Plastic water bottles: ਗਰਮੀਆਂ ਦਾ ਮੌਸਮ ਲਗਭਗ ਸ਼ੁਰੂ ਹੋ ਚੁੱਕਿਆ ਹੈ। ਬਸ ਹਲਕੀ ਫੁਲਕੀ ਹੀ ਠੰਡ ਹੀ ਬਾਕੀ ਰਹੀ ਗਈ ਹੈ। ਜਿਸ ਕਰਕੇ ਲੋਕਾਂ ਦਾ ਖਾਣ-ਪੀਣ ਵੀ ਬਦਲ ਗਿਆ ਹੈ। ਜਿਸ ਕਰਕੇ ਹੁਣ ਸਰੀਰ ਨੂੰ ਡੀਹਾਈਡ੍ਰੇਸ਼ਨ ਤੋਂ ਬਚਾਉਣ ਦੇ ਲਈ ਪਾਣੀ ਦਾ ਖੂਬ ਸੇਵਨ ਕੀਤਾ ਜਾਂਦਾ ਹੈ। ਇਸ ਲਈ ਭਾਰਤ ਵਿੱਚ, ਤੁਹਾਨੂੰ ਸੜਕਾਂ ਕਿਨਾਰੇ ਸਟਾਲਾਂ ਜਾਂ ਦੁਕਾਨਾਂ 'ਤੇ ਹਰ ਜਗ੍ਹਾ ਪਾਣੀ ਦੀਆਂ ਬੋਤਲਾਂ ਆਮ ਮਿਲ ਜਾਂਦੀਆਂ ਹਨ। ਜਦੋਂ ਅਸੀਂ ਕਿਤੇ ਜਾਂਦੇ ਹਾਂ ਅਤੇ ਰਸਤੇ ਵਿੱਚ ਪਿਆਸ ਮਹਿਸੂਸ ਕਰਦੇ ਹਾਂ, ਤਾਂ ਸਭ ਤੋਂ ਪਹਿਲਾਂ ਅਸੀਂ ਪਾਣੀ ਦੀ ਬੋਤਲ ਖਰੀਦਦੇ ਹਾਂ। ਤੁਹਾਨੂੰ ਦੱਸ ਦੇਈਏ ਕਿ ਪਲਾਸਟਿਕ ਦੀਆਂ ਪਾਣੀ ਦੀਆਂ ਬੋਤਲਾਂ ਕਈ ਤਰ੍ਹਾਂ ਦੀਆਂ ਅਤੇ ਵੱਖ-ਵੱਖ ਗੁਣਾਂ ਦੀਆਂ ਹੁੰਦੀਆਂ ਹਨ। ਇਹ ਬੋਤਲਬੰਦ ਪਾਣੀ 20 ਤੋਂ 100 ਰੁਪਏ ਵਿੱਚ ਆਉਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਪਾਣੀ ਤੁਹਾਡੀ ਸਿਹਤ ਲਈ ਕਿੰਨਾ ਖਤਰਨਾਕ ਹੈ। ਆਓ ਜਾਣਦੇ ਹਾਂ ਇਨ੍ਹਾਂ ਬੋਤਲਾਂ ਉੱਤੇ ਹੋਈ ਰਿਸਰਚ ਕੀ ਕਹਿੰਦੀ ਹੈ?
ਪਲਾਸਟਿਕ ਦੀਆਂ ਪਾਣੀ ਦੀਆਂ ਬੋਤਲਾਂ ਹਾਨੀਕਾਰਕ
ਰਿਪੋਰਟਾਂ ਮੁਤਾਬਕ ਪਾਣੀ ਦੀਆਂ ਬੋਤਲਾਂ ਬਣਾਉਣ ਲਈ ਵਰਤੀ ਜਾਣ ਵਾਲੀ ਸਮੱਗਰੀ ਇੱਕ ਪੌਲੀਮਰ ਹੈ। ਪੌਲੀਮਰ ਕਾਰਬਨ, ਆਕਸੀਜਨ, ਹਾਈਡ੍ਰੋਜਨ ਅਤੇ ਕਲੋਰਾਈਡ ਤੋਂ ਤਿਆਰ ਕੀਤਾ ਜਾਂਦਾ ਹੈ। ਹਾਰਵਰਡ ਸਕੂਲ ਆਫ ਪਬਲਿਕ ਹੈਲਥ ਦੀ ਰਿਪੋਰਟ ਮੁਤਾਬਕ ਜ਼ਿਆਦਾਤਰ ਪਾਣੀ ਦੀਆਂ ਬੋਤਲਾਂ 'ਚ ਪੌਲੀਕਾਰਬੋਨੇਟ ਪਲਾਸਟਿਕ ਦੀ ਵਰਤੋਂ ਕੀਤੀ ਜਾਂਦੀ ਹੈ। ਤੁਸੀਂ ਦੇਖਿਆ ਹੋਣਾ ਚਾਹੀਦਾ ਹੈ ਕਿ ਪਾਣੀ ਦੀਆਂ ਬੋਤਲਾਂ ਥੋੜੀਆਂ ਲਚਕੀਲੀਆਂ ਹੁੰਦੀਆਂ ਹਨ ਅਤੇ ਇਸ ਵਿੱਚ phthalates ਅਤੇ Bisphenol-A (BPA) ਨਾਮਕ ਇੱਕ ਰਸਾਇਣ ਹੁੰਦਾ ਹੈ। ਇਹ ਦਿਲ ਨਾਲ ਸਬੰਧਤ ਰੋਗ ਜਾਂ ਸ਼ੂਗਰ ਦਾ ਕਾਰਨ ਬਣ ਸਕਦੇ ਹਨ।
ਹੋਰ ਪੜ੍ਹੋ : ਗ੍ਰੀਨ ਕੌਫੀ ਦੇ ਗਜ਼ਬ ਫਾਇਦੇ, ਬਲੱਡ ਸ਼ੂਗਰ ਤੋਂ ਲੈ ਕੇ ਭਾਰ ਘਟਾਉਣ ਵਿੱਚ ਮਦਦਗਾਰ
ਖੋਜ 'ਚ ਹੈਰਾਨ ਕਰਨ ਵਾਲਾ ਖੁਲਾਸਾ
ਇੱਕ ਖੋਜ ਵਿੱਚ ਪਾਇਆ ਗਿਆ ਕਿ ਹਰ ਇੱਕ ਲੀਟਰ ਪਾਣੀ ਦੀ ਬੋਤਲ ਵਿੱਚ ਲਗਭਗ 10 ਪਲਾਸਟਿਕ ਦੇ ਕਣ ਪਾਏ ਜਾਂਦੇ ਹਨ। ਇਹ ਪਲਾਸਟਿਕ ਦੇ ਕਣ ਇੰਨੇ ਛੋਟੇ ਹੁੰਦੇ ਹਨ ਕਿ ਇਨ੍ਹਾਂ ਨੂੰ ਤੁਹਾਡੀਆਂ ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ। ਅਜਿਹੇ 'ਚ ਜਦੋਂ ਤੁਸੀਂ ਇਸ ਪਾਣੀ ਨੂੰ ਪੀਂਦੇ ਹੋ ਤਾਂ ਪਲਾਸਟਿਕ ਦੇ ਇਹ ਕਣ ਸਿੱਧੇ ਤੁਹਾਡੇ ਸਰੀਰ 'ਚ ਪਹੁੰਚ ਜਾਂਦੇ ਹਨ, ਜੋ ਕੁਝ ਸਮੇਂ ਬਾਅਦ ਤੁਹਾਡੇ ਸਰੀਰ 'ਚ ਗੰਭੀਰ ਸਮੱਸਿਆਵਾਂ ਦਾ ਕਾਰਨ ਬਣ ਜਾਂਦੇ ਹਨ।
ਓਰਬ ਮੀਡੀਆ ਨੇ ਦੁਨੀਆ ਦੇ ਕਰੀਬ 9 ਦੇਸ਼ਾਂ 'ਚ ਮਿਲੀਆਂ 250 ਪਾਣੀ ਦੀਆਂ ਬੋਤਲਾਂ 'ਤੇ ਖੋਜ ਕੀਤੀ। ਇਸ ਖੋਜ ਵਿੱਚ ਪਾਇਆ ਗਿਆ ਕਿ ਹਰ ਇੱਕ ਲੀਟਰ ਪਲਾਸਟਿਕ ਦੀ ਪਾਣੀ ਦੀ ਬੋਤਲ ਵਿੱਚ ਔਸਤਨ 10 ਪਲਾਸਟਿਕ ਦੇ ਕਣ ਪਾਏ ਜਾਂਦੇ ਹਨ। ਫਰੇਡੋਨੀਆ ਦੀ ਸਟੇਟ ਯੂਨੀਵਰਸਿਟੀ ਆਫ ਨਿਊਯਾਰਕ ਦੇ ਵਿਗਿਆਨੀ ਵੀ ਇਸ ਖੋਜ ਵਿੱਚ ਸ਼ਾਮਲ ਸਨ।
ਭਾਰਤ ਵਿੱਚ ਉਪਲਬਧ ਬ੍ਰਾਂਡ ਵੀ ਸ਼ਾਮਲ ਹਨ
ਭਾਰਤੀ ਬਾਜ਼ਾਰ ਵਿੱਚ ਉਪਲਬਧ ਕਈ ਪਾਣੀ ਦੀਆਂ ਬੋਤਲਾਂ ਨੂੰ ਵੀ ਇਸ ਖੋਜ ਵਿੱਚ ਸ਼ਾਮਲ ਕੀਤਾ ਗਿਆ ਸੀ। ਅਜਿਹੀ ਸਥਿਤੀ ਵਿੱਚ, ਤੁਸੀਂ ਆਪਣੇ ਸ਼ਹਿਰ ਜਾਂ ਕਸਬੇ ਵਿੱਚ ਜੋ ਪਾਣੀ ਦੀਆਂ ਬੋਤਲਾਂ ਖਰੀਦਦੇ ਹੋ, ਉਸ ਵਿੱਚ ਪਲਾਸਟਿਕ ਦੇ ਕਣ ਹੁੰਦੇ ਹਨ, ਜੋ ਤੁਹਾਨੂੰ ਬਿਮਾਰ ਕਰ ਸਕਦੇ ਹਨ।
ਬਾਹਰ ਜਾਂਦੇ ਸਮੇਂ ਇਹ ਵਾਲੀ ਬੋਤਲਾਂ ਨੂੰ ਵਰਤੋਂ
ਅਜਿਹੇ 'ਚ ਜੇਕਰ ਤੁਸੀਂ ਕਿਤੇ ਬਾਹਰ ਜਾਂਦੇ ਹੋ ਤਾਂ ਘਰ ਤੋਂ ਪਾਣੀ ਦੀ ਬੋਤਲ ਆਪਣੇ ਨਾਲ ਲੈ ਜਾਓ। ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰੋ ਕਿ ਇਹ ਪਾਣੀ ਦੀ ਬੋਤਲ ਕੱਚ ਜਾਂ ਤਾਂਬੇ ਦੀ ਬਣੀ ਹੋਈ ਹੈ। ਹੋ ਸਕੇ ਤਾਂ ਆਪਣੇ ਦਫਤਰ ਦੇ ਵਿੱਚ ਵੀ ਪਲਾਸਟਿਕ ਦੀ ਬੋਤਲ ਦੀ ਥਾਂ ਕੱਚ ਜਾਂ ਤਾਂਬੇ ਵਾਲੀ ਬੋਤਲ ਦੀ ਵਰਤੋਂ ਕਰੋ।
ਇਹ ਬਿਮਾਰੀਆਂ ਹੋ ਸਕਦੀਆਂ ਹਨ
Frontiers.org ਦੀ ਇੱਕ ਰਿਪੋਰਟ ਦੇ ਅਨੁਸਾਰ, ਸੜਕਾਂ 'ਤੇ ਪਾਈਆਂ ਜਾਣ ਵਾਲੀਆਂ ਬੰਦ ਬੋਤਲਾਂ ਦਾ ਪਾਣੀ ਗਰਮ ਚੀਜ਼ਾਂ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਬਹੁਤ ਨੁਕਸਾਨ ਪਹੁੰਚਾਉਂਦਾ ਹੈ। ਅਜਿਹੇ 'ਚ ਧੁੱਪ 'ਚ ਰੱਖੀ ਪਲਾਸਟਿਕ ਦੀਆਂ ਬੋਤਲਾਂ ਦਾ ਪਾਣੀ ਸਿਹਤ ਲਈ ਬਹੁਤ ਨੁਕਸਾਨਦਾਇਕ ਹੋ ਸਕਦਾ ਹੈ। ਇਹ ਪਾਣੀ ਤੁਹਾਡੇ ਸਰੀਰ ਵਿੱਚ ਹਾਰਮੋਨਸ ਦੇ ਸੰਤੁਲਨ ਨੂੰ ਬਣਾਏ ਰੱਖਣ ਵਾਲੇ ਐਂਡੋਕਰੀਨ ਸਿਸਟਮ ਨੂੰ ਖਰਾਬ ਕਰ ਸਕਦਾ ਹੈ। ਜੇਕਰ ਤੁਸੀਂ ਇਸ ਪਾਣੀ ਦੀ ਲਗਾਤਾਰ ਵਰਤੋਂ ਕਰਦੇ ਹੋ ਤਾਂ ਇਹ ਬਾਂਝਪਨ, ਜਲਦੀ ਜਵਾਨੀ, ਹਾਰਮੋਨਲ ਅਸੰਤੁਲਨ ਅਤੇ ਲੀਵਰ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ।