Weight Loss Food: ਪੰਜਾਬੀ ਆਮ ਤੌਰ 'ਤੇ ਕਣਕ ਦੇ ਆਟੇ ਦੀਆਂ ਰੋਟੀਆਂ ਹੀ ਖਾਂਦੇ ਹਨ। ਬੇਸ਼ੱਕ ਕਣਕ ਦਾ ਆਟਾ ਬੇਹੱਦ ਪੌਸਟਿਕ ਹੁੰਦਾ ਹੈ ਪਰ ਇਹ ਮੋਟਾਪੇ ਦਾ ਕਾਰਨ ਵੀ ਬਣਦਾ ਹੈ। ਦੂਜੇ ਪਾਸੇ ਕਣਕ ਦੀ ਥਾਂ ਜੌਂ ਦੇ ਆਟੇ ਦੀਆਂ ਰੋਟੀਆਂ ਵਜ਼ਨ ਘੱਟ ਕਰਨ ਵਿੱਚ ਮਦਦ ਕਰਦੀਆਂ ਹਨ। ਸਿਹਤ ਮਾਹਿਰਾਂ ਮੁਤਾਬਕ ਵੀ ਜੌਂ ਦਾ ਆਟਾ ਬਹੁਤ ਫਾਇਦੇਮੰਦ ਹੁੰਦਾ ਹੈ। ਹੁਣ ਤੱਕ ਦੇ ਅਧਿਐਨਾਂ ਵਿੱਚ ਸਾਬਤ ਹੋਇਆ ਹੈ ਕਿ ਇਸ ਨਾਲ ਭਾਰ ਘਟਾਉਣ 'ਚ ਮਦਦ ਮਿਲਦੀ।


ਸਿਹਤ ਮਾਹਿਰਾਂ ਮੁਤਾਬਕ ਜੌਂ ਦਾ ਆਟਾ ਨਿਯਮਿਤ ਤੌਰ 'ਤੇ ਖਾਣ ਨਾਲ ਦਿਲ ਸਿਹਤਮੰਦ ਰਹਿੰਦਾ ਹੈ ਤੇ ਸ਼ੂਗਰ ਕੰਟਰੋਲ ਰਹਿੰਦੀ ਹੈ। ਜੌਂ ਦਾ ਆਟਾ ਵਧੇ ਹੋਏ ਕੋਲੈਸਟ੍ਰੋਲ ਨੂੰ ਘੱਟ ਕਰਦਾ ਹੈ। ਇਸ ਵਿੱਚ ਪ੍ਰੋਟੀਨ, ਫਾਈਬਰ, ਬੀ ਵਿਟਾਮਿਨ, ਆਇਰਨ, ਜ਼ਿੰਕ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਹ ਬਹੁਤ ਘੱਟ ਕੈਲੋਰੀ ਵਾਲਾ ਭੋਜਨ ਹੈ ਜੋ ਫਾਈਬਰ ਨਾਲ ਭਰਪੂਰ ਹੁੰਦਾ ਹੈ। ਤੁਹਾਨੂੰ ਆਪਣੇ ਭੋਜਨ ਵਿੱਚ ਜੌਂ ਦਾ ਆਟਾ ਹੀ ਖਾਣਾ ਚਾਹੀਦਾ ਹੈ।


ਜੌਂ ਦਾ ਆਟਾ ਖਾਣ ਦੇ ਫਾਇਦੇ


1. Weight loss - ਜੌਂ ਦਾ ਆਟਾ ਜਾਂ ਜੌਂ ਦਾ ਦਲੀਆ ਦੋਵੇਂ ਹੀ ਭਾਰ ਘਟਾਉਣ ਵਿੱਚ ਮਦਦ ਕਰਦੇ ਹਨ। ਜੌਂ ਇੱਕ ਭਰਪੂਰ ਫਾਈਬਰ ਤੇ ਘੱਟ ਕੈਲੋਰੀ ਵਾਲਾ ਭੋਜਨ ਹੈ। ਇਸ ਨੂੰ ਖਾਣ ਨਾਲ ਪੇਟ ਜਲਦੀ ਭਰਦਾ ਹੈ ਤੇ ਲੰਬੇ ਸਮੇਂ ਤਕ ਭੁੱਖ ਨਹੀਂ ਲੱਗਦੀ। ਇਸ ਨਾਲ ਭਾਰ ਘਟਾਉਣ 'ਚ ਮਦਦ ਮਿਲਦੀ ਹੈ।



2. Improves Digestion - ਜੌਂ ਫਾਈਬਰ ਨਾਲ ਭਰਪੂਰ ਹੁੰਦਾ ਹੈ, ਇਸ ਲਈ ਇਸ ਨੂੰ ਖਾਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਜੌਂ ਵਿੱਚ ਘੁਲਣਸ਼ੀਲ ਫਾਈਬਰ ਹੁੰਦਾ ਹੈ ਜੋ ਪੇਟ ਲਈ ਚੰਗਾ ਹੁੰਦਾ ਹੈ। ਇਸ ਨਾਲ ਕਬਜ਼ ਦੀ ਸਮੱਸਿਆ ਨਹੀਂ ਹੁੰਦੀ।


3. Lower Cholesterol - ਅੱਜ-ਕੱਲ੍ਹ ਤੇਲ ਵਾਲਾ ਖਾਣ ਨਾਲ ਖਰਾਬ ਕੋਲੈਸਟ੍ਰਾਲ ਵਧ ਜਾਂਦਾ ਹੈ, ਜਿਸ ਨਾਲ ਦਿਲ 'ਚ ਬਲਾਕੇਜ ਹੋ ਜਾਂਦੀ ਹੈ। ਅਜਿਹੇ 'ਚ ਤੁਹਾਨੂੰ ਜੌਂ ਤੋਂ ਬਣੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ। ਇਹ ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਇਸ ਵਿਚ ਬੀਟਾ-ਗਲੂਕਨਸ ਬਾਇਲ ਐਸਿਡ ਹੁੰਦਾ ਹੈ ਜੋ 'ਬੈੱਡ' ਕੋਲੈਸਟ੍ਰੋਲ ਨੂੰ ਘੱਟ ਕਰਦਾ ਹੈ।


4. Diabetes Control - ਸ਼ੂਗਰ ਦੇ ਰੋਗੀ ਨੂੰ ਕਣਕ ਦੀ ਬਜਾਏ ਜੌਂ ਦੇ ਆਟੇ ਦੀ ਰੋਟੀ ਖਾਣੀ ਚਾਹੀਦੀ ਹੈ। ਇਹ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਦਾ ਹੈ ਤੇ ਇਨਸੁਲਿਨ ਨੂੰ ਬਿਹਤਰ ਬਣਾਉਂਦਾ ਹੈ। ਜੌਂ ਟਾਈਪ 2 ਡਾਇਬਟੀਜ਼ ਦੇ ਖਤਰੇ ਨੂੰ ਘਟਾਉਂਦਾ ਹੈ।


5. Reduce Heart Disease - ਅੱਜਕਲ ਦਿਲ ਦੀਆਂ ਸਮੱਸਿਆਵਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਅਜਿਹੇ 'ਚ ਲੋਕਾਂ ਨੂੰ ਜੌਂ ਤੋਂ ਬਣੀਆਂ ਚੀਜ਼ਾਂ ਨੂੰ ਡਾਈਟ 'ਚ ਸ਼ਾਮਲ ਕਰਨਾ ਚਾਹੀਦਾ ਹੈ। ਇਹ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਘੱਟ ਕਰਦਾ ਹੈ।