Ladoo For Bones: ਸਰਦੀਆਂ (winter) ਦੇ ਮੌਸਮ ਵਿੱਚ ਸਿਹਤ ਦਾ ਖਾਸ ਖਿਆਲ ਰੱਖਣਾ ਪੈਂਦਾ ਹੈ। ਕਿਉਂਕਿ ਠੰਡ ਦੇ ਨਾਲ-ਨਾਲ ਸਰੀਰ ਨੂੰ ਮੌਸਮੀ ਬਿਮਾਰੀਆਂ ਤੋਂ ਬਚਾਉਣਾ ਵੀ ਜ਼ਰੂਰੀ ਹੁੰਦਾ ਹੈ। ਜਿਸ ਕਰਕੇ ਸਰਦੀਆਂ ਵਿੱਚ ਖੁਰਾਕ ਦਾ ਖਾਸ ਖਿਆਲ ਰੱਖਣਾ ਪੈਂਦਾ ਹੈ। ਇਸ ਮੌਸਮ ਵਿੱਚ ਲੋਕ ਸੁੱਕੇ ਮੇਵਿਆਂ ਅਤੇ ਆਟਿਆਂ ਦੀ ਵਰਤੋਂ ਕਰਕੇ ਵੱਖ-ਵੱਖ ਤਰ੍ਹਾਂ ਦੇ ਲੱਡੂ ਬਣਾ ਕੇ ਖਾਂਦੇ ਹਨ। ਵੱਖ-ਵੱਖ ਤਰ੍ਹਾਂ ਦੇ ਲੱਡੂ ਖਾਣ ਨਾਲ ਸਰੀਰ ਗਰਮ ਰਹਿੰਦਾ ਹੈ ਅਤੇ ਕਈ ਸਿਹਤ ਲਾਭ ਵੀ ਹੁੰਦੇ ਹਨ। ਕੁੱਝ ਲੱਡੂ ਹੱਡੀਆਂ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਨ੍ਹਾਂ ਨੂੰ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਆਓ ਜਾਣਦੇ ਹਾਂ ਅਜਿਹੇ 5 ਲੱਡੂਆਂ ਬਾਰੇ ( 5 tasty ladoo for strong bones)...
ਹੋਰ ਪੜ੍ਹੋ : ਹਰ ਚੀਜ਼ ਬਣਾ ਰਹੇ ਹੋ ਪ੍ਰੈਸ਼ਰ ਕੁੱਕਰ ਵਿੱਚ...ਤਾਂ ਹੋ ਜਾਓ ਸਾਵਧਾਨ! ਦੇ ਰਹੇ ਹੋ ਕਈ ਬਿਮਾਰੀਆਂ ਨੂੰ ਸੱਦਾ
ਗੋਂਦ ਦੇ ਲੱਡੂ (Gond Ke Laddu)
ਗੋਂਦ ਦੇ ਲੱਡੂ 'ਚ ਕੈਲਸ਼ੀਅਮ, ਐਂਟੀਆਕਸੀਡੈਂਟ ਅਤੇ ਪ੍ਰੋਟੀਨ ਚੰਗੀ ਮਾਤਰਾ 'ਚ ਪਾਏ ਜਾਂਦੇ ਹਨ। ਇਹ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰ ਸਕਦੇ ਹਨ। ਇਹ ਦਿਲ ਦੀ ਸਿਹਤ ਨੂੰ ਸੁਧਾਰਨ ਵਿੱਚ ਵੀ ਬਹੁਤ ਮਦਦਗਾਰ ਹੁੰਦੇ ਹਨ। ਗੋਂਦ ਦੇ ਲੱਡੂ ਖਾਣ ਨਾਲ ਕਬਜ਼ ਵਰਗੀ ਸਮੱਸਿਆ ਵੀ ਠੀਕ ਹੋ ਸਕਦੀ ਹੈ।
ਤਿੱਲ ਦੇ ਲੱਡੂ (Sesame Laddus)
ਤਿੱਲ ਦੇ ਲੱਡੂ ਸਰੀਰ ਨੂੰ ਗਰਮ ਰੱਖਣ ਲਈ ਫਾਇਦੇਮੰਦ ਹੁੰਦੇ ਹਨ। ਇਨ੍ਹਾਂ ਲੱਡੂਆਂ ਨੂੰ ਖਾਣ ਨਾਲ ਸਰੀਰ 'ਚ ਖੂਨ ਦਾ ਸੰਚਾਰ ਠੀਕ ਰਹਿੰਦਾ ਹੈ। ਇਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ।
ਮੂੰਗਫਲੀ ਦੇ ਲੱਡੂ (Peanut Ladoo)
ਮੂੰਗਫਲੀ ਵਿੱਚ ਕੈਲਸ਼ੀਅਮ ਅਤੇ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਹ ਲੱਡੂ ਖਾਣ ਵਿਚ ਸਵਾਦਿਸ਼ਟ ਅਤੇ ਸਿਹਤ ਲਈ ਬਹੁਤ ਵਧੀਆ ਹਨ। ਇਨ੍ਹਾਂ ਦਾ ਸੇਵਨ ਕਰਨ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਹ ਪਾਚਨ ਕਿਰਿਆ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ। ਇਹ ਲੱਡੂ ਸਰੀਰ ਨੂੰ ਗਰਮ ਰੱਖਣ 'ਚ ਬਹੁਤ ਫਾਇਦੇਮੰਦ ਹੁੰਦੇ ਹਨ।
ਸੁੱਕੇ ਮੇਵੇ ਵਾਲੇ ਲੱਡੂ (Dry Fruits Laddu)
ਕਾਜੂ, ਬਦਾਮ ਅਤੇ ਖਜੂਰ ਵਰਗੇ ਸੁੱਕੇ ਮੇਵੇ ਤੋਂ ਬਣੇ ਲੱਡੂ ਖਾਣ ਨਾਲ ਕਮਜ਼ੋਰ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਸ ਨਾਲ ਮਾਨਸਿਕ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ। ਇਹ ਮਾਨਸਿਕ ਸਿਹਤ ਲਈ ਫਾਇਦੇਮੰਦ ਹੋ ਸਕਦਾ ਹੈ। ਇਸ ਨਾਲ ਸਰੀਰ ਨੂੰ ਗਰਮੀ ਮਿਲਦੀ ਹੈ।
ਫਲੈਕਸਸੀਡ ਜਾਂ ਅਲਸੀ ਦੇ ਲੱਡੂ (Flaxseed Ladoo)
ਫਲੈਕਸਸੀਡ ਜਾਂ ਅਲਸੀ 'ਚ ਓਮੇਗਾ-3 ਫੈਟੀ ਐਸਿਡ ਅਤੇ ਪ੍ਰੋਟੀਨ ਪਾਇਆ ਜਾਂਦਾ ਹੈ, ਜੋ ਹੱਡੀਆਂ ਨੂੰ ਮਜ਼ਬੂਤ ਕਰਨ 'ਚ ਮਦਦ ਕਰਦਾ ਹੈ। ਇਸ ਨਾਲ ਕੋਲੈਸਟ੍ਰੋਲ ਦਾ ਪੱਧਰ ਘੱਟ ਹੁੰਦਾ ਹੈ ਅਤੇ ਭਾਰ ਤੇਜ਼ੀ ਨਾਲ ਘੱਟ ਹੁੰਦਾ ਹੈ। ਅਜਿਹੇ 'ਚ ਇਨ੍ਹਾਂ ਲੱਡੂਆਂ ਦਾ ਸੇਵਨ ਫਾਇਦੇਮੰਦ ਹੋ ਸਕਦਾ ਹੈ।
ਹੋਰ ਪੜ੍ਹੋ : ਘਰ 'ਚ ਹੀ ਬਣਾਓ ਸਵਾਦਿਸ਼ਟ ਤੰਦੂਰੀ ਪੰਜਾਬੀ ਮਿੱਸੀ ਰੋਟੀ, ਅਪਣਾਓ ਇਹ ਟਿਪਸ
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।