Palak And Paneer Combination: ਪਾਲਕ ਪਨੀਰ ਭਾਰਤ ਵਿੱਚ ਸਭ ਤੋਂ ਪ੍ਰਸਿੱਧ ਅਤੇ ਪਸੰਦੀਦਾ ਪਕਵਾਨਾਂ ਵਿੱਚੋਂ ਇੱਕ ਹੈ। ਤੁਸੀਂ ਵੀ ਕਈ ਵਾਰ ਇਸ ਪਕਵਾਨ ਨੂੰ ਬੜੇ ਚਾਅ ਨਾਲ ਖਾਧਾ ਹੋਵੇਗਾ। ਇਹ ਡਿਸ਼ ਸ਼ਾਇਦ ਬਹੁਤ ਸਾਰੇ ਲੋਕਾਂ ਦੀ ਸਭ ਤੋਂ ਪਸੰਦੀਦਾ ਡਿਸ਼ ਹੋਵੇਗੀ। ਹਾਲਾਂਕਿ, ਕੀ ਤੁਸੀਂ ਜਾਣਦੇ ਹੋ ਕਿ ਜਿਸ ਪਕਵਾਨ ਨੂੰ ਤੁਸੀਂ ਦਿਲ ਨਾਲ ਖਾਂਦੇ ਹੋ, ਉਸ ਦਾ ਮਿਸ਼ਰਣ ਬਿਲਕੁਲ ਵੀ ਸਿਹਤਮੰਦ ਨਹੀਂ ਹੈ? ਹਾਂ ਤੁਸੀਂ ਠੀਕ ਸੁਣ ਰਹੇ ਹੋ। ਦੋ ਚੀਜ਼ਾਂ ਦੇ ਮਿਸ਼ਰਣ ਨਾਲ ਬਣੀ ਪਾਲਕ ਅਤੇ ਪਨੀਰ ਦੀ ਡਿਸ਼ ਜਿੰਨੀ ਸਵਾਦ ਹੈ, ਉੰਨੀ ਹੀ ਅਨ-ਹੈਲਥੀ ਹੈ।
ਇੱਕ ਨਿਊਟ੍ਰੀਸ਼ਨਿਸਟ ਦੇ ਅਨੁਸਾਰ, ਪਾਲਕ ਅਤੇ ਪਨੀਰ ਇੱਕ ਵਧੀਆ ਕੋਮਬੀਨੇਸ਼ਨ ਵਾਲੀ ਡਿਸ਼ ਨਹੀਂ ਹੋ ਸਕਦੀ। ਹਾਲਾਂਕਿ ਪਾਲਕ ਅਤੇ ਪਨੀਰ ਦੋਵੇਂ ਹੀ ਭੋਜਨ ਦੇ ਸਿਹਤਮੰਦ ਸਰੋਤ ਹਨ। ਦੋਵਾਂ ਦੀ ਵਿਸ਼ੇਸ਼ਤਾ 'ਤੇ ਜ਼ੋਰ ਦਿੰਦੇ ਹੋਏ, ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਪਨੀਰ ਅਤੇ ਪਾਲਕ ਦੇ ਸੇਵਨ ਦੇ ਬਹੁਤ ਸਾਰੇ ਫਾਇਦੇ ਹਨ। ਹਾਲਾਂਕਿ ਇਹ ਦੋਵੇਂ ਭੋਜਨ ਇਕੱਠੇ ਖਾਣ ਨਾਲ ਸਰੀਰ ਨੂੰ ਓਨਾ ਲਾਭ ਨਹੀਂ ਹੋਵੇਗਾ ਜਿੰਨਾ ਵੱਖ-ਵੱਖ ਖਾਣ ਨਾਲ ਹੋਵੇਗਾ। ਹੈਲਥੀ ਖਾਣਾ ਖਾਣ ਦਾ ਮਤਲਬ ਸਿਰਫ਼ ਚੰਗਾ ਭੋਜਨ ਖਾਣਾ ਹੀ ਨਹੀਂ ਹੈ, ਸਗੋਂ ਇਸ ਦਾ ਮਤਲਬ ਇਹ ਵੀ ਹੈ ਕਿ ਸਹੀ ਭੋਜਨ ਨੂੰ ਸਹੀ ਕਾਮਬੀਨੇਸ਼ਨ ਵਿੱਚ ਖਾਣਾ ਹੈ।
ਕੁਝ ਫੂਡ ਕੰਬੀਨੇਸ਼ਨ ਅਜਿਹੇ ਹੁੰਦੇ ਹਨ ਕਿ ਜਦੋਂ ਉਨ੍ਹਾਂ ਨੂੰ ਇਕੱਠਿਆਂ ਖਾਂਦੇ ਹੋ ਤਾਂ ਇਹ ਇਕ ਦੂਜੇ ਦੇ ਪੋਸ਼ਕ ਤੱਤਾਂ ਨੂੰ ਸੋਖਣ ਤੋਂ ਰੋਕ ਦਿੰਦੇ ਹਨ। ਅਜਿਹਾ ਹੀ ਇੱਕ ਮਿਸ਼ਰਨ ਹੈ ਆਇਰਨ ਅਤੇ ਕੈਲਸ਼ੀਅਮ ਦਾ। ਪਾਲਕ ਵਿੱਚ ਆਇਰਨ ਭਰਪੂਰ ਹੁੰਦਾ ਹੈ, ਜਦ ਕਿ ਪਨੀਰ ਵਿੱਚ ਕੈਲਸ਼ੀਅਮ ਭਰਪੂਰ ਹੁੰਦਾ ਹੈ। ਜਦੋਂ ਅਸੀਂ ਪਾਲਕ ਪਨੀਰ ਖਾਂਦੇ ਹਾਂ ਤਾਂ ਕੈਲਸ਼ੀਅਮ ਆਇਰਨ ਨੂੰ ਸੋਖਣ ਤੋਂ ਰੋਕਣ ਦੀ ਕੋਸ਼ਿਸ਼ ਕਰਦਾ ਹੈ।
ਪਨੀਰ ਪ੍ਰੋਟੀਨ ਅਤੇ ਕੈਲਸ਼ੀਅਮ ਦਾ ਭੰਡਾਰ ਹੈ। ਇਹ ਸ਼ੂਗਰ ਤੋਂ ਪੀੜਤ ਲੋਕਾਂ ਲਈ ਇੱਕ ਚੰਗਾ ਸਰੋਤ ਹੈ। ਜਦ ਕਿ ਹਰੇ ਪੱਤੇਦਾਰ ਸਬਜ਼ੀਆਂ ਪਾਲਕ ਵਿੱਚ ਆਇਰਨ, ਫੋਲਿਕ ਐਸਿਡ, ਵਿਟਾਮਿਨ A, E, ਅਤੇ K ਦੇ ਨਾਲ-ਨਾਲ ਓਮੇਗਾ -3 ਫੈਟੀ ਐਸਿਡ ਵਰਗੇ ਪੌਸ਼ਟਿਕ ਤੱਤ ਭਰਪੂਰ ਹੁੰਦੇ ਹਨ। ਇਹ ਸਾਰੇ ਗੁਣ ਚਮੜੀ ਦੇ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਰੋਕਣ ਵਿੱਚ ਬਹੁਤ ਮਦਦ ਕਰਦੇ ਹਨ। ਜਦੋਂ ਇਨ੍ਹਾਂ ਦੋਵਾਂ ਨੂੰ ਇਕੱਠੇ ਖਾਧਾ ਜਾਂਦਾ ਹੈ, ਤਾਂ ਪਨੀਰ ਵਿੱਚ ਮੌਜੂਦ ਕੈਲਸ਼ੀਅਮ ਪਾਲਕ ਵਿੱਚੋਂ ਆਇਰਨ ਨੂੰ ਸੋਖਣ ਤੋਂ ਰੋਕਣ ਦੀ ਕੋਸ਼ਿਸ਼ ਕਰਦਾ ਹੈ। ਪਾਲਕ 'ਚ ਮੌਜੂਦ ਆਇਰਨ ਦੀ ਮਾਤਰਾ ਸਰੀਰ ਨੂੰ 5 ਫੀਸਦੀ ਤੋਂ ਘੱਟ ਮਿਲਦੀ ਹੈ।
ਇਹ ਕੰਬੀਨੇਸ਼ਨ ਸਾਡੇ ਸਰੀਰ ਦੀ ਜ਼ਰੂਰਤ ਤੋਂ ਘੱਟ ਆਇਰਨ ਪ੍ਰਦਾਨ ਕਰਦਾ ਹੈ। ਆਕਸਾਲੇਟ, ਪਾਲਕ ਵਿੱਚ ਉੱਚ ਮਾਤਰਾ ਵਿੱਚ ਪਾਇਆ ਜਾਣ ਵਾਲਾ ਇੱਕ ਐਂਟੀਨਿਊਟ੍ਰੀਐਂਟ ਮਾਲੀਕਿਊਲ, ਕੈਲਸ਼ੀਅਮ ਨੂੰ ਐਬਜ਼ਾਰਬ ਕਰਨ ਤੋਂ ਰੋਕਦਾ ਹੈ। ਆਯੁਰਵੇਦ ਵਿਚ ਵੀ 'ਵਿਰੁੱਧ ਆਹਾਰ' ਨਾਂ ਦਾ ਇਕ ਸ਼ਬਦ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਕੁਝ ਭੋਜਨ ਪਦਾਰਥ ਇਕੱਠੇ ਨਹੀਂ ਖਾਣੇ ਚਾਹੀਦੇ। ਕੁਝ ਕੰਬੀਨੇਸ਼ਨ ਜਿਵੇਂ- ਕੇਲਾ ਅਤੇ ਦੁੱਧ, ਮੱਛੀ ਅਤੇ ਦੁੱਧ, ਸ਼ਹਿਦ ਅਤੇ ਘਿਓ, ਦਹੀ ਅਤੇ ਪਨੀਰ ਵੀ 'ਵਿਰੁੱਧ ਆਹਾਰ' ਦੇ ਦਾਇਰੇ ਵਿੱਚ ਆਉਂਦੇ ਹਨ।