Lemon Grass Benefits: ਲੈਮਨ ਗਰਾਸ ਦਾ ਪੌਦਾ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਦੀ ਵਰਤੋਂ ਚਾਹ ਵਿਚ ਪ੍ਰਮੁੱਖ ਤੌਰ ਉਤੇ ਕੀਤੀ ਜਾਂਦੀ ਹੈ, ਹਾਲਾਂਕਿ ਬਹੁਤ ਸਾਰੇ ਲੋਕਾਂ ਨੂੰ ਲੈਮਨ ਗਰਾਸ ਦੇ ਫ਼ਾਇਦਿਆਂ ਬਾਰੇ ਨਹੀਂ ਪਤਾ। ਆਓ ਜਾਣਦੇ ਹਾਂ ਕਿ ਲੈਮਨ ਗਰਾਸ (Lemon Grass) ਦੇ ਸਾਡੀ ਸਿਹਤ ਲਈ ਕੀ-ਕੀ ਫਾਇਦੇ ਹਨ।


ਸਿਹਤ ਮਾਹਿਰ ਲੈਮਨ ਗਰਾਸ (Lemon Grass) ਨੂੰ ਔਸ਼ਧੀ ਗੁਣਾਂ ਨਾਲ ਭਰਪੂਰ ਮੰਨਦੇ ਹਨ। ਲੈਮਨ ਗਰਾਸ ਵਿਚ ਬਹੁਤ ਜ਼ਿਆਦਾ ਮਾਤਰਾ ਵਿਚ ਐਂਟੀਆਕਸੀਡੈਂਟ ਪਾਏ ਜਾਂਦੇ ਹਨ, ਜੋ ਕਿ ਸਾਡੀ ਸਿਹਤ ਲਈ ਬਹੁਤ ਚੰਗੇ ਹੁੰਦੇ ਹਨ। ਲੈਮਨ ਗਰਾਸ ਐਂਟੀ ਫੰਗਲ ਅਤੇ ਐਂਟੀ ਬੈਕਟੀਰੀਅਲ ਗੁਣਾਂ ਨਾਲ ਵੀ ਭਰਪੂਰ ਹੁੰਦਾ ਹੈ। ਇਸ ਵਿਚ ਫਲੇਵੋਨੋਇਡਸ ਨਾਂ ਦਾ ਤੱਤ ਵੀ ਪਾਇਆ ਜਾਂਦਾ ਹੈ। ਇਸ ਵਿਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ। ਇਸ ਤੋਂ ਇਲਾਵਾ ਲੈਮਨ ਗਰਾਸ ਆਇਰਨ ਅਤੇ ਵਿਟਾਮਿਨ ਸੀ ਦਾ ਵੀ ਚੰਗਾ ਸ੍ਰੋਤ ਹੈ।



ਲੈਮਨ ਗਰਾਸ ਦੇ ਸਿਹਤ ਲਈ ਲਾਭ
ਲੈਮਨ ਗਰਾਸ (Lemon Grass) ਔਸ਼ਧੀ ਗੁਣਾਂ ਨਾਲ ਭਰਪੂਰ ਹੋਣ ਕਰਕੇ ਸਾਨੂੰ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਤੋਂ ਰਾਹਤ ਦਵਾਉਂਦਾ ਹੈ। ਇਸ ਦਾ ਸੇਵਨ ਕਰਨ ਨਾਲ ਸਰੀਰ ਦਾ ਦਰਦ ਠੀਕ ਹੁੰਦਾ ਹੈ ਅਤੇ ਤੇਜ਼ ਬੁਖ਼ਾਰ ਵਿਚ ਰਾਹਤ ਮਿਲਦੀ ਹੈ। ਇਸ ਦੇ ਨਾਲ ਹੀ ਲੈਮਨ ਗਰਾਸ ਈਨੀਮਿਕ ਲੋਕਾਂ ਲਈ ਵੀ ਚੰਗਾ ਹੈ। ਇਹ ਸਰੀਰ ਵਿਚ ਹੀਮੋਗਲੋਬਿਨ ਦੀ ਮਾਤਰਾਂ ਨੂੰ ਵਧਾਉਣ ਵਿਚ ਮਦਦ ਕਰਦਾ ਹੈ। ਖੇਤੀ ਵਿਗਿਆਨੀ ਡਾ.ਧੀਰੂ ਕੁਮਾਰ ਤਿਵਾੜੀ ਦੱਸਦੇ ਹਨ ਕਿ ਲੈਮਨ ਗਰਾਸ ਸਿਟਰਿਕ ਕਿਸਮ ਦਾ ਪੌਦਾ ਹੈ। ਇਸ ਵਿਚ ਲਗਭਗ 88% ਵਿਟਾਮਿਨ ਸੀ ਹੁੰਦਾ ਹੈ, ਜੋ ਐਂਟੀਆਕਸੀਡੈਂਟ ਦਾ ਕੰਮ ਕਰਦਾ ਹੈ। ਜੇਕਰ ਕਿਸੇ ਨੂੰ ਗਠੀਆ, ਕਾਰਡੀਓ ਬਾਈਵੈਸਕੁਲਰ ਰੋਗ ਹੈ ਜਾਂ ਜ਼ੁਕਾਮ, ਖਾਂਸੀ ਅਤੇ ਫਲੂ ਦੀ ਅਕਸਰ ਸ਼ਿਕਾਇਤ ਰਹਿੰਦੀ ਹੈ, ਤਾਂ ਇਸ ਦਾ ਸੇਵਨ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ।


ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਲੈਮਨ ਗਰਾਸ (Lemon Grass) ਕੈਂਸਰ ਵਰਗੀ ਲਾਇਲਾਜ਼ ਬਿਮਾਰੀ ਲਈ ਵੀ ਗੁਣਕਾਰੀ ਹੈ। ਇਹ ਕੈਂਸਰ ਦੇ ਸੈੱਲਾਂ ਨੂੰ ਠੀਕ ਕਰਨ ਵਿਚ ਮਦਦਗਾਰ ਹੁੰਦਾ ਹੈ। ਸਿਹਤ ਦੇ ਨਾਲ ਨਾਲ ਕਿਸਾਨਾਂ ਲਈ ਵੀ ਲੈਮਨ ਗਰਾਸ ਦੀ ਖੇਤੀ ਫ਼ਾਇਦੇ ਵਾਲੀ ਹੈ। ਮਾਰਕਿਟ ਵਿਚ ਲੈਮਨ ਗਰਾਸ ਦੀ ਬਹੁਤ ਮੰਗ ਹੈ। ਕਿਸਾਨ ਇਸ ਵਿਚੋਂ ਚੰਗੀ ਕਮਾਈ ਕਰ ਸਕਦੇ ਹਨ।


(ਨੋਟ-ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ 'ਤੇ ਅਧਾਰਿਤ ਹਨ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।)