Parrot Fever: ਦੁਨੀਆ ਦੇ ਵਿੱਚ ਇੱਕ ਵਾਰ ਫਿਰ ਲੋਕਾਂ ਦੀ ਚਿੰਤਾ ਨੂੰ ਵਧਾ ਦਿੱਤਾ ਹੈ। ਜੀ ਹਾਂ ਪੈਰਟ ਫੀਵਰ ਯੂਰਪ ਦੇ ਕਈ ਦੇਸ਼ਾਂ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ। ਇਹ ਇੱਕ ਘਾਤਕ ਬਿਮਾਰੀ ਹੈ। ਹੁਣ ਤੱਕ ਇਸ ਫੀਵਰ ਕਰਕੇ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। WHO ਵੀ ਚਿੰਤਿਤ ਹੈ, ਉਨ੍ਹਾਂ ਨੇ ਵੀ ਇਸ ਬਿਮਾਰੀ ਨੂੰ ਬਹੁਤ ਖ਼ਤਰਨਾਕ ਦੱਸਿਆ ਹੈ। ਯੂਐਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਮੁਤਾਬਕ, ਪੰਛੀਆਂ ਵਿੱਚ ਪਾਏ ਜਾਣ ਵਾਲੇ ਇੱਕ ਬੈਕਟੀਰੀਆ ਕਾਰਨ ਪੈਰਟ ਬੁਖਾਰ ਤੇਜ਼ੀ ਨਾਲ ਫੈਲ ਰਿਹਾ (Parrot fever spread rapidly) ਹੈ। ਇਸ ਬੈਕਟੀਰੀਆ ਨਾਲ ਸੰਕਰਮਿਤ ਪੰਛੀ ਦੇ ਕੱਟਣ ਜਾਂ ਸੰਪਰਕ ਕਰਨ ਨਾਲ ਇਹ ਬਿਮਾਰੀ ਵੱਧ ਰਹੀ ਹੈ। ਜਾਣੋ ਕਿੰਨੀ ਖਤਰਨਾਕ ਹੈ ਇਹ ਬਿਮਾਰੀ...



 
ਪੈਰਟ ਫੀਵਰ ਯੂਰਪ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ
ਅਮਰੀਕੀ ਮੀਡੀਆ ਸੀਐਨਐਨ ਦੀ ਰਿਪੋਰਟ ਵਿੱਚ WHO ਦੇ ਹਵਾਲੇ ਨਾਲ ਇਹ ਕਿਹਾ ਗਿਆ ਹੈ, 'ਪੈਰਟ ਫੀਵਰ ਨੂੰ ਸਿਟਾਕੋਸਿਸ ਵੀ ਕਿਹਾ ਜਾਂਦਾ ਹੈ। ਯੂਰਪੀ ਦੇਸ਼ਾਂ ਦੇ ਲੋਕ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਪਿਛਲੇ ਸਾਲ, 2023 ਦੀ ਸ਼ੁਰੂਆਤ ਵਿੱਚ, ਬਹੁਤ ਸਾਰੇ ਲੋਕ ਇਸ ਤੋਂ ਸੰਕਰਮਿਤ ਹੋਏ ਸਨ, ਪਰ ਹੁਣ ਇਸ ਕਾਰਨ ਮੌਤਾਂ ਵੀ ਸ਼ੁਰੂ ਹੋ ਗਈਆਂ ਹਨ। CNN ਨੇ WHO ਦੇ ਹਵਾਲੇ ਨਾਲ ਕਿਹਾ, 'ਆਸਟ੍ਰੀਆ ਵਿੱਚ 2023 ਵਿੱਚ 14 ਮਾਮਲੇ ਸਾਹਮਣੇ ਆਏ ਸਨ, ਪਰ ਇਸ ਸਾਲ ਹੁਣ ਤੱਕ ਮਾਰਚ ਵਿੱਚ ਹੀ ਚਾਰ ਮਾਮਲੇ ਸਾਹਮਣੇ ਆਏ ਹਨ। ਹੁਣ ਕੁੱਲ 18 ਕੇਸ ਹਨ।


ਇਨ੍ਹਾਂ ਦੇਸ਼ਾਂ ਵਿੱਚ ਤੇਜ਼ੀ ਨਾਲ ਫੈਲ ਰਿਹਾ ਪੈਰਟ ਫੀਵਰ (Parrot fever is spreading rapidly in these countries)


ਇਸ ਦੇ ਨਾਲ ਹੀ ਡੈਨਮਾਰਕ ਵਿੱਚ 27 ਫਰਵਰੀ ਤੱਕ 23 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜਦੋਂ ਕਿ ਜਰਮਨੀ ਵਿੱਚ 2023 ਵਿੱਚ 14 ਮਾਮਲੇ ਸਾਹਮਣੇ ਆਏ ਸਨ ਅਤੇ ਇਸ ਸਾਲ ਹੁਣ ਤੱਕ 5 ਮਾਮਲੇ ਸਾਹਮਣੇ ਆਏ ਹਨ। ਨੀਦਰਲੈਂਡ ਵਿੱਚ ਵੀ 21 ਸੰਕਰਮਿਤ ਲੋਕ ਪਾਏ ਗਏ ਹਨ। ਹੁਣ ਤੱਕ ਤਿੰਨ ਦੇਸ਼ਾਂ ਵਿੱਚ ਕੁੱਲ 60 ਲੋਕ ਪੈਰਟ ਫੀਵਰ ਨਾਲ ਸੰਕਰਮਿਤ ਪਾਏ ਗਏ ਹਨ। 


ਹੋਰ ਪੜ੍ਹੋ : ਸੇਬ ਖਾਓ ਵਜ਼ਨ ਘਟਾਓ! ਜਾਣੋ ਇਹ ਖਾਸ ਗੱਲਾਂ ਬਾਰੇ



 
ਪੈਰਟ ਫੀਵਰ ਦੇ ਲੱਛਣ (Symptoms of parrot fever)
ਸੁੱਕੀ ਖੰਘ
ਬੁਖਾਰ ਹੋਣਾ
ਸਿਰ ਦਰਦ
ਮਾਸਪੇਸ਼ੀ ਦੇ ਦਰਦ
ਠੰਡਾ ਮਹਿਸੂਸ ਕਰਨਾ


WHO ਨੇ ਪੈਰਟ ਫੀਵਰ ਤੋਂ ਬਚਣ ਦੇ ਤਰੀਕੇ ਦੱਸੇ (WHO has given ways to avoid parrot fever)



  • ਡਬਲਯੂਐਚਓ ਪੈਰਟ ਫੀਵਰ ਤੋਂ ਪ੍ਰਭਾਵਿਤ ਦੇਸ਼ਾਂ ਦੇ ਸਹਿਯੋਗ ਨਾਲ ਇਸ 'ਤੇ ਨਜ਼ਰ ਰੱਖ ਰਿਹਾ ਹੈ।

  • ਵਿਸ਼ਵ ਸਿਹਤ ਸੰਗਠਨ ਨੇ ਡਾਕਟਰਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ।

  • ਇਸ ਦੇ ਨਾਲ ਹੀ ਪੰਛੀ ਪਾਲਕਾਂ ਅਤੇ ਪੰਛੀਆਂ ਦੇ ਨਾਲ ਰਹਿਣ ਵਾਲੇ ਲੋਕਾਂ ਨੂੰ ਸਾਫ਼-ਸਫ਼ਾਈ ਰੱਖਣ ਲਈ ਸੁਚੇਤ ਕੀਤਾ ਗਿਆ ਹੈ।

  • ਡਬਲਯੂਐਚਓ ਦਾ ਕਹਿਣਾ ਹੈ ਕਿ ਜਿਹੜੇ ਲੋਕ ਪੰਛੀ ਪਾਲਦੇ ਹਨ, ਉਨ੍ਹਾਂ ਨੂੰ ਪਿੰਜਰੇ ਨੂੰ ਸਾਫ਼ ਰੱਖਣਾ ਚਾਹੀਦਾ ਹੈ ਅਤੇ ਕਈ ਪੰਛੀਆਂ ਨੂੰ ਇਕੱਠੇ ਇੱਕੋ ਪਿੰਜਰੇ ਵਿੱਚ ਨਾ ਰੱਖਣ ਤੇ ਭੀੜ-ਭੜੱਕਾ ਹੋਣ ਤੋਂ ਬਚਣਾ ਚਾਹੀਦਾ ਹੈ।


Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।