Heat Anxiety: ਵਧਦੀ ਗਰਮੀ ਨੇ ਤਰਸਯੋਗ ਸਥਿਤੀ ਬਣਾ ਦਿੱਤੀ ਹੈ। ਗਰਮੀ ਅਤੇ ਹੀਟਵੇਵ ਤੋਂ ਹਰ ਕੋਈ ਪਰੇਸ਼ਾਨ ਹੈ, ਜੇਕਰ ਇਸ ਮੌਸਮ 'ਚ ਆਪਣੇ ਆਪ ਦਾ ਖਾਸ ਧਿਆਨ ਨਾ ਰੱਖਿਆ ਜਾਵੇ ਤਾਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆ ਜਾਂਦੀਆਂ ਹਨ। ਜਿਵੇਂ ਹੀਟ ਸਟ੍ਰੋਕ, ਡੀਹਾਈਡ੍ਰੇਸ਼ਨ ਆਦਿ ਦੀ ਸਮੱਸਿਆ।


ਪਰ ਕੀ ਤੁਸੀਂ ਜਾਣਦੇ ਹੋ ਕਿ ਜ਼ਿਆਦਾ ਤਾਪਮਾਨ ਦੇ ਕਾਰਨ ਤੁਹਾਨੂੰ ਹੀਟ ਐਂਗਜਾਈਟੀ (Heat anxiety) ਵੀ ਹੋ ਸਕਦੀ ਹੈ।ਜੀ ਹਾਂ,  ਹੀਟ ਐਂਗਜਾਈਟੀ (Heat anxiety)  ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਸਰੀਰ ਹਾਈ ਟੈਂਪਰੇਚਰ ਦੇ ਸੰਪਰਕ ਵਿੱਚ ਆਉਂਦਾ ਹੈ ਅਤੇ ਆਪਣੇ ਤਾਪਮਾਨ ਨੂੰ ਸਹੀ ਢੰਗ ਨਾਲ ਕੰਟਰੋਲ ਕਰਨ ਵਿੱਚ ਅਸਮਰੱਥ ਹੁੰਦਾ ਹੈ।


ਆਮ ਭਾਸ਼ਾ ਵਿੱਚ, ਇਸ ਨੂੰ ਗਰਮੀ ਨਾਲ ਹੋਣ ਵਾਲੀ ਥਕਾਵਟ ਕਿਹਾ ਜਾ ਸਕਦਾ ਹੈ। ਇਸ ਕਾਰਨ ਕਮਜ਼ੋਰੀ, ਚੱਕਰ ਆਉਣਾ, ਸਿਰ ਦਰਦ, ਬੇਚੈਨੀ, ਤੇਜ਼ ਧੜਕਣ ਵਰਗੇ ਕਈ ਲੱਛਣਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਗਰਮੀਆਂ ਦੇ ਮੌਸਮ 'ਚ ਹੀਟ ਐਂਗਜਾਈਟੀ (Heat anxiety) ਨਾਲ ਕਿਵੇਂ ਨਿਪਟਿਆ ਜਾ ਸਕਦਾ ਹੈ, ਇਸ ਲਈ ਕੁਝ ਜ਼ਰੂਰੀ ਉਪਾਅ ਹਨ।


ਇਹ ਵੀ ਪੜ੍ਹੋ: ਬਿਨਾਂ AC ਤੋਂ ਆਪਣੇ ਘਰ ਨੂੰ ਰੱਖਣਾ ਚਾਹੁੰਦੇ ਹੋ ਠੰਡਾ, ਤਾਂ ਅਪਣਾਓ ਇਹ ਟਿਪਸ...


ਕੀ ਹੁੰਦੀ ਹੈ ਹੀਟ ਐਂਗਜਾਈਟੀ (Heat anxiety)  


ਸਰੀਰ ਦੇ ਤਾਪਮਾਨ ਨੂੰ ਨਿਯੰਤ੍ਰਿਤ ਕਰਨ ਲਈ ਬਹੁਤ ਸਾਰੇ ਤੰਤਰ ਹੁੰਦੇ ਹਨ। ਜਿਵੇਂ ਪਸੀਨਾ ਆਉਣਾ ਅਤੇ ਖੂਨ ਦੀਆਂ ਨਾੜੀਆਂ ਨੂੰ ਫੈਲਾਉਣਾ। ਲੰਬੇ ਸਮੇਂ ਤੱਕ ਉੱਚ ਤਾਪਮਾਨਾਂ ਦੇ ਸੰਪਰਕ ਵਿੱਚ ਰਹਿਣ ਕਾਰਨ ਇਹ ਤੰਤਰ ਕੰਮ ਕਰਨਾ ਬੰਦ ਕਰ ਦਿੰਦੇ ਹਨ, ਜਿਸ ਨਾਲ ਸਰੀਰ ਆਪਣੇ ਆਪ ਨੂੰ ਠੰਡਾ ਕਰਨ ਵਿੱਚ ਅਸਮਰੱਥ ਰਹਿੰਦਾ ਹੈ। ਇਸ ਦੇ ਨਤੀਜੇ ਵਜੋਂ, ਤੁਹਾਨੂੰ ਹੀਟ ਐਂਗਜਾਈਟੀ (Heat anxiety)  ਹੋ ਸਕਦੀ ਹੈ। ਇਹ ਉਨ੍ਹਾਂ ਲੋਕਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦਾ ਹੈ, ਜੋ ਧੁੱਪ ਵਿਚ ਕੰਮ ਕਰਦੇ ਹਨ। ਇਹ ਸਮੱਸਿਆ ਅਥਲੀਟ ਨੂੰ ਜ਼ਿਆਦਾ ਪਰੇਸ਼ਾਨ ਕਰ ਸਕਦੀ ਹੈ।


ਹੀਟ ਐਂਗਜਾਈਟੀ (Heat anxiety) ਹੋਣ ਦੇ ਕਾਰਨ


ਦਰਅਸਲ, ਹੀਟ ਐਂਗਜਾਈਟੀ (Heat anxiety) ਦਾ ਸਭ ਤੋਂ ਵੱਡਾ ਕਾਰਨ ਡੀਹਾਈਡ੍ਰੇਸ਼ਨ ਹੈ। ਜਦੋਂ ਸਰੀਰ ਵਿੱਚ ਪਾਣੀ ਨਹੀਂ ਹੁੰਦਾ ਹੈ, ਤਾਂ ਪਸੀਨਾ ਸਰੀਰ ਤੋਂ ਪ੍ਰਭਾਵਸ਼ਾਲੀ ਢੰਗ ਨਾਲ ਬਾਹਰ ਨਹੀਂ ਆ ਪਾਉਂਦਾ ਅਤੇ ਇਹ ਸਰੀਰ ਨੂੰ ਠੰਡਾ ਨਹੀਂ ਰੱਖ ਪਾਉਂਦਾ। ਇਸ ਤੋਂ ਇਲਾਵਾ, ਜੇਕਰ ਤੁਸੀਂ ਸ਼ਰਾਬ, ਕੈਫੀਨ ਅਤੇ ਸ਼ੂਗਰ ਵਾਲਾ ਡ੍ਰਿੰਕ ਪੀਂਦੇ ਹੋ ਤਾਂ ਇਹ ਡੀਹਾਈਡ੍ਰੇਸ਼ਨ ਦਾ ਕਾਰਨ ਬਣ ਸਕਦਾ ਹੈ ਅਤੇ ਹੀਟ ਐਂਗਜਾਈਟੀ (Heat anxiety) ਦੇ ਲੱਛਣਾਂ ਨੂੰ ਵਧਾ ਸਕਦਾ ਹੈ।


ਹੀਟ ਐਂਗਜਾਈਟੀ (Heat anxiety) ਤੋਂ ਬਚਣ ਦੇ ਉਪਾਅ


ਤੇਜ਼ ਧੁੱਪ ਵਿੱਚ ਬਾਹਰ ਜਾਣ ਤੋਂ ਬਚੋ। ਇਸ ਕਾਰਨ ਹੀਟ ਸਟ੍ਰੋਕ ਦਾ ਖਤਰਾ ਹੈ, ਹੀਟ ਐਂਗਜਾਈਟੀ (Heat anxiety) ਵੀ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ। ਅਜਿਹੇ 'ਚ ਜਦੋਂ ਕੋਈ ਬਹੁਤ ਜ਼ਰੂਰੀ ਕੰਮ ਹੋਵੇ ਤਾਂ ਹੀ ਬਾਹਰ ਜਾਓ। ਬਾਹਰ ਜਾਣ ਸਮੇਂ ਆਪਣੇ ਨਾਲ ਛੱਤਰੀ, ਟੋਪੀ ਅਤੇ ਪਾਣੀ ਦੀ ਬੋਤਲ ਲੈ ਕੇ ਜਾਓ ਤਾਂ ਜੋ ਤੁਹਾਡਾ ਸਰੀਰ ਤਾਪਮਾਨ ਨੂੰ ਬਰਕਰਾਰ ਰੱਖ ਸਕੇ


ਕੋਸ਼ਿਸ਼ ਕਰੋ ਜਿੱਥੇ ਤੁਸੀਂ ਕੰਮ ਕਰ ਰਹੇ ਹੋ, ਤਾਂ ਉੱਥੇ ਠੰਡੀ ਜਗ੍ਹਾ ਲੱਭੋ। ਆਪਣੇ ਨੇੜਲੇ ਮਾਹੌਲ ਨੂੰ ਠੰਡਾ ਰੱਖੋ।


ਸਰੀਰ ਨੂੰ ਹਾਈਡ੍ਰੇਟ ਰੱਖਣ ਲਈ ਕਾਫ਼ੀ ਮਾਤਰਾ ਵਿੱਚ ਪਾਣੀ ਅਤੇ ਲਿਕਵਿਡ ਦਾ ਸੇਵਨ ਕਰੋ। ਅਲਕੋਹਲ ਅਤੇ ਕੈਫੀਨ ਵਰਗੇ ਪੀਣ ਵਾਲੇ ਪਦਾਰਥਾਂ ਤੋਂ ਪਰਹੇਜ਼ ਕਰੋ, ਉਹ ਤੁਹਾਡੇ ਰੀਹਾਈਡ੍ਰੇਸ਼ਨ ਦਾ ਕਾਰਨ ਬਣ ਸਕਦੇ ਹਨ।


ਇਹ ਵੀ ਪੜ੍ਹੋ: Depression Symptoms: ਕਿਤੇ ਤੁਹਾਡਾ ਬੱਚਾ ਡਿਪ੍ਰੈਸ਼ਨ ‘ਚ ਤਾਂ ਨਹੀਂ...ਇਨ੍ਹਾਂ ਗੱਲਾਂ ਨੂੰ ਨੋਟਿਸ ਕਰਨ ‘ਤੇ ਪਤਾ ਲੱਗ ਜਾਵੇਗਾ