Health Tips: ਪਿੱਪਲ ਦਾ ਰੁੱਖ ਹਿੰਦੂ ਧਰਮ ਵਿੱਚ ਧਾਰਮਿਕ ਵਿਸ਼ਵਾਸਾਂ ਦਾ ਪ੍ਰਤੀਕ ਹੈ। ਇਸੇ ਕਰਕੇ ਤਿਉਹਾਰਾਂ ਤੇ ਧਾਰਮਿਕ ਸਮਾਗਮਾਂ ਦੌਰਾਨ ਪਿੱਪਲ ਦੇ ਰੁੱਖ ਦੀ ਪੂਜਾ ਕੀਤੀ ਜਾਂਦੀ ਹੈ ਪਰ ਪਿੱਪਲ ਦਾ ਦਰੱਖਤ ਸਿਰਫ਼ ਪੂਜਾ ਲਈ ਹੀ ਨਹੀਂ ਸਗੋਂ ਹੋਰ ਵੀ ਕਈ ਕੰਮਾਂ ਲਈ ਲਾਭਦਾਇਕ ਹੈ। ਪਿੱਪਲ ਦੇ ਦਰੱਖਤ ਦੀ ਵਰਤੋਂ ਦਵਾਈ ਦੇ ਤੌਰ 'ਤੇ ਵੀ ਕੀਤੀ ਜਾਂਦੀ ਹੈ। ਇਸ ਦੇ ਸੱਕ ਤੇ ਪੱਤਿਆਂ ਨੂੰ ਆਯੁਰਵੈਦਿਕ ਦਵਾਈਆਂ ਦੇ ਰੂਪ ਵਿੱਚ ਵਰਤ ਸਕਦੇ ਹਾਂ।
ਅੱਜ ਪਿੱਪਲ ਦੇ ਦਰੱਖਤ ਦੇ ਕੁਝ ਅਜਿਹੇ ਫਾਇਦਿਆਂ ਬਾਰੇ ਦੱਸਾਂਗੇ, ਜਿਨ੍ਹਾਂ ਬਾਰੇ ਤੁਸੀਂ ਸ਼ਾਇਦ ਅੱਜ ਤੱਕ ਨਹੀਂ ਸੁਣਿਆ ਹੋਵੇਗਾ। ਪਿੱਪਲ ਦੇ ਸੱਕ ਦੇ ਪੱਤਿਆਂ ਦੀ ਵਰਤੋਂ ਕਰਨ ਨਾਲ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਨੂੰ ਕਾਫ਼ੀ ਹੱਦ ਤੱਕ ਕਾਬੂ ਕਰ ਸਕਦੇ ਹੋ। ਆਓ ਜਾਣਦੇ ਹਾਂ ਪਿੱਪਲ ਦੇ ਪੱਤਿਆਂ ਨਾਲ ਇਲਾਜ ਦੀ ਵਿਧੀ।
ਠੰਢ ਵਿੱਚ ਰਾਹਤ...
ਪਿਪਲ ਦੇ ਪੱਤਿਆਂ ਨੂੰ ਦੁੱਧ 'ਚ ਪਾ ਕੇ ਚੰਗੀ ਤਰ੍ਹਾਂ ਉਬਾਲ ਲਓ। ਇਸ ਤੋਂ ਬਾਅਦ ਇਸ ਵਿੱਚ ਚੀਨੀ ਮਿਲਾ ਕੇ ਸਵੇਰੇ-ਸ਼ਾਮ ਪੀਣ ਨਾਲ ਸਰਦੀ-ਜ਼ੁਕਾਮ ਦੀ ਸਮੱਸਿਆ ਜਲਦੀ ਦੂਰ ਹੋ ਜਾਂਦੀ ਹੈ।
ਚਿਹਰੇ ਦੀਆਂ ਝੁਰੜੀਆਂ ਨੂੰ ਦੂਰ ਕਰਨ ਲਈ ਵਰਦਾਨ...
ਜੇਕਰ ਤੁਸੀਂ ਚਿਹਰੇ ਦੀਆਂ ਝੁਰੜੀਆਂ ਨੂੰ ਦੂਰ ਕਰਨ ਲਈ ਕਿਸੇ ਵੀ ਕਰੀਮ ਜਾਂ ਲੋਸ਼ਨ ਦੀ ਵਰਤੋਂ ਕਰਦੇ ਹੋ ਤਾਂ ਅੱਜ ਹੀ ਇਸ ਨੂੰ ਬੰਦ ਕਰ ਦਿਓ ਕਿਉਂਕਿ ਹੁਣ ਪਿੱਪਲ ਦੀਆਂ ਜੜ੍ਹਾਂ ਨਾਲ ਤੁਹਾਨੂੰ ਚਿਹਰੇ ਦੀਆਂ ਝੁਰੜੀਆਂ ਤੋਂ ਛੁਟਕਾਰਾ ਮਿਲੇਗਾ।
ਇਸ ਲਈ ਤੁਹਾਨੂੰ ਕੁਝ ਜ਼ਰੂਰੀ ਕੰਮ ਕਰਨੇ ਪੈਣਗੇ। ਸਭ ਤੋਂ ਪਹਿਲਾਂ ਪਿੱਪਲ ਦੇ ਦਰੱਖਤ ਦੀਆਂ ਜੜ੍ਹਾਂ ਨੂੰ ਕੱਟ ਕੇ ਪਾਣੀ 'ਚ ਭਿਓਂ ਦਿਓ ਤੇ ਫਿਰ ਪੀਸ ਲਓ ਤਾਂ ਕਿ ਜੜ੍ਹਾਂ ਦਾ ਪੇਸਟ ਬਣ ਜਾਵੇ। ਹੁਣ ਤੁਸੀਂ ਇਸ ਪੇਸਟ ਨੂੰ ਚਿਹਰੇ 'ਤੇ ਲਗਾ ਲਓ। ਯਕੀਨਨ ਤੁਹਾਡੇ ਚਿਹਰੇ 'ਤੇ ਝੁਰੜੀਆਂ ਕੁਝ ਹੀ ਦਿਨਾਂ 'ਚ ਖਤਮ ਹੋ ਜਾਣਗੀਆਂ। ਦੱਸ ਦੇਈਏ ਕਿ ਪਿੱਪਲ ਦੀਆਂ ਜੜ੍ਹਾਂ ਵਿੱਚ ਐਂਟੀਆਕਸੀਡੈਂਟਸ ਸਭ ਤੋਂ ਜ਼ਿਆਦਾ ਪਾਏ ਜਾਂਦੇ ਹਨ। ਇਨ੍ਹਾਂ ਦੀ ਵਰਤੋਂ ਤੁਹਾਡੀ ਸਿਹਤ ਲਈ ਬੇਹੱਦ ਲਾਭਦਾਇਕ ਹੁੰਦੀ ਹੈ, ਇਸ ਲਈ ਤੁਸੀ ਇਸਦਾ ਆਸਾਨੀ ਨਾਲ ਇਸਤੇਮਾਲ ਕਰ ਸਕਦੇ ਹੋ।
Read More: Alcohol: ਫਰਿੱਜ 'ਚ ਰੱਖਣ ਤੋਂ ਬਾਅਦ ਵੀ ਸ਼ਰਾਬ ਕਿਉਂ ਨਹੀਂ ਜੰਮਦੀ? ਜਾਣੋ ਕੀ ਹੈ ਇਸਦੇ ਪਿੱਛੇ ਵਿਗਿਆਨਕ ਕਾਰਨ