Salt for health: ਲੂਣ ਸਾਡੀ ਖੁਰਾਕ ਦਾ ਅਨਿੱਖੜਵਾਂ ਅੰਗ ਹੈ। ਖ਼ਾਸਕਰ ਭਾਰਤ 'ਚ ਤਾਂ ਅਸੀਂ ਸੋਚ ਵੀ ਨਹੀਂ ਸਕਦੇ ਕਿ ਬਗੈਰ ਲੂਣ ਕਿਸੇ ਵੀ ਕਿਸਮ ਦਾ ਭੋਜਨ ਬਣ ਸਕਦਾ ਹੈ। ਇੱਥੇ ਤਕ ਕਿ ਵਰਤ ਰੱਖਣ ਦੌਰਾਨ ਵੀ ਅਸੀਂ ਸਰੀਰ ਅੰਦਰਲੇ ਲੂਣ ਨੂੰ ਪੂਰਾ ਕਰਨ ਲਈ ਸੇਂਧਾ ਲੂਣ ਜਾਂ ਗੁਲਾਬੀ ਲੂਣ ਦੀ ਵਰਤੋਂ ਕਰਦੇ ਹਾਂ ਪਰ ਤੁਹਾਨੂੰ ਲੂਣ ਬਾਰੇ ਕੁਝ ਦਿਲਚਸਪ ਗੱਲਾਂ ਜ਼ਰੂਰ ਪਤਾ ਹੋਣੀਆਂ ਚਾਹੀਦੀਆਂ ਹਨ, ਕਿਉਂਕਿ ਇਨ੍ਹਾਂ ਦਾ ਸਿੱਧਾ ਸਬੰਧ ਤੁਹਾਡੀ ਸਿਹਤ ਨਾਲ ਹੈ।


ਤੁਹਾਡੇ ਤਿੰਨੇ ਸਮੇਂ ਦੇ ਭੋਜਨਾਂ 'ਚ ਲੂਣ ਜ਼ਰੂਰ ਹੋਣਾ ਚਾਹੀਦਾ ਹੈ। ਇਹ ਨਮਕੀਨ ਅਜਿਹਾ ਸੁਆਦ ਹੈ, ਜੋ ਤੁਹਾਡੇ ਤਿੰਨੇ ਸਮੇਂ ਦੇ ਭੋਜਨ ਨੂੰ ਪਚਣਯੋਗ ਤੇ ਸਿਹਤਮੰਦ ਬਣਾਉਂਦਾ ਹੈ।


ਲੂਣ ਨਾ ਸਿਰਫ਼ ਤੁਹਾਡੇ ਭੋਜਨ ਨੂੰ ਸਵਾਦਿਸ਼ਟ ਬਣਾਉਂਦਾ ਹੈ, ਸਗੋਂ ਇਸ ਨੂੰ ਪਚਾਉਣ 'ਚ ਵੀ ਮਦਦ ਕਰਦਾ ਹੈ। ਲੂਣ ਇੱਕ ਅਜਿਹਾ ਟੇਸਟ ਦਿੰਦਾ ਹੈ ਜੋ ਦੂਜੇ ਹਰ ਟੇਸਟ 'ਤੇ ਹਾਵੀ ਹੋ ਜਾਂਦਾ ਹੈ।


ਲੂਣ ਦਾ ਸੇਵਨ ਪਾਚਨ ਕਿਰਿਆ ਨੂੰ ਠੀਕ ਕਰਨ 'ਚ ਮਦਦ ਕਰਦਾ ਹੈ। ਜੇਕਰ ਤੁਹਾਨੂੰ ਕਦੇ ਵੀ ਪਾਚਨ ਨਾਲ ਜੁੜੀ ਕੋਈ ਸਮੱਸਿਆ ਹੈ ਤਾਂ ਆਪਣੇ ਭੋਜਨ 'ਚ ਲੂਣ ਦੀ ਮਾਤਰਾ ਨੂੰ ਜ਼ਰੂਰ ਵੇਖੋ। ਇਸ ਨੂੰ ਘੱਟ ਖਾਣ ਨਾਲ ਵੀ ਨੁਕਸਾਨ ਹੁੰਦਾ ਹੈ ਤੇ ਇਸ ਦਾ ਜ਼ਿਆਦਾ ਸੇਵਨ ਕਰਨਾ ਵੀ ਨੁਕਸਾਨਦੇਹ ਹੈ।


ਸਿਰਫ਼ ਪਾਚਨ ਹੀ ਨਹੀਂ, ਸਗੋਂ ਬੀਪੀ ਮਤਲਬ ਬਲੱਡ ਪ੍ਰੈਸ਼ਰ ਦੀ ਸਮੱਸਿਆ ਵੀ ਆਮ ਤੌਰ 'ਤੇ ਲੂਣ ਦੇ ਸੇਵਨ ਨਾਲ ਜੁੜੀ ਹੁੰਦੀ ਹੈ। ਜੋ ਲੋਕ ਜ਼ਿਆਦਾ ਮਾਤਰਾ 'ਚ ਲੂਣ ਖਾਂਦੇ ਹਨ, ਉਨ੍ਹਾਂ ਦਾ ਬੀਪੀ ਹਾਈ ਰਹਿੰਦਾ ਹੈ ਤੇ ਜੋ ਲੋਕ ਘੱਟ ਮਾਤਰਾ 'ਚ ਨਮਕ ਖਾਂਦੇ ਹਨ, ਉਨ੍ਹਾਂ ਨੂੰ ਲੋਅ ਬੀਪੀ ਦੀ ਸ਼ਿਕਾਇਤ ਹੁੰਦੀ ਹੈ।


ਲੂਣ ਜਲਦੀ ਬੁਢਾਪੇ ਦਾ ਕਾਰਨ ਬਣ ਸਕਦਾ


ਜ਼ਿਆਦਾ ਲੂਣ ਦਾ ਸੇਵਨ ਤੁਹਾਨੂੰ ਛੇਤੀ ਬੁਢਾਪਾ ਲਿਆ ਸਕਦਾ ਹੈ, ਕਿਉਂਕਿ ਜ਼ਿਆਦਾ ਲੂਣ ਤੁਹਾਡੀਆਂ ਅੱਖਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ।


ਜ਼ਿਆਦਾ ਲੂਣ ਖਾਣ ਨਾਲ ਖੂਨ ਦੀ ਗੁਣਵੱਤਾ ਘੱਟ ਜਾਂਦੀ ਹੈ, ਜਿਸ ਕਾਰਨ ਸਰੀਰ 'ਤੇ ਜਲਦੀ ਬੁਢਾਪੇ ਦੇ ਲੱਛਣ ਵਿਖਾਈ ਦੇਣ ਲੱਗ ਪੈਂਦੇ ਹਨ।


ਜਿਹੜੇ ਲੋਕ ਜ਼ਿਆਦਾ ਲੂਣ ਖਾਂਦੇ ਹਨ, ਉਨ੍ਹਾਂ ਦੇ ਵਾਲ ਜਲਦੀ ਝੜਨੇ ਸ਼ੁਰੂ ਹੋ ਜਾਂਦੇ ਹਨ। ਵਾਲਾਂ ਦਾ ਸਫ਼ੈਦ ਹੋਣਾ ਤੇ ਚਮੜੀ 'ਤੇ ਝੁਰੜੀਆਂ ਜਲਦੀ ਆ ਜਾਂਦੀਆਂ ਹਨ।


ਇਨ੍ਹਾਂ ਸਥਿਤੀਆਂ 'ਚ ਘੱਟ ਖਾਓ ਲੂਣ


ਜੇਕਰ ਤੁਹਾਨੂੰ ਗੈਸਟਰੋ ਸਬੰਧੀ ਸਮੱਸਿਆ ਹੈ ਤਾਂ ਤੁਹਾਨੂੰ ਬਹੁਤ ਹੀ ਸੰਤੁਲਿਤ ਮਾਤਰਾ 'ਚ ਲੂਣ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨੂੰ ਘੱਟ ਜਾਂ ਜ਼ਿਆਦਾ ਖਾਣਾ ਨੁਕਸਾਨਦੇਹ ਹੋ ਸਕਦਾ ਹੈ।


ਹਾਈਪਰਟੈਨਸ਼ਨ ਜਾਂ ਹਾਈ ਬੀਪੀ ਦੀ ਸਮੱਸਿਆ ਹੋਣ 'ਤੇ ਵੀ ਆਪਣੀ ਖੁਰਾਕ 'ਚ ਲੂਣ ਦੀ ਮਾਤਰਾ ਨੂੰ ਬਹੁਤ ਧਿਆਨ ਨਾਲ ਸ਼ਾਮਲ ਕਰੋ।


ਜਿਨ੍ਹਾਂ ਲੋਕਾਂ ਨੂੰ ਸਰੀਰ 'ਚ ਸੋਜ ਦੀ ਸ਼ਿਕਾਇਤ ਰਹਿੰਦੀ ਹੈ, ਉਨ੍ਹਾਂ ਲੋਕਾਂ ਨੂੰ ਭੋਜਨ 'ਚ ਲੂਣ ਦਾ ਸੇਵਨ ਵੀ ਸੰਤੁਲਿਤ ਕਰਨਾ ਚਾਹੀਦਾ ਹੈ।


ਤੇਜ਼ ਬੁਖਾਰ ਬਣੇ ਰਹਿਣ ਦੀ ਸਥਿਤੀ 'ਚ ਜ਼ਿਆਦਾ ਨਮਕ ਵਾਲੀਆਂ ਚੀਜ਼ਾਂ ਦਾ ਸੇਵਨ ਸਰੀਰ ਨੂੰ ਕਾਫੀ ਨੁਕਸਾਨ ਪਹੁੰਚਾਉਂਦਾ ਹੈ।


ਇਹ ਸਭ ਤੋਂ ਵਧੀਆ ਨਮਕ


ਹਿਮਾਲੀਅਨ ਪਿੰਕ ਸਾਲਟ ਜਾਂ ਰੌਕ ਸਾਲਟ ਨੂੰ ਸਭ ਤੋਂ ਵਧੀਆ ਲੂਣ ਮੰਨਿਆ ਜਾਂਦਾ ਹੈ। ਆਯੁਰਵੈਦਿਕ ਡਾਕਟਰ ਰੋਜ਼ਾਨਾ ਜੀਵਨ 'ਚ ਇਸ ਲੂਣ ਦਾ ਸੇਵਨ ਕਰਨ ਦਾ ਸੁਝਾਅ ਦਿੰਦੇ ਹਨ।


ਤੁਸੀਂ ਆਮ ਲੂਣ ਅਤੇ ਗੁਲਾਬੀ ਲੂਣ ਦੋਵਾਂ ਨੂੰ ਮਿਲਾ ਕੇ ਆਪਣੀ ਘਰ ਦੀ ਰਸੋਈ 'ਚ ਵਰਤ ਸਕਦੇ ਹੋ। ਇਸ ਨਾਲ ਆਇਓਡੀਨ ਦੀ ਕਮੀ ਵੀ ਦੂਰ ਹੋਵੇਗੀ ਅਤੇ ਤੁਹਾਨੂੰ ਦੋਵਾਂ ਤਰ੍ਹਾਂ ਦੇ ਲੂਣ ਦਾ ਫ਼ਾਇਦਾ ਵੀ ਮਿਲੇਗਾ।


Disclaimer : ਏਬੀਪੀ ਨਿਊਜ਼ ਇਸ ਲੇਖ 'ਚ ਦੱਸੇ ਤਰੀਕਿਆਂ ਅਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਹੀ ਲਓ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰੋ।


ਇਹ ਵੀ ਪੜ੍ਹੋ: IND vs PAK: ਭਾਰਤ-ਪਾਕਿ ਮੈਚ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਟੀਮ ਇੰਡੀਆ ਨੂੰ ਚੀਅਰ ਕਰਨ ਦੀ ਕੀਤੀ ਅਪੀਲ, 6 ਮਾਰਚ ਨੂੰ ਹੋਵੇਗਾ ਮਹਾਮੁਕਾਬਲਾ