ਅਕਸਰ ਦੇਖਿਆ ਜਾਂਦਾ ਹੈ ਕਿ ਬਰਸਾਤ ਦੇ ਮੌਸਮ ਦੇ ਵਿੱਚ ਕਈ ਵਾਰ ਜੋੜਾਂ ਦੇ ਵਿੱਚ ਦਰਦ ਹੋ ਜਾਂਦਾ ਹੈ। ਇਸ ਤੋਂ ਇਲਾਵਾ ਸਰੀਰ ਦੇ ਕਈ ਹੋਰ ਹਿੱਸਾਂ ਦੇ ਵਿੱਚ ਦਰਦ ਵਾਲੀ ਟੀਸ ਉੱਠ ਪੈਂਦੀ ਹੈ। ਆਪਣੀ ਖੁਰਾਕ ਵਿੱਚ ਪਿਊਰੀਨ ਯੁਕਤ ਭੋਜਨ ਸ਼ਾਮਲ ਕਰਨ ਨਾਲ ਸਰੀਰ ਵਿੱਚ ਯੂਰਿਕ ਐਸਿਡ (uric acid)ਦੀ ਮਾਤਰਾ ਵੱਧ ਸਕਦੀ ਹੈ। ਹਾਲਾਂਕਿ ਯੂਰਿਕ ਐਸਿਡ ਸਰੀਰ ਵਿੱਚੋਂ ਕੁਦਰਤੀ ਤੌਰ 'ਤੇ ਬਾਹਰ ਨਿਕਲਦਾ ਹੈ, ਪਰ ਕਈ ਵਾਰ ਜਦੋਂ ਯੂਰਿਕ ਐਸਿਡ ਵੱਧ ਹੁੰਦਾ ਹੈ, ਤਾਂ ਇਹ ਕ੍ਰਿਸਟਲ ਦੇ ਰੂਪ ਵਿੱਚ ਜੋੜਾਂ ਵਿੱਚ ਜਮ੍ਹਾ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿਸ ਕਾਰਨ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਹੋਣ ਲੱਗਦੀਆਂ ਹਨ। ਕ੍ਰਿਸਟਲ ਦੇ ਰੂਪ ਵਿੱਚ ਜਮ੍ਹਾ ਯੂਰਿਕ ਐਸਿਡ ਜੋੜਾਂ ਦੇ ਦਰਦ ਦਾ ਇੱਕ ਵੱਡਾ ਕਾਰਨ ਹੈ।



ਇਸ ਕਾਰਨ ਹੱਥਾਂ-ਪੈਰਾਂ ਵਿਚ ਸੋਜ ਆਉਣ ਲੱਗਦੀ ਹੈ। ਅਜਿਹੇ 'ਚ ਜ਼ਿਆਦਾ ਪਿਊਰੀਨ ਵਾਲੀਆਂ ਸਬਜ਼ੀਆਂ ਅਤੇ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਭੋਜਨ ਤੋਂ ਹਟਾ ਦੇਣਾ ਚਾਹੀਦਾ ਹੈ। ਮਾਨਸੂਨ ਦੀਆਂ ਕਈ ਸਬਜ਼ੀਆਂ ਹਨ ਜੋ ਯੂਰਿਕ ਐਸਿਡ ਨੂੰ ਵਧਾ ਸਕਦੀਆਂ ਹਨ। ਜਾਣੋ ਯੂਰਿਕ ਐਸਿਡ ਕਾਰਨ ਕਿਹੜੀਆਂ ਸਬਜ਼ੀਆਂ ਨਹੀਂ ਖਾਣੀਆਂ ਚਾਹੀਦੀਆਂ?


ਗੋਭੀ- ਭਾਵੇਂ ਸਰਦੀਆਂ ਵਿੱਚ ਫੁੱਲ ਗੋਭੀ ਦਾ ਮੌਸਮ ਹੁੰਦਾ ਹੈ, ਪਰ ਅੱਜ-ਕੱਲ੍ਹ ਗੋਭੀ ਸਾਲ ਭਰ ਮਿਲਦੀ ਹੈ। ਹਾਈ ਯੂਰਿਕ ਐਸਿਡ ਵਾਲੇ ਮਰੀਜ਼ ਨੂੰ ਗੋਭੀ ਦਾ ਸੇਵਨ ਨਹੀਂ ਕਰਨਾ ਚਾਹੀਦਾ। ਗੋਭੀ ਵਿੱਚ ਪਿਊਰੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਲਈ ਯੂਰਿਕ ਐਸਿਡ ਕਾਰਨ ਗੋਭੀ ਨਾ ਖਾਓ।


ਬੈਂਗਣ - ਹਾਈ ਯੂਰਿਕ ਐਸਿਡ ਵਾਲੇ ਮਰੀਜ਼ ਨੂੰ ਬੈਂਗਣ ਦਾ ਸੇਵਨ ਨਹੀਂ ਕਰਨਾ ਚਾਹੀਦਾ। ਬੈਂਗਣ ਖਾਣ ਨਾਲ ਸਰੀਰ ਵਿੱਚ ਪਿਊਰੀਨ ਦੀ ਮਾਤਰਾ ਵੱਧ ਜਾਂਦੀ ਹੈ। ਜਿਸ ਕਾਰਨ ਤੁਹਾਨੂੰ ਜੋੜਾਂ ਵਿੱਚ ਜ਼ਿਆਦਾ ਦਰਦ ਅਤੇ ਸੋਜ ਹੋ ਸਕਦੀ ਹੈ। ਯੂਰਿਕ ਐਸਿਡ ਦੇ ਮਰੀਜ਼ਾਂ ਨੂੰ ਬਹੁਤ ਜ਼ਿਆਦਾ ਬੈਂਗਣ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।



ਪਾਲਕ- ਹਰੀਆਂ ਸਬਜ਼ੀਆਂ 'ਚ ਪਾਲਕ ਨੂੰ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦੇ ਸੇਵਨ ਨਾਲ ਖੂਨ ਵੱਧਦਾ ਹੈ। ਪਰ ਜ਼ਿਆਦਾ ਪਾਲਕ ਖਾਣ ਨਾਲ ਯੂਰਿਕ ਐਸਿਡ ਵੀ ਵੱਧ ਜਾਂਦਾ ਹੈ। ਪਾਲਕ ਵਿੱਚ ਪ੍ਰੋਟੀਨ ਅਤੇ ਪਿਊਰੀਨ ਦੋਵੇਂ ਹੁੰਦੇ ਹਨ, ਜੋ ਸੋਜ ਅਤੇ ਦਰਦ ਦਾ ਕਾਰਨ ਬਣ ਸਕਦੇ ਹਨ। ਇਸ ਲਈ ਯੂਰਿਕ ਐਸਿਡ ਦੀ ਸਥਿਤੀ 'ਚ ਪਾਲਕ ਨਹੀਂ ਖਾਣਾ ਚਾਹੀਦਾ। ਗਠੀਏ ਤੋਂ ਪੀੜਤ ਲੋਕਾਂ ਨੂੰ ਪਾਲਕ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ।


ਅਰਬੀ- ਮਾਨਸੂਨ ਦੀਆਂ ਸਬਜ਼ੀਆਂ ਵਿੱਚ ਅਰਬੀ ਦਾ ਨਾਂ ਵੀ ਆਉਂਦਾ ਹੈ। ਅਰਬੀ ਭਾਵੇਂ ਸੁਆਦੀ ਹੋਵੇ ਪਰ ਯੂਰਿਕ ਐਸਿਡ ਕਾਰਨ ਇਸ ਸਬਜ਼ੀ ਨੂੰ ਨਹੀਂ ਖਾਣਾ ਚਾਹੀਦਾ। ਅਰਬੀ ਖਾਣ ਨਾਲ ਸਰੀਰ ਵਿੱਚ ਯੂਰਿਕ ਐਸਿਡ ਹੋਰ ਵੱਧ ਸਕਦਾ ਹੈ। ਜਿਸ ਕਾਰਨ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


ਮਸ਼ਰੂਮ- ਮਾਨਸੂਨ ਦੀਆਂ ਸਬਜ਼ੀਆਂ 'ਚ ਮਸ਼ਰੂਮ ਜਾਂ ਖੁੰਬਾਂ ਵੀ ਸ਼ਾਮਲ ਹੈ। ਭਾਵੇਂ ਮਸ਼ਰੂਮ ਸੁਆਦੀ ਹੁੰਦੇ ਹਨ, ਪਰ ਉੱਚ ਯੂਰਿਕ ਐਸਿਡ ਵਾਲੇ ਮਰੀਜ਼ ਨੂੰ ਮਸ਼ਰੂਮ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਖੁੰਬਾਂ ਵਿੱਚ ਪਿਊਰੀਨ ਦੀ ਉੱਚ ਮਾਤਰਾ ਹੁੰਦੀ ਹੈ।


ਹੋਰ ਪੜ੍ਹੋ : ਇਨ੍ਹਾਂ ਬਿਮਾਰੀਆਂ ਤੋਂ ਪੀੜਤ ਲੋਕ ਅਲਸੀ ਦੇ ਬੀਜ ਖਾਣ ਤੋਂ ਕਰਨ ਪਰਹੇਜ਼, ਨਹੀਂ ਤਾਂ ਫਾਇਦੇ ਦੀ ਜਗ੍ਹਾ ਹੋ ਸਕਦਾ ਨੁਕਸਾਨ


 



Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।