Blood Clotting: ਚਿੰਤਾ ਅਤੇ ਉਦਾਸੀ ਕਈ ਬਿਮਾਰੀਆਂ ਨੂੰ ਜਨਮ ਦਿੰਦੀ ਹੈ। ਸ਼ਾਇਦ ਇਸੇ ਲਈ ਗੀਤਾ ਵਿੱਚ ਕਿਹਾ ਗਿਆ ਹੈ ਕਿ "ਕਰਮ ਕਰੋ ਫਲ ਦੀ ਚਿੰਤਾ ਨਾ ਕਰੋ।" ਹਰ ਪਾਸੇ ਤੁਹਾਨੂੰ ਥੱਲ੍ਹੇ ਲਾਉਣ ਵਾਲੇ ਮਿਲਣਗੇ। ਕਿਸੇ ਨੂੰ ਕਾਰੋਬਾਰ ਵਿਚ ਭਾਰੀ ਨੁਕਸਾਨ ਹੋ ਗਿਆ ਹੈ ਅਤੇ ਕੁਝ ਪਰਿਵਾਰਕ ਝਗੜਿਆਂ ਕਰਕੇ ਤਣਾਅ ਵਿਚ ਹਨ। ਇੱਕ ਖੋਜ ਵਿੱਚ ਪਾਇਆ ਗਿਆ ਹੈ ਕਿ ਚਿੰਤਾ ਜਾਂ ਡਿਪਰੈਸ਼ਨ ਸਰੀਰ ਵਿੱਚ ਖੂਨ ਦੇ ਥੱਕੇ ਬਣਨ ਦੇ ਖ਼ਤਰੇ ਨੂੰ ਲਗਭਗ 50 ਪ੍ਰਤੀਸ਼ਤ ਤੱਕ ਵਧਾ ਸਕਦਾ ਹੈ। ਬ੍ਰੇਨ ਇਮੇਜਿੰਗ ਤੋਂ ਪਤਾ ਲੱਗਿਆ ਹੈ ਕਿ ਤਣਾਅ ਨਾਲ ਮਾਨਸਿਕ ਬਿਮਾਰੀ ਦੇ ਕਰਕੇ ਸੋਜ, ਡੀਪ ਵੇਨ, ਥ੍ਰੋਮਬੋਸਿਸ ਦਾ ਖਤਰਾ ਵੱਧ ਜਾਂਦਾ ਹੈ। ਜਿਸ ਕਰਕੇ ਨਸਾਂ ਵਿੱਚ ਖੂਨ ਦੇ ਥੱਕੇ ਬਣਨੇ ਸ਼ੁਰੂ ਹੋ ਜਾਂਦੇ ਹਨ।
ਚਿੰਤਾ ਅਤੇ ਡਿਪਰੈਸ਼ਨ ਅਤੇ ਡੀਪ ਵੇਨ, ਥ੍ਰੋਮਬੋਸਿਸ ਦੇ ਖਤਰੇ ਵਿਚਾਲੇ ਸਬੰਧ ਨੂੰ ਸਮਝਣ ਲਈ 1.1 ਲੱਖ ਤੋਂ ਵੱਧ ਲੋਕਾਂ ਦੇ ਡੇਟਾ ਦਾ ਵਿਸ਼ਲੇਸ਼ਣ ਕੀਤਾ ਗਿਆ ਸੀ। 1,520 ਲੋਕਾਂ ਦੀ ਬ੍ਰੇਨ ਇਮੇਜਿੰਗ ਕੀਤੀ ਗਈ। ਜਿਨ੍ਹਾਂ ਵਿੱਚੋਂ ਤਿੰਨ ਸਾਲਾਂ ਵਿੱਚ 1,781 ਲੋਕਾਂ (1.5 ਫੀਸਦੀ) ਵਿੱਚ ਖੂਨ ਦੇ ਥੱਕੇ ਬਣਨ ਦੀ ਸਥਿਤੀ ਪਾਈ ਗਈ। ਖੋਜਕਰਤਾਵਾਂ ਨੇ ਪਾਇਆ ਕਿ ਚਿੰਤਾ ਜਾਂ ਡਿਪਰੈਸ਼ਨ ਨੇ ਡੀਪ ਵੇਨ, ਥ੍ਰੋਮਬੋਸਿਸ ਹੋਣ ਦੀ ਸਥਿਤੀ ਵਿੱਚ ਖੂਨ ਦੇ ਥੱਕੇ ਬਣਨ ਦੇ ਖਤਰੇ ਨੂੰ ਲਗਭਗ 50 ਪ੍ਰਤੀਸ਼ਤ ਤੱਕ ਵਧਾਇਆ ਹੈ। ਚਿੰਤਾ ਅਤੇ ਡਿਪਰੈਸ਼ਨ ਦੋਵਾਂ ਤੋਂ ਪੀੜਤ ਹੋਣ ਦੀ ਸਥਿਤੀ ਵਿੱਚ, ਖੂਨ ਦੇ ਥੱਕੇ ਬਣਨ ਦੀ ਸੰਭਾਵਨਾ 70 ਪ੍ਰਤੀਸ਼ਤ ਹੁੰਦੀ ਹੈ।
ਖੋਜ ਦੇ ਅਨੁਸਾਰ, ਚਿੰਤਾ ਅਤੇ ਉਦਾਸੀ ਦੇ ਕਾਰਨ ਡੀਪ ਵੇਨ, ਥ੍ਰੋਮਬੋਸਿਸ ਦਾ ਖ਼ਤਰਾ ਵੱਧ ਜਾਂਦਾ ਹੈ। ਖੋਜ ਵਿੱਚ ਸ਼ਾਮਲ ਭਾਗੀਦਾਰਾਂ ਦੀ ਉਮਰ ਆਮ ਤੌਰ 'ਤੇ 58 ਸਾਲ ਸੀ, ਜਿਨ੍ਹਾਂ ਵਿੱਚੋਂ 57 ਪ੍ਰਤੀਸ਼ਤ ਔਰਤਾਂ ਸਨ। ਗਰੁੱਪ ਵਿੱਚ 44 ਪ੍ਰਤੀਸ਼ਤ ਨੂੰ ਕੈਂਸਰ ਦਾ ਇਤਿਹਾਸ ਵੀ ਸੀ।
ਕੀ ਹੁੰਦੇ ਖੂਨ ਦੇ ਥੱਕੇ?
ਖੂਨ ਦਾ ਥੱਕਾ ਖੂਨ ਦਾ ਇੱਕ ਸਮੂਹ ਹੁੰਦਾ ਹੈ ਜਿਹੜਾ ਉਦੋਂ ਬਣਦਾ ਹੈ ਜਦੋਂ ਤੁਹਾਡੇ ਖੂਨ ਵਿੱਚ ਪਲੇਟਲੈਟਸ ਅਤੇ ਪ੍ਰੋਟੀਨ ਇਕੱਠਿਆਂ ਚਿਪਕ ਜਾਂਦੇ ਹਨ। ਪਲੇਟਲੇਟ ਸੈੱਲਾਂ ਦੇ ਟੁਕੜੇ ਹੁੰਦੇ ਹਨ ਜੋ ਆਮ ਤੌਰ 'ਤੇ ਤੁਹਾਡੇ ਖੂਨ ਨੂੰ ਜੰਮਣ ਵਿੱਚ ਮਦਦ ਕਰਦੇ ਹਨ। ਖੂਨ ਦੇ ਥੱਕੇ ਕਿਸੇ ਸੱਟ ਤੋਂ ਖੂਨ ਵਗਣ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਜਿਵੇਂ ਹੀ ਤੁਹਾਡਾ ਸਰੀਰ ਠੀਕ ਹੁੰਦਾ ਹੈ, ਉਹ ਟੁੱਟ ਕੇ ਘੁੱਲ ਜਾਂਦੇ ਹਨ।
ਸਰੀਰ ਵਿੱਚ ਖੂਨ ਦੇ ਥੱਕੇ ਬਣਨ ਤੋਂ ਪਹਿਲਾਂ ਨਜ਼ਰ ਆਉਂਦੇ ਆਹ ਲੱਛਣ
ਹੱਥਾਂ ਅਤੇ ਪੈਰਾਂ ਵਿੱਚ ਸੋਜ ਅਤੇ ਦਰਦ
ਚਮੜੀ ਦੇ ਧੱਫੜ ਪੈਣਾ
ਪੂਰੇ ਸਰੀਰ ਵਿੱਚ ਸੋਜ ਵੀ ਆ ਸਕਦੀ ਹੈ।
ਅਚਾਨਕ ਸਾਹ ਲੈਣ ਵਿੱਚ ਮੁਸ਼ਕਲ
ਗੰਭੀਰ ਛਾਤੀ ਵਿੱਚ ਦਰਦ ਹੋਣਾ, ਜਿਹੜਾ ਡੂੰਘਾ ਸਾਹ ਲੈਣ 'ਤੇ ਹੋਰ ਵਿਗੜ ਜਾਂਦਾ ਹੈ
ਆਮ ਖੰਘ ਜਾਂ ਖੰਘ ਵਿਚੋਂ ਖੂਨ ਆਉਣਾ
ਲੱਤ ਜਾਂ ਪਿੱਠ ਵਿੱਚ ਦਰਦ
ਬੇਹੋਸ਼ੀ ਜਾਂ ਚੱਕਰ ਆਉਣੇ
ਘੱਟ ਬੀ.ਪੀ
ਬਹੁਤ ਜ਼ਿਆਦਾ ਪਸੀਨਾ ਆਉਣਾ
ਇਦਾਂ ਕਰਾਓ ਇਲਾਜ
ਖੂਨ ਦੇ ਥੱਕਿਆਂ ਦੇ ਇਲਾਜ ਲਈ, ਤੁਸੀਂ ਕਿਸੇ ਚੰਗੇ ਹੇਮਾਟੋਲੋਜਿਸਟ ਕੋਲ ਜਾ ਸਕਦੇ ਹੋ। ਹੇਮਾਟੋਲੋਜਿਸਟ ਡਾਕਟਰ ਖੂਨ ਨਾਲ ਸਬੰਧਤ ਬਿਮਾਰੀਆਂ ਦਾ ਮਾਹਿਰ ਹੁੰਦਾ ਹੈ। ਖੂਨ ਨੂੰ ਪਤਲਾ ਕਰਨ ਵਾਲੇ ਪਦਾਰਥਾਂ ਦੀ ਵਰਤੋਂ ਖੂਨ ਦੇ ਥੱਕੇ ਨੂੰ ਬਣਨ ਤੋਂ ਰੋਕਣ ਲਈ ਕੀਤੀ ਜਾਂਦੀ ਹੈ। ਪਰ ਇਹ ਤੁਹਾਡੇ ਖੂਨ ਵਿੱਚ ਪਹਿਲਾਂ ਤੋਂ ਮੌਜੂਦ ਥੱਕੇ ਨੂੰ ਨਹੀਂ ਤੋੜਦਾ ਹੈ। ਇਹ ਸਿਰਫ ਖੂਨ ਦੇ ਗਤਲੇ ਦੇ ਵਿਕਾਸ ਨੂੰ ਰੋਕਣ ਲਈ ਵਰਤਿਆ ਜਾਂਦਾ ਹੈ।