RO water harmful for Health: ਪਾਣੀ ਸਹੀ ਹੋਏ ਜਾਂ ਖਰਾਬ ਪਰ ਵਾਟਰ ਪਿਉਰੀਫਾਇਰ (RO) ਹਰ ਘਰ ਲੱਗਾ ਮਿਲ ਜਾਏਗਾ। ਬੇਸ਼ੱਕ ਦੂਸ਼ਿਤ ਪਾਣੀ ਨੂੰ ਸਾਫ ਕਰਨ ਲਈ ਵਾਟਰ ਪਿਉਰੀਫਾਇਰ ਜ਼ਰੂਰੀ ਹੈ ਪਰ ਸ਼ੁੱਧ ਪਾਣੀ ਵਾਲੀ ਜਗ੍ਹਾ ਉਪਰ ਵੀ ਆਰਓ ਲਾਉਣਾ ਖਤਰੇ ਤੋਂ ਖਾਲੀ ਨਹੀਂ। 



ਦਰਅਸਲ ਇਹ ਆਰਓ ਦਾ ਪਾਣੀ ਸਾਨੂੰ ਬਿਮਾਰੀਆਂ ਵੀ ਦੇ ਸਕਦਾ ਹੈ। ਇਸ ਵਿੱਚ ਮੌਜੂਦ ਫਿਲਟਰ ਪਾਣੀ ਵਿੱਚ ਪਾਏ ਜਾਣ ਵਾਲੇ ਕਈ ਜ਼ਰੂਰੀ ਖਣਿਜਾਂ ਨੂੰ ਬਾਹਰ ਕੱਢ ਦਿੰਦੇ ਹਨ। ਕਈ ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਸੀਮਾ ਤੋਂ ਵੱਧ ਆਰਓ ਪਾਣੀ ਦਾ ਸੇਵਨ ਕਰਨਾ ਸਾਡੀ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ਨਾਲ ਕਿਨ੍ਹਾਂ ਬੀਮਾਰੀਆਂ ਦਾ ਖਤਰਾ ਵਧ ਸਕਦਾ ਹੈ।


ਵਿਟਾਮਿਨ B12 ਦੀ ਕਮੀ
ਆਰਓ ਦਾ ਪਾਣੀ ਤੁਹਾਡੇ ਸਰੀਰ ਵਿੱਚ ਵਿਟਾਮਿਨ ਬੀ12 ਦੇ ਪੱਧਰ ਨੂੰ ਘਟਾ ਸਕਦਾ ਹੈ। ਇਸ ਕਾਰਨ ਤੁਸੀਂ ਡਿਪ੍ਰੈਸ਼ਨ ਵਰਗੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ।



ਬਲੱਡ ਪ੍ਰੈਸ਼ਰ
RO ਪਾਣੀ ਪੀਣ ਨਾਲ ਸਰੀਰ 'ਚ ਬਲੱਡ ਪ੍ਰੈਸ਼ਰ ਵਧ ਸਕਦਾ ਹੈ। ਇਸ ਕਾਰਨ ਤੁਹਾਨੂੰ ਬੇਚੈਨੀ ਤੇ ਘਬਰਾਹਟ ਦੀ ਸ਼ਿਕਾਇਤ ਵੀ ਹੋ ਸਕਦੀ ਹੈ।



ਦਿਲ ਨਾਲ ਸਬੰਧਤ ਰੋਗ
ਆਰਓ ਦਾ ਪਾਣੀ ਪੀਣ ਨਾਲ ਦਿਲ ਨਾਲ ਸਬੰਧਤ ਬਿਮਾਰੀਆਂ ਜਿਵੇਂ ਹਾਰਟ ਅਟੈਕ, ਦਿਲ ਦਾ ਦਰਦ ਆਦਿ ਹੋਣ ਦਾ ਖਤਰਾ ਰਹਿੰਦਾ ਹੈ।



ਗਰਭ ਅਵਸਥਾ ਦੌਰਾਨ ਘਾਤਕ
ਗਰਭ ਅਵਸਥਾ ਦੌਰਾਨ ਗੁਲਾਬ ਜਲ ਪੀਣ ਨਾਲ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਤੋਂ ਕਈ ਪੇਚੀਦਗੀਆਂ ਪੈਦਾ ਹੋ ਸਕਦੀਆਂ ਹਨ।



ਸਿਰ ਦਰਦ
ਇਸ ਦਾ ਪਾਣੀ ਸਿਰਦਰਦ ਦਾ ਕਾਰਨ ਬਣ ਸਕਦਾ ਹੈ। ਜੇਕਰ ਇਸ ਨੂੰ ਨਜ਼ਰਅੰਦਾਜ਼ ਕੀਤਾ ਗਿਆ, ਤਾਂ ਇਹ ਭਵਿੱਖ ਵਿੱਚ ਗੰਭੀਰ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ।


RO ਇਨ੍ਹਾਂ ਜ਼ਰੂਰੀ ਖਣਿਜਾਂ ਨੂੰ ਹਟਾਉਂਦਾ 
1. ਕੈਲਸ਼ੀਅਮ
2. ਮੈਗਨੀਸ਼ੀਅਮ
3. ਪੋਟਾਸ਼ੀਅਮ
4. ਆਇਰਨ
5. ਪਾਣੀ ਦੇ pH ਲੇਵਲ ਨੂੰ ਤੇਜ਼ਾਬੀ ਬਣਾ ਦਿੰਦਾ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।