ਬਾਸੀ ਭੋਜਨ ਖਾਣਾ ਉਦੋਂ ਤੱਕ ਠੀਕ ਹੈ ਜਦੋਂ ਤੱਕ ਇਸ ਦੇ ਰੰਗ ਰੂਪ, ਸਵਾਦ ਅਤੇ ਬਣਾਵਟ ਵਿੱਚ ਕੋਈ ਬਦਲਾਅ ਨਹੀਂ ਹੁੰਦਾ ਹੈ। ਕਈ ਲੋਕ ਬਚੇ ਹੋਏ ਖਾਣੇ ਨੂੰ ਦੁਬਾਰਾ ਗਰਮ ਕਰਕੇ ਖਾਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਖਾਣ-ਪੀਣ ਦੀਆਂ ਸਾਰੀਆਂ ਵਸਤੂਆਂ ਅਜਿਹੀਆਂ ਨਹੀਂ ਹੁੰਦੀਆਂ ਹਨ ਜਿਨ੍ਹਾਂ ਨੂੰ ਦੁਬਾਰਾ ਗਰਮ ਕਰਕੇ ਖਾਧਾ ਜਾ ਸਕਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਤਾਜ਼ੇ ਭੋਜਨ ਤੋਂ ਵਧੀਆ ਕੋਈ ਭੋਜਨ ਨਹੀਂ ਹੈ। ਹਾਲਾਂਕਿ ਕਈ ਵਾਰ ਮਜਬੂਰੀ ਵਿੱਚ ਸਾਨੂੰ ਬਾਸੀ ਖਾਣਾ ਵੀ ਖਾਣਾ ਪੈਂਦਾ ਹੈ। ਬਾਸੀ ਭੋਜਨ ਨੂੰ ਦੁਬਾਰਾ ਖਾਣ ਲਈ ਲੋਕ ਇਸ ਨੂੰ ਦੁਬਾਰਾ ਗਰਮ ਕਰਦੇ ਹਨ ਤੇ ਫਿਰ ਖਾਂਦੇ ਹਨ।
ਦਰਅਸਲ, ਕੁਝ ਖਾਣ-ਪੀਣ ਵਾਲੀਆਂ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਦੁਬਾਰਾ ਗਰਮ ਕਰਨ 'ਤੇ ਉਨ੍ਹਾਂ ਵਿਚ ਜਰਾਸੀਮ ਅਤੇ ਜ਼ਹਿਰੀਲੇ ਪਦਾਰਥ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ। ਇਨ੍ਹਾਂ ਦਾ ਸੇਵਨ ਕਰਨ ਨਾਲ ਤੁਸੀਂ ਬਿਮਾਰ ਹੋ ਸਕਦੇ ਹੋ ਅਤੇ ਕਈ ਹੋਰ ਸਰੀਰਕ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਭੋਜਨ ਪਦਾਰਥਾਂ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਦੁਬਾਰਾ ਗਰਮ ਕਰਨ ਤੋਂ ਬਚਣਾ ਚਾਹੀਦਾ ਹੈ।
ਆਲੂ: ਆਲੂ ਤੋਂ ਬਣੇ ਭੋਜਨ ਨੂੰ ਦੁਬਾਰਾ ਗਰਮ ਕਰਨ ਨਾਲ ਕਈ ਖ਼ਤਰੇ ਪੈਦਾ ਹੋ ਸਕਦੇ ਹਨ। ਕਿਉਂਕਿ ਆਲੂ ਰੂਮ ਟੈਂਪਰੇਚਰ 'ਤੇ ਸਟੋਰ ਕੀਤੇ ਜਾਂਦੇ ਹਨ। ਆਲੂ ਨੂੰ ਦੁਬਾਰਾ ਗਰਮ ਕਰਨ ਨਾਲ ਇਸ ਵਿਚ ਕਲੋਸਟ੍ਰਿਡੀਅਮ ਬੋਟੂਲਿਨਮ ਬੈਕਟੀਰੀਆ ਪੈਦਾ ਹੋਣ ਲੱਗ ਜਾਂਦਾ ਹੈ, ਜਿਸ ਕਾਰਨ ਬੋਟੂਲਿਜ਼ਮ ਦੀ ਬਿਮਾਰੀ ਹੋ ਸਕਦੀ ਹੈ। ਇਹ ਬਿਮਾਰੀ ਰੀੜ੍ਹ ਦੀ ਹੱਡੀ, ਨਸਾਂ ਅਤੇ ਦਿਮਾਗ 'ਤੇ ਹਮਲਾ ਕਰਦੀ ਹੈ ਅਤੇ ਅਧਰੰਗ ਦਾ ਕਾਰਨ ਬਣ ਸਕਦੀ ਹੈ। ਜੇਕਰ ਆਲੂਆਂ ਨੂੰ ਦੁੱਧ, ਕਰੀਮ ਅਤੇ ਮੱਖਣ ਵਰਗੀਆਂ ਨਾਸ਼ਵਾਨ ਖੁਰਾਕੀ ਵਸਤੂਆਂ ਨਾਲ ਮਿਲਾਇਆ ਜਾਵੇ ਤਾਂ ਬਿਮਾਰ ਹੋਣ ਦਾ ਖ਼ਤਰਾ ਹੋਰ ਵੀ ਵੱਧ ਸਕਦਾ ਹੈ।
ਪਾਲਕ: ਜੇਕਰ ਪਾਲਕ ਨੂੰ ਚੰਗੀ ਤਰ੍ਹਾਂ ਗਰਮ ਨਾ ਕੀਤਾ ਜਾਵੇ, ਤਾਂ ਇਹ ਲਿਸਟੀਰੀਓਸਿਸ ਬਿਮਾਰੀ ਨੂੰ ਸ਼ੁਰੂ ਕਰ ਸਕਦਾ ਹੈ, ਜੋ ਕਿ ਲਿਸਟੀਰੀਆ ਮੋਨੋਸਾਈਟੋਜੀਨਸ ਬੈਕਟੀਰੀਆ ਕਾਰਨ ਹੁੰਦਾ ਹੈ। ਲਿਸਟੀਰੀਓਸਿਸ ਇੱਕ ਲਾਗ ਹੈ ਜੋ ਅਕੜਾਅ ਗਰਦਨ, ਬੁਖਾਰ, ਸਿਰ ਦਰਦ ਅਤੇ ਕਈ ਵਾਰ ਦੌਰੇ ਦਾ ਕਾਰਨ ਬਣ ਸਕਦੀ ਹੈ। ਇਹ ਬੈਕਟੀਰੀਆ ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਮੌਜੂਦ ਹੁੰਦਾ ਹੈ।
ਇਹ ਵੀ ਪੜ੍ਹੋ: ਜ਼ਿਆਦਾ ਸ਼ਰਾਬ ਪੀਣ ਨਾਲ ਘੱਟ ਸਕਦੀ ਹੈ ਤੁਹਾਡੀ ਉਮਰ, ਲੱਗ ਸਕਦੀਆਂ ਨੇ ਇਹ ਖ਼ਤਰਨਾਕ ਬਿਮਾਰੀਆਂ
ਚਾਵਲ : ਲੋਕ ਅਕਸਰ ਬਚੇ ਹੋਏ ਚਾਵਲਾਂ ਨੂੰ ਗਰਮ ਕਰਕੇ ਖਾਂਦੇ ਹਨ। ਪਰ ਤੁਹਾਨੂੰ ਦੱਸ ਦਈਏ ਕਿ ਆਲੂ ਅਤੇ ਪਾਲਕ ਦੀ ਤਰ੍ਹਾਂ ਚਾਵਲਾਂ ਨੂੰ ਦੁਬਾਰਾ ਗਰਮ ਕਰਨ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਕਿਉਂਕਿ ਚਾਵਲਾਂ ਵਿੱਚ ਪੋਰਸ ਹੁੰਦੇ ਹਨ, ਜੋ ਹੀਟ ਰੇਜਿਸਟੈਂਟ ਹੁੰਦੇ ਹਨ ਅਤੇ ਜਰਾਸੀਮ ਵਧਣ ਦਾ ਕਾਰਨ ਬਣਦੇ ਹਨ।
ਅੰਡੇ: ਇਸ ਪੋਪੂਲਰ ਬ੍ਰੇਕਫਾਸਟ ਵਿੱਚ ਸਾਲਮੋਨੇਲਾ ਬੈਕਟੀਰੀਆ ਹੋ ਸਕਦਾ ਹੈ, ਜੋ ਪੇਟ ਵਿੱਚ ਦਰਦ, ਉਲਟੀਆਂ, ਬੁਖਾਰ ਅਤੇ ਦਸਤ ਦਾ ਕਾਰਨ ਬਣ ਸਕਦਾ ਹੈ। ਜਦੋਂ ਅੰਡੇ ਸਹੀ ਤਾਪਮਾਨ 'ਤੇ ਸਟੋਰ ਨਹੀਂ ਕੀਤੇ ਜਾਂਦੇ ਹਨ, ਤਾਂ ਰੋਗਜਨਕ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਜਾਂਦਾ ਹੈ। ਭੋਜਨ ਵਿੱਚ ਬਹੁਤ ਸਾਰੇ ਬੈਕਟੀਰੀਆ ਅਤੇ ਰੋਗਾਣੂਆਂ ਦੀ ਮੌਜੂਦਗੀ ਕਾਰਨ ਭੋਜਨ ਜ਼ਹਿਰ ਹੋ ਸਕਦਾ ਹੈ।
ਇਹ ਵੀ ਪੜ੍ਹੋ: ਗਰਮੀਆਂ 'ਚ ਕਦੇ ਵੀ ਡੈਨਿਮ ਪਹਿਨਣ ਦੀ ਗ਼ਲਤੀ ਨਾ ਕਰੋ, ਨਹੀਂ ਤਾਂ ਹੋ ਸਕਦੀਆਂ ਹਨ ਇਹ ਖਤਰਨਾਕ ਬੀਮਾਰੀਆਂ