Mosquito Coil Side Effects : ਜੇਕਰ ਤੁਸੀਂ ਵੀ ਆਪਣੇ ਆਪ ਨੂੰ ਮੱਛਰਾਂ ਤੋਂ ਬਚਾਉਣ ਲਈ ਕੋਇਲ, ਅਗਲਬੱਤੀ ਸਟਿਕਸ, ਲਿਕਵਿਡ ਜਾਂ ਹੋਰ ਕਿਸੇ ਰੇਪਲੀਕੇਂਟ ਦੀ ਵਰਤੋਂ ਕਰ ਰਹੇ ਹੋ, ਤਾਂ ਸਾਵਧਾਨ ਹੋ ਜਾਓ। ਕਿਉਂਕਿ ਇਸਦੇ ਮਾੜੇ ਪ੍ਰਭਾਵ ਬਹੁਤ ਖਤਰਨਾਕ ਹਨ। ਇਸ ਨਾਲ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਦਰਅਸਲ, ਜਦੋਂ ਮੱਛਰਾਂ ਦਾ ਕਹਿਰ ਵੱਧ ਜਾਂਦਾ ਹੈ ਤਾਂ ਜ਼ਿਆਦਾਤਰ ਘਰਾਂ ਵਿੱਚ ਸੌਣ ਦੇ ਸਮੇਂ ਇਨ੍ਹਾਂ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਨੂੰ ਜਲਾਉਣ ਨਾਲ ਮੱਛਰਾਂ ਤੋਂ ਰਾਹਤ ਮਿਲਦੀ ਹੈ ਪਰ ਇਨ੍ਹਾਂ ਤੋਂ ਨਿਕਲਣ ਵਾਲਾ ਜ਼ਹਿਰੀਲਾ ਧੂੰਆਂ ਸਰੀਰ ਨੂੰ ਕਈ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਅਜਿਹੇ 'ਚ ਆਓ ਜਾਣਦੇ ਹਾਂ ਕਿ ਕੋਇਲ ਸਾਡੇ ਸਰੀਰ ਨੂੰ ਕਿਵੇਂ ਨੁਕਸਾਨ ਪਹੁੰਚਾ ਸਕਦਾ ਹੈ।
ਯੂਨੀਵਰਸਿਟੀ ਆਫ ਸਿਡਨੀ 'ਚ ਮੱਛਰ ਮਾਰਨ ਵਾਲੀ ਕੋਇਲ 'ਤੇ ਇਕ ਖੋਜ ਕੀਤੀ ਗਈ, ਜਿਸ 'ਚ ਪਾਇਆ ਗਿਆ ਕਿ ਇਕ ਮੱਛਰ ਮਾਰਨ ਵਾਲੀ ਕੋਇਲ ਨੂੰ ਜਲਾਉਣ ਨਾਲ 100 ਸਿਗਰਟਾਂ ਦੇ ਬਰਾਬਰ ਧੂੰਆਂ ਨਿਕਲਦਾ ਹੈ। ਇਸ ਦਾ ਮਤਲਬ ਸਾਫ਼ ਹੈ ਕਿ ਇੱਕ ਕੋਇਲ 100 ਸਿਗਰਟਾਂ ਤੋਂ ਵੀ ਵੱਧ ਖ਼ਤਰਨਾਕ ਹੈ।
ਮੱਛਰ ਦਾ ਕੋਇਲ, ਅਗਰਬੱਤੀ ਸਟਿਕਸ ਅਤੇ ਲਿਕਵਿਡ ਪਦਾਰਥਾਂ ਵਿੱਚ ਪਾਈਰੇਥਰਿਨ ਕੀਟਨਾਸ਼ਕ, ਕਾਰਬਨ ਫਾਸਫੋਰਸ ਅਤੇ ਡਾਇਕਲੋਰੋਡੀਫਿਨਾਇਲ ਟ੍ਰਾਈਕਲੋਰੋਇਥੇਨ (ਡੀਡੀਟੀ) ਵਰਗੇ ਹਾਨੀਕਾਰਕ ਤੱਤ ਹੁੰਦੇ ਹਨ।
ਜਦੋਂ ਉਹ ਰਾਤ ਨੂੰ ਕਮਰੇ ਨੂੰ ਬੰਦ ਕਰਨ ਤੋਂ ਬਾਅਦ ਕੁਝ ਘੰਟਿਆਂ ਲਈ ਜਗਾਉਂਦੇ ਹਨ, ਤਾਂ ਧੂੰਆਂ ਕਮਰੇ ਵਿੱਚੋਂ ਬਾਹਰ ਨਹੀਂ ਜਾਂਦਾ ਅਤੇ ਪੂਰਾ ਕਮਰਾ ਕਾਰਬਨ ਮੋਨੋਆਕਸਾਈਡ ਨਾਲ ਭਰ ਸਕਦਾ ਹੈ। ਇਸ ਤੋਂ ਬਾਅਦ ਇਹ ਕਮਰੇ ਵਿੱਚ ਸੌਂ ਰਹੇ ਸਰੀਰਾਂ ਵਿੱਚ ਭਰਨਾ ਸ਼ੁਰੂ ਹੋ ਜਾਂਦਾ ਹੈ। ਇਸ ਕਾਰਨ ਆਕਸੀਜਨ ਦੀ ਮਾਤਰਾ ਘਟਣ ਲੱਗ ਜਾਂਦੀ ਹੈ ਅਤੇ ਸਾਹ ਲੈਣ ਵਿੱਚ ਦਿੱਕਤ ਹੋਣ ਲੱਗ ਜਾਂਦੀ ਹੈ। ਕਈ ਵਾਰ ਤਾਂ ਦਮ ਘੁਟਣ ਕਾਰਨ ਮੌਤ ਵੀ ਹੋ ਜਾਂਦੀ ਹੈ।
ਇਹ ਵੀ ਪੜ੍ਹੋ: Blood Donate ਕਰਨ ਤੋਂ ਬਾਅਦ ਸਰੀਰ ਕਰ ਲੈਂਦਾ ਇਸ ਦੀ ਰਿਕਵਰੀ? ਇੰਨੇ ਦਿਨ 'ਚ ਵਾਪਸ ਬਣ ਜਾਂਦਾ ਖੂਨ
ਤੁਸੀਂ ਵੀ ਰੋਜ਼ ਜਲਾਉਂਦੇ ਹੋ Mosquito Coil ਤਾਂ ਜਾਣ ਲਓ ਇਸ ਦੇ ਨੁਕਸਾਨ
ਦਮਾ
ਦਮ ਘੁੱਟਣਾ
ਅੱਖਾਂ ਵਿੱਚ ਜਲਣ ਹੋਣਾ
ਬ੍ਰੌਨਕਾਈਟਸ
ਫੇਫੜੇ ਦਾ ਕੈਂਸਰ
ਨਗਰ ਨਿਗਮ ਜਿਸ ਦਵਾਈ ਨਾਲ ਮੱਛਰ ਭਜਾਉਂਦਾ, ਕੀ ਉਹ ਵੀ ਖਤਰਨਾਕ
ਨਗਰ ਨਿਗਮ ਦੀਆਂ ਗੱਡੀਆਂ ਝੁੱਗੀਆਂ ਵਿੱਚ ਮੱਛਰਾਂ ਨੂੰ ਭਜਾਉਣ ਲਈ ਜੋ ਧੂੰਆਂ ਛੱਡਦੀਆਂ ਹਨ, ਉਹ ਪੂਰੇ ਵਾਤਾਵਰਨ ਵਿੱਚ ਫੈਲਦਾ ਹੈ ਅਤੇ ਕਿਸੇ ਇੱਕ ਥਾਂ ’ਤੇ ਇਕੱਠਾ ਨਹੀਂ ਹੁੰਦਾ। ਇਹ ਵਾਹਨ ਹਫ਼ਤੇ ਵਿੱਚ ਇੱਕ ਜਾਂ ਦੋ ਵਾਰ ਹੀ ਧੂੰਆਂ ਛੱਡਦਾ ਹੈ, ਜਿਸ ਕਾਰਨ ਇਸ ਦਾ ਜ਼ਿਆਦਾ ਨੁਕਸਾਨ ਨਹੀਂ ਹੁੰਦਾ।
ਇਹ ਵੀ ਪੜ੍ਹੋ: Navratri Fasting Tips: ਨਰਾਤਿਆਂ 'ਚ ਗਰਭਵਤੀ ਔਰਤਾਂ ਨੂੰ ਭੁੱਲ ਕੇ ਵੀ ਨਹੀਂ ਕਰਨਾ ਚਾਹੀਦਾ ਆਹ ਕੰਮ, ਨਹੀਂ ਤਾਂ ਹੋ ਸਕਦਾ ਨੁਕਸਾਨ