Poppy seeds: ਅਫੀਮ ਤੇ ਭੁੱਕੀ ਬੇਹੱਦ ਬਦਨਾਮ ਹੈ ਪਰ ਜਿਸ ਪੌਦੇ ਤੋਂ ਇਹ ਤਿਆਰ ਹੁੰਦੀ ਹੈ, ਉਸ ਨੂੰ ਸਿਹਤ ਲਈ ਨਿਆਮਤ ਸਮਝਿਆ ਜਾਂਦਾ ਹੈ। ਜੀ ਹਾਂ, ਅਫੀਮ ਤੇ ਭੁੱਕੀ ਖਸਖਸ ਦੇ ਪੌਦੇ ਤੋਂ ਤਿਆਰ ਹੁੰਦੀ ਹੈ। ਖਸਖਸ ਦੇ ਸਿਹਤ ਨੂੰ ਬੇਹੱਦ ਫਾਇਦੇ ਹੁੰਦੇ ਹਨ। ਕੁਝ ਲੋਕ ਭਾਰ ਵਧਾਉਣ ਲਈ ਸਪਲੀਮੈਂਟਸ ਤੇ ਪ੍ਰੋਟੀਨ ਲੈਂਦੇ ਹਨ ਪਰ ਜੇਕਰ ਤੁਸੀਂ ਸਿਹਤਮੰਦ ਤਰੀਕੇ ਨਾਲ ਭਾਰ ਵਧਾਉਣਾ ਚਾਹੁੰਦੇ ਹੋ, ਤਾਂ ਤੁਸੀਂ ਆਪਣੀ ਖੁਰਾਕ ਵਿੱਚ ਸਿਹਤਮੰਦ ਭੋਜਨ ਸ਼ਾਮਲ ਕਰ ਸਕਦੇ ਹੋ। ਭਾਰ ਵਧਾਉਣ ਲਈ ਤੁਸੀਂ ਦੁੱਧ ਵਿੱਚ ਖਸਖਸ ਮਿਲਾ ਕੇ ਲੈ ਸਕਦੇ ਹੋ। ਅਜਿਹਾ ਕਰਨ ਨਾਲ ਭਾਰ ਵਧਣ 'ਚ ਮਦਦ ਮਿਲਦੀ ਹੈ।



ਖਸਖਸ 'ਚ ਪਾਇਆ ਜਾਂਦਾ ਓਮੇਗਾ-6
ਭਾਰ ਵਧਾਉਣ ਲਈ ਖਸਖਸ ਤੇ ਦੁੱਧ ਇੱਕ ਵਧੀਆ ਵਿਕਲਪ ਹੈ। ਕਈ ਆਯੁਰਵੈਦਿਕ ਦਵਾਈਆਂ ਵਿੱਚ ਵੀ ਖਸਖਸ ਦੀ ਵਰਤੋਂ ਕੀਤੀ ਜਾਂਦੀ ਹੈ। ਇਸ 'ਚ ਓਮੇਗਾ-6 ਫੈਟੀ ਐਸਿਡ ਪਾਇਆ ਜਾਂਦਾ ਹੈ ਜੋ ਮੈਟਾਬੋਲਿਜ਼ਮ ਤੇ ਸਰੀਰ ਦੇ ਵਾਧੇ ਲਈ ਚੰਗਾ ਹੁੰਦਾ ਹੈ। ਇਸ ਤੋਂ ਇਲਾਵਾ ਇਸ 'ਚ ਪ੍ਰੋਟੀਨ, ਵਿਟਾਮਿਨ-ਸੀ, ਵਿਟਾਮਿਨ ਬੀ-6, ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ, ਮਿਨਰਲਸ ਤੇ ਫਾਈਬਰ ਪਾਏ ਜਾਂਦੇ ਹਨ।



ਦੁੱਧ ਨਾਲ ਖਸਖਸ ਨੂੰ ਕਿਵੇਂ ਖਾਓ
100 ਗ੍ਰਾਮ ਖਸਖਸ ਵਿੱਚ ਲਗਪਗ 525 ਕੈਲੋਰੀ ਪਾਈ ਜਾਂਦੀ ਹੈ। ਰੋਜ਼ਾਨਾ ਖਸਖਸ ਦਾ ਸੇਵਨ ਕਰਨ ਨਾਲ ਭਾਰ ਵਧਾਉਣ 'ਚ ਮਦਦ ਮਿਲਦੀ ਹੈ। ਖਸਖਸ ਵਿੱਚ ਕਾਰਬੋਹਾਈਡਰੇਟ ਦੀ ਮਾਤਰਾ ਵਧੇਰੇ ਹੁੰਦੀ ਹੈ। ਰੋਜ਼ਾਨਾ ਖਸਖਸ ਤੇ ਦੁੱਧ ਪੀਣ ਨਾਲ ਪ੍ਰੋਟੀਨ ਤੇ ਫੈਟ ਦੀ ਕਮੀ ਪੂਰੀ ਹੋਵੇਗੀ ਤੇ ਭਾਰ ਵਧਾਉਣ ਵਿੱਚ ਮਦਦ ਮਿਲੇਗੀ। ਖਸਖਸ ਦਾ ਦੁੱਧ ਰੋਜ਼ਾਨਾ ਪੀਣ ਨਾਲ ਕੈਲੋਰੀ, ਚਰਬੀ, ਪ੍ਰੋਟੀਨ ਤੇ ਕਾਰਬੋਹਾਈਡਰੇਟ ਦੀ ਭਰਪੂਰ ਮਾਤਰਾ ਮਿਲਦੀ ਹੈ। ਇਹ ਸਾਰੇ ਪੋਸ਼ਕ ਤੱਤ ਭਾਰ ਵਧਾਉਣ ਵਿੱਚ ਬਹੁਤ ਮਦਦ ਕਰਦੇ ਹਨ।


ਫਰਟੀਲਿਟੀ ਸ਼ਕਤੀ ਵਧਾਉਂਦੀ 
ਖਸਖਸ ਦੇ ਬੀਜ ਔਰਤਾਂ ਵਿੱਚ ਫਰਟੀਲਿਟੀ ਸ਼ਕਤੀ ਵਿੱਚ ਸੁਧਾਰ ਕਰਦੇ ਹਨ। ਫੈਲੋਪਿਅਨ ਟਿਊਬਾਂ ਨੂੰ ਖਸਖਸ ਦੇ ਬੀਜ ਦੇ ਤੇਲ ਨਾਲ ਫਲੱਸ਼ ਕਰਨ ਨਾਲ ਫਰਟੀਲਿਟੀ ਸ਼ਕਤੀ ਵਿੱਚ ਮਦਦ ਮਿਲ ਸਕਦੀ ਹੈ। ਫੈਲੋਪਿਅਨ ਟਿਊਬ ਉਹ ਰਸਤਾ ਹੈ ਜਿਸ ਰਾਹੀਂ ਅੰਡੇ ਬੱਚੇਦਾਨੀ ਤੱਕ ਜਾਂਦੇ ਹਨ।


ਇਮਿਊਨਿਟੀ ਵਧਾਉਂਦਾ
ਖਸਖਸ ਵਿੱਚ ਮੌਜੂਦ ਜ਼ਿੰਕ ਤੇ ਆਇਰਨ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੇ ਹਨ। ਆਇਰਨ ਸਰੀਰ ਵਿੱਚ ਆਕਸੀਜਨ ਲਿਜਾਣ ਵਿੱਚ ਭੂਮਿਕਾ ਨਿਭਾਉਂਦਾ ਹੈ ਤੇ ਜ਼ਿੰਕ ਨਵੇਂ ਸੈੱਲ ਬਣਾਉਣ ਤੇ ਵਧਣ ਵਿੱਚ ਭੂਮਿਕਾ ਨਿਭਾਉਂਦਾ ਹੈ।