ਇਨ੍ਹਾਂ ਬਿਮਾਰੀਆਂ ਤੋਂ ਪੀੜਤ ਲੋਕ ਅਲਸੀ ਦੇ ਬੀਜ ਖਾਣ ਤੋਂ ਕਰਨ ਪਰਹੇਜ਼, ਨਹੀਂ ਤਾਂ ਫਾਇਦੇ ਦੀ ਜਗ੍ਹਾ ਹੋ ਸਕਦਾ ਨੁਕਸਾਨ
Flax Seeds ਖਾਣ ਤੋਂ ਬਾਅਦ ਕਈ ਲੋਕਾਂ ਨੂੰ ਐਲਰਜੀ ਵੀ ਹੋ ਸਕਦੀ ਹੈ। ਜੇਕਰ ਤੁਹਾਨੂੰ ਲੋਅ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਤਾਂ ਵੀ ਤੁਹਾਨੂੰ ਇਨ੍ਹਾਂ ਬੀਜਾਂ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਪੇਟ ਦਰਦ ਅਤੇ ਘਬਰਾਹਟ ਹੋ ਸਕਦੀ ਹੈ।
Download ABP Live App and Watch All Latest Videos
View In Appਜੇਕਰ ਤੁਸੀਂ ਡਾਇਬਟੀਜ਼ ਜਾਂ ਖੂਨ ਪਤਲਾ ਹੋਣ ਦੀ ਦਵਾਈ ਲੈ ਰਹੇ ਹੋ ਤਾਂ ਵੀ ਤੁਹਾਨੂੰ ਅਲਸੀ ਦੇ ਬੀਜਾਂ ਦਾ ਸੇਵਨ ਬਹੁਤ ਸੋਚ-ਸਮਝ ਕੇ ਕਰਨਾ ਚਾਹੀਦਾ ਹੈ,
ਕਿਉਂਕਿ ਅਜਿਹੀ ਸਥਿਤੀ 'ਚ ਇਹ ਦਵਾਈਆਂ 'ਤੇ ਅਸਰ ਪਾਉਂਦੇ ਹਨ। ਅਜਿਹੇ 'ਚ ਇਹ ਜ਼ਰੂਰੀ ਹੈ ਕਿ ਤੁਸੀਂ ਇਨ੍ਹਾਂ ਨੂੰ ਖਾਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਲਓ।
ਕਬਜ਼ ਦੀ ਸਮੱਸਿਆ 'ਚ ਅਲਸੀ ਦੇ ਬੀਜ ਨੁਕਸਾਨਦੇਹ ਸਾਬਿਤ ਹੁੰਦੇ ਹਨ। ਜੇਕਰ ਤੁਸੀਂ ਵੀ ਅਕਸਰ ਕਬਜ਼ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਅਲਸੀ ਦੇ ਬੀਜਾਂ ਦਾ ਜ਼ਿਆਦਾ ਸੇਵਨ ਕਰਨ ਨਾਲ ਅੰਤੜੀਆਂ 'ਚ ਰੁਕਾਵਟ ਪੈਦਾ ਹੋ ਸਕਦੀ ਹੈ। ਸਕਲੇਰੋਡਰਮਾ, ਜੋ ਕਿ ਇਕ ਆਟੋਇਮਿਊਨ ਬਿਮਾਰੀ ਹੈ ਦੇ ਮਾਮਲੇ 'ਚ ਅਲਸੀ ਦੇ ਬੀਜਾਂ ਦੀ ਖਪਤ ਬਹੁਤ ਸੀਮਤ ਹੋਣੀ ਚਾਹੀਦੀ ਹੈ
ਇਸ ਦੀ ਤਾਸੀਰ ਗਰਮ ਹੋਣ ਕਾਰਨ ਪ੍ਰੈਗਨੈਂਸੀ ਦੌਰਾਨ ਵੀ ਅਲਸੀ ਦੇ ਬੀਜ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਸ ਨਾਲ ਮਾਂ ਤੇ ਬੱਚੇ ਦੋਵਾਂ ਨੂੰ ਨੁਕਸਾਨ ਹੋ ਸਕਦਾ ਹੈ। ਅਲਸੀ ਦੇ ਬੀਜਾਂ ਨੂੰ ਜ਼ਿਆਦਾ ਮਾਤਰਾ 'ਚ ਖਾਣਾ ਸਿਹਤ ਲਈ ਖਤਰਾ ਪੈਦਾ ਕਰ ਸਕਦਾ ਹੈ, ਕਿਉਂਕਿ ਇਸ ਵਿਚ ਮੌਜੂਦ ਐਸਟ੍ਰੋਜਨ ਗੁਣ ਹਾਰਮੋਨਲ ਅਸੰਤੁਲਨ ਦਾ ਕਾਰਨ ਬਣ ਸਕਦੇ ਹਨ।
ਜੇਕਰ ਤੁਸੀਂ ਵੀ ਅਕਸਰ ਲੂਜ਼ ਮੋਸ਼ਨ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਅਲਸੀ ਦੇ ਬੀਜਾਂ ਦੇ ਸੇਵਨ ਤੋਂ ਪਰਹੇਜ਼ ਕਰੋ ਕਿਉਂਕਿ ਇਹ ਪੇਟ ਦੀ ਸਫਾਈ ਲਈ ਬਹੁਤ ਪ੍ਰਭਾਵਸ਼ਾਲੀ ਮੰਨੇ ਜਾਂਦੇ ਹਨ, ਜਿਸ ਕਾਰਨ ਕਈ ਵਾਰ ਲੂਜ਼ ਮੋਸ਼ਨ ਦੀ ਸਮੱਸਿਆ ਹੋ ਜਾਂਦੀ ਹੈ।