Diabetes: ਸ਼ੂਗਰ ਦੇ ਮਰੀਜ਼ਾਂ ਨੂੰ ਸਰੀਰਕ ਤੌਰ 'ਤੇ ਬਹੁਤ ਐਕਟਿਵ ਰਹਿਣਾ ਚਾਹੀਦਾ ਹੈ। ਜੇਕਰ ਸ਼ੂਗਰ ਦੇ ਮਰੀਜ਼ ਰੋਜ਼ਾਨਾ ਕਸਰਤ ਕਰਨਗੇ ਤਾਂ ਉਨ੍ਹਾਂ ਦਾ ਭਾਰ ਅਤੇ ਬਲੱਡ ਸ਼ੂਗਰ ਲੈਵਲ ਕੰਟਰੋਲ 'ਚ ਰਹੇਗਾ। ਕਸਰਤ ਕਰਨ ਦੇ ਬਹੁਤ ਸਾਰੇ ਫਾਇਦੇ ਹਨ। ਡਾਇਬਟੀਜ਼ ਦੀ ਬਿਮਾਰੀ ਖ਼ਰਾਬ ਖਾਣ-ਪੀਣ ਦੀਆਂ ਆਦਤਾਂ ਅਤੇ ਜੀਵਨ ਸ਼ੈਲੀ ਦਾ ਨਤੀਜਾ ਹੈ। ਅੱਜ ਇਸ ਲੇਖ ਦੇ ਰਾਹੀਂ ਅਸੀਂ ਤੁਹਾਨੂੰ ਕੁਝ ਅਜਿਹੀਆਂ ਕਸਰਤਾਂ ਬਾਰੇ ਦੱਸਾਂਗੇ ਜਿਨ੍ਹਾਂ ਰਾਹੀਂ ਤੁਸੀਂ ਸ਼ੂਗਰ ਲੈਵਲ ਨੂੰ ਕੰਟਰੋਲ 'ਚ ਰੱਖ ਸਕਦੇ ਹੋ।
ਅੱਜਕੱਲ੍ਹ ਦੇ ਖਰਾਬ ਲਾਈਫਸਟਾਈਲ ਅਤੇ ਖਾਣ-ਪੀਣ ਦੀਆਂ ਆਦਤਾਂ ਦੇ ਵਿਚਕਾਰ ਆਪਣੇ ਆਪ ਨੂੰ ਫਿੱਟ ਰੱਖਣਾ ਆਪਣੇ ਆਪ ਵਿੱਚ ਇੱਕ ਚੁਣੌਤੀ ਹੈ। ਕਸਰਤ ਕਰਨਾ ਹਰ ਕਿਸੇ ਲਈ ਫਾਇਦੇਮੰਦ ਹੁੰਦਾ ਹੈ ਪਰ ਸ਼ੂਗਰ ਦੇ ਰੋਗੀਆਂ ਲਈ ਇਹ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਦਾ ਰਾਮਬਾਣ ਹੈ।
ਮੋਟਾਪਾ ਆਪਣੇ ਆਪ ਵਿੱਚ ਇੱਕ ਗੰਭੀਰ ਬਿਮਾਰੀ
ਮੋਟਾਪਾ ਆਪਣੇ ਆਪ ਵਿੱਚ ਇੱਕ ਬਿਮਾਰੀ ਹੈ ਅਤੇ ਇਹ ਕਈ ਸਿਹਤ ਸਮੱਸਿਆਵਾਂ ਨਾਲ ਜੁੜਿਆ ਹੋਇਆ ਹੈ। ਜਿਸ ਵਿੱਚ ਇਨਸੁਲਿਨ ਪ੍ਰਤੀਰੋਧ ਅਤੇ ਟਾਈਪ 2 ਡਾਇਬਟੀਜ਼ ਸ਼ਾਮਲ ਹਨ। ਸ਼ੂਗਰ ਵਾਲੇ ਲੋਕਾਂ ਨੂੰ ਆਪਣੇ ਬਲੱਡ ਸ਼ੂਗਰ ਲੈਵਲ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਕੰਟਰੋਲ ਵਿੱਚ ਹੈ ਜਾਂ ਨਹੀਂ। ਸਪੇਨ ਦੀ ਗ੍ਰੇਨਾਡਾ ਯੂਨੀਵਰਸਿਟੀ ਦੀ ਤਾਜ਼ਾ ਰਿਸਰਚ ਨੇ ਗਲੂਕੋਜ਼ ਮੈਟਾਬੋਲਿਜ਼ਮ 'ਤੇ ਕਸਰਤ ਦੇ ਸਮੇਂ ਦੇ ਪ੍ਰਭਾਵ ਬਾਰੇ ਦੱਸਿਆ ਹੈ। ਖੋਜਕਰਤਾਵਾਂ ਨੇ ਪਾਇਆ ਕਿ ਜਿਹੜੇ ਲੋਕ ਦਿਨ ਦੇ ਖਤਮ ਹੋਣ ਵੇਲੇ ਜ਼ਿਆਦਾ ਐਕਟਿਵ ਰਹਿੰਦੇ ਹਨ ਉਨ੍ਹਾਂ ਵਿੱਚ ਬਲੱਡ ਸ਼ੂਗਰ ਵੱਧ ਸਕਦੀ ਹੈ। ਉਨ੍ਹਾਂ ਦੇ ਮੋਟੇ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।
ਇਹ ਵੀ ਪੜ੍ਹੋ: Mango's Peel Benefits : ਅੰਬ ਦੇ ਨਾਲ਼ ਨਾਲ਼ ਇਸਦੀ ਗਿਟਕ ਅਤੇ ਛਿਲਕਿਆਂ ਦੇ ਵੀ ਹਨ ਅਣਗਿਣਤ ਫਾਇਦੇ
ਤੈਰਾਕੀ (Swimming)
ਅੰਕੜੇ ਦੱਸਦੇ ਹਨ ਕਿ ਤੈਰਾਕੀ ਕੋਲੈਸਟ੍ਰੋਲ ਅਤੇ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੀ ਹੈ। ਤੈਰਾਕੀ ਨਾਲ ਜੋੜਾਂ 'ਤੇ ਬਹੁਤ ਦਬਾਅ ਪੈਂਦਾ ਹੈ। ਇਸ ਦੇ ਨਾਲ ਹੀ ਤੁਸੀਂ ਐਰੋਬਿਕ ਕਸਰਤ ਵੀ ਕਰ ਸਕਦੇ ਹੋ, ਇਹ ਸਰੀਰ ਦੇ ਹੇਠਲੇ ਹਿੱਸੇ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ।
ਵੇਟ ਟ੍ਰੇਨਿੰਗ
ਤੁਸੀਂ ਵੇਟ ਟ੍ਰੇਨਿੰਗ ਰਾਹੀਂ ਵੀ ਆਸਾਨੀ ਨਾਲ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰ ਸਕਦੇ ਹੋ। ਇਸ ਨਾਲ ਬਲੱਡ ਸ਼ੂਗਰ ਵੀ ਘੱਟ ਹੋ ਜਾਂਦੀ ਹੈ। ਇਸ ਦੇ ਨਾਲ ਹੀ ਕੈਲੋਰੀ ਵੀ ਬਰਨ ਹੁੰਦੀ ਹੈ ਅਤੇ ਇਹ ਮਾਸਪੇਸ਼ੀਆਂ ਨੂੰ ਵਧਾਉਣ ਵਿੱਚ ਵੀ ਮਦਦ ਕਰਦਾ ਹੈ। ਸ਼ੂਗਰ ਦਾ ਮਰੀਜ਼ ਜਿੰਨਾ ਜ਼ਿਆਦਾ ਐਕਟਿਵ ਰਹਿੰਦਾ ਹੈ, ਉਸ ਦੇ ਸਰੀਰ ਨੂੰ ਓਨਾ ਹੀ ਜ਼ਿਆਦਾ ਫਾਇਦਾ ਹੁੰਦਾ ਹੈ।
ਯੋਗ
ਯੋਗ ਕਰਨ ਨਾਲ ਸਰੀਰ ਲਚਕੀਲਾ ਹੁੰਦਾ ਹੈ ਅਤੇ ਇਹ ਸਾਨੂੰ ਅੰਦਰੋਂ ਮਜ਼ਬੂਤ ਬਣਾਉਂਦਾ ਹੈ। ਸ਼ੂਗਰ ਦੇ ਮਰੀਜ਼ ਨੂੰ ਕਸਰਤ ਜਾਂ ਯੋਗ ਕਰਨਾ ਚਾਹੀਦਾ ਹੈ। ਇਸ ਨਾਲ ਤਣਾਅ ਵੀ ਘੱਟ ਹੁੰਦਾ ਹੈ ਅਤੇ ਖੂਨ ਵਿੱਚ ਸ਼ੂਗਰ ਦਾ ਪੱਧਰ ਵੀ ਘੱਟ ਹੁੰਦਾ ਹੈ। ਕੋਈ ਵਿਅਕਤੀ ਜਿੰਨਾ ਜ਼ਿਆਦਾ ਤਣਾਅ ਲੈਂਦਾ ਹੈ, ਉਸ ਦੇ ਸਰੀਰ ਵਿੱਚ ਸ਼ੂਗਰ ਦਾ ਪੱਧਰ ਓਨੀ ਹੀ ਤੇਜ਼ੀ ਨਾਲ ਵਧਦਾ ਹੈ।
ਇਸ ਖੋਜ ਵਿੱਚ ਸ਼ਾਮਲ ਸ਼ੂਗਰ ਦੇ ਮਰੀਜ਼ਾਂ ਨੇ ਸਰੀਰਕ ਗਤੀਵਿਧੀ ਨੂੰ ਟਰੈਕ ਕਰਨ ਲਈ ਇੱਕ ਡਿਵਾਈਸ ਪਾਇਆ ਅਤੇ 14 ਦਿਨਾਂ ਤੱਕ ਲਗਾਤਾਰ ਗਲੂਕੋਜ਼ ਮਾਨੀਟਰ ਲਗਾਇਆ।
ਸਵੇਰ: 06:00 ਅਤੇ 12:00 ਦੇ ਵਿਚਕਾਰ ਘੱਟੋ-ਘੱਟ 50% ਗਤੀਵਿਧੀ
ਦੁਪਹਿਰ: 12:00 ਅਤੇ 18:00 ਦੇ ਵਿਚਕਾਰ ਘੱਟੋ-ਘੱਟ 50% ਗਤੀਵਿਧੀ
ਸ਼ਾਮ: 18:00 ਅਤੇ 00:00 ਦੇ ਵਿਚਕਾਰ ਘੱਟੋ-ਘੱਟ 50% ਗਤੀਵਿਧੀ
ਆਖਰਕਾਰ ਇਹ ਪਤਾ ਲੱਗਿਆ ਕਿ ਗਲੂਕੋਜ਼ ਮੈਟਾਬੋਲਿਜ਼ਮ ਨੂੰ ਸਥਿਰ ਕਰਦਾ ਹੈ
Disclaimer: ਖਬਰ 'ਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
ਇਹ ਵੀ ਪੜ੍ਹੋ: Dangerous Diseases: ਇਨ੍ਹਾਂ ਖ਼ਤਰਨਾਕ ਬਿਮਾਰੀਆਂ ਦਾ ਨਹੀਂ ਹੈ ਕੋਈ ਇਲਾਜ, ਥੋੜ੍ਹੇ ਹੀ ਸਮੇਂ ਵਿੱਚ ਹੋ ਜਾਂਦੀ ਹੈ ਮੌਤ