Diabetes in Dogs And Cats : ਖ਼ਰਾਬ ਲਾਈਫਸਟਾਈਲ ਅਤੇ ਖੁਰਾਕ ਕਰਕੇ ਹੋਣ ਵਾਲੀ ਡਾਇਬਟੀਜ਼ ਨਾ ਸਿਰਫ਼ ਮਨੁੱਖਾਂ ਨੂੰ ਬਲਕਿ ਕੁੱਤਿਆਂ ਅਤੇ ਬਿੱਲੀਆਂ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਜੀ ਹਾਂ, ਇੱਕ ਹੈਰਾਨੀਜਨਕ ਖੁਲਾਸਾ ਹੋਇਆ ਹੈ। ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਸਿਰਫ ਤੁਸੀਂ ਅਤੇ ਮੈਂ ਹੀ ਨਹੀਂ ਸਗੋਂ ਸਾਡੇ ਪਾਲਤੂ ਜਾਨਵਰ (Diabetes in Dogs And Cats) ਵੀ ਭਿਆਨਕ ਬਿਮਾਰੀ ਡਾਇਬਟੀਜ਼ ਦਾ ਸ਼ਿਕਾਰ ਹੋ ਸਕਦੇ ਹਨ। ਇਸ ਕਾਰਨ ਉਨ੍ਹਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਅਜਿਹੀ ਸਥਿਤੀ ਵਿੱਚ ਅਸੀਂ ਕਿਵੇਂ ਪਤਾ ਲਗਾ ਸਕਦੇ ਹਾਂ ਕਿ ਕੁੱਤਿਆਂ ਅਤੇ ਬਿੱਲੀਆਂ ਨੂੰ ਸ਼ੂਗਰ ਹੈ।
ਕੁੱਤਿਆਂ ਅਤੇ ਬਿੱਲੀਆਂ ਨੂੰ ਕਿਉਂ ਹੁੰਦੀ ਸ਼ੂਗਰ ?
ਮਾਹਿਰਾਂ ਅਨੁਸਾਰ ਬਿੱਲੀਆਂ ਅਤੇ ਕੁੱਤਿਆਂ ਵਿੱਚ ਸ਼ੂਗਰ ਵਧਣ ਦਾ ਸਭ ਤੋਂ ਵੱਡਾ ਕਾਰਨ ਉਨ੍ਹਾਂ ਦੀ ਕੁਦਰਤੀ ਜੀਵਨ ਸ਼ੈਲੀ ਵਿੱਚ ਬਦਲਾਅ ਹੈ। ਪਹਿਲਾਂ ਪਾਲਤੂ ਕੁੱਤਿਆਂ ਨੂੰ ਦੁੱਧ ਅਤੇ ਰੋਟੀ ਜਾਂ ਘਰ ਦਾ ਖਾਣਾ ਖੁਆਇਆ ਜਾਂਦਾ ਸੀ ਪਰ ਅੱਜਕੱਲ੍ਹ ਉਨ੍ਹਾਂ ਨੂੰ ਪੈਕਡ ਭੋਜਨ ਦਿੱਤਾ ਜਾਂਦਾ ਹੈ। ਜਿਸ ਵਿੱਚ ਪ੍ਰੀਜ਼ਰਵੇਟਿਵ ਹੁੰਦੇ ਹਨ। ਉਨ੍ਹਾਂ ਨੂੰ ਅਜਿਹਾ ਭੋਜਨ ਲਗਾਤਾਰ ਦੇਣ ਨਾਲ ਚਰਬੀ ਵਧਦੀ ਹੈ ਅਤੇ ਸ਼ੂਗਰ ਦਾ ਖ਼ਤਰਾ ਹੋ ਸਕਦਾ ਹੈ।
ਕਈ ਲੋਕ ਜੌਗਸ ਨੂੰ ਪੀਜ਼ਾ ਅਤੇ ਬਿਸਕੁਟ ਵੀ ਖਿਲਾ ਦਿੰਦੇ ਹਨ, ਜੋ ਉਨ੍ਹਾਂ ਦੀ ਸਿਹਤ ਲਈ ਠੀਕ ਨਹੀਂ ਹੈ। ਇਸ ਤੋਂ ਇਲਾਵਾ ਮਨੁੱਖਾਂ ਵਾਂਗ ਕੁੱਤਿਆਂ ਅਤੇ ਬਿੱਲੀਆਂ ਦੀਆਂ ਸਰੀਰਕ ਗਤੀਵਿਧੀਆਂ ਵੀ ਘੱਟ ਗਈਆਂ ਹਨ। ਕੁਝ ਸਮਾਂ ਬਾਹਰ ਘੁੰਮਣ ਤੋਂ ਬਾਅਦ ਉਹ ਅੰਦਰ ਹੀ ਕੈਦ ਹੋ ਜਾਂਦੇ ਹਨ, ਜਿਸ ਕਾਰਨ ਕਈ ਬਿਮਾਰੀਆਂ ਫੈਲਣੀਆਂ ਸ਼ੁਰੂ ਹੋ ਜਾਂਦੀਆਂ ਹਨ।
ਇਦਾਂ ਕਰੋ ਕੁੱਤਿਆਂ ਅਤੇ ਬਿੱਲੀਆਂ ਵਿੱਚ ਸ਼ੂਗਰ ਦੀ ਪਛਾਣ
ਸ਼ੂਗਰ ਤੋਂ ਪੀੜਤ ਕੁੱਤਿਆਂ ਨੂੰ ਕੈਟਾਰੈਕਟ ਭਾਵ ਕਿ ਮੋਤੀਆਬਿੰਦ, ਇਨਫੈਕਸ਼ਨ, ਵਾਲਾਂ ਦਾ ਝੜਨਾ, ਭਾਰ ਘਟਣਾ, ਬਹੁਤ ਜ਼ਿਆਦਾ ਪਿਸ਼ਾਬ ਆਉਣਾ, ਨਜ਼ਰ ਕਮਜ਼ੋਰ ਹੋਣਾ, ਪਿਸ਼ਾਬ ਵਿੱਚ ਕੀੜੀਆਂ ਲੱਗਣਾ, ਬਹੁਤ ਜ਼ਿਆਦਾ ਪਿਆਸ ਲੱਗਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਤੋਂ ਇਲਾਵਾ, ਸ਼ੂਗਰ ਤੋਂ ਪ੍ਰਭਾਵਿਤ ਕੁਝ ਕੁੱਤਿਆਂ ਅਤੇ 50% ਬਿੱਲੀਆਂ ਵਿੱਚ ਭੁੱਖ ਘੱਟ ਜਾਂਦੀ ਹੈ। ਇੱਥੋਂ ਤੱਕ ਕਿ ਬਿੱਲੀਆਂ ਦੀ ਬਣਤਰ ਤੱਕ ਬਦਲ ਜਾਂਦੀ ਹੈ, ਉਨ੍ਹਾਂ ਦਾ ਕੁੱਦਣਾ ਬੰਦ ਹੋ ਜਾਂਦਾ ਹੈ। ਇਨ੍ਹਾਂ ਲੱਛਣਾਂ ਦੁਆਰਾ ਤੁਸੀਂ ਪਛਾਣ ਕਰ ਸਕਦੇ ਹੋ ਕਿ ਤੁਹਾਡੇ ਪਾਲਤੂ ਜਾਨਵਰ ਨੂੰ ਸ਼ੂਗਰ ਹੈ ਜਾਂ ਨਹੀਂ।
ਪੈਟਸ ਦਾ ਸ਼ੂਗਰ ਤੋਂ ਇਦਾਂ ਕਰੋ ਬਚਾਅ
1. ਉਨ੍ਹਾਂ ਦੀ ਸਹੀ ਨਿਗਰਾਨੀ ਅਤੇ ਬਿਹਤਰ ਇਲਾਜ ਕਰਵਾਓ।
2. ਬਿੱਲੀਆਂ ਵਿੱਚ ਸ਼ੂਗਰ ਹੋਣ ਦੀ ਸੂਰਤ ਵਿੱਚ ਜੇਕਰ ਸਮੇਂ ਸਿਰ ਇਲਾਜ ਸ਼ੁਰੂ ਕਰ ਦਿੱਤਾ ਜਾਵੇ ਤਾਂ ਉਹ ਜਲਦੀ ਠੀਕ ਹੋ ਜਾਂਦੀਆਂ ਹਨ।
3. ਜੇਕਰ ਕੁੱਤਿਆਂ ਅਤੇ ਬਿੱਲੀਆਂ ਨੂੰ ਸ਼ੂਗਰ ਹੈ, ਤਾਂ ਉਨ੍ਹਾਂ ਦੀ ਖੁਰਾਕ ਬਦਲੋ।
4. ਸ਼ੂਗਰ ਤੋਂ ਪੀੜਤ ਪਾਲਤੂ ਜਾਨਵਰਾਂ ਨੂੰ ਸਿਰਫ ਘੱਟ ਕਾਰਬੋਹਾਈਡਰੇਟ ਵਾਲੀ ਖੁਰਾਕ ਦਿਓ।
5. ਬਿੱਲੀਆਂ ਵਿੱਚ ਬਿਮਾਰੀ ਦਾ ਪਤਾ ਲੱਗਣ ਤੋਂ ਤੁਰੰਤ ਬਾਅਦ ਖੂਨ ਵਿੱਚ ਗਲੂਕੋਜ਼ ਦੇ ਪੱਧਰ ਨੂੰ ਨਿਯੰਤਰਿਤ ਕਰਨ ਦੀ ਕੋਸ਼ਿਸ਼ ਕਰੋ।
Disclaimer: ਖਬਰ 'ਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।