Iron Rich Smoothie: ਔਰਤਾਂ ਵਿੱਚ ਹਮੇਸ਼ਾ ਤੋਂ ਹੀ ਖੂਨ ਦੀ ਕਮੀ ਦੀ ਸ਼ਿਕਾਇਤ ਰਹਿੰਦੀ ਹੈ। ਖਾਸ ਕਰਕੇ ਗਰਭ ਅਵਸਥਾ ਦੌਰਾਨ ਅਨੀਮੀਆ ਦਾ ਖਤਰਾ ਬਣਿਆ ਰਹਿੰਦਾ ਹੈ। ਜੇ ਗਰਭ ਅਵਸਥਾ ਦੌਰਾਨ ਕਿਸੇ ਔਰਤ ਨੂੰ ਅਨੀਮੀਆ ਹੁੰਦਾ ਹੈ, ਤਾਂ ਇਸ ਦਾ ਅਸਰ ਬੱਚੇ ਦੇ ਵਿਕਾਸ 'ਤੇ ਵੀ ਪੈਂਦਾ ਹੈ। ਗਰਭ ਅਵਸਥਾ ਵਿੱਚ ਸਮੱਸਿਆਵਾਂ ਵੀ ਆ ਜਾਂਦੀਆਂ ਹਨ। ਅਜਿਹੇ 'ਚ ਹਰ ਗਰਭਵਤੀ ਔਰਤ ਨੂੰ ਆਪਣੀ ਡਾਈਟ 'ਚ ਆਇਰਨ ਯੁਕਤ ਭੋਜਨ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਖਾਸ ਆਇਰਨ ਬੂਸਟਿੰਗ ਸਮੂਦੀ ਦੀ ਰੈਸਿਪੀ ਦੱਸ ਰਹੇ ਹਾਂ, ਜਿਸ ਨਾਲ ਹੀਮੋਗਲੋਬਿਨ ਦੇ ਪੱਧਰ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ।



ਇੰਝ ਬਣਾਓ ਆਇਰਨ ਰਿਚ ਸਮੂਦੀ



ਅਨਾਨਾਸ ਅਤੇ ਪਾਲਕ ਦੀ ਸਮੂਦੀ — ਗਰਭਵਤੀ ਔਰਤਾਂ ਨੂੰ ਪਾਲਕ ਅਤੇ ਅਨਾਨਾਸ ਦੀ ਬਣੀ ਸਮੂਦੀ ਜ਼ਰੂਰ ਪੀਣੀ ਚਾਹੀਦੀ ਹੈ। ਪਾਲਕ ਐਂਟੀਆਕਸੀਡੈਂਟ ਤੇ ਆਇਰਨ ਨਾਲ ਭਰਪੂਰ ਹੁੰਦੀ ਹੈ। ਇਸ ਦੇ ਨਾਲ ਹੀ ਅਨਾਨਾਸ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈ। ਇਹ ਸਰੀਰ ਵਿੱਚ ਆਇਰਨ ਦੀ ਕਮੀ ਨੂੰ ਕਰਦਾ ਹੈ। ਇਸ ਨੂੰ ਬਣਾਉਣ ਲਈ ਤੁਹਾਨੂੰ ਪਾਲਕ, ਸੰਤਰਾ, ਅਨਾਨਾਸ ਅਤੇ ਨਿੰਬੂ ਦੇ ਰਸ ਦੀ ਲੋੜ ਹੈ। ਸਾਰੀਆਂ ਸਮੱਗਰੀਆਂ ਨੂੰ ਇੱਕ ਬਲੈਂਡਰ ਵਿੱਚ ਪਾ ਕੇ ਚੰਗੀ ਤਰ੍ਹਾਂ ਬਲੈਂਡ ਕਰੋ। ਤੁਸੀਂ ਚਾਹੋ ਤਾਂ ਇਸ ਨੂੰ ਥੋੜ੍ਹਾ ਪਤਲਾ ਵੀ ਬਣਾ ਸਕਦੇ ਹੋ। ਇਸ ਦੇ ਲਈ ਤੁਸੀਂ ਇਸ 'ਚ ਪਾਣੀ ਮਿਲਾਓ ਅਤੇ ਹੁਣ ਇਸ ਨੂੰ ਗਿਲਾਸ 'ਚ ਕੱਢ ਲਓ ਅਤੇ ਇਸ ਦਾ ਮਜ਼ਾ ਲਓ।


ਚੁਕੰਦਰ ਅਤੇ ਸੰਤਰੇ ਤੋਂ ਬਣੀ ਸਮੂਦੀ- ਚੁਕੰਦਰ ਅਤੇ ਸੰਤਰੇ ਦੀ ਬਣੀ ਸਮੂਦੀ ਵੀ ਫਾਇਦੇਮੰਦ ਸਾਬਤ ਹੋ ਸਕਦੀ ਹੈ। ਚੁਕੰਦਰ ਵਿੱਚ ਮੈਂਗਨੀਜ਼, ਵਿਟਾਮਿਨ, ਆਇਰਨ ਵਰਗੇ ਮਹੱਤਵਪੂਰਨ ਪੌਸ਼ਟਿਕ ਤੱਤ ਹੁੰਦੇ ਹਨ। ਉੱਥੇ ਹੀ ਸੰਤਰੇ ਵਿੱਚ ਮੌਜੂਦ ਵਿਟਾਮਿਨ ਸੀ ਆਇਰਨ ਦੀ ਕਮੀ ਨੂੰ ਦੂਰ ਕਰਦੇ ਹਨ। ਇਸ ਨੂੰ ਬਣਾਉਣ ਲਈ ਤੁਹਾਨੂੰ ਸੰਤਰਾ, ਚੁਕੰਦਰ, ਸਟ੍ਰਾਬੇਰੀ ਸੇਬ ਦੀ ਜ਼ਰੂਰਤ ਹੈ। ਸਾਰੀਆਂ ਸਮੱਗਰੀਆਂ ਨੂੰ ਇੱਕ ਬਲੈਂਡਰ ਵਿੱਚ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ। ਜਦੋਂ ਇਹ ਬਲੈਂਡ ਹੋ ਜਾਵੇ ਤਾਂ ਇਸ ਨੂੰ ਗਲਾਸ 'ਚ ਕੱਢ ਲਓ ਅਤੇ ਇਸ ਦਾ ਮਜ਼ਾ ਲਓ।


ਖਜੂਰ ਅਤੇ ਤਿਲ ਦੀ ਸਮੂਦੀ— ਆਇਰਨ ਦੀ ਕਮੀ ਨੂੰ ਦੂਰ ਕਰਨ ਲਈ ਤੁਸੀਂ ਖਜੂਰ ਅਤੇ ਤਿਲ ਦੀ ਬਣੀ ਸਮੂਦੀ ਪੀ ਸਕਦੇ ਹੋ। ਇਹ ਦੋਵੇਂ ਤੱਤ ਆਇਰਨ ਦੀ ਮਾਤਰਾ ਵਧਾਉਣ 'ਚ ਮਦਦਗਾਰ ਸਾਬਤ ਹੋ ਸਕਦੇ ਹਨ। ਇਨ੍ਹਾਂ ਨੂੰ ਬਣਾਉਣ ਲਈ ਤੁਹਾਨੂੰ ਖਜੂਰ, ਤਿਲ, ਅਲਸੀ ਦੇ ਬੀਜ, ਸ਼ਹਿਦ ਅਤੇ ਦੁੱਧ ਦੀ ਜ਼ਰੂਰਤ ਹੈ। ਇਕ ਕੱਪ ਦੁੱਧ ਅਤੇ ਸ਼ਹਿਦ ਨੂੰ ਬਲੈਂਡਰ 'ਚ ਪਾਓ। ਹੁਣ ਇਸ 'ਚ ਤਿਲ, ਅਲਸੀ ਦੇ ਬੀਜ ਪਾਓ ਅਤੇ ਚੰਗੀ ਤਰ੍ਹਾਂ ਨਾਲ ਮਿਲਾਓ। ਜਦੋਂ ਇਹ ਮਿਕਸ ਹੋ ਜਾਵੇ ਤਾਂ ਇਸਨੂੰ ਇੱਕ ਗਲਾਸ ਵਿੱਚ ਪਾ ਲਓ। ਇਸ ਉੱਤੇ ਸ਼ਹਿਦ ਅਤੇ ਤਿਲ ਛਿੜਕ ਦਿਓ ਅਤੇ ਆਨੰਦ ਲਓ।