Panjiri Benefits: ਉੱਤਰ ਭਾਰਤ ਦੇ ਵਿੱਚ ਸਰਦੀਆਂ ਦੇ ਮੌਸਮ (winter season) ਦੇ ਵਿੱਚ ਲੋਕਾਂ ਦੇ ਖਾਣ-ਪੀਣ ਵਿੱਚ ਤਬਦੀਲੀ ਆ ਜਾਂਦੀ ਹੈ। ਜਿੱਥੇ ਗਰਮੀਆਂ ਦੇ ਵਿੱਚ ਹਲਕਾ ਭੋਜਨ ਖਾਇਆ ਜਾਂਦਾ ਹੈ, ਉੱਥੇ ਹੀ ਸਰਦੀਆਂ ਵਿੱਚ ਸਰੀਰ ਨੂੰ ਤਾਕਤ ਅਤੇ ਗਰਮੀ ਦੇਣ ਵਾਲੀਆਂ ਚੀਜ਼ਾਂ ਦਾ ਸੇਵਨ ਵੱਧ ਕੀਤਾ ਜਾਂਦਾ ਹੈ। ਆਓ ਅੱਜ ਤੁਹਾਨੂੰ ਪੰਜਾਬੀਆਂ ਦੀ ਸਰਦੀਆਂ ਵਿੱਚ ਖਾਈ ਜਾਣ ਵਾਲੀ ਹਰਮਨ ਪਿਆਰੀ ਪੰਜੀਰੀ (Panjiri) ਬਾਰੇ ਦੱਸਦੇ ਹਾਂ.....
ਹੋਰ ਪੜ੍ਹੋ : ਸਰਦੀਆਂ 'ਚ ਰੋਜ਼ਾਨਾ ਗੁੜ ਦਾ ਸੇਵਨ ਕਰਨਾ ਸਰੀਰ ਲਈ ਰਾਮਬਾਣ, ਇਨ੍ਹਾਂ ਬਿਮਾਰੀਆਂ ਤੋਂ ਪਾਓ ਛੁਟਕਾਰਾ
ਘਰ ਦੀਆਂ ਬਣੀਆਂ ਖੁਰਾਕਾਂ ਜਿਵੇਂ ਕਿ ਪੰਜੀਰੀ ਦੀ ਬੜੀ ਮਹੱਤਤਾ ਹੈ। ਪੰਜੀਰੀ ਜੋ ਕਿ ਘਿਉ, ਆਟਾ, ਜ਼ੀਰਾ, ਸੁੰਢ, ਅਜਵਾਇਣ,ਕਮਰਕਸ, ਮਗਜ਼, ਲੋਧ, ਗੂੰਦ, ਸੌਂਫ, ਬਦਾਮ ਆਦਿ ਤਾਕਤਵਰ ਚੀਜ਼ਾਂ ਤੋਂ ਤਿਆਰ ਹੁੰਦੀ ਹੈ। ਜੋ ਕਿ ਸਰਦੀਆਂ ਵਿੱਚ ਸਰੀਰ ਨੂੰ ਤਾਕਤ ਅਤੇ ਗਰਮੀ ਪ੍ਰਦਾਨ ਕਰਕੇ ਬਿਮਾਰੀਆਂ ਤੋਂ ਬਚਾਉਂਦੀ ਹੈ।
ਆਟੇ ਦੀ ਪੰਜੀਰੀ ਵਿੱਚ ਪ੍ਰੋਟੀਨ, ਕੈਲਸ਼ੀਅਮ, ਫਾਸਫੋਰਸ, ਆਇਰਨ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਜੋ ਸਰੀਰ ਲਈ ਜ਼ਰੂਰੀ ਹਨ।
ਸਰਦੀਆਂ ਵਿੱਚ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ, ਇਸ ਲਈ ਇਸ ਨੂੰ ਸਹੀ ਰੱਖਣ ਦੇ ਲਈ ਪੰਜੀਰੀ ਦਾ ਸੇਵਨ ਕਰਨਾ ਲਾਭਦਾਇਕ ਹੋ ਸਕਦਾ ਹੈ।
ਪੰਜੀਰੀ 'ਚ ਮੌਜੂਦ ਘਿਓ, ਗੂੰਦ ਅਤੇ ਸੁੱਕੇ ਮੇਵੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਜੋ ਤੁਹਾਨੂੰ ਸਰਦੀਆਂ ਵਿੱਚ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਂਦੇ ਹਨ।
ਪੰਜੀਰੀ ਵਿੱਚ ਦੇਸੀ ਘਿਓ ਦੀ ਵਰਤੋਂ ਕੀਤੀ ਜਾਂਦੀ ਹੈ। ਬਹੁਤ ਸਾਰੇ ਲੋਕ ਬਾਜ਼ਾਰ ਵਾਲੇ ਦੇਸੀ ਘਿਓ ਦੀ ਵਰਤੋਂ ਕਰਦੇ ਹਨ ਜਦੋਂ ਬਹੁਤ ਸਾਰੇ ਲੋਕ ਘਰਾਂ ਦੇ ਵਿੱਚ ਦੇਸੀ ਘਿਓ ਤਿਆਰ ਕਰਦੇ ਹਨ ਤਾਂ ਜੋ ਠੰਡ ਦੇ ਮੌਸਮ ਦੇ ਵਿੱਚ ਪਾਈ ਜਾਣ ਵਾਲੀ ਪੰਜੀਰੀ ਦੇ ਵਿੱਚ ਇਸ ਦੀ ਵਰਤੋਂ ਕੀਤੀ ਜਾ ਸਕੇ। ਪੰਜੀਰੀ ਵਿੱਚ ਵਿਟਾਮਿਨ-ਏ, ਵਿਟਾਮਿਨ-ਬੀ, ਵਿਟਾਮਿਨ-ਈ ਅਤੇ ਵਿਟਾਮਿਨ-ਕੇ ਕਾਫ਼ੀ ਮਾਤਰਾ ਵਿੱਚ ਪਾਏ ਜਾਂਦੇ ਹਨ। ਜੋ ਪਾਚਨ ਕਿਰਿਆ ਨੂੰ ਵਧਾਉਂਦੇ ਹਨ। ਜੇਕਰ ਤੁਸੀਂ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਸਰਦੀਆਂ ਦੇ ਮੌਸਮ 'ਚ ਪੰਜੀਰੀ ਜ਼ਰੂਰ ਖਾਣੀ ਚਾਹੀਦੀ ਹੈ।
ਸਰਦੀਆਂ ਵਿੱਚ ਅਕਸਰ ਲੋਕ ਜੋੜਾਂ ਅਤੇ ਸਰੀਰ ਦੇ ਦਰਦ ਤੋਂ ਪ੍ਰੇਸ਼ਾਨ ਰਹਿੰਦੇ ਹਨ। ਜੋੜਾਂ ਦੇ ਦਰਦ ਦੇ ਲਈ ਪੰਜੀਬੀ ਰਾਮਬਾਣ ਸਾਬਿਤ ਹੁੰਦੀ ਹੈ। ਪੰਜੀਰੀ ਵਿੱਚ ਪ੍ਰੋਟੀਨ, ਕੈਲਸ਼ੀਅਮ, ਆਇਰਨ, ਫਾਈਬਰ ਅਤੇ ਹੋਰ ਚਰਬੀ ਪਾਈ ਜਾਂਦੀ ਹੈ। ਇਸ ਨਾਲ ਤੁਹਾਡੀਆਂ ਹੱਡੀਆਂ ਸਿਹਤਮੰਦ ਰਹਿੰਦੀਆਂ ਹਨ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।