Skin Care Tips Raw Milk Benefits for Glowing Skin: ਸਰਦੀਆਂ ਵਿੱਚ ਕਈ ਵਾਰ ਚਮੜੀ (Winter Skin Problem) ਬੇਜਾਨ ਤੇ ਨੀਰਸ (Dull Skin Problem in Winter) ਦਿਖਾਈ ਦਿੰਦੀ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਮੌਸਮ ਹੈ। ਸਰਦੀਆਂ ਦੇ ਮੌਸਮ ਵਿੱਚ ਤੁਹਾਨੂੰ ਆਪਣੀ ਚਮੜੀ ਦਾ ਖਾਸ ਖਿਆਲ ਰੱਖਣਾ ਪੈਂਦਾ ਹੈ। ਅਜਿਹੀ ਸਥਿਤੀ ਵਿੱਚ ਕੱਚਾ ਦੁੱਧ ਤੁਹਾਡੀ ਚਮੜੀ ਦੀ ਦੇਖਭਾਲ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਅ ਸਕਦਾ ਹੈ।



ਦੱਸ ਦੇਈਏ ਕਿ ਕੱਚੇ ਦੁੱਧ ਵਿੱਚ ਪੋਟਾਸ਼ੀਅਮ, ਮੈਗਨੀਸ਼ੀਅਮ, ਸੇਲੇਨੀਅਮ ਅਤੇ ਲੈਕਟਿਕ ਐਸਿਡ, ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ ਆਦਿ ਪੋਸ਼ਕ ਤੱਤ ਹੁੰਦੇ ਹਨ। ਇਹ ਕਈ ਤਰੀਕਿਆਂ ਨਾਲ ਚਮੜੀ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਸਰਦੀਆਂ ਵਿੱਚ ਖੁਸ਼ਕ ਤੇ ਬੇਜਾਨ ਚਮੜੀ ਨੂੰ ਚਮਕਦਾਰ ਤੇ ਨਰਮ ਬਣਾਉਣ ਵਿੱਚ ਮਦਦ ਕਰਦਾ ਹੈ।

ਇਸ ਵਿੱਚ ਐਂਟੀ ਏਜਿੰਗ (Anti Ageing Property) ਗੁਣ ਵੀ ਹੁੰਦੇ ਹਨ ਜੋ ਚਿਹਰੇ 'ਤੇ ਝੁਰੜੀਆਂ ਤੇ ਫਾਈਨ ਲਾਈਨਾਂ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ। ਤਾਂ ਆਓ ਜਾਣਦੇ ਹਾਂ ਸਰਦੀਆਂ ਵਿੱਚ ਕੱਚੇ ਦੁੱਧ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ-

ਮਾਇਸਚਰਾਈਜ਼ਰ ਤੌਰ ਉਤੇ ਵਰਤੋ
ਕੱਚਾ ਦੁੱਧ ਬਹੁਤ ਵਧੀਆ ਮਾਇਸਚਰਾਈਜ਼ਰ (Moisturizer) ਮੰਨਿਆ ਜਾਂਦਾ ਹੈ। ਇਸ ਨੂੰ ਮਾਇਸਚਰਾਈਜ਼ਰ ਦੇ ਤੌਰ 'ਤੇ ਵਰਤਣ ਲਈ ਪਹਿਲਾਂ 3 ਤੋਂ 4 ਚੱਮਚ ਕੱਚਾ ਦੁੱਧ ਲਓ। ਇਸ ਵਿਚ ਅੱਧਾ ਚਮਚ ਗਲਿਸਰੀਨ ਮਿਲਾਓ।

ਇਸ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਕਾਟਨ ਬਾਲ ਦੀ ਮਦਦ ਨਾਲ ਚਿਹਰੇ, ਗਰਦਨ ਤੇ ਬੁੱਲ੍ਹਾਂ 'ਤੇ ਲਗਾਓ। ਇਸ ਨੂੰ 20 ਮਿੰਟ ਤੱਕ ਲੱਗਾ ਰਹਿਣ ਦਿਓ। ਇਸ ਤੋਂ ਬਾਅਦ ਸਾਦੇ ਪਾਣੀ ਨਾਲ ਚਿਹਰਾ ਧੋ ਲਓ। ਤੁਹਾਡਾ ਚਿਹਰਾ ਪੂਰੀ ਤਰ੍ਹਾਂ ਸਾਫ ਹੋ ਜਾਵੇਗਾ।