੀ 'ਚ ਵਾਧਾ ਕਰਦੀ ਹੈ। ਇਸ ਤੋਂ ਇਲਾਵਾ ਰੋਜ਼ਾਨਾ ਕਸਰਤ ਵੀ ਦਰਦ ਤੋਂ ਰਾਹਤ ਦੇ ਸਕਦੀ ਹੈ।


ਚਮੜੀ ਸਿਹਤਮੰਦ ਵਿਖਾਈ ਦੇਵੇਗੀ - ਤਣਾਅ ਕਾਰਨ ਤੁਹਾਡੀ ਚਮੜੀ ਜ਼ਿਆਦਾ ਸੰਵੇਦਨਸ਼ੀਲ ਅਤੇ ਰੀਐਕਟਿਵ ਬਣ ਜਾਂਦੀ ਹੈ। ਕਸਰਤ ਕੁਦਰਤੀ ਐਂਟੀਆਕਸੀਡੈਂਟਸ ਦੇ ਉਤਪਾਦਨ ਨੂੰ ਵਧਾਉਂਦੀ ਹੈ, ਜੋ ਤੁਹਾਡੀ ਚਮੜੀ ਨੂੰ ਲਾਭ ਪਹੁੰਚਾਉਂਦੇ ਹਨ। ਇਹ ਖੂਨ ਦੇ ਪ੍ਰਵਾਹ ਨੂੰ ਉਤੇਜਿਤ ਕਰਦਾ ਹੈ ਅਤੇ ਇਸ ਤਰ੍ਹਾਂ ਤੁਹਾਡੀ ਚਮੜੀ ਦੀ ਚਮਕ ਨੂੰ ਸੁਧਾਰਦਾ ਹੈ ਅਤੇ ਚਮੜੀ ਦੀ ਉਮਰ ਨੂੰ ਵਧਣ ਤੋਂ ਰੋਕਣ 'ਚ ਮਦਦ ਕਰਦਾ ਹੈ।


ਦਿਮਾਗ ਦੀ ਸਿਹਤ ਤੇ ਯਾਦਦਾਸ਼ਤ 'ਚ ਸੁਧਾਰ ਕਰਦਾ ਹੈ - ਕਸਰਤ ਦਿਲ ਦੀ ਗਤੀ ਨੂੰ ਵਧਾਉਂਦੀ ਹੈ, ਕਿਉਂਕਿ ਇਹ ਖੂਨ ਦੇ ਪ੍ਰਵਾਹ ਅਤੇ ਆਕਸੀਜਨ 'ਤੇ ਨਿਰਭਰ ਕਰਦੀ ਹੈ। ਨਤੀਜੇ ਵਜੋਂ, ਦਿਮਾਗ ਦੇ ਸੈੱਲ ਵਿਕਸਤ ਹੁੰਦੇ ਹਨ ਅਤੇ ਸੋਚਣ ਦੀ ਸਮਰੱਥਾ 'ਚ ਸੁਧਾਰ ਹੁੰਦਾ ਹੈ। ਨਿਯਮਿਤ ਕਸਰਤ ਡਿਪ੍ਰੈਸ਼ਨ ਅਤੇ ਤਣਾਅ ਦੇ ਲੱਛਣਾਂ ਨੂੰ ਕੰਟਰੋਲ ਕਰਨ 'ਚ ਮਦਦ ਕਰਦੀ ਹੈ। ਹਾਲਾਂਕਿ, ਗੰਭੀਰ ਮਾਨਸਿਕ ਸਿਹਤ ਸਮੱਸਿਆਵਾਂ 'ਚ ਇਹ ਕਾਫ਼ੀ ਨਹੀਂ ਹੋਵੇਗਾ, ਪਰ ਡੋਪਾਮਾਈਨ ਅਤੇ ਸੇਰੋਟੋਨਿਨ ਦੇ ਪੱਧਰ ਨੂੰ ਸੁਧਾਰ ਸਕਦਾ ਹੈ।


ਇਹ ਵੀ ਪੜ੍ਹੋ: PM Kisan Yojana: ਕਿਸਾਨਾਂ ਕੋਲ 4000 ਰੁਪਏ ਪ੍ਰਾਪਤ ਕਰਨ ਦਾ ਮੌਕਾ, 30 ਸਤੰਬਰ ਤੱਕ ਕਰੋ ਇਹ ਕੰਮ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904