Health Tips- ਆਧੁਨਿਕਤਾ ਦੇ ਯੁੱਗ ਵਿਚ ਅੱਜਕੱਲ੍ਹ ਜਿਸ ਤਰ੍ਹਾਂ ਦੀ ਜੀਵਨ ਸ਼ੈਲੀ ਬਣ ਗਈ ਹੈ ਅਤੇ ਜਿਸ ਤਰ੍ਹਾਂ ਦਾ ਅਸੀਂ ਗੈਰ-ਸਿਹਤਮੰਦ ਭੋਜਨ ਖਾਂਦੇ ਹਾਂ, ਉਸ ਨਾਲ ਹਰ ਪਲ ਬਿਮਾਰੀਆਂ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਨਜ਼ਰੀਏ ਤੋਂ ਜੇਕਰ ਤੁਸੀਂ ਸਮੇਂ-ਸਮੇਂ ‘ਤੇ ਕੁਝ ਟੈਸਟ ਕਰਵਾਉਂਦੇ ਹੋ, ਤਾਂ ਤੁਸੀਂ ਕਈ ਬਿਮਾਰੀਆਂ ਤੋਂ ਸੁਰੱਖਿਅਤ ਰਹੋਗੇ।


ਇਸ ਨਾਲ ਸਾਨੂੰ ਸਿਹਤ ਨਾਲ ਸਬੰਧਤ ਕਿਸੇ ਵੀ ਸਮੱਸਿਆ ਦਾ ਪਹਿਲਾਂ ਪਤਾ ਲੱਗ ਜਾਵੇਗਾ ਅਤੇ ਸਮੇਂ ਸਿਰ ਇਲਾਜ ਜਾਂ ਪਰਹੇਜ ਕਰ ਸਕਾਂਗੇ। ਇਸ ਲਈ ਇਹ 7 ਟੈਸਟ ਮਰਦਾਂ ਨੂੰ 25 ਸਾਲ ਦੀ ਉਮਰ ਤੋਂ ਬਾਅਦ ਹਰ ਸਾਲ ਕਰਵਾਉਣੇ ਚਾਹੀਦੇ ਹਨ।


ਜਾਣੋ ਇਨ੍ਹਾਂ 7 ਟੈਸਟਾਂ ਬਾਰੇ...


1-  CBC-ਕਲੀਵਲੈਂਡ ਕਲੀਨਿਕ ਦੇ ਅਨੁਸਾਰ, CBC ਦਾ ਮਤਲਬ ਹੈ ਸੰਪੂਰਨ ਖੂਨ ਦੀ ਜਾਂਚ। ਇਸ ‘ਚ ਆਸਾਨੀ ਨਾਲ ਪਤਾ ਲੱਗ ਜਾਂਦਾ ਹੈ ਕਿ ਖੂਨ ‘ਚ ਕਿਹੜੀਆਂ ਚੀਜ਼ਾਂ ਦੀ ਮਾਤਰਾ ਵਧ ਗਈ ਹੈ। ਉਦਾਹਰਣ ਦੇ ਤੌਰ ਉਤੇ ਜੇਕਰ ਸ਼ੂਗਰ ਵਧ ਗਈ ਹੈ ਜਾਂ ਕੋਲੈਸਟ੍ਰੋਲ ਜ਼ਿਆਦਾ ਹੈ ਤਾਂ ਪਤਾ ਲੱਗ ਜਾਂਦਾ ਹੈ। ਇਸ ਪੈਕੇਜ ਵਿੱਚ ਕੇਐਫਟੀ ਯਾਨੀ ਕਿਡਨੀ ਫੰਕਸ਼ਨ ਟੈਸਟ ਅਤੇ ਐਲਐਫਟੀ ਯਾਨੀ ਲਿਵਰ ਫੰਕਸ਼ਨ ਟੈਸਟ ਦਾ ਪਤਾ ਲਗਾਇਆ ਜਾਂਦਾ ਹੈ। ਇਹ ਇਸ ਬਾਰੇ ਜਾਣਕਾਰੀ ਦਿੰਦਾ ਹੈ ਕਿ ਗੁਰਦੇ ਅਤੇ ਜਿਗਰ ਕਿਵੇਂ ਕੰਮ ਕਰ ਰਹੇ ਹਨ। ਇਹ ਟੈਸਟ ਸਾਲ ਵਿੱਚ ਇੱਕ ਵਾਰ ਜ਼ਰੂਰ ਕਰਨਾ ਚਾਹੀਦਾ ਹੈ।


2- ਐੱਚ.ਆਈ.ਵੀ. ਟੈਸਟ- ਬੇਸ਼ੱਕ ਸਾਡੇ ਦੇਸ਼ ਵਿੱਚ ਹੁਣ ਐੱਚ.ਆਈ.ਵੀ. ਦੇ ਮਾਮਲੇ ਘੱਟ ਗਏ ਹਨ, ਪਰ ਐਚ.ਆਈ.ਵੀ. ਦੀ ਜਾਂਚ ਸਾਲ ਵਿਚ ਇਕ ਵਾਰ ਜ਼ਰੂਰ ਕਰਵਾਉਣੀ ਚਾਹੀਦੀ ਹੈ। ਜੇਕਰ ਇਸ ਬਿਮਾਰੀ ਦਾ ਜਲਦੀ ਪਤਾ ਲੱਗ ਜਾਵੇ ਤਾਂ ਇਸ ਬਿਮਾਰੀ ਨੂੰ ਬਹੁਤ ਆਸਾਨੀ ਨਾਲ ਠੀਕ ਕੀਤਾ ਜਾ ਸਕਦਾ ਹੈ।


3- ਟੈਸਟੀਕੂਲਰ ਐਗਜ਼ਾਮ- ਅੱਜ-ਕੱਲ੍ਹ 15 ਤੋਂ 35 ਸਾਲ ਦੀ ਉਮਰ ਦੇ ਮਰਦਾਂ ਵਿਚ ਵੀ ਟੈਸਟੀਕੂਲਰ ਕੈਂਸਰ ਦੇ ਮਾਮਲੇ ਸਾਹਮਣੇ ਆ ਰਹੇ ਹਨ। ਹਰ ਆਦਮੀ ਨੂੰ ਸਾਲ ਵਿਚ ਇਕ ਵਾਰ ਆਪਣੇ ਡਾਕਟਰ ਤੋਂ ਟੈਸਟੀਕੁਲਰ ਟੈਸਟ ਕਰਵਾਉਣਾ ਚਾਹੀਦਾ ਹੈ। ਇਹ ਡਾਕਟਰ ਖੁਦ ਕਰੇਗਾ ਅਤੇ ਅੰਡਕੋਸ਼ ਨੂੰ ਛੂਹ ਕੇ ਪਤਾ ਲਗਾਇਆ ਜਾਵੇਗਾ ਕਿ ਕੀ ਕੋਈ ਕਠੋਰਤਾ ਜਾਂ ਗੱਠ ਹੈ। ਜੇਕਰ ਅੰਡਕੋਸ਼ ਦੇ ਕੈਂਸਰ ਦਾ ਜਲਦੀ ਪਤਾ ਲੱਗ ਜਾਂਦਾ ਹੈ, ਤਾਂ ਇਹ 95 ਪ੍ਰਤੀਸ਼ਤ ਮਾਮਲਿਆਂ ਵਿਚ ਠੀਕ ਹੋ ਜਾਂਦਾ ਹੈ।


4-  ਬੀਪੀ ਟੈਸਟ- ਬੀਪੀ ਟੈਸਟ ਕਰਵਾਉਣਾ ਬਹੁਤ ਆਸਾਨ ਹੈ ਪਰ ਜ਼ਿਆਦਾਤਰ ਲੋਕ ਇਹ ਟੈਸਟ ਨਹੀਂ ਕਰਵਾਉਂਦੇ। ਲੋਕ ਸੋਚਦੇ ਹਨ ਕਿ ਉਨ੍ਹਾਂ ਨੂੰ ਬਲੱਡ ਪ੍ਰੈਸ਼ਰ ਨਹੀਂ ਹੋ ਸਕਦਾ। ਪਰ 25 ਸਾਲ ਦੀ ਉਮਰ ਤੋਂ ਬਾਅਦ ਹਰ ਵਿਅਕਤੀ ਨੂੰ ਨਿਯਮਿਤ ਤੌਰ ‘ਤੇ ਬੀਪੀ ਟੈਸਟ ਕਰਵਾਉਣਾ ਚਾਹੀਦਾ ਹੈ।


5- ਦਿਲ ਦੀ ਧੜਕਣ- ਜੇਕਰ ਦਿਲ ਬਹੁਤ ਤੇਜ਼ ਜਾਂ ਬਹੁਤ ਹੌਲੀ ਧੜਕ ਰਿਹਾ ਹੈ ਤਾਂ ਇਸ ਦਾ ਮਤਲਬ ਹੈ ਕਿ ਦਿਲ ਨਾਲ ਜੁੜੀ ਕੋਈ ਸਮੱਸਿਆ ਹੈ। ਇਸ ਲਈ ਸਮੇਂ-ਸਮੇਂ ‘ਤੇ ਦਿਲ ਦੀ ਧੜਕਣ ਨੂੰ ਮਾਪਣਾ ਚਾਹੀਦਾ ਹੈ। ਜੇਕਰ ਘੱਟ ਹੋਵੇ ਤਾਂ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।


6- ਕੋਲਨ ਕੈਂਸਰ ਟੈਸਟ- ਭਾਵੇਂ ਕੋਲਨ ਕੈਂਸਰ ਦਾ ਟੈਸਟ 45 ਸਾਲ ਦੀ ਉਮਰ ਤੋਂ ਬਾਅਦ ਕੀਤਾ ਜਾਂਦਾ ਹੈ, ਪਰ ਜੇਕਰ ਪੇਟ ਸੰਬੰਧੀ ਕੋਈ ਬਿਮਾਰੀ ਹੋਵੇ ਜਾਂ ਟੱਟੀ ਆਉਣ ਵਿਚ ਦਿੱਕਤ ਹੋਵੇ ਤਾਂ ਕੋਲਨ ਕੈਂਸਰ ਦਾ ਟੈਸਟ 25 ਸਾਲ ਬਾਅਦ ਇਕ ਵਾਰ ਜ਼ਰੂਰ ਕਰਵਾਉਣਾ ਚਾਹੀਦਾ ਹੈ।


7-  ਅੱਖਾਂ ਦੀ ਜਾਂਚ - 25 ਤੋਂ ਬਾਅਦ ਅੱਖਾਂ ਦੀ ਜਾਂਚ ਵੀ ਜ਼ਰੂਰੀ ਹੈ। ਇਸ ਲਈ ਅੱਖਾਂ ਦੀ ਜਾਂਚ ਜ਼ਰੂਰ ਕਰਵਾਓ। ਭਾਵੇਂ ਅੱਜ-ਕੱਲ੍ਹ ਛੋਟੀ ਉਮਰ ਤੋਂ ਹੀ ਐਨਕਾਂ ਲੱਗ ਜਾਂਦੀਆਂ ਹਨ ਪਰ ਜੇਕਰ ਅਜਿਹਾ ਨਹੀਂ ਹੈ ਤਾਂ 25 ਸਾਲ ਬਾਅਦ ਇਕ ਵਾਰ ਅੱਖਾਂ ਦੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ।