ਰੌਬਟ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ 'ਚ ਕੋਰੋਨਾਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਅੱਜ ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ 800 ਪਾਰ ਹੋ ਗਈ ਹੈ। ਸੂਬੇ 'ਚ ਹੁਣ ਤੱਕ 847 ਲੋਕ ਕੋਰਨਾਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਇਨ੍ਹਾਂ ਵਿੱਚੋਂ 432 ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ। ਪੰਜਾਬ 'ਚ ਸਭ ਤੋਂ ਵੱਧ ਮਰੀਜ਼ ਅੰਮ੍ਰਿਤਸਰ 'ਚ ਹਨ ਇੱਥੇ 213 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਪਾਏ ਜਾ ਚੁੱਕੇ ਹਨ।
ਅੰਮ੍ਰਿਤਸਰ 'ਚ 63 ਸ਼ਰਧਾਲੂ ਪੌਜ਼ੇਟਿਵ
ਸੱਚਖੰਡ ਸ੍ਰੀ ਨਾਂਦੇੜ ਸਾਹਿਬ ਤੋਂ ਪਰਤਣ ਵਾਲੇ ਸ਼ਰਧਾਲੂਆਂ 'ਚ ਕੋਰੋਨਾ ਪੌਜ਼ੇਟਿਵ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਅੱਜ ਜ਼ਿਲ੍ਹਾ ਅੰਮ੍ਰਿਤਸਰ 'ਚ 63 ਸ਼ਰਧਾਲੂ ਕੋਰੋਨਾਵਾਇਰਸ ਪੌਜ਼ੇਟਿਵ ਪਾਏ ਗਏ ਹਨ।ਅੰਮ੍ਰਿਤਸਰ ਦੇ ਵਿੱਚ ਪਿਛਲੇ ਤਿੰਨ ਦਿਨਾਂ ਦੇ ਵਿੱਚ 199 ਸ਼ਰਧਾਲੂ ਕਰੋਨਾ ਵਾਇਰਸ ਦੇ ਨਾਲ ਪੀੜਤ ਪਾਏ ਗਏ ਹਨ ਅਤੇ ਇਹ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ।
ਮੋਗਾ 'ਚ 22 ਨਵੇਂ ਕੋਰੋਨਾ ਮਰੀਜ਼, 17 ਸ਼ਰਧਾਲੂ ਸ਼ਾਮਲ
ਪੰਜਾਬ ਦੇ ਜ਼ਿਲ੍ਹਾ ਮੋਗਾ 'ਚ 22 ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਉਣ ਨਾਲ ਜ਼ਿਲ੍ਹੇ ਦੇ ਕੋਰੋਨਾ ਮਰੀਜ਼ਾਂ ਦਾ ਅੰਕੜਾ 28 ਹੋ ਗਿਆ ਹੈ। ਇਨ੍ਹਾਂ ’ਚ 17 ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ, 4 ਆਸ਼ਾ ਵਰਕਰ ਤੇ ਇੱਕ ਦੁਬਈ ਤੋਂ ਆਇਆ ਵਿਅਕਤੀ ਸ਼ਾਮਲ ਹੈ। ਅਚਾਨਕ ਇਨ੍ਹੇ ਮਰੀਜ਼ ਪੌਜ਼ੇਟਿਵ ਆਉਣ ਨਾਲ ਪ੍ਰਸ਼ਾਸਨ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੈ।
ਹੁਸ਼ਿਆਰਪੁਰ 'ਚ 32 ਸ਼ਰਧਾਲੂ ਪੌਜ਼ੇਟਿਵ
ਅੱਜ ਜ਼ਿਲ੍ਹਾ ਹੁਸ਼ਿਆਰਪੁਰ 'ਚ ਲਗਭਗ 32 ਹੋਰ ਲੋਕਾਂ ਨੇ ਕੋਵਿਡ-19 ਲਈ ਸਕਾਰਾਤਮਕ ਟੈਸਟ ਕੀਤਾ ਹੈ। ਇਹ ਸਾਰੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਹੋਏ ਸ਼ਰਧਾਲੂ ਹਨ। ਹੁਣ ਹੁਸ਼ਿਆਰਪੁਰ ਵਿੱਚ ਸਰਗਰਮ ਕੋਰੋਨਾ ਮਰੀਜ਼ਾਂ ਦੀ ਗਿਣਤੀ 37 ਹੋ ਗਈ ਹੈ। ਇਸ ਦੇ ਨਾਲ ਹੀ ਜ਼ਿਲ੍ਹੇ 'ਚ ਕੁੱਲ ਕੋਰੋਨਾ ਮਰੀਜ਼ 44 ਹੋ ਗਏ ਹਨ।
ਸ੍ਰੀ ਮੁਕਤਸਰ ਸਾਹਿਬ ਵੀ ਤਿੰਨ ਕੋਰੋਨਾ ਮਰੀਜ਼
ਇਸੇ ਦੌਰਾਨ ਸ੍ਰੀ ਮੁਕਤਸਰ ਸਾਹਿਬ ਵੀ ਤਿੰਨ ਕੋਰੋਨਾ ਮਰੀਜ਼ ਸਾਹਮਣੇ ਆਏ ਹਨ। ਇਹਨਾਂ 'ਚ ਦੋ ਮਰੀਜ਼ ਸਹਿਤ ਵਿਭਾਗ ਦੇ ਮੁਲਾਜ਼ਮ ਹਨ ਅਤੇ ਇੱਕ ਕੰਬਾਇਨ ਆਪਰੇਟਰ ਹੈ। ਹੁਣ ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਪੌਜ਼ੇਟਿਵ ਮਰੀਜ਼ਾਂ ਦੀ ਗਿਣਤੀ ਸੱਤ ਹੋ ਗਈ ਹੈ। ਇਨ੍ਹਾਂ 'ਚ ਤਿੰਨ ਸ਼ਰਧਾਲੂ ਵੀ ਪੌਜ਼ੇਟਿਵ ਹਨ।
ਮੁਹਾਲੀ 'ਚ ਵੀ ਦੋ ਤਾਜ਼ਾ ਮਾਮਲੇ
ਉਧਰ ਜ਼ਿਲ੍ਹਾ ਮੁਹਾਲੀ 'ਚ ਵੀ ਦੋ ਤਾਜ਼ਾ ਮਾਮਲੇ ਸਾਹਮਣੇ ਆਏ ਹਨ।ਜ਼ਿਲ੍ਹਾ ਮੁਹਾਲੀ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 94 ਹੋ ਗਈ ਹੈ। ਇਸ 'ਚ 21 ਸ਼ਰਧਾਲੂ ਸ਼ਾਮਲ ਹਨ।ਚੰਗੀ ਗੱਲ ਇਹ ਹੈ ਕਿ ਮੁਹਾਲੀ 'ਚ 31 ਲੋਕ ਸਿਹਤਯਾਬ ਵੀ ਹੋਏ ਹਨ।
ਜ਼ਿਲ੍ਹਾ ਕੁੱਲ ਮਹਾਰਾਸ਼ਟਰ ਤੋਂ ਪਰਤੇ ਸ਼ਰਧਾਲੂ ਠੀਕ ਹੋਏ
ਅੰਮ੍ਰਿਤਸਰ 213 199 08
ਜਲੰਧਰ 120 02 08
ਮੁਹਾਲੀ 94 21 31
ਪਟਿਆਲਾ 89 27 02
ਲੁਧਿਆਣਾ 99 56 06
ਪਠਾਨਕੋਟ 25 00 09
ਨਵਾਂਸ਼ਹਿਰ 23 01 18
ਤਰਨ ਤਾਰਨ 15 15 00
ਮਾਨਸਾ 13 00 04
ਕਪੂਰਥਲਾ 12 10 02
ਹੁਸ਼ਿਆਰਪੁਰ 44 37 06
ਫਰੀਦਕੋਟ 06 03 01
ਸੰਗਰੂਰ 06 03 03
ਮੋਗਾ 28 19 04
ਗੁਰਦਾਸਪੁਰ 04 03 00
ਮੁਕਤਸਰ 07 03 00
ਰੋਪੜ 05 02 02
ਬਰਨਾਲਾ 02 00 01
ਫਤਹਿਗੜ੍ਹ ਸਾਹਿਬ 09 06 02
ਬਠਿੰਡਾ 02 02 00
ਫਿਰੋਜ਼ਪੁਰ 27 19 01
ਫਾਜ਼ਿਲਕਾ 04 04 00
ਕੁੱਲ 847 432 108
ਕੋਰੋਨਾਵਾਇਰਸ ਨੇ ਪੰਜਾਬ ਦਾ ਕੀਤਾ ਬੁਰਾ ਹਾਲ, ਪੌਜ਼ੇਟਿਵ ਮਰੀਜ਼ਾਂ ਦਾ ਅੰਕੜਾ ਹੋਇਆ 800 ਪਾਰ
ਰੌਬਟ
Updated at:
02 May 2020 07:12 PM (IST)
ਪੰਜਾਬ 'ਚ ਕੋਰੋਨਾਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਅੱਜ ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ 800 ਪਾਰ ਹੋ ਗਈ ਹੈ। ਸੂਬੇ 'ਚ ਹੁਣ ਤੱਕ 847 ਲੋਕ ਕੋਰਨਾਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ।
- - - - - - - - - Advertisement - - - - - - - - -