Heart Attack: ਹਾਰਟ ਅਟੈਕ ਦੇ ਮਰੀਜ਼ਾਂ ਦੀ ਸੰਖਿਆ ਵਿੱਚ ਹੋ ਰਿਹਾ ਵਾਧਾ ਚਿੰਤਾ ਦਾ ਕਾਰਨ ਬਣ ਚੁੱਕਾ ਹੈ। ਅਸੀਂ ਹਰ ਰੋਜ਼ ਖਬਰਾਂ ਰਾਹੀਂ ਜਾਂ ਆਪਣੇ ਆਲੇ-ਦੁਆਲੇ ਹਾਰਟ ਅਟੈਕ ਕਾਰਨ ਹੋ ਰਹੀਆਂ ਮੌਤਾਂ ਦੀਆਂ ਖਬਰਾਂ ਸੁਣਦੇ ਰਹਿੰਦੇ ਹਾਂ। ਆਓ, ਅੱਜ ਅਸੀਂ ਜਾਣਦੇ ਹਾਂ ਕਿਸ ਉਮਰ ਵਿੱਚ ਹਾਰਟ ਅਟੈਕ ਦਾ ਖ਼ਤਰਾ ਸਭ ਤੋਂ ਵੱਧ ਹੁੰਦਾ ਹੈ ?


ਡਾਕਟਰਾਂ ਅਨੁਸਾਰ ਹਾਰਟ ਅਟੈਕ ਕਿਸੇ ਵੀ ਉਮਰ ਵਿੱਚ ਹੋ ਸਕਦਾ ਹੈ। ਇਸ ਦੀ ਕੋਈ ਫਿਕਸ ਉਮਰ ਨਹੀਂ ਹੈ। ਅੱਜ ਕੱਲ ਬੱਚੇ, ਨੌਜਵਾਨ ਤੇ ਬਜ਼ੁਰਗ ਸਭ ਉਮਰ ਵਰਗ ਵਿੱਚ ਇਹ ਬਿਮਾਰੀ ਪਾਈ ਜਾਂਦੀ ਹੈ। ਹਾਰਟ ਅਟੈਕ ਦਾ ਕਾਰਨ ਜਿਆਦਾ ਮੋਟਾਪਾ, ਸ਼ੂਗਰ,ਹਾਈ ਬਲੱਡ ਪ੍ਰੈਸ਼ਰ, ਚਿੰਤਾ ਆਦਿ ਹੈ। 45 ਸਾਲ ਦੇ ਬਾਅਦ ਪੁਰਸ਼ਾਂ ਵਿੱਚ ਤੇ 55 ਸਾਲ ਤੋਂ ਬਾਅਦ ਔਰਤਾਂ ਵਿੱਚ ਦਿਲ ਦੇ ਦੌਰੇ ਦਾ ਖਤਰਾ ਜ਼ਿਆਦਾ ਹੁੰਦਾ ਹੈ।


40 ਸਾਲ ਦੀ ਉਮਰ ਵਿੱਚ ਇਨਸਾਨ ਦਾ ਸਰੀਰ ਓਨਾ ਕੰਮ ਨਹੀਂ ਕਰ ਪਾਉਂਦਾ, ਜਿਨ੍ਹਾਂ ਇਸ ਤੋਂ ਪਹਿਲਾਂ ਕਰਨ ਦੇ ਯੋਗ ਹੁੰਦਾ ਹੈ ,ਇਸ ਕਰਕੇ ਜੇਕਰ ਅਸੀਂ 45 ਸਾਲ ਦੇ ਬਾਅਦ ਵੀ ਬਹੁਤ ਜ਼ਿਆਦਾ ਕਸਰਤ ਕਰਦੇ ਹਾਂ, ਤਾਂ ਇਸ ਨਾਲ ਸਾਡੇ ਹਾਰਟ ‘ਤੇ ਜਿਆਦਾ ਦਬਾਅ ਪੈਂਦਾ ਹੈ। ਜਿਸ ਕਾਰਨ ਦਿਲ ਬਹੁਤ ਤੇਜ਼ੀ ਨਾਲ ਪੰਪ ਕਰਨ ਲੱਗਦਾ ਹੈ ਤੇ ਦਿਲ ਦੀ ਧੜਕਣ ਅਸਧਾਰਨ ਹੋ ਜਾਂਦੀ ਹੈ, ਜਿਸ ਨਾਲ ਹਾਰਟ ਅਟੈਕ ਦਾ ਖ਼ਤਰਾ ਵੱਧ ਜਾਂਦਾ ਹੈ।


 


ਕਿਵੇਂ ਕਰੀਏ ਹਾਰਟ ਅਟੈਕ ਤੋਂ ਆਪਣਾ ਬਚਾਅ ?



ਡਾਕਟਰਾਂ ਦਾ ਕਹਿਣਾ ਹੈ ਕਿ ਹਾਰਟ ਅਟੈਕ ਤੋਂ ਬਚਾਅ ਲਈ ਸਾਨੂੰ ਹੇਠ ਲਿਖੀਆਂ ਗੱਲਾਂ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ-


 


1. ਸਮੇਂ-ਸਮੇਂ ‘ਤੇ ਆਪਣੇ ਡਾਕਟਰ ਦੀ ਸਲਾਹ ਲਓ।



2. ਸੈਰ ਕਰੋ।



3. ਸੰਤੁਲਿਤ ਤੇ ਸਿਹਤਮੰਦ ਖੁਰਾਕ ਖਾਓ।



4. ਨਸ਼ਿਆਂ ਤੋਂ ਦੂਰ ਰਹੋ।



5. ਨਿਯਮਤ ਸਿਹਤ ਜਾਂਚ ਟੈਸਟ ਕਰਵਾਓ।



6. ਹੈਲਦੀ ਲਾਈਫ਼ ਸਟਾਈਲ ਅਪਣਾਓ।



7. ਤੰਬਾਕੂ ਦੀ ਵਰਤੋਂ ਨਾ ਕਰੋ।



8. ਪ੍ਰੋਪਰ ਨੀਂਦ ਲਵੋ।



9. ਤਣਾਅ ਤੋਂ ਬਚੋ।



10. ਸਰੀਰਕ ਤੌਰ ਤੇ ਫਿੱਟ ਅਤੇ ਐਕਟਿਵ ਰਹੋ।



11. ਇੱਕ ਸਿਹਤਮੰਦ ਰੁਟੀਨ ਦੀ ਪਾਲਣਾ ਕਰੋ।


 


ਇਸ ਪ੍ਰਕਾਰ ਜੇਕਰ ਅਸੀਂ ਆਪਣੀ ਸਿਹਤ ਦਾ ਸਹੀ ਤਰੀਕੇ ਨਾਲ ਧਿਆਨ ਰੱਖੀਏ , ਸਮੇਂ ਤੇ ਮੈਡੀਕਲ ਚੈੱਕਅੱਪ ਕਰਾਈਏ,ਸਿਹਤਮੰਦ ਭੋਜਨ ਕਰੀਏ ,ਅੱਛੀ ਨੀਂਦ ਲਈਏ, ਸਕਰਾਤਮਕ ਰਹੀਏ ਤਾਂ ਅਸੀਂ ਆਪਣੇ ਆਪ ਨੂੰ ਇਸ ਬਿਮਾਰੀ ਤੋਂ ਦੂਰ ਰੱਖ ਸਕਦੇ ਹਾਂ ।