Protein Supplement: ਅੱਜ ਕੱਲ੍ਹ ਨੌਜਵਾਨਾਂ ਵਿੱਚ ਫਿਟਨੈੱਸ ਨੂੰ ਲੈ ਕੇ ਕਾਫੀ ਕ੍ਰੇਜ਼ ਹੈ, ਜਿਸ ਕਰਕੇ ਲੋਕਾਂ ਦੇ ਵਿੱਚ ਜਿੰਮ ਦਾ ਰੁਝਾਨ ਵੱਧ ਗਿਆ ਹੈ। ਉਹ ਜਿੰਮ ਵਿੱਚ ਪਸੀਨਾ ਵਹਾਉਂਦੇ ਹਨ ਪਰ ਮਾਸਪੇਸ਼ੀ ਸਰੀਰ ਬਣਾਉਣ ਲਈ ਉਹ ਕਈ ਤਰ੍ਹਾਂ ਦੇ ਪ੍ਰੋਟੀਨ ਸਪਲੀਮੈਂਟ ਲੈਂਦੇ ਹਨ। ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਪ੍ਰੋਟੀਨ ਸਪਲੀਮੈਂਟ ਲੈਣ ਨਾਲ ਕਿਡਨੀ ਫੇਲ ਹੋ ਗਈ ਹੈ ਜਾਂ ਗੰਭੀਰ ਬਿਮਾਰੀ ਹੋ ਗਈ ਹੈ। ਇਨ੍ਹਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਹੁਣ ਕੇਂਦਰੀ ਸਿਹਤ ਮੰਤਰਾਲੇ ਦੇ ਅਧੀਨ ਡਾਇਰੈਕਟੋਰੇਟ ਜਨਰਲ ਆਫ ਹੈਲਥ ਸਰਵਿਸਿਜ਼ ਨੇ ਐਡਵਾਈਜ਼ਰੀ ਜਾਰੀ ਕਰਨ ਦਾ ਫੈਸਲਾ ਕੀਤਾ ਹੈ। ਪ੍ਰੋਟੀਨ ਸਪਲੀਮੈਂਟਸ (Protein Supplements) ਬਾਰੇ ਦਿਸ਼ਾ-ਨਿਰਦੇਸ਼ ਜਲਦੀ ਹੀ ਦੇਸ਼ ਵਿੱਚ ਜਾਰੀ ਕੀਤੇ ਜਾਣਗੇ



ਪ੍ਰੋਟੀਨ ਸਪਲੀਮੈਂਟ ਤੋਂ ਨੁਕਸਾਨ


ਐਚਟੀ ਦੀ ਖ਼ਬਰ ਵਿੱਚ, ਅਧਿਕਾਰੀਆਂ ਨੇ ਕਿਹਾ ਕਿ ਅਜਿਹੀਆਂ ਕਈ ਰਿਪੋਰਟਾਂ ਆਈਆਂ ਹਨ ਜਿਸ ਵਿੱਚ ਨੌਜਵਾਨ ਜਿੰਮ ਜਾਂਦੇ ਹਨ ਅਤੇ ਆਪਣੇ ਸਰੀਰ ਨੂੰ ਬਣਾਉਣ ਲਈ ਪ੍ਰੋਟੀਨ ਸਪਲੀਮੈਂਟ ਦਾ ਸੇਵਨ ਕਰਦੇ ਹਨ। ਇਸ ਦੇ ਸੰਬੰਧੀ ਇਹ ਡਾਕਟਰ ਤੋਂ ਕਈ ਸਲਾਹ ਨਹੀਂ ਲੈਂਦੇ। ਮਾਰਕੀਟ ਵਿੱਚ ਉਪਲਬਧ ਪ੍ਰੋਟੀਨ ਸਪਲੀਮੈਂਟ ਵੀ ਪ੍ਰਮਾਣਿਤ ਨਹੀਂ ਹਨ। ਇਸ ਕਾਰਨ ਕਈ ਵਾਰ ਕਿਡਨੀ ਫੇਲ ਵੀ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿੱਚ, ਡੀਐਚਐਚਐਸ ਜਲਦੀ ਹੀ ਪ੍ਰੋਟੀਨ ਸਪਲੀਮੈਂਟਸ ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਨ ਜਾ ਰਿਹਾ ਹੈ।


ਪ੍ਰੋਟੀਨ ਸਪਲੀਮੈਂਟਸ ਦੀ ਦੁਰਵਰਤੋਂ ਨੂੰ ਰੋਕਿਆ ਜਾ ਸਕਦਾ


ਇਕ ਅਧਿਕਾਰੀ ਨੇ ਕਿਹਾ ਕਿ ਆਮ ਤੌਰ 'ਤੇ ਨੌਜਵਾਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਸ ਉਤਪਾਦ ਦੀ ਵਰਤੋਂ ਕਿਵੇਂ ਕਰਨੀ ਹੈ। ਇਸ ਲਈ ਇਸ ਗਾਈਡਲਾਈਨ ਦਾ ਮਤਲਬ ਨੌਜਵਾਨਾਂ ਨੂੰ ਇਹ ਦੱਸਣਾ ਹੋਵੇਗਾ ਕਿ ਬਿਨਾਂ ਸੋਚੇ ਸਮਝੇ ਪ੍ਰੋਟੀਨ ਸਪਲੀਮੈਂਟ ਦੀ ਵਰਤੋਂ ਕਰਨ ਨਾਲ ਕਿੰਨਾ ਨੁਕਸਾਨ ਹੁੰਦਾ ਹੈ। ਇਸ ਗਾਈਡਲਾਈਨ ਰਾਹੀਂ ਪ੍ਰੋਟੀਨ ਸਪਲੀਮੈਂਟਸ ਦੀ ਦੁਰਵਰਤੋਂ ਨੂੰ ਰੋਕਿਆ ਜਾਣਾ ਹੈ।


ਸਰੀਰ ਨੂੰ ਹੁੰਦੇ ਇਹ ਨੁਕਸਾਨ


ਇਸ ਤੋਂ ਪਹਿਲਾਂ ਇੰਡੀਅਨ ਕੌਂਸਲ ਆਫ ਰਿਸਰਚ ICMR ਅਤੇ ਨੈਸ਼ਨਲ ਇੰਸਟੀਚਿਊਟ ਆਫ ਨਿਊਟ੍ਰੀਸ਼ਨ ਨੇ ਵੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ, ਜਿਸ ਵਿੱਚ ਪ੍ਰੋਟੀਨ ਸਪਲੀਮੈਂਟ ਲੈਣ ਦੇ ਖਿਲਾਫ ਸਾਵਧਾਨੀ ਦਿੱਤੀ ਗਈ ਸੀ। ਗਾਈਡਲਾਈਨ 'ਚ ਕਿਹਾ ਗਿਆ ਸੀ ਕਿ ਪ੍ਰੋਟੀਨ ਸਪਲੀਮੈਂਟ ਕਿਡਨੀ ਨੂੰ ਨੁਕਸਾਨ, ਡੀਹਾਈਡ੍ਰੇਸ਼ਨ ਅਤੇ ਸਰੀਰ 'ਚ ਪੋਸ਼ਕ ਤੱਤਾਂ ਦਾ ਅਸੰਤੁਲਨ ਪੈਦਾ ਕਰ ਸਕਦੇ ਹਨ। 148 ਪੰਨਿਆਂ ਦੀ ਗਾਈਡਲਾਈਨ ਵਿੱਚ, ICMR ਨੇ ਬਾਡੀ ਬਿਲਡਿੰਗ ਲਈ ਪ੍ਰੋਟੀਨ ਸਪਲੀਮੈਂਟਸ ਦੀ ਵਰਤੋਂ ਵਿਰੁੱਧ ਚੇਤਾਵਨੀ ਦਿੱਤੀ ਸੀ।


ਦਿਸ਼ਾ-ਨਿਰਦੇਸ਼ਾਂ ਵਿੱਚ ਪ੍ਰੋਟੀਨ ਪਾਊਡਰ ਲੈਣ ਦੀ ਵਿਸ਼ੇਸ਼ ਤੌਰ 'ਤੇ ਮਨਾਹੀ ਹੈ। ਅਸਲ ਵਿੱਚ, ਪ੍ਰੋਟੀਨ ਪਾਊਡਰ ਵੇਅ ਪ੍ਰੋਟੀਨ ਹੁੰਦਾ ਹੈ ਜਿਸ ਵਿੱਚ ਬ੍ਰਾਂਚ ਚੇਨ ਅਮੀਨੋ ਐਸਿਡ ਬੀਸੀਏਏ ਹੁੰਦੇ ਹਨ, ਜੋ ਗੈਰ-ਸੰਚਾਰੀ ਬਿਮਾਰੀਆਂ ਦੇ ਜੋਖਮ ਨੂੰ ਵਧਾਉਂਦੇ ਹਨ। ਭਾਵ ਬੀ.ਪੀ., ਸ਼ੂਗਰ ਸਮੇਤ ਕਈ ਭਿਆਨਕ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ ਪਰ ਨੌਜਵਾਨ ਇਸ ਬਾਰੇ ਜਾਗਰੂਕ ਨਹੀਂ ਹਨ। ਅਸਲ ਵਿੱਚ, ਜਿੰਮ ਦੇ ਲੋਕ ਜੋ ਵੇਅ ਪ੍ਰੋਟੀਨ ਦੀ ਵਰਤੋਂ ਕਰਦੇ ਹਨ।


ਇਹ ਕਾਰਜਕੁਸ਼ਲਤਾ ਨੂੰ ਬਹੁਤ ਜਲਦੀ ਸੁਧਾਰਦਾ ਹੈ ਅਤੇ ਥਕਾਵਟ ਵੀ ਦੂਰ ਹੋ ਜਾਂਦੀ ਹੈ, ਪਰ ਖੋਜ ਨੇ ਸਾਬਤ ਕੀਤਾ ਹੈ ਕਿ ਬੀਐਸਏ ਵਾਲੇ ਅਮੀਨੋ ਐਸਿਡ ਜਿਗਰ ਦੇ ਰੋਗ ਅਤੇ ਇਨਸੁਲਿਨ ਪ੍ਰਤੀਰੋਧ ਦਾ ਕਾਰਨ ਬਣ ਸਕਦੇ ਹਨ। ਇਸ ਦੇ ਨਾਲ ਹੀ ਭਾਰ ਵੀ ਤੇਜ਼ੀ ਨਾਲ ਘਟ ਸਕਦਾ ਹੈ। ਇਸ ਲਈ ਡਾਕਟਰ ਦੀ ਸਲਾਹ ਤੋਂ ਬਿਨਾਂ ਵੇਅ ਪ੍ਰੋਟੀਨ ਦਾ ਸੇਵਨ ਨਹੀਂ ਕਰਨਾ ਚਾਹੀਦਾ।