Morning Alarm Health Risks : ਕੀ ਤੁਸੀਂ ਵੀ ਸਵੇਰੇ ਸਹੀ ਸਮੇਂ 'ਤੇ ਉੱਠਣ ਲਈ ਅਲਾਰਮ ਸੈੱਟ ਕਰਕੇ ਸੌਂਦੇ ਹੋ? ਤੁਹਾਡਾ ਸਵੇਰ ਦਾ ਅਲਾਰਮ ਹਰ 5 ਮਿੰਟ ਬਾਅਦ ਵੱਜਦਾ ਹੈ। ਜੇਕਰ ਅਜਿਹਾ ਹੈ ਤਾਂ ਸਾਵਧਾਨ ਹੋ ਜਾਓ, ਕਿਉਂਕਿ ਹਾਈ ਬਲੱਡ ਪ੍ਰੈਸ਼ਰ ਦਾ ਖਤਰਾ ਹੈ। ਇਸ ਕਾਰਨ ਹਾਰਟ ਅਟੈਕ ਅਤੇ ਸਟ੍ਰੋਕ ਦਾ ਖਤਰਾ ਵੀ ਰਹਿੰਦਾ ਹੈ।
ਨੀਂਦ ਦੇ ਮਾਹਿਰਾਂ ਅਨੁਸਾਰ ਸਵੇਰੇ ਅਲਾਰਮ ਲਗਾਉਣਾ ਸਿਹਤ ਲਈ ਕਈ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਇਸ ਕਾਰਨ ਦਿਨ ਭਰ ਸੁਸਤੀ ਰਹਿੰਦੀ ਹੈ ਅਤੇ ਵਿਅਕਤੀ ਥਕਾਵਟ ਮਹਿਸੂਸ ਕਰ ਸਕਦਾ ਹੈ। ਸਵੇਰ ਦਾ ਅਲਾਰਮ ਦਿਮਾਗ 'ਤੇ ਵੀ ਬੁਰਾ ਪ੍ਰਭਾਵ ਪਾਉਂਦਾ ਹੈ ਅਤੇ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ। ਖਰਾਬ ਨੀਂਦ ਕਰਕੇ ਕਈ ਤਰ੍ਹਾਂ ਦੇ ਖ਼ਤਰੇ ਪੈਦਾ ਹੋ ਸਕਦੇ ਹਨ।
ਅਲਾਰਮ ਨਾਲ ਉੱਠਣਾ ਬਣਾ ਸਕਦਾ ਬਲੱਡ ਪ੍ਰੈਸ਼ਰ ਦੇ ਮਰੀਜ਼
ਯੂਵੀਏ ਸਕੂਲ ਆਫ਼ ਨਰਸਿੰਗ ਦੀ ਤਾਜ਼ਾ ਖੋਜ ਵਿੱਚ ਪਾਇਆ ਗਿਆ ਹੈ ਕਿ ਜਿਹੜੇ ਲੋਕ ਸਵੇਰੇ ਅਲਾਰਮ ਦੀ ਆਵਾਜ਼ ਨਾਲ ਉੱਠਦੇ ਹਨ ਉਨ੍ਹਾਂ ਵਿੱਚ ਬਲੱਡ ਪ੍ਰੈਸ਼ਰ ਦਾ ਖ਼ਤਰਾ ਵੱਧ ਹੁੰਦਾ ਹੈ। ਇਸ ਨਾਲ ਸਟ੍ਰੋਕ ਅਤੇ ਦਿਲ ਦੀਆਂ ਬਿਮਾਰੀਆਂ ਵੀ ਹੋ ਸਕਦੀਆਂ ਹਨ। ਖੋਜ ਦੇ ਅਨੁਸਾਰ ਅਲਾਰਮ ਲਗਾਉਣ ਤੋਂ ਬਾਅਦ ਉੱਠਣ ਵਾਲਿਆਂ ਵਿੱਚ ਹਾਈ ਬੀਪੀ ਦਾ ਜੋਖਮ 74% ਵੱਧ ਹੁੰਦਾ ਹੈ।
ਇਹ ਖੋਜ 32 ਲੋਕਾਂ 'ਤੇ ਕੀਤੀ ਗਈ। ਇਸ ਦੌਰਾਨ ਭਾਗੀਦਾਰਾਂ ਨੂੰ ਸਮਾਰਟਵਾਚਾਂ ਦੇ ਨਾਲ ਫਿੰਗਰ ਬਲੱਡ ਪ੍ਰੈਸ਼ਰ ਕਫ਼ ਵੀ ਪਹਿਨਾਏ ਗਏ ਸਨ। ਉਨ੍ਹਾਂ ਨੂੰ ਕੁਝ ਦਿਨ ਬਿਨਾਂ ਅਲਾਰਮ ਦੇ ਜਾਗਣ ਅਤੇ ਕੁਝ ਦਿਨਾਂ ਲਈ 5 ਘੰਟੇ ਦੀ ਨੀਂਦ ਤੋਂ ਬਾਅਦ ਅਲਾਰਮ ਨਾਲ ਜਾਗਣ ਲਈ ਕਿਹਾ ਗਿਆ। ਖੋਜ ਵਿੱਚ ਪਾਇਆ ਗਿਆ ਕਿ ਅਲਾਰਮ ਕਲਾਕ ਦੀ ਆਵਾਜ਼ ਕਾਰਨ ਉੱਠਣ ਲਈ ਮਜਬੂਰ ਲੋਕਾਂ ਵਿੱਚ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਸੀ।
ਨਰਸਿੰਗ ਡੋਕਟਰੇਟ ਸਟੂਡੈਂਟ ਯੋਨਸੂ ਕਿਮ ਨੇ ਇਸ ਖੋਜ ਵਿੱਚ ਪਾਇਆ ਕਿ ਜੇਕਰ ਸੌਂ ਰਹੇ ਵਿਅਕਤੀ ਨੂੰ ਜ਼ਬਰਦਸਤੀ ਉਠਾਇਆ ਜਾਵੇ ਤਾਂ ਉਸ ਦਾ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ। ਅਲਾਰਮ ਦੀ ਘੜੀ ਵੀ ਅਜਿਹਾ ਹੀ ਕਰਦੀ ਹੈ, ਕਿਉਂਕਿ ਲੋਕ ਇਸ ਦੀ ਆਵਾਜ਼ ਸੁਣ ਕੇ ਜਾਗਣ ਦੀ ਕੋਸ਼ਿਸ਼ ਕਰਦੇ ਹਨ। ਦਰਅਸਲ, ਅਲਾਰਮ ਬਜਣ 'ਤੇ ਸਰੀਰ ਜੋ ਪ੍ਰਤੀਕਿਰਿਆ ਕਰਦਾ ਹੈ, ਉਸ ਨਾਲ ਬੀਪੀ ਵਧਦਾ ਹੈ, ਜੋ ਸਵੇਰੇ-ਸਵੇਰੇ ਸਟ੍ਰੋਕ ਅਤੇ ਹਾਰਟ ਅਟੈਕ ਦਾ ਖਤਰਾ ਵਧਾਉਂਦਾ ਹੈ।
ਹਾਈ ਬੀਪੀ ਹੋਣ ਵਾਲੀਆਂ ਸਮੱਸਿਆਵਾਂ
ਘੱਟ ਸੌਣਾ
ਤਣਾਅ ਵਿਚ ਰਹਿਣਾ, ਮਨ 'ਤੇ ਤਣਾਅ ਵਧਦਾ ਹੈ
ਥਕਾਵਟ, ਸਾਹ ਲੈਣ ਵਿੱਚ ਤਕਲੀਫ ਹੋਣਾ
ਅਕੜਾਅ ਗਰਦਨ, ਨੱਕ ਤੋਂ ਖੂਨ ਆਉਣਾ
ਸਿਰ ਦਰਦ
ਇਸ ਖੋਜ ਵਿੱਚ ਇਹ ਵੀ ਪਾਇਆ ਗਿਆ5ਹੈ ਕਿ ਜੇਕਰ ਤੁਸੀਂ ਸਵੇਰੇ ਉੱਠ ਕੇ ਕੋਈ ਚੰਗੀ ਆਵਾਜ਼ ਸੁਣਦੇ ਹੋ, ਤਾਂ ਇਹ ਤੁਹਾਨੂੰ ਸਿਹਤਮੰਦ ਬਣਾਉਂਦਾ ਹੈ। ਖੋਜ ਦਰਸਾਉਂਦੀ ਹੈ ਕਿ ਬਿਨਾਂ ਅਲਾਰਮ ਦੇ ਜਾਗਣਾ ਸਿਹਤ ਲਈ ਫਾਇਦੇਮੰਦ ਹੋ ਸਕਦਾ ਹੈ। ਹਰ ਕਿਸੇ ਨੂੰ ਅਜਿਹੀ ਆਦਤ ਪਾਉਣੀ ਚਾਹੀਦੀ ਹੈ।
Disclaimer: ਖਬਰ 'ਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।