Milk Side Effects: ਦੁੱਧ ਪੀਣਾ ਸਿਹਤ ਲਈ ਬਹੁਤ ਜ਼ਰੂਰੀ ਅਤੇ ਫਾਇਦੇਮੰਦ ਹੈ, ਪਰ ਕਈ ਵਾਰ ਚੀਜ਼ਾਂ ਦਾ ਜ਼ਿਆਦਾ ਸੇਵਨ ਕਰਨ ਨਾਲ ਕੁਝ ਮਾੜੇ ਪ੍ਰਭਾਵ ਵੀ ਹੁੰਦੇ ਹਨ। ਜੇਕਰ ਤੁਸੀਂ ਦਿਨ ਭਰ ਇੱਕ ਜਾਂ ਦੋ ਗਲਾਸ ਦੁੱਧ ਪੀਂਦੇ ਹੋ ਤਾਂ ਠੀਕ ਹੈ ਪਰ ਇਸ ਤੋਂ ਵੱਧ ਦੁੱਧ ਦਾ ਸੇਵਨ ਨੁਕਸਾਨਦੇਹ ਵੀ ਹੋ ਸਕਦਾ ਹੈ। ਆਓ ਜਾਣਦੇ ਹਾਂ ਜ਼ਿਆਦਾ ਦੁੱਧ ਪੀਣ ਦੇ ਕੀ ਨੁਕਸਾਨ ਹੁੰਦੇ ਹਨ...



ਬਹੁਤ ਜ਼ਿਆਦਾ ਦੁੱਧ ਪੀਣ ਦੇ ਨੁਕਸਾਨ :


ਪੌਸ਼ਟਿਕ ਤੱਤਾਂ ਨਾਲ ਭਰਪੂਰ ਖੁਰਾਕ ਵਿਚ ਦੁੱਧ ਨੂੰ ਸ਼ਾਮਲ ਕਰਨਾ ਜ਼ਰੂਰੀ ਹੈ, ਕਿਉਂਕਿ ਇਸ ਵਿੱਚ ਕੈਲਸ਼ੀਅਮ, ਫਾਸਫੋਰਸ, ਪੋਟਾਸ਼ੀਅਮ, ਸੇਲੇਨੀਅਮ, ਵਿਟਾਮਿਨ ਡੀ, ਪ੍ਰੋਟੀਨ, ਚਰਬੀ, ਕਾਰਬੋਹਾਈਡਰੇਟ ਵਰਗੇ ਕਈ ਮਹੱਤਵਪੂਰਨ ਵਿਟਾਮਿਨ ਅਤੇ ਖਣਿਜ ਹੁੰਦੇ ਹਨ। ਪਰ ਜ਼ਿਆਦਾ ਮਾਤਰਾ ਵਿੱਚ ਦੁੱਧ ਪੀਣ ਨਾਲ ਕੁਝ ਲੋਕਾਂ ਲਈ ਮਾੜੇ ਪ੍ਰਭਾਵ ਹੋ ਸਕਦੇ ਹਨ।


ਹਾਲਾਂਕਿ ਦੁੱਧ ਪੀਣ ਦੇ ਨੁਕਸਾਨ ਤੋਂ ਜ਼ਿਆਦਾ ਫਾਇਦੇ ਹਨ, ਫਿਰ ਵੀ ਕੁਝ ਲੋਕਾਂ ਨੂੰ ਇਸ ਦੇ ਲੋੜੋਂ ਵੱਧ ਸੇਵਨ ਤੋਂ ਬਚਣਾ ਚਾਹੀਦਾ ਹੈ। ਕੁਝ ਲੋਕਾਂ ਨੂੰ ਡੇਅਰੀ ਉਤਪਾਦਾਂ ਜਾਂ ਲੈਕਟੋਜ਼ ਇੰਟੋਲਰੈਂਸ ਹੁੰਦੀ ਹੈ। ਇਸ ਤੋਂ ਇਲਾਵਾ ਦੁੱਧ ਵਰਗੇ ਡੇਅਰੀ ਉਤਪਾਦਾਂ ਦਾ ਜ਼ਿਆਦਾ ਸੇਵਨ ਕਰਨ ਨਾਲ ਮੁਹਾਸੇ, ਦਿਲ ਦੀਆਂ ਸਮੱਸਿਆਵਾਂ ਵਰਗੀਆਂ ਕਈ ਹੋਰ ਸਮੱਸਿਆਵਾਂ ਵੀ ਹੋ ਸਕਦੀਆਂ ਹਨ।


ਕੁਝ ਲੋਕਾਂ ਨੂੰ ਮੁਹਾਸੇ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ। ਅਜਿਹਾ ਉਦੋਂ ਹੁੰਦਾ ਹੈ ਜਦੋਂ ਵਾਲਾਂ ਦੇ ਰੋਮ ਤੇਲ ਜਾਂ ਡੈੱਡ ਸਕਿਨ ਨਾਲ ਭਰ ਜਾਂਦੇ ਹਨ, ਜਿਸ ਨਾਲ ਸਕਿਨ ‘ਤੇ ਧੱਫੜ, ਮੁਹਾਸੇ ਹੋ ਜਾਂਦੇ ਹਨ। ਇੱਕ ਅਧਿਐਨ ਦੇ ਅਨੁਸਾਰ, ਦੁੱਧ ਪੀਣ ਅਤੇ ਚੀਜ਼ ਦਾ ਸੇਵਨ ਕਰਨ ਨਾਲ ਬ੍ਰੇਕਆਊਟ ਦੀ ਸੰਭਾਵਨਾ ਕਾਫ਼ੀ ਵੱਧ ਜਾਂਦੀ ਹੈ। ਖੋਜਕਰਤਾ ਇਸ ਗੱਲ ਦਾ ਪਤਾ ਲਗਾ ਰਹੇ ਹਨ ਕਿ ਅਜਿਹਾ ਕਿਉਂ ਹੁੰਦਾ ਹੈ। ਪਰ ਕਿਹਾ ਜਾਂਦਾ ਹੈ ਕਿ ਦੁੱਧ ਤੇ ਡੇਅਰ ਪ੍ਰਾਡਕਟ ਦਾ ਸੇਵਨ ਕਰਨ ਨਾਲ ਇੰਫਲਾਮੇਸ਼ਨ ਕਰਕੇ ਅਜਿਹਾ ਹੁੰਦਾ ਹੈ।


ਜ਼ਿਆਦਾ ਦੁੱਧ ਪੀਣ ਨਾਲ ਸਕਿਨ ਵਿਚ ਸੋਜ ਹੋ ਸਕਦੀ ਹੈ। ਕੁਝ ਲੋਕਾਂ ਵਿੱਚ, ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤੂਆਂ ਦਾ ਜ਼ਿਆਦਾ ਸੇਵਨ ਕਰਨ ਨਾਲ ਚੰਬਲ, ਫਲੀਕੀ ਸਕਿਨ ਅਤੇ ਖੁਜਲੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।


ਖੋਜਕਰਤਾਵਾਂ ਦੇ ਅਨੁਸਾਰ, 3% ਬੱਚਿਆਂ ਅਤੇ 3 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਦੁੱਧ ਤੋਂ ਕਿਸੇ ਨਾ ਕਿਸੇ ਕਿਸਮ ਦੀ ਐਲਰਜੀ ਹੁੰਦੀ ਹੈ। ਇਹ ਸਮੇਂ ਦੇ ਨਾਲ ਘਟਦੀ ਜਾਂਦੀ ਹੈ। ਇਹ ਐਲਰਜੀ ਉਦੋਂ ਹੁੰਦੀ ਹੈ ਜਦੋਂ ਡੇਅਰੀ ਉਤਪਾਦਾਂ ਨਾਲ ਇੰਫਲਾਮੇਟਰੀ ਰਿਐਕਸ਼ਨ ਤਿਆਰ ਹੁੰਦਾ ਹੈ। ਦੁੱਧ ਦੇ ਸੇਵਨ ਨਾਲ ਚਮੜੀ ‘ਤੇ ਝੁਰੜੀਆਂ ਦਾ ਵਿਕਾਸ, ਪੇਟ ਖਰਾਬ ਹੋਣਾ, ਉਲਟੀਆਂ, ਮਤਲੀ ਤੇ ਟੱਟੀ ਵਿੱਚ ਖੂਨ ਵਰਗੀਆਂ ਐਲਰਜੀਆਂ ਹੋ ਸਕਦੀਆਂ ਹਨ।


ਦੁੱਧ ਪੀਣ ਨਾਲ ਹੱਡੀਆਂ, ਦੰਦਾਂ ਅਤੇ ਮਾਸਪੇਸ਼ੀਆਂ ਮਜ਼ਬੂਤ ​​ਹੁੰਦੀਆਂ ਹਨ। ਇਨ੍ਹਾਂ ਦੇ ਵਿਕਾਸ ਲਈ ਕੈਲਸ਼ੀਅਮ ਅਤੇ ਵਿਟਾਮਿਨ ਡੀ ਜ਼ਰੂਰੀ ਹਨ, ਪਰ ਜ਼ਿਆਦਾ ਦੁੱਧ ਪੀਣ ਨਾਲ ਹੱਡੀਆਂ ਦੇ ਫ੍ਰੈਕਚਰ ਵੀ ਹੋ ਸਕਦੇ ਹਨ। ਇਹ ਸੰਭਵ ਹੈ ਕਿਉਂਕਿ ਬਹੁਤ ਜ਼ਿਆਦਾ ਦੁੱਧ ਦੀ ਖਪਤ ਪਿਸ਼ਾਬ ਵਿੱਚ ਕੈਲਸ਼ੀਅਮ ਦੇ ਜ਼ਿਆਦਾ ਨਿਕਾਸ ਦਾ ਕਾਰਨ ਬਣ ਸਕਦੀ ਹੈ, ਜੋ ਸਮੇਂ ਦੇ ਨਾਲ ਹੱਡੀਆਂ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੀ ਹੈ।


ਲਗਭਗ 68 ਫੀਸਦੀ ਲੋਕਾਂ ਨੂੰ ਲੈਕਟੋਜ਼ ਇੰਟੋਲਰੈਂਸ ਦੀ ਸਮੱਸਿਆ ਹੁੰਦੀ ਹੈ। ਜੇਕਰ ਤੁਹਾਨੂੰ ਵੀ ਲੈਕਟੋਜ਼ ਇੰਟੋਲਰੈਂਸ ਦੀ ਸਮੱਸਿਆ ਹੈ, ਤਾਂ ਤੁਹਾਨੂੰ ਦੁੱਧ ਜਾਂ ਡੇਅਰੀ ਉਤਪਾਦਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ, ਨਹੀਂ ਤਾਂ ਤੁਸੀਂ ਪੇਟ ਫੁੱਲਣਾ, ਉਲਟੀਆਂ, ਦਸਤ, ਗੈਸ, ਪੇਟ ਦਰਦ, ਕੜਵੱਲ, ਮਤਲੀ ਆਦਿ ਤੋਂ ਪੀੜਤ ਹੋ ਸਕਦੇ ਹੋ।


ਜ਼ਿਆਦਾ ਮਾਤਰਾ ‘ਚ ਦੁੱਧ ਦਾ ਸੇਵਨ ਕਰਨ ਨਾਲ ਹੋਣ ਵਾਲਾ ਨੁਕਸਾਨ ਕਈ ਵਾਰ ਇਸ ‘ਚ ਮੌਜੂਦ ਲੈਕਟੋਜ਼ ਅਤੇ ਸੈਚੂਰੇਟਿਡ ਫੈਟ ਜ਼ਿਆਦਾ ਹੋਣ ਕਾਰਨ ਹੁੰਦਾ ਹੈ। ਇੱਕ ਕੱਪ ਦੁੱਧ ਵਿੱਚ ਲਗਭਗ 180 ਕੈਲੋਰੀ ਹੁੰਦੀ ਹੈ। ਅਜਿਹੇ ‘ਚ ਫੁੱਲ ਫੈਟ ਵਾਲੇ ਦੁੱਧ ਦਾ ਜ਼ਿਆਦਾ ਸੇਵਨ ਕਰਨ ਨਾਲ ਸਰੀਰ ‘ਚ ਕੈਲੋਰੀ ਦੀ ਮਾਤਰਾ ਵਧ ਜਾਂਦੀ ਹੈ, ਜਿਸ ਕਾਰਨ ਭਾਰ ਵਧਣ ਦਾ ਖਤਰਾ ਰਹਿੰਦਾ ਹੈ। ਅਜਿਹੀ ਸਥਿਤੀ ਵਿੱਚ, ਕੈਲੋਰੀਜ਼ ਨੂੰ ਬੈਲੇਂਸ ਕਰਨ ਲਈ, ਤੁਹਾਨੂੰ ਸਿਹਤਮੰਦ ਖੁਰਾਕ ਲੈਣ ਦੇ ਨਾਲ-ਨਾਲ ਸਰੀਰਕ ਤੌਰ ‘ਤੇ ਐਕਟਿਵ ਰਹਿਣਾ ਹੋਵੇਗਾ।


ਫੁੱਲ ਫੈਟ ਵਾਲਾ ਦੁੱਧ ਪੀਣ ਨਾਲ ਤੁਹਾਡੇ ਖੂਨ ਵਿੱਚ LDL ਯਾਨੀ ਖਰਾਬ ਕੋਲੇਸਟ੍ਰੋਲ ਦੀ ਮਾਤਰਾ ਵਧ ਸਕਦੀ ਹੈ। ਕਿਉਂਕਿ ਚਰਬੀ ਵਾਲੇ ਦੁੱਧ ਵਿੱਚ ਸੰਤ੍ਰਿਪਤ ਚਰਬੀ ਹੁੰਦੀ ਹੈ, ਇਸ ਲਈ ਬਹੁਤ ਜ਼ਿਆਦਾ ਸੇਵਨ ਦਿਲ ਦੀਆਂ ਬਿਮਾਰੀਆਂ ਦੇ ਜੋਖਮ ਨੂੰ ਵਧਾ ਸਕਦਾ ਹੈ।


Disclaimer: ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ਉਤੇ ਅਧਾਰਿਤ ਹਨ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਜ਼ਰੂਰ ਲਵੋ