Pesticides In Breast Milk: ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਜ਼ਿਲ੍ਹੇ ਵਿੱਚ ਪਿਛਲੇ 10 ਦਿਨਾਂ ਵਿੱਚ ਕਰੀਬ 111 ਨਵਜੰਮੇ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਅਤੇ ਇਨ੍ਹਾਂ ਬੱਚਿਆਂ ਦੀ ਮੌਤ ਦਾ ਕਾਰਨ ਗਰਭਵਤੀ ਔਰਤਾਂ ਦੇ ਦੁੱਧ ਵਿੱਚ ਪਾਏ ਜਾਣ ਵਾਲੇ ਕੀਟਨਾਸ਼ਕ ਹਨ। ਲਖਨਊ ਦੇ ਕਵੀਨ ਮੈਰੀ ਹਸਪਤਾਲ ਦੇ ਇੱਕ ਅਧਿਐਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮਹਾਰਾਜਗੰਜ ਵਿੱਚ ਔਰਤਾਂ ਦੇ ਦੁੱਧ ਵਿੱਚ ਪਾਏ ਜਾਣ ਵਾਲੇ ਕੀਟਨਾਸ਼ਕ ਇਨ੍ਹਾਂ ਮੌਤਾਂ ਲਈ ਜ਼ਿੰਮੇਵਾਰ ਹਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਮਾਂ ਦੇ ਦੁੱਧ ਤੱਕ ਕੀਟਨਾਸ਼ਕ ਕਿਵੇਂ ਪਹੁੰਚ ਗਏ?


ਇਸ ਸਵਾਲ ਦਾ ਜਵਾਬ ਜਾਣਨ ਲਈ ਹਸਪਤਾਲ ਨੇ ਕੁਝ ਗਰਭਵਤੀ ਔਰਤਾਂ ਦਾ ਟੈਸਟ ਕੀਤਾ। ਇਸ ਅਧਿਐਨ ਵਿੱਚ 130 ਸ਼ਾਕਾਹਾਰੀ ਅਤੇ ਮਾਸਾਹਾਰੀ ਗਰਭਵਤੀ ਔਰਤਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਹ ਖੋਜ ਪ੍ਰੋਫ਼ੈਸਰ ਸੁਜਾਤਾ ਦੇਵ, ਡਾ. ਨੈਨਾ ਦਿਵੇਦੀ ਅਤੇ ਡਾ. ਅੱਬਾਸ ਅਲੀ ਮਹਿੰਦੀ ਨੇ ਕੀਤੀ।


ਇਹ ਅਧਿਐਨ ਐਨਵਾਇਰਮੈਂਟਲ ਰਿਸਰਚ ਜਨਰਲ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਖੋਜ ਵਿੱਚ ਕਿਹਾ ਗਿਆ ਹੈ ਕਿ ਮਾਸਾਹਾਰੀ ਔਰਤਾਂ ਦੇ ਮੁਕਾਬਲੇ ਸ਼ਾਕਾਹਾਰੀ ਔਰਤਾਂ ਦੇ ਦੁੱਧ ਵਿੱਚ ਘੱਟ ਕੀਟਨਾਸ਼ਕ ਪਾਏ ਗਏ। ਪਰ ਦੋਵਾਂ ਔਰਤਾਂ ਵਿੱਚ ਕੀਟਨਾਸ਼ਕ ਪਾਏ ਗਏ।


ਸ਼ਾਕਾਹਾਰੀ ਔਰਤਾਂ ਵਿੱਚ ਘੱਟ ਕੀਟਨਾਸ਼ਕ ਪਾਏ ਜਾਂਦੇ ਹਨ


ਅਧਿਐਨ ਦੇ ਮੁਤਾਬਕ ਮਾਸਾਹਾਰੀ ਭੋਜਨ ਤੋਂ ਦੂਰ ਰਹਿਣ ਵਾਲੀਆਂ ਔਰਤਾਂ ਦੇ ਮਾਂ ਦੇ ਦੁੱਧ ਵਿੱਚ ਘੱਟ ਕੀਟਨਾਸ਼ਕ ਪਾਏ ਗਏ ਹਨ। ਖੋਜ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਦੁੱਧ ਵਿੱਚ ਕੀਟਨਾਸ਼ਕਾਂ ਦਾ ਕਾਰਨ ਰਸਾਇਣਕ ਖੇਤੀ (Chemical Farming)  ਹੈ। ਦਰਅਸਲ, ਹਰੀਆਂ ਸਬਜ਼ੀਆਂ ਜਾਂ ਸਾਰੀਆਂ ਫ਼ਸਲਾਂ ਉਗਾਉਣ ਲਈ ਵੱਖ-ਵੱਖ ਕਿਸਮਾਂ ਦੇ ਕੀਟਨਾਸ਼ਕਾਂ ਅਤੇ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ। ਪਸ਼ੂਆਂ ਨੂੰ ਸਪਲੀਮੈਂਟ ਅਤੇ ਕੈਮੀਕਲ ਦੇ ਟੀਕੇ ਵੀ ਦਿੱਤੇ ਜਾਂਦੇ ਹਨ, ਜਿਸ ਕਾਰਨ ਮਾਸਾਹਾਰੀ ਔਰਤਾਂ ਦੇ ਦੁੱਧ ਵਿੱਚ ਕੀਟਨਾਸ਼ਕ ਬਣ ਜਾਂਦੇ ਹਨ।


ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ! ਪੰਜਾਬ 'ਚ ਘੱਟ ਹੋਣਗੀਆਂ ਆਟੇ ਦੀਆਂ ਕੀਮਤਾਂ, ਕੇਂਦਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ


ਮਾਸਾਹਾਰੀ ਔਰਤ ਦੇ ਦੁੱਧ 'ਚ ਤਿੰਨ ਗੁਣਾ ਜ਼ਿਆਦਾ ਕੀਟਨਾਸ਼ਕ!


ਮਾਸਾਹਾਰੀ ਔਰਤਾਂ ਦੇ ਦੁੱਧ ਵਿੱਚ ਮੌਜੂਦ ਕੀਟਨਾਸ਼ਕਾਂ ਦੀ ਮਾਤਰਾ ਸ਼ਾਕਾਹਾਰੀ ਔਰਤਾਂ ਨਾਲੋਂ ਤਿੰਨ ਗੁਣਾ ਵੱਧ ਸੀ। ਇਸ ਖੋਜ ਵਿੱਚ ਕਿਹਾ ਗਿਆ ਹੈ ਕਿ ਮਾਂ ਦੇ ਦੁੱਧ ਰਾਹੀਂ ਕੀਟਨਾਸ਼ਕ ਆਸਾਨੀ ਨਾਲ ਬੱਚੇ ਤੱਕ ਪਹੁੰਚ ਸਕਦੇ ਹਨ। ਮਾਂ ਦੇ ਦੁੱਧ ਵਿੱਚ ਕੀਟਨਾਸ਼ਕ ਨਵਜੰਮੇ ਬੱਚਿਆਂ ਨੂੰ ਗੰਭੀਰ ਨੁਕਸਾਨ ਪਹੁੰਚਾਉਂਦੇ ਹਨ, ਜਿਸ ਨਾਲ ਮੌਤ ਹੋ ਜਾਂਦੀ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਬੱਚਿਆਂ ਦੀ ਮੌਤ ਦੀ ਦਰ ਵਿੱਚ ਵਾਧੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਮੁੱਖ ਵਿਕਾਸ ਅਫ਼ਸਰ (ਸੀਡੀਓ) ਦੀ ਪ੍ਰਧਾਨਗੀ ਹੇਠ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ।