Mulethi Benefits in Winter: ਮੁਲੱਠੀ ਦਾ ਨਾਂ ਤਾਂ ਸਭ ਨੇ ਸੁਣਿਆ ਹੋਏਗਾ ਪਰ ਇਸ ਫਾਇਦਿਆਂ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਮੁਲੱਠੀ ਨੂੰ ਅਜਿਹੀ ਜੜ੍ਹੀ-ਬੂਟੀ ਮੰਨਿਆ ਜਾਂਦਾ ਹੈ ਜਿਸ ਸਾਹਮਣੇ ਡਾਕਟਰ ਤੇ ਨੀਮ-ਹਕੀਮ ਵੀ ਫੇਲ੍ਹ ਹੋ ਜਾਣ। ਦਰਅਸਲ ਮੁਲੱਠੀ ਇੱਕ ਔਸ਼ਧੀ ਹੈ ਜੋ ਸਰਦੀਆਂ ਵਿੱਚ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਦੇ ਬੱਚਿਆਂ ਤੇ ਵੱਡਿਆਂ ਦੀ ਸਿਹਤ ਲਈ ਬਹੁਤ ਸਾਰੇ ਫਾਇਦੇ ਹਨ।
ਸਰਦੀਆਂ ਦੇ ਮੌਸਮ ਵਿੱਚ ਬਲਗਮ ਨੂੰ ਦੂਰ ਕਰਨ ਲਈ ਆਯੁਰਵੇਦ ਤੇ ਚੀਨੀ ਦਵਾਈਆਂ ਵਿੱਚ ਮੁਲੱਠੀ (Licorice) ਦੀ ਵਰਤੋਂ ਕੀਤੀ ਜਾਂਦੀ ਹੈ। ਮੁਲੱਠੀ ਵਿੱਚ ਇੱਕ ਕੁਦਰਤੀ ਮਿਠਾਸ ਹੁੰਦੀ ਹੈ। ਇਸ ਲਈ ਇਸ ਨੂੰ ਸਵਾਦ ਵਧਾਉਣ ਲਈ ਵੀ ਵਰਤਿਆ ਜਾਂਦਾ ਹੈ। ਆਓ ਜਾਣਦੇ ਹਾਂ ਸਰਦੀਆਂ 'ਚ ਮੁਲੱਠੀ ਖਾਣ ਦੇ ਕੀ ਫਾਇਦੇ ਹਨ...
ਮੁਲੱਠੀ ਇੰਨੀ ਲਾਭਦਾਇਕ ਕਿਉਂ?
ਮੁਲੱਠੀ ਵਿੱਚ ਵਿਟਾਮਿਨ ਸੀ, ਵਿਟਾਮਿਨ ਈ, ਜ਼ਿੰਕ ਤੇ ਸੇਲੇਨੀਅਮ ਵਰਗੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਉਹ ਸੈਲੂਲਰ ਫੰਕਸ਼ਨ ਨੂੰ ਨੁਕਸਾਨ ਪਹੁੰਚਾਉਣ ਵਾਲੇ ਫ੍ਰੀ ਰੈਡੀਕਲਸ ਹਟਾ ਕੇ ਸਰੀਰਕ ਤਣਾਅ ਨਾਲ ਲੜਨ ਵਿੱਚ ਮਦਦ ਕਰਦੇ ਹਨ। ਇਹ ਪਾਚਨ ਕਿਰਿਆ ਵਿੱਚ ਵੀ ਮਦਦਗਾਰ ਹੈ। ਇਸ ਵਿੱਚ ਐਂਟੀ-ਇੰਫਲੇਮੇਟਰੀ ਪ੍ਰਭਾਵ ਵੀ ਪਾਇਆ ਜਾਂਦਾ ਹੈ। ਗਠੀਏ ਤੇ ਦਮੇ ਦੇ ਇਲਾਜ ਵਿੱਚ ਵੀ ਮਦਦ ਕਰਦਾ ਹੈ।
ਮੁਲੱਠੀ ਦੀ ਵਰਤੋਂ ਕਿਵੇਂ ਕਰੀਏ
ਠੰਢੇ ਮੌਸਮ ਵਿੱਚ ਮੁਲੱਠੀ ਵਾਲੀ ਚਾਹ ਦੀ ਵਰਤੋਂ ਕੀਤੀ ਜਾ ਸਕਦੀ ਹੈ। ਤੁਸੀਂ ਦਿਨ ਵਿੱਚ ਘੱਟੋ-ਘੱਟ ਦੋ ਤੋਂ ਤਿੰਨ ਵਾਰ ਮੁਲੱਠੀ ਵਾਲੀ ਚਾਹ ਪੀ ਸਕਦੇ ਹੋ। ਇਹ ਖੰਘ ਨੂੰ ਘੱਟ ਕਰਨ ਵਿੱਚ ਮਦਦ ਕਰਦੀ ਹੈ। ਇਸ ਲਈ ਇੱਕ ਕੱਪ ਪਾਣੀ ਵਿੱਚ ਮੁਲੱਠੀ ਨੂੰ ਪੰਜ ਮਿੰਟ ਤੱਕ ਉਬਾਲੋ ਤੇ ਇਹ ਫਿਰ ਇਸ ਨੂੰ ਪੀਓ। ਇਸ ਨਾਲ ਖੰਘ ਤੋਂ ਰਾਹਤ ਮਿਲ ਸਕਦੀ ਹੈ।
ਸਰਦੀਆਂ ਵਿੱਚ ਮੁਲੱਠੀ ਦੇ ਫਾਇਦੇ
- ਇਮਿਊਨਿਟੀ ਵਧੇਗੀ
ਸਰਦੀਆਂ ਵਿੱਚ ਇਮਿਊਨਿਟੀ ਵਧਾਉਣ ਲਈ ਮੁਲੱਠੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਦਾ ਸੇਵਨ ਕਰਨ ਨਾਲ ਸਰਦੀਆਂ ਵਿੱਚ ਬਿਮਾਰੀਆਂ ਤੁਹਾਡੇ ਤੱਕ ਨਹੀਂ ਪਹੁੰਚਦੀਆਂ। ਮੁਲੱਠੀ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ, ਇਸ ਲਈ ਇਹ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਵਿੱਚ ਮਦਦ ਕਰਦੀ ਹੈ।
- ਗਲੇ ਦੀ ਖਰਾਸ਼ ਦੂਰ ਹੋ ਜਾਵੇਗੀ
ਮੁਲੱਠੀ ਵਿੱਚ ਐਂਟੀ ਇੰਫਲਮੇਟਰੀ ਤੇ ਸੂਦਿੰਗ ਗੁਣ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਗਲੇ ਦੀ ਖਰਾਸ਼ ਤੋਂ ਰਾਹਤ ਮਿਲਦੀ ਹੈ। ਇਹ ਕੁਦਰਤੀ ਤੌਰ 'ਤੇ ਬ੍ਰੌਂਕਸ 'ਤੇ ਇੱਕ ਸੁਰੱਖਿਆ ਪਰਤ ਬਣਾਉਣ ਦਾ ਕੰਮ ਕਰਦੀ ਹੈ ਤੇ ਸਰਦੀਆਂ ਵਿੱਚ ਗਲੇ ਨੂੰ ਲਾਭ ਪਹੁੰਚਾਉਂਦੀ ਹੈ।
- ਸਾਹ ਦੀ ਤਕਲੀਫ ਤੋਂ ਰਾਹਤ
ਸਰਦੀਆਂ ਵਿੱਚ ਸਾਹ ਦੀ ਸਮੱਸਿਆ ਤੇਜ਼ੀ ਨਾਲ ਵਧ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਮੁਲੱਠੀ ਲਾਭਦਾਇਕ ਹੋ ਸਕਦੀ ਹੈ। ਇਹ ਕੰਜੈਸ਼ਨ ਤੋਂ ਰਾਹਤ ਦੇਣ ਵਿੱਚ ਮਦਦ ਕਰ ਸਕਦੀ ਹੈ। ਇਸ ਦਾ ਸੇਵਨ ਕਰਨ ਨਾਲ ਬਲਗਮ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ਨਾਲ ਬਲਗਮ ਢਿੱਲੀ ਹੋ ਜਾਂਦੀ ਹੈ ਤੇ ਆਸਾਨੀ ਨਾਲ ਬਾਹਰ ਆ ਜਾਂਦੀ ਹੈ।
- ਸਰੀਰ ਨੂੰ ਗਰਮੀ ਮਹਿਸੂਸ ਹੁੰਦੀ
ਠੰਢੇ ਮੌਸਮ ਵਿੱਚ ਮੁਲੱਠੀ ਸਰੀਰ ਨੂੰ ਗਰਮ ਰੱਖਣ ਵਿੱਚ ਮਦਦ ਕਰਦੀ ਹੈ। ਆਪਣੀ ਰੋਜ਼ਾਨਾ ਰੁਟੀਨ ਵਿੱਚ ਮੁਲੱਠੀ ਨੂੰ ਸ਼ਾਮਲ ਕਰਨ ਨਾਲ ਜ਼ੁਕਾਮ ਦੀ ਸਮੱਸਿਆ ਨਾਲ ਨਜਿੱਠਣ ਵਿੱਚ ਮਦਦ ਮਿਲਦੀ ਹੈ। ਇਸ ਨਾਲ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ: Punjab News: SIT ਅੱਗੇ ਪੇਸ਼ ਹੋਣ ਤੋਂ ਪਹਿਲਾਂ ਮਜੀਠੀਆ ਦੀ ਬੜ੍ਹਕ, ਪਿੰਜਰੇ ਸ਼ੇਰਾਂ ਲਈ ਹੀ ਬਣੇ ਨੇ….
- ਖੁਸ਼ਕ ਚਮੜੀ ਤੋਂ ਰਾਹਤ
ਸਰਦੀਆਂ ਵਿੱਚ ਚਮੜੀ ਖੁਸ਼ਕ ਤੇ ਸਖ਼ਤ ਹੋ ਜਾਂਦੀ ਹੈ। ਇਸ ਨਾਲ ਚਮੜੀ 'ਤੇ ਲਾਲ ਧੱਫੜ ਹੋ ਸਕਦੇ ਹਨ। ਮੁਲੱਠੀ ਦੇ ਐਂਟੀ-ਇੰਫਲੇਮੇਟਰੀ ਤੇ ਨਮੀ ਦੇਣ ਵਾਲੇ ਗੁਣ ਚਮੜੀ ਨੂੰ ਨਰਮ ਤੇ ਚਮਕਦਾਰ ਬਣਾਉਂਦੇ ਹਨ। ਤੁਸੀਂ ਮੁਲੱਠੀ ਤੇ ਇਸ ਦੀਆਂ ਪੱਤੀਆਂ ਨੂੰ ਪੀਸ ਕੇ ਚਿਹਰੇ 'ਤੇ ਲਾ ਕੇ ਮਾਸਕ ਤਿਆਰ ਕਰਕੇ ਖੁਸ਼ਕ ਚਮੜੀ ਤੋਂ ਛੁਟਕਾਰਾ ਪਾ ਸਕਦੇ ਹੋ।
ਇਹ ਵੀ ਪੜ੍ਹੋ: Punjab Weather Update: ਪੰਜਾਬ ਦੇ ਛੇ ਜ਼ਿਲ੍ਹਿਆਂ ਧੁੰਦ ਦਾ ਕਹਿਰ! 23 ਦਸੰਬਰ ਮਗਰੋਂ ਹੋਏਗੀ ਬਾਰਸ਼
Disclaimer: ਇਸ ਲੇਖ ਵਿੱਚ ਦੱਸੇ ਗਏ ਢੰਗ, ਤਰੀਕਿਆਂ ਤੇ ਸੁਝਾਵਾਂ ਨੂੰ ਲਾਗੂ ਕਰਨ ਤੋਂ ਪਹਿਲਾਂ, ਕਿਰਪਾ ਕਰਕੇ ਕਿਸੇ ਡਾਕਟਰ ਜਾਂ ਸਬੰਧਤ ਮਾਹਰ ਨਾਲ ਸਲਾਹ ਕਰੋ।