Pulses Benefits: ਸਰੀਰ ਦੇ ਲਈ ਸਬਜ਼ੀਆਂ ਦੇ ਨਾਲ-ਨਾਲ ਦਾਲਾਂ ਦਾ ਸੇਵਨ ਵੀ ਬਹੁਤ ਜ਼ਰੂਰੀ ਹੁੰਦਾ ਹੈ। ਬਹੁਤ ਸਾਰੇ ਲੋਕਾਂ ਨੂੰ ਦਾਲਾਂ ਦਾ ਸੇਵਨ ਪਸੰਦ ਨਹੀਂ ਹੁੰਦਾ ਹੈ। ਜਿਸ ਕਰਕੇ ਜਦੋਂ ਵੀ ਘਰ ਵਿੱਚ ਕੋਈ ਦਾਲ ਬਣਦੀ ਹੈ ਤਾਂ ਉਹ ਮੂੰਹ ਬਣਾ ਲੈਂਦੇ ਨੇ ਤੇ ਦਾਲ ਖਾਣ ਨੂੰ ਮਨਾ ਕਰ ਦਿੰਦੇ ਹਨ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਦਾਲਾਂ ਰੁਟੀਨ ਡਾਈਟ 'ਚ ਪ੍ਰੋਟੀਨ ਦਾ ਚੰਗਾ ਸਰੋਤ ਹਨ, ਦਾਲਾਂ ਤੋਂ ਬਿਨਾਂ ਭੋਜਨ ਪੂਰਾ ਨਹੀਂ ਹੁੰਦਾ। ਹਮੇਸ਼ਾ ਕਿਹਾ ਜਾਂਦਾ ਹੈ ਕਿ ਰੋਜ਼ਾਨਾ ਦੀ ਖੁਰਾਕ ਵਿੱਚ ਇੱਕ ਕਟੋਰੀ ਦਾਲ ਜ਼ਰੂਰ ਹੋਣੀ ਚਾਹੀਦੀ ਹੈ। ਦਾਲਾਂ ਖਾਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਮਿਲਦੇ ਹਨ, ਆਓ ਜਾਣਦੇ ਹਾਂ....
ਦਾਲ ਦੀ ਇੱਕ ਕਟੋਰੀ, ਪ੍ਰੋਟੀਨ ਦਾ ਭੰਡਾਰ
ਇੱਕ ਕਟੋਰੀ ਦਾਲ ਦਾ ਸੇਵਨ ਸਰੀਰ ਨੂੰ ਹਰ ਤਰ੍ਹਾਂ ਦੇ ਫਾਇਦੇ ਪ੍ਰਦਾਨ ਕਰਨ ਲਈ ਫਾਇਦੇਮੰਦ ਹੁੰਦਾ ਹੈ। ਦਾਲ ਦੀ ਇਸ ਇੱਕ ਕਟੋਰੀ ਵਿੱਚ ਸਾਰੇ ਮਹੱਤਵਪੂਰਨ ਪੌਸ਼ਟਿਕ ਤੱਤ, ਵਿਟਾਮਿਨ ਅਤੇ ਖਣਿਜ ਹੁੰਦੇ ਹਨ ਜੋ ਸਿਹਤ ਲਈ ਬਿਹਤਰ ਮੰਨੇ ਜਾਂਦੇ ਹਨ। ਇਸ ਦੇ ਕਈ ਫਾਇਦੇ ਹਨ ਜਿਨ੍ਹਾਂ ਬਾਰੇ ਜਾਣਨਾ ਜ਼ਰੂਰੀ ਹੈ।
ਭਾਰ ਘਟਾਓ
ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਰੋਜ਼ਾਨਾ ਆਪਣੀ ਡਾਈਟ 'ਚ ਇਕ ਕਟੋਰੀ ਦਾਲ ਸ਼ਾਮਲ ਕਰਦੇ ਹੋ ਤਾਂ ਤੁਹਾਡਾ ਭਾਰ ਕੰਟਰੋਲ 'ਚ ਰਹਿੰਦਾ ਹੈ। ਦਾਲਾਂ 'ਚ ਪ੍ਰੋਟੀਨ ਅਤੇ ਫਾਈਬਰ ਭਰਪੂਰ ਮਾਤਰਾ 'ਚ ਹੁੰਦੇ ਹਨ ਜੋ ਭਾਰ ਘਟਾਉਣ 'ਚ ਫਾਇਦੇਮੰਦ ਹੁੰਦੇ ਹਨ। ਕੈਲੋਰੀ ਸਟੋਰ ਕੀਤੇ ਬਿਨਾਂ ਦਾਲਾਂ ਖਾਣ ਨਾਲ ਸਰੀਰ ਵਿੱਚ ਊਰਜਾ ਬਣੀ ਰਹਿੰਦੀ ਹੈ। ਇੱਕ ਕਟੋਰੀ ਦਾਲ ਖਾਣ ਨਾਲ ਵਾਰ-ਵਾਰ ਭੁੱਖ ਲੱਗਣ ਦੀ ਇੱਛਾ ਵੀ ਪੂਰੀ ਹੁੰਦੀ ਹੈ।
ਹੋਰ ਪੜ੍ਹੋ : ਸ਼ੂਗਰ ਸਣੇ ਦਿਲ ਦੇ ਰੋਗੀ ਵੀ ਹੋ ਜਾਣ ਸਾਵਧਾਨ! ਅਦਰਕ ਦਾ ਸੇਵਨ ਬਣ ਸਕਦਾ ਖਤਰਾ! ਜਾਣੋ ਨੁਕਸਾਨ
ਇਨ੍ਹਾਂ ਦਾਲਾਂ ਨੂੰ ਆਪਣੀ ਡਾਈਟ 'ਚ ਸ਼ਾਮਲ ਕਰੋ
ਤੁਸੀਂ ਜ਼ਿਆਦਾਤਰ ਆਪਣੀ ਡਾਈਟ 'ਚ ਅਰਹਰ ਦੀ ਦਾਲ ਦਾ ਸੇਵਨ ਕਰਦੇ ਹੋ, ਪਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੀ ਡਾਈਟ 'ਚ ਕਿਸ ਕਿਸਮ ਦੀ ਦਾਲ ਜ਼ਰੂਰੀ ਅਤੇ ਫਾਇਦੇਮੰਦ ਹੈ।
ਉੜਦ ਦਾਲ
ਤੁਸੀਂ ਆਪਣੀ ਰੁਟੀਨ ਡਾਈਟ 'ਚ ਉੜਦ ਦੀ ਦਾਲ ਜਾਂ ਫਿਰ ਕਾਲੇ ਛੋਲਿਆਂ ਦੀ ਦਾਲ ਨੂੰ ਵੀ ਸ਼ਾਮਲ ਕਰ ਸਕਦੇ ਹੋ। ਹਾਲਾਂਕਿ ਹਰ ਘਰ ਵਿੱਚ ਦਾਲ ਅਤੇ ਚੌਲ ਦਾ ਸੇਵਨ ਕੀਤਾ ਜਾਂਦਾ ਹੈ। ਪਰ ਤੁਸੀਂ ਉੜਦ ਦੀ ਦਾਲ ਤੋਂ ਡੋਸਾ, ਇਡਲੀ ਅਤੇ ਆਪਣੀ ਪਸੰਦੀਦਾ ਦੱਖਣੀ ਭਾਰਤੀ ਪਕਵਾਨ ਵੀ ਬਣਾ ਸਕਦੇ ਹੋ। ਉੜਦ ਦੀ ਦਾਲ ਤੁਹਾਡੇ ਸਰੀਰ ਨੂੰ ਪ੍ਰੋਟੀਨ, ਪੋਟਾਸ਼ੀਅਮ ਅਤੇ ਵਿਟਾਮਿਨ ਏ ਦੀ ਸਪਲਾਈ ਕਰਦੀ ਹੈ।
ਮੂੰਗ ਦੀ ਦਾਲ
ਜੇਕਰ ਤੁਸੀਂ ਆਪਣੀ ਡਾਈਟ 'ਚ ਹਰੀ ਮੂੰਗੀ ਦੀ ਦਾਲ ਜਾਂ ਮੂੰਗ ਦੀ ਦਾਲ ਨੂੰ ਸ਼ਾਮਿਲ ਕਰਦੇ ਹੋ ਤਾਂ ਤੁਹਾਨੂੰ ਕਈ ਪੌਸ਼ਿਟਕ ਤੱਤ ਮਿਲਦੇ ਹਨ। ਮੂੰਗੀ ਦੀ ਦਾਲ ਵਿੱਚ ਸਭ ਤੋਂ ਵੱਧ ਪ੍ਰੋਟੀਨ ਪਾਇਆ ਜਾਂਦਾ ਹੈ, ਜਿਸ ਕਾਰਨ ਜੋ ਲੋਕ ਭਾਰ ਘਟਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਮੂੰਗੀ ਦੀ ਦਾਲ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।
ਮਿਕਸਡ ਦਾਲਾਂ ਦਾ ਸੇਵਨ
ਇਸ ਵਿਚ ਕੋਈ ਸ਼ੱਕ ਨਹੀਂ ਕਿ ਦਾਲਾਂ ਭੋਜਨ ਦਾ ਸੁਆਦ ਵਧਾਉਂਦੀਆਂ ਹਨ ਅਤੇ ਦਾਲਾਂ ਵਿੱਚ ਪਾਇਆ ਜਾਣ ਵਾਲਾ ਪ੍ਰੋਟੀਨ ਸਿਹਤ ਨੂੰ ਸੁਧਾਰਨ ਵਿੱਚ ਮਦਦ ਕਰਦਾ ਹੈ। ਅਜਿਹੀ ਸਥਿਤੀ 'ਚ ਤੁਸੀਂ ਮਿਕਸਡ ਦਾਲਾਂ ਨੂੰ ਵੀ ਆਪਣੀ ਡਾਈਟ 'ਚ ਸ਼ਾਮਲ ਕਰ ਸਕਦੇ ਹੋ। ਇਸ 'ਚ ਤੁਸੀਂ ਅਰਹਰ, ਉੜਦ, ਛੋਲਿਆਂ ਦੀ ਦਾਲ, ਮੂੰਗੀ ਅਤੇ ਮਸਰੀ ਦੀ ਦਾਲ ਨੂੰ ਮਿਲਾ ਕੇ ਇਸ ਨੂੰ ਬਣਾ ਸਕਦੇ ਹੋ। ਸਵਾਦ ਦੇ ਨਾਲ-ਨਾਲ ਤੁਹਾਨੂੰ ਚੰਗੀ ਸਿਹਤ ਵੀ ਮਿਲੇਗੀ।