Phone Effect On Ears: ਸਮਾਰਟਫ਼ੋਨ ਦੀ ਵਰਤੋਂ ਹਰ ਕਿਸੇ ਲਈ ਜ਼ਰੂਰੀ ਹੋ ਗਈ ਹੈ। ਇਹ ਰੋਜ਼ਾਨਾ ਜ਼ਿੰਦਗੀ ਦੀ ਲੋੜ ਬਣ ਗਈ ਹੈ। ਫ਼ੋਨ ਦੀ ਵਰਤੋਂ ਨੂੰ ਲੈ ਕੇ ਪਿਛਲੇ ਕੁਝ ਸਾਲਾਂ 'ਚ ਕਈ ਤਰ੍ਹਾਂ ਦੀ ਸਟਡੀਜ਼ ਸਾਹਮਣੇ ਆਈ ਹੈ। ਕਿਸੇ ਨੇ ਕਿਹਾ ਕਿ ਫ਼ੋਨ ਦੀ ਵਰਤੋਂ ਕਰਨ ਨਾਲ ਕੈਂਸਰ ਹੋ ਸਕਦਾ ਹੈ, ਜਦਕਿ ਕਿਸੇ ਦਾ ਕਹਿਣਾ ਹੈ ਕਿ ਇਸ ਦੇ ਰੇਡੀਏਸ਼ਨ ਕਾਰਨ ਮਨੁੱਖਾਂ ਸਮੇਤ ਪਸ਼ੂ-ਪੰਛੀਆਂ ਨੂੰ ਵੱਡਾ ਖ਼ਤਰਾ ਹੈ। ਇਹ ਤਾਂ ਸਾਰੇ ਜਾਣਦੇ ਹਨ ਕਿ ਫ਼ੋਨ ਦੀ ਜ਼ਿਆਦਾ ਵਰਤੋਂ ਨਾਲ ਅੱਖਾਂ 'ਤੇ ਬੁਰਾ ਪ੍ਰਭਾਵ ਪੈਂਦਾ ਹੈ।
ਪਰ ਫੋਨ ਦੀ ਵਰਤੋਂ 'ਚ ਅੱਖਾਂ ਦੇ ਨਾਲ-ਨਾਲ ਕੰਨਾਂ ਦੀ ਵੀ ਬਹੁਤ ਵਰਤੋਂ ਕੀਤੀ ਜਾਂਦੀ ਹੈ। ਸ਼ਾਇਦ ਤੁਸੀਂ ਇਸ ਵੱਲ ਕਦੇ ਧਿਆਨ ਨਹੀਂ ਦਿੱਤਾ ਹੋਵੇਗਾ, ਪਰ ਦੁਨੀਆ ਦੇ ਕੁਝ ਰਿਸਰਚਰ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਫ਼ੋਨ ਸੁਣਨ ਲਈ ਕਿਹੜੇ ਕੰਨ (ਖੱਬੇ ਜਾਂ ਸੱਜੇ) ਦੀ ਵਰਤੋਂ ਕਰਨੀ ਚਾਹੀਦੀ ਹੈ।
ਜ਼ਿਆਦਾਤਰ ਲੋਕ ਇਸ ਕੰਨ ਦੀ ਕਰਦੇ ਹਨ ਵਰਤੋਂ
ਜ਼ਿਆਦਾਤਰ ਲੋਕ ਫ਼ੋਨ 'ਤੇ ਗੱਲ ਕਰਨ ਲਈ ਹੀ ਸੱਜੇ ਕੰਨ ਦੀ ਵਰਤੋਂ ਕਰਦੇ ਹਨ। ਇਕ ਰਿਸਰਚ ਮੁਤਾਬਕ ਸੱਜੇ ਕੰਨ ਨਾਲ ਫ਼ੋਨ ਸੁਣਨ ਦਾ ਸਿੱਧਾ ਅਸਰ ਦਿਮਾਗ 'ਤੇ ਪੈਂਦਾ ਹੈ, ਜਿਸ ਕਾਰਨ ਤੁਸੀਂ ਛੋਟੀਆਂ-ਛੋਟੀਆਂ ਗੱਲਾਂ 'ਤੇ ਪ੍ਰੇਸ਼ਾਨ ਹੋ ਸਕਦੇ ਹੋ। ਰਿਸਰਚ ਮੁਤਾਬਕ ਜਦੋਂ ਅਸੀਂ ਫ਼ੋਨ 'ਤੇ ਗੱਲ ਕਰਨ ਲਈ ਕੰਨ ਦੀ ਵਰਤੋਂ ਕਰਦੇ ਹਾਂ ਤਾਂ ਇਸ ਤੋਂ ਨਿਕਲਣ ਵਾਲੀ ਰੇਡੀਏਸ਼ਨ ਦਿਮਾਗ ਨੂੰ ਜ਼ਿਆਦਾ ਪ੍ਰਭਾਵਿਤ ਕਰਦੀ ਹੈ। ਇਸ ਲਈ ਫ਼ੋਨ 'ਤੇ ਗੱਲ ਕਰਦੇ ਸਮੇਂ ਖੱਬੇ ਕੰਨ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ।
ਬਲੱਡ-ਬ੍ਰੇਨ ਬੈਰੀਅਰ ਨੂੰ ਪਹੁੰਚਾਉਂਦਾ ਹੈ ਨੁਕਸਾਨ
ਹਾਲਾਂਕਿ ਇਹ ਸਾਬਤ ਕਰਨ ਲਈ ਲੋੜੀਂਦੇ ਸਬੂਤ ਨਹੀਂ ਹਨ ਕਿ ਕੀ ਫ਼ੋਨ ਕਾਲਾਂ ਲਈ ਖੱਬੇ ਕੰਨ ਜਾਂ ਸੱਜੇ ਕੰਨ ਦੀ ਵਰਤੋਂ ਕਰਨਾ ਸੁਰੱਖਿਅਤ ਹੈ। ਫਿਨਲੈਂਡ ਦੇ ਵਿਗਿਆਨੀ ਅਤੇ ਪ੍ਰਮਾਣੂ ਸੁਰੱਖਿਆ ਅਥਾਰਟੀ ਵੱਲੋਂ ਕੀਤੇ ਗਏ ਅਧਿਐਨ 'ਚ ਕਿਹਾ ਗਿਆ ਹੈ ਕਿ ਜਦੋਂ ਸਾਡੇ ਸੈੱਲ ਫ਼ੋਨ ਦੇ ਸੰਪਰਕ 'ਚ ਆਉਂਦੇ ਹਨ ਤਾਂ ਇਸ ਨਾਲ ਬਲੱਡ-ਬ੍ਰੇਨ ਬੈਰੀਅਰ ਨੂੰ ਨੁਕਸਾਨ ਪਹੁੰਚਦਾ ਹੈ। ਮਨੁੱਖੀ ਸਰੀਰ 'ਚ ਬਲੱਡ-ਬ੍ਰੇਨ ਬੈਰੀਅਰ ਨੂੰ ਸੇਫ਼ਟੀ ਬੈਰੀਅਰ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਖ਼ੂਨ ਦੇ ਖ਼ਤਰਨਾਕ ਪਦਾਰਥਾਂ ਨੂੰ ਦਿਮਾਗ਼ 'ਚ ਦਾਖ਼ਲ ਹੋਣ ਤੋਂ ਰੋਕਦਾ ਹੈ। ਹਾਲਾਂਕਿ ਇਹ ਅਧਿਐਨ ਇਹ ਨਹੀਂ ਦੱਸ ਸਕਿਆ ਕਿ ਫ਼ੋਨ 'ਤੇ ਗੱਲ ਕਰਦੇ ਸਮੇਂ ਕਿਹੜੇ ਕੰਨ ਦੀ ਵਰਤੋਂ ਕਰਨੀ ਚਾਹੀਦੀ ਹੈ?
ਕਿਹੜੇ ਕੰਨ ਦੀ ਕਰਨੀ ਚਾਹੀਦੀ ਹੈ ਵਰਤੋਂ?
ਅਮਰੀਕਨ ਮੈਡੀਕਲ ਐਸੋਸੀਏਸ਼ਨ ਦੇ ਜਰਨਲ 'ਚ ਪ੍ਰਕਾਸ਼ਿਤ ਇੱਕ ਅਧਿਐਨ 'ਚ ਕਿਹਾ ਗਿਆ ਹੈ ਕਿ ਲਗਭਗ 80 ਫ਼ੀਸਦੀ ਲੋਕ ਫ਼ੋਨ 'ਤੇ ਕਾਲ ਕਰਦੇ ਸਮੇਂ ਆਪਣੇ ਸੱਜੇ ਕੰਨ ਦੀ ਵਰਤੋਂ ਕਰਦੇ ਹਨ, ਕਿਉਂਕਿ ਸਾਡੇ ਦਿਮਾਗ ਦਾ ਖੱਬਾ ਪਾਸਾ ਜ਼ਿਆਦਾ ਕਿਰਿਆਸ਼ੀਲ ਹੁੰਦਾ ਹੈ। ਫ਼ੋਨ 'ਤੇ ਗੱਲ ਕਰਦੇ ਸਮੇਂ ਤੁਹਾਡੇ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਫ਼ੋਨ ਨੂੰ ਇਕ ਕੰਨ ਤੋਂ ਦੂਜੇ ਕੰਨ 'ਤੇ ਬਦਲਦੇ ਰਹੋ। ਫ਼ੋਨ 'ਤੇ ਗੱਲ ਕਰਨ ਲਈ ਹਮੇਸ਼ਾ ਦੋਵੇਂ ਕੰਨਾਂ ਦੀ ਵਰਤੋਂ ਕਰੋ।