Liver: ਲੀਵਰ ਸਾਡੇ ਸਰੀਰ ਦਾ ਬਹੁਤ ਮਹੱਤਵਪੂਰਨ ਅੰਗ ਹੈ। ਜੇਕਰ ਇਸ 'ਚ ਕਿਸੇ ਤਰ੍ਹਾਂ ਦੀ ਗੜਬੜੀ ਹੁੰਦੀ ਹੈ ਤਾਂ ਇਸ ਦਾ ਅਸਰ ਪੂਰੇ ਸਰੀਰ 'ਤੇ ਪੈਂਦਾ ਹੈ। ਦਰਅਸਲ, ਲੀਵਰ ਉਹ ਅੰਗ ਹੈ ਜੋ ਭੋਜਨ ਨੂੰ ਪਚਾਉਣ ਦਾ ਕੰਮ ਕਰਦਾ ਹੈ। ਅਜਿਹੇ 'ਚ ਜੇਕਰ ਸੋਜ ਜਾਂ ਇਨਫੈਕਸ਼ਨ ਜਾਂ ਕਿਸੇ ਤਰ੍ਹਾਂ ਦੀ ਮਾਮੂਲੀ ਸਮੱਸਿਆ ਹੋਵੇ ਤਾਂ ਇਹ ਪੂਰੇ ਪਾਚਨ ਤੰਤਰ ਲਈ ਸਮੱਸਿਆ ਪੈਦਾ ਕਰ ਸਕਦੀ ਹੈ।


ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਲੀਵਰ ਸਾਡੇ ਸਰੀਰ ਦੇ ਸੱਜੇ ਪਾਸੇ ਹੁੰਦਾ ਹੈ। ਕਈ ਵਾਰ ਸੱਜੇ ਪਾਸੇ ਦਾ ਦਰਦ ਬਦਹਜ਼ਮੀ ਅਤੇ ਗੈਸ ਕਰਕੇ ਵੀ ਹੋ ਸਕਦਾ ਹੈ। ਇਸ ਤਰ੍ਹਾਂ ਦੀ ਸਮੱਸਿਆ 1-2 ਦਿਨਾਂ 'ਚ ਠੀਕ ਹੋ ਜਾਂਦੀ ਹੈ ਪਰ ਜੇਕਰ ਅਜਿਹੀ ਸਥਿਤੀ ਬਣੀ ਰਹੇ ਤਾਂ ਸਮੱਸਿਆ ਗੰਭੀਰ ਹੋ ਜਾਂਦੀ ਹੈ। ਇਸ ਦਾ ਸਮੇਂ ਸਿਰ ਇਲਾਜ ਬਹੁਤ ਜ਼ਰੂਰੀ ਹੈ, ਨਹੀਂ ਤਾਂ ਬਾਅਦ ਵਿਚ ਤੁਹਾਨੂੰ ਕਿਸੇ ਵੱਡੀ ਬਿਮਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹੈਲਥ ਸ਼ੌਟਸ ਇੰਗਲਿਸ਼ ਪੋਰਟਲ 'ਚ ਛਪੀ ਖਬਰ ਮੁਤਾਬਕ ਪੇਟ ਦੇ ਸੱਜੇ ਪਾਸੇ ਦਾ ਦਰਦ ਆਮ ਜਾਂ ਗੰਭੀਰ ਬਿਮਾਰੀ ਹੋ ਸਕਦੀ ਹੈ।


ਜੇ ਲੀਵਰ ਵਿੱਚ ਅਚਾਨਕ ਸੋਜ ਆ ਜਾਂਦੀ ਹੈ, ਤਾਂ ਇਸ ਸਥਿਤੀ ਵਿੱਚ ਹੈਪੇਟਾਈਟਸ ਦੇ ਕਲਾਸਿਕ ਲੱਛਣ ਨਜ਼ਰ ਆ ਸਕਦੇ ਹਨ। ਜਿਸ ਵਿੱਚ ਪਿਸ਼ਾਬ ਦਾ ਰੰਗ ਗੂੜਾ ਹੋ ਜਾਂਦਾ ਹੈ। ਇਸ ਦੇ ਨਾਲ ਹੀ ਪੇਟ ਦੇ ਉੱਪਰਲੇ ਹਿੱਸੇ ਵਿੱਚ ਦਰਦ ਅਤੇ ਅੱਖਾਂ ਅਤੇ ਚਮੜੀ ਦਾ ਪੀਲਾ ਪੈਣਾ ਸ਼ਾਮਲ ਹਨ। ਲੀਵਰ ਦਾ ਹੇਠਲਾ ਕਿਨਾਰਾ ਆਮ ਤੌਰ 'ਤੇ ਸੱਜੇ ਪਾਸੇ ਪਸਲੀਆਂ ਦੇ ਹੇਠਲੇ ਕਿਨਾਰੇ ਤੱਕ ਆਉਂਦਾ ਹੈ। ਲੀਵਰ ਦਾ ਕਿਨਾਰਾ ਆਮ ਤੌਰ 'ਤੇ ਪਤਲਾ ਅਤੇ ਸਾਲਿਡ ਹੁੰਦਾ ਹੈ। ਇਸ ਨੂੰ ਪਸਲੀਆਂ ਦੇ ਕਿਨਾਰੇ ਤੋਂ ਹੇਠਾਂ ਦੀਆਂ ਉਂਗਲਾਂ ਨਾਲ ਮਹਿਸੂਸ ਨਹੀਂ ਕੀਤਾ ਜਾ ਸਕਦਾ, ਜਦੋਂ ਤੱਕ ਤੁਸੀਂ ਡੂੰਘਾ ਸਾਹ ਲੈਂਦੇ ਹੋ। ਜੇਕਰ ਲੀਵਰ ਦਾ ਆਕਾਰ ਵੱਡਾ ਹੈ ਤਾਂ ਡਾਕਟਰ ਉਸ ਨੂੰ ਉੱਪਰੋਂ ਛੂਹ ਕੇ ਹੀ ਪਤਾ ਲਗਾ ਸਕਦਾ ਹੈ। ਪੇਟ ਦੇ ਉੱਤੇ ਹੀ ਫੁੱਟਬਾਲ ਵਾਂਗੂ ਟਾਈਟ ਨਜ਼ਰ ਆਉਂਦਾ ਹੈ। 


ਕਈ ਕਾਰਨਾਂ ਕਰਕੇ ਲੀਵਰ 'ਚ ਆਉਂਦੀ ਸੋਜ


ਬਹੁਤ ਜ਼ਿਆਦਾ ਸ਼ਰਾਬ ਪੀਣਾ


ਕੈਂਸਰ ਮੈਟਾਸਟੇਸਿਸ


ਹਾਰਟ ਫੇਲ ਹੋਣਾ


ਹੈਪੇਟਾਈਟਸ ਏ


ਹੈਪੇਟਾਈਟਸ ਬੀ


ਹੈਪੇਟਾਈਟਸ ਸੀ


hepatocellular ਕਾਰਸੀਨੋਮਾ


ਜੇਕਰ ਤੁਸੀਂ ਬਹੁਤ ਜ਼ਿਆਦਾ ਜੰਕ ਫੂਡ ਖਾਂਦੇ ਹੋ ਤਾਂ ਵੀ ਲੀਵਰ 'ਚ ਸੋਜ ਆਉਣ ਦੀ ਸਮੱਸਿਆ ਹੋ ਸਕਦੀ ਹੈ। ਕ੍ਰੋਨਿਕ ਲੀਵਰ ਸੋਜ ਜਾਂ ਸਿਰੋਸਿਸ ਜਾਂ ਗੰਭੀਰ ਲੀਵਰ ਦੀ ਬਿਮਾਰੀ ਦਾ ਇਲਾਜ ਸੰਭਵ ਨਹੀਂ ਹੈ। ਇਸ ਲਈ ਇਲਾਜ ਦਾ ਉਦੇਸ਼ ਆਮ ਤੌਰ 'ਤੇ ਇਸ ਨੂੰ ਕੁਝ ਹੱਦ ਤੱਕ ਕੰਟਰੋਲ ਕਰਨਾ ਹੁੰਦਾ ਹੈ। ਇਸ ਦੇ ਨਾਲ ਹੀ ਸਥਿਤੀ ਨੂੰ ਵਿਗੜਨ ਤੋਂ ਰੋਕਣਾ ਪਵੇਗਾ। ਖੁਰਾਕ ਵਿੱਚ ਕੁਝ ਤਬਦੀਲੀਆਂ ਦੇ ਨਾਲ ਦਵਾਈ ਵੀ ਸ਼ਾਮਲ ਕੀਤੀ ਜਾ ਸਕਦੀ ਹੈ। ਬਹੁਤ ਸਾਰੇ ਗੰਭੀਰ ਮਾਮਲਿਆਂ ਵਿੱਚ ਇੱਕ ਨਵਾਂ ਲੀਵਰ ਟ੍ਰਾਂਸਪਲਾਂਟ ਕੀਤਾ ਜਾ ਸਕਦਾ ਹੈ।