ਅੱਜ ਦੇ ਦੌਰ ਵਿੱਚ ਮੋਬਾਈਲ ਫ਼ੋਨ ਇੱਕ ਅਜਿਹੀ ਚੀਜ਼ ਬਣ ਗਿਆ ਹੈ, ਜੋ ਸਾਡੇ ਤੋਂ ਦੂਰ ਨਹੀਂ ਰਹਿੰਦਾ ਹੈ। ਅਸੀਂ ਜਿੱਥੇ ਵੀ ਜਾਂਦੇ ਹਾਂ, ਅਸੀਂ ਆਪਣਾ ਫ਼ੋਨ ਨਾਲ ਲੈ ਕੇ ਜਾਣਾ ਨਹੀਂ ਭੁੱਲਦੇ ਹਾਂ। ਜੇਕਰ ਤੁਸੀਂ ਗਲਤੀ ਨਾਲ ਫੋਨ ਲੈ ਕੇ ਜਾਣਾ ਭੁੱਲ ਜਾਂਦੇ ਹੋ, ਤਾਂ ਤੁਹਾਨੂੰ ਲੱਗਦਾ ਹੈ ਕਿ ਕੁਝ  ਅਧੂਰਾ ਜਿਹਾ ਹੈ। ਲੋਕ ਫੋਨ ਦੇ ਇੰਨੇ ਆਦੀ ਹੋ ਗਏ ਹਨ ਕਿ ਉਹ ਇਸ ਨੂੰ ਡਾਇਨਿੰਗ ਟੇਬਲ ਤੋਂ ਲੈ ਕੇ ਵਾਸ਼ਰੂਮ ਤੱਕ ਲੈ ਜਾਂਦੇ ਹਨ। ਜੇਕਰ ਤੁਸੀਂ ਵੀ ਅਜਿਹੇ ਲੋਕਾਂ 'ਚ ਆਉਂਦੇ ਹੋ ਤਾਂ ਹੁਣ ਸਮਾਂ ਇਸ ਆਦਤ ਨੂੰ ਬਦਲਣ ਦਾ ਆ ਗਿਆ ਹੈ। ਖਾਸ ਤੌਰ 'ਤੇ ਵਾਸ਼ਰੂਮ 'ਚ ਫ਼ੋਨ ਲੈ ਕੇ ਜਾਣ ਦੀ ਆਦਤ ਛੱਡਣੀ ਬਹੁਤ ਜ਼ਰੂਰੀ ਹੈ।


ਅਮਰੀਕਾ ਦੀ ਸੈਨੀਟਾਈਜ਼ਿੰਗ ਕੰਪਨੀ ਵਿਓਗਾਰਡ ਨੇ ਦਾਅਵਾ ਕੀਤਾ ਹੈ ਕਿ 73 ਫੀਸਦੀ ਲੋਕ ਵਾਸ਼ਰੂਮ ਵਿੱਚ ਮੋਬਾਈਲ ਦੀ ਵਰਤੋਂ ਕਰਦੇ ਹਨ। ਇਸ ਵਿਚ ਅੱਗੇ ਕਿਹਾ ਗਿਆ ਹੈ ਕਿ 11 ਤੋਂ 26 ਸਾਲ ਦੀ ਉਮਰ ਦੇ 93 ਫੀਸਦੀ ਲੋਕਾਂ ਨੇ ਮੰਨਿਆ ਹੈ ਕਿ ਉਹ ਆਪਣੇ ਮੋਬਾਈਲ ਫੋਨ 'ਤੇ ਗੇਮ ਖੇਡਣ ਜਾਂ ਕਿਸੇ ਨਾਲ ਗੱਲਬਾਤ ਕਰਨ ਲਈ ਵਾਸ਼ਰੂਮ ਜਾਂਦੇ ਹਨ। ਭਾਵੇਂ ਵਾਸ਼ਰੂਮ ਜਾ ਕੇ ਅਖਬਾਰ ਪੜ੍ਹਨਾ ਜਾਂ ਕਿਤਾਬ ਦੇ ਪੰਨਿਆਂ ਨੂੰ ਪਲਟਣਾ ਹੈ। ਪਰ ਫਿਰ ਵੀ ਇਹ ਆਦਤ ਤੁਹਾਡੇ ਲਈ ਬਹੁਤ ਖਤਰਨਾਕ ਹੈ ਜਿਸ ਕਰਕੇ ਇਸ ਆਦਤ ਨੂੰ ਬਦਲਣ ਦੀ ਲੋੜ ਹੈ।


ਦਰਅਸਲ, ਵਾਸ਼ਰੂਮ ਵਿੱਚ ਫੋਨ ਦੀ ਵਰਤੋਂ ਕਰਦੇ ਸਮੇਂ, ਇਸ ਦੇ ਕਮੋਡ ਵਿੱਚ ਡਿੱਗਣ ਦਾ ਖ਼ਤਰਾ ਹੁੰਦਾ ਹੈ। ਇਸ ਤੋਂ ਵੀ ਵੱਡਾ ਖ਼ਤਰਾ ਬਿਮਾਰ ਅਤੇ ਸੰਕਰਮਿਤ ਹੋਣ ਦਾ ਹੈ। ਮਾਹਰਾਂ ਦੇ ਅਨੁਸਾਰ, ਫੋਨ ਦੀ ਵਰਤੋਂ ਕਰਨ ਦੀ ਤੁਹਾਡੀ ਆਦਤ ਤੁਹਾਡੇ 'ਤੇ ਇੰਨੀ ਭਾਰੀ ਹੋ ਸਕਦੀ ਹੈ ਕਿ ਇਹ ਤੁਹਾਡੇ ਵਾਸ਼ਰੂਮ ਜਾਣ ਦੀ ਸਥਿਤੀ ਨੂੰ ਪ੍ਰਭਾਵਤ ਕਰ ਸਕਦੀ ਹੈ। ਅਜਿਹਾ ਕਰਨ ਨਾਲ ਤੁਸੀਂ ਨਾ ਸਿਰਫ਼ ਬਿਮਾਰ ਹੋ ਜਾਂਦੇ ਹੋ, ਸਗੋਂ ਹੋਰ ਵੀ ਕਈ ਖ਼ਤਰਿਆਂ ਨੂੰ ਸੱਦਾ ਦਿੰਦੇ ਹੋ।


ਇਹ ਵੀ ਪੜ੍ਹੋ: ਕਿਸੇ ਵੀ ਵੇਲੇ ਪੀਂਦੇ ਹੋ ਦੁੱਧ, ਤਾਂ ਹੁੰਦਾ ਨੁਕਸਾਨ..... ਜਾਣੋ ਕਿਸ ਵੇਲੇ ਪੀਣਾ ਚਾਹੀਦਾ ਦੁੱਧ


ਸਰੀਰ 'ਤੇ ਪੈਂਦਾ ਕਿਵੇਂ ਦਾ ਅਸਰ


ਵਾਸ਼ਿੰਗਟਨ ਪੋਸਟ ਨਾਲ ਗੱਲ ਕਰਦੇ ਹੋਏ ਮਾਹਰਾਂ ਨੇ ਦੱਸਿਆ ਕਿ ਟਾਇਲਟ ਸੀਟ 'ਤੇ ਬੈਠ ਕੇ ਲੋਕ ਜਿਸ ਸਥਿਤੀ 'ਚ ਸ਼ੌਚ ਕਰਦੇ ਹਨ। ਇਹ ਉਨ੍ਹਾਂ ਦੇ ਗੁਦਾ ਦੇ ਆਲੇ ਦੁਆਲੇ ਦੀਆਂ ਨਾੜੀਆਂ 'ਤੇ ਦਬਾਅ ਪਾਉਂਦਾ ਹੈ। ਇਸ ਕਰਕੇ ਬਵਾਸੀਰ ਹੋਣ ਦਾ ਡਰ ਲੱਗਿਆ ਰਹਿੰਦਾ ਹੈ। ਇਸ ਤੋਂ ਇਲਾਵਾ ਜ਼ਿਆਦਾ ਦੇਰ ਤੱਕ ਬੈਠ ਕੇ ਮੋਬਾਈਲ ਫੋਨ 'ਤੇ ਸਵਾਈਪ ਕਰਨ ਜਾਂ ਸਕ੍ਰੋਲ ਕਰਨ ਨਾਲ ਤੁਹਾਨੂੰ ਹੇਠਲੇ ਹਿੱਸਿਆਂ ਵਿਚ ਬਹੁਤ ਜ਼ਿਆਦਾ ਦਰਦ ਜਾਂ ਖਾਰਸ਼ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।


ਜਿਹੜੇ ਲੋਕ ਟਾਇਲਟ ਸੀਟ 'ਤੇ ਬੈਠ ਕੇ ਫੋਨ ਦੀ ਵਰਤੋਂ ਕਰਦੇ ਹਨ, ਉਨ੍ਹਾਂ ਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਅਜਿਹਾ ਕਰਨ ਨਾਲ ਉਨ੍ਹਾਂ ਨੂੰ ਮਲ ਸੰਬੰਧੀ ਬਿਮਾਰੀਆਂ ਵੀ ਹੋ ਸਕਦੀਆਂ ਹਨ। ਜੇਕਰ ਅਸੀਂ ਸਰਲ ਭਾਸ਼ਾ ਵਿੱਚ ਕਹੀਏ ਤਾਂ ਤੁਹਾਨੂੰ ਮਲ ਤਿਆਗਣ ਵਿੱਚ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਫੋਨ ਨੂੰ ਟਾਇਲਟ 'ਚ ਲੈ ਕੇ ਜਾਣਾ ਆਪਣੇ ਆਪ 'ਚ ਕਈ ਤਰ੍ਹਾਂ ਦੇ ਕੀਟਾਣੂਆਂ ਨੂੰ ਸੱਦਾ ਦੇਣ ਦੇ ਬਰਾਬਰ ਹੈ। ਟਾਇਲਟ ਦੇ ਕੀਟਾਣੂ ਤੁਹਾਡੇ ਫ਼ੋਨ ਨਾਲ ਚਿਪਕ ਸਕਦੇ ਹਨ।