Nightmare Disorder: ਅਸੀਂ ਸਾਰੇ ਸੁਪਨੇ ਦੇਖਦੇ ਹਾਂ। ਕਈ ਵਾਰ ਅਸੀਂ ਬੁਰਾ ਦੇਖਦੇ ਹਾਂ ਅਤੇ ਕਈ ਵਾਰ ਅਸੀਂ ਚੰਗਾ ਦੇਖਦੇ ਹਾਂ। ਸੁਪਨਿਆਂ ਦਾ ਕੋਈ ਫਿਕਸ ਪੈਟਰਨ ਨਹੀਂ ਹੈ। ਹਾਲਾਂਕਿ, ਜੇਕਰ ਤੁਹਾਨੂੰ ਵਾਰ-ਵਾਰ ਭੈੜੇ ਸੁਪਨੇ ਆਉਂਦੇ ਹਨ, ਤਾਂ ਇਹ ਚਿੰਤਾ ਦੀ ਗੱਲ ਹੈ। ਸਿਹਤ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਤੁਹਾਨੂੰ ਲਗਾਤਾਰ ਬੂਰੇ ਸੁਪਨੇ ਆਉਂਦੇ ਹਨ, ਤਾਂ ਸੰਭਾਵਨਾ ਹੈ ਕਿ ਤੁਸੀਂ ਨਾਈਟਮੇਅਰ ਡਿਸਆਰਡਰ ਤੋਂ ਪੀੜਤ ਹੋ ਸਕਦੇ ਹੋ। ਨਾਈਟਮੇਅਰ ਡਿਸਆਰਡਰ ਇਕ ਅਜਿਹੀ ਸਥਿਤੀ ਹੈ, ਜਿਸ ਦਾ ਜੇਕਰ ਜਲਦੀ ਇਲਾਜ ਨਾ ਕੀਤਾ ਜਾਵੇ ਤਾਂ ਇਹ ਸਮੱਸਿਆ ਵੱਧ ਸਕਦੀ ਹੈ ਅਤੇ ਵੱਡਾ ਖਤਰਾ ਪੈਦਾ ਕਰ ਸਕਦੀ ਹੈ।


ਕੀ ਹੈ ਨਾਈਟਮੇਅਰ ਡਿਸਆਰਡਰ?


ਜਦੋਂ ਕਿਸੇ ਵਿਅਕਤੀ ਨੂੰ ਅਕਸਰ ਡਰਾਉਣੇ ਸੁਪਨੇ ਆਉਂਦੇ ਹਨ ਤਾਂ ਉਹ ਨਾਈਟਮੇਅਰ ਡਿਸਆਰਡਰ ਤੋਂ ਪੀੜਤ ਹੋ ਸਕਦਾ ਹੈ। ਇਹ ਸੁਪਨੇ ਕਈ ਵਾਰ ਇੰਨੇ ਡਰਾਉਣੇ ਹੁੰਦੇ ਹਨ ਕਿ ਰਾਤ ਨੂੰ ਅਚਾਨਕ ਡਰ ਕਾਰਨ ਨੀਂਦ ਖੁੱਲ੍ਹ ਜਾਂਦੀ ਹੈ। ਜਾਗਣ ਤੋਂ ਬਾਅਦ ਵੀ ਕੁਝ ਸਮੇਂ ਲਈ ਡਰ ਦੀ ਭਾਵਨਾ ਬਣੀ ਰਹਿੰਦੀ ਹੈ। ਅਜਿਹੇ ਸੁਪਨੇ ਅਕਸਰ ਅੱਧੀ ਰਾਤ ਨੂੰ ਆਉਂਦੇ ਹਨ। ਉਨ੍ਹਾਂ ਦੇ ਆਉਣ ਦਾ ਕੋਈ ਨਿਸ਼ਚਿਤ ਸਮਾਂ ਨਹੀਂ ਹੈ। ਬੂਰੇ ਸੁਪਨੇ ਦੇਖਣ ਤੋਂ ਬਾਅਦ, ਤੁਹਾਨੂੰ ਦੁਬਾਰਾ ਸੌਣ ਵਿੱਚ ਮੁਸ਼ਕਲ ਆਉਂਦੀ ਹੈ। ਜੇਕਰ ਤੁਸੀਂ ਵੀ ਅਜਿਹੇ ਲੱਛਣ ਦੇਖ ਰਹੇ ਹੋ ਤਾਂ ਤੁਹਾਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਕਿਉਂਕਿ ਇਹ ਨਾਈਟਮੇਅਰ ਡਿਸਆਰਡਰ ਹੋ ਸਕਦਾ ਹੈ, ਜੋ ਕਿ ਇਕ ਕਿਸਮ ਦਾ ਪੈਰਾਸੋਮਨੀਆ ਹੈ।


ਨਾਈਟਮੇਅਰ ਡਿਸਆਰਡਰ ਦੇ ਕਾਰਨ


ਮੂਡ ਸਵਿੰਗ, ਜਿਵੇਂ ਕਿ ਤਣਾਅ ਅਤੇ ਉਦਾਸੀ (Tension and depression)


ਨੀਂਦ ਵਿੱਚ ਰੁਕਾਵਟ


ਥਕਾਵਟ


ਦਿਨ ਵੇਲੇ ਨੀਂਦ ਆਉਣਾ


ਕੰਮ ਵਿਚ ਧਿਆਨ ਨਾ ਲੱਗ ਸਕਣਾ


ਵਿਵਹਾਰ ਨਾਲ ਜੁੜੇ ਹੋਏ ਮੁੱਦੇ


ਕੰਮ ਵਿਗੜਨਾ


ਇਹ ਵੀ ਪੜ੍ਹੋ: ਅਕਸਰ ਰਾਤ ਨੂੰ ਆਉਂਦਾ ਅਸਥਮਾ ਅਟੈਕ...ਜਾਣੋ ਇਸ ਤੋਂ ਬਚਣ ਲਈ ਕੀ ਕਰ ਸਕਦੇ ਹਾਂ?


ਨਾਈਟਮੇਅਰ ਡਿਸਆਰਡਰ ਦੇ ਲੱਛਣ


ਪਸੀਨਾ ਆਉਣਾ


ਸਾਹ ਲੈਣ ਵਿੱਚ ਪਰੇਸ਼ਾਨੀ ਹੋਣਾ


ਤੇਜ਼ੀ ਨਾਲ ਦਿਲ ਧੜਕਣਾ


ਗੁੱਸਾ


ਚਿੰਤਾ


ਸ਼ਰਮਿੰਦਗੀ


ਉਦਾਸੀ


ਨਾਈਟਮੇਅਰ ਡਿਸਆਰਡਰ ਕਿਵੇਂ ਪ੍ਰਭਾਵਿਤ ਕਰਦਾ ਹੈ?


REM ਬਿਹੇਵੀਅਰ ਡਿਸਆਰਡਰ (RBD)


ਨਾਰਕੋਲੇਪਸੀ


ਸਲੀਪ ਏਪਨੀਆ


ਪੀਰੀਓਡਿਕ ਲਿਮਬ ਮੂਵਮੈਂਟ ਡਿਸਆਰਡਰ  (PLMD)


ਪੋਸਟ ਟ੍ਰੋਮੈਟਿਕ ਸਟ੍ਰੈਸ ਡਿਸਆਰਡਰ (PTSD)


ਐਂਗਜਾਇਟੀ ਡਿਸਆਰਡਰ


ਸੋਸ਼ਲ ਐਂਗਜਾਇਟੀ ਡਿਸਆਰਡਰ


ਡਿਪਰੈਸ਼ਨ


ਇਹ ਵੀ ਪੜ੍ਹੋ: ਕੀ ਹੁੰਦੀ ਹੈ ਪ੍ਰੈਗਨੈਂਸੀ ਕ੍ਰੇਵਿੰਗ, ਕਦੋਂ ਤੋਂ ਹੁੰਦੀ ਹੈ ਸ਼ੁਰੂ ਅਤੇ ਕਿਹੜੀਆਂ ਚੀਜ਼ਾਂ ਦੀ ਹੁੰਦੀ ਜ਼ਿਆਦਾ ਤਲਬ