ਨਵੀਂ ਦਿੱਲੀ: ਅੱਜਕੱਲ੍ਹ ਇੱਕ ਟਰੈਂਡ ਚੱਲ ਰਿਹਾ ਹੈ ਜਿਸ ਤਹਿਤ ਲੋਕ ਵੈੱਬ ਬ੍ਰਾਊਜ਼ਰ ਤੇ ਐਪ ਦੀ ਥਾਂ ਸੋਸ਼ਲ ਨੈੱਟਵਰਕਿੰਗ ਵੈੱਬਸਾਈਟਜ਼ ਜਿਵੇਂ ਟਵਿੱਟਰ 'ਤੇ ਪੌਰਨ ਫਿਲਮਾਂ ਵੇਖ ਰਹੇ ਹਨ। ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਟ੍ਰੈਕ ਨਹੀਂ ਕੀਤਾ ਜਾ ਸਕਦਾ। ਅਜਿਹੇ 'ਚ ਇਹ ਪਤਾ ਕਰਨਾ ਜ਼ਰੂਰੀ ਹੈ ਕਿ ਕਿਵੇਂ ਉਨ੍ਹਾਂ ਬਾਰੇ ਸਭ ਪਤਾ ਲੱਗ ਜਾਂਦਾ ਹੈ ਤੇ ਪੌਰਨ ਫਿਲਮਾਂ ਦੀ ਆਦਤ ਖਤਮ ਕਿਵੇਂ ਹੋ ਸਕਦੀ ਹੈ।
ਅਸਾਨੀ ਨਾਲ ਹੋ ਜਾਂਦੇ ਟ੍ਰੈਕ:
ਸੈਕਸ ਥੈਰੇਪਿਸਟ ਕਹਿੰਦੇ ਹਨ ਕਿ ਆਮ ਤੌਰ 'ਤੇ ਲੋਕ ਟਵਿੱਟਰ ਵਰਗੇ ਸੋਸ਼ਲ ਮੀਡੀਆ 'ਤੇ ਇਸ ਲਈ ਪੌਰਨ ਵੇਖਦੇ ਹਨ ਤਾਂ ਜੋ ਇਹ ਕਿਸੇ ਨੂੰ ਪਤਾ ਨਾ ਲੱਗੇ। ਜੇਕਰ ਇਨ੍ਹਾਂ ਦੀਆਂ ਆਦਤਾਂ 'ਤੇ ਗੌਰ ਕੀਤਾ ਜਾਵੇ ਤਾਂ ਇਹ ਅਸਾਨੀ ਨਾਲ ਟ੍ਰੈਕ ਹੋ ਜਾਂਦਾ ਹੈ। ਇੰਟਰਨੈੱਟ ਦੀ ਦੁਨੀਆ 'ਚ ਕੁਝ ਵੀ ਸੀਕ੍ਰੇਟ ਨਹੀਂ ਰਹਿ ਗਿਆ। ਟਵਿੱਟਰ 'ਤੇ ਪੌਰਨ ਵੇਖਣਾ ਲੋਕਾਂ ਨੂੰ ਅਸਾਨ ਤੇ ਪੌਸੀਬਲ ਰਸਤਾ ਲੱਗਦਾ ਹੈ।
ਇਸ ਲਈ ਬਣ ਜਾਂਦੇ ਪੌਰਨ ਐਡੀਕਟ:
ਜਦੋਂ ਕੁਝ ਲੋਕ ਸੋਚਦੇ ਹਨ ਕਿ ਸੈਕਸ ਕਿਸੇ ਦੂਜੇ ਇਨਸਾਨ ਨਾਲ ਕਰਨ ਦੀ ਚੀਜ਼ ਹੈ ਨਾ ਕੀ ਪਿਆਰ ਕਰਨ ਤੇ ਬੱਚੇ ਪੈਦਾ ਕਰਨ ਲਈ ਤਾਂ ਲੋਕਾਂ ਨੂੰ ਪੌਰਨ ਵੇਖਣ ਦਾ ਸ਼ੌਕ ਪੈ ਜਾਂਦਾ ਹੈ। ਥੈਰੇਪਿਸਟ ਮੁਤਾਬਕ ਬਹੁਤੇ ਲੋਕ ਪੌਰਨ ਵੇਖਣ ਲਈ ਸੀਕ੍ਰੇਟ ਤਰੀਕੇ ਵਰਤਦੇ ਹਨ। ਬਾਅਦ ਵਿੱਚ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਫਸ ਚੁੱਕੇ ਹਨ।
ਪੌਰਨ ਐਡੀਕਸ਼ਨ ਦਾ ਸ਼ਿਕਾਰ ਲੋਕਾਂ ਨੂੰ ਥੈਰੇਪਿਸਟ ਬ੍ਰਿਟੋ ਦਾ ਕਹਿਣਾ ਹੈ ਕਿ ਜੋੜਿਆਂ ਨੂੰ ਉਨ੍ਹਾਂ ਚੀਜ਼ਾਂ 'ਤੇ ਖਾਸ ਤੌਰ 'ਤੇ ਧਿਆਨ ਦੇਣਾ ਚਾਹੀਦਾ ਹੈ ਜੋ ਉਨ੍ਹਾਂ ਦੇ ਰਿਸ਼ਤੇ 'ਚ ਨਜ਼ਰਅੰਦਾਜ਼ ਹੋ ਰਿਹਾ ਹੋਵੇ। ਲੋਕਾਂ ਨੂੰ ਆਪਣੀਆਂ ਜ਼ਰੂਰਤਾਂ ਸਮਝਣੀਆਂ ਚਾਹੀਦੀਆਂ ਹਨ। ਪੌਰਨ ਵੇਖਣ ਦੀ ਆਦਤ ਨੂੰ ਲੁਕਾਉਣ ਤੇ ਆਪਣੀ ਸੈਕਸ ਲਾਈਫ ਬਾਰੇ ਖੁੱਲ੍ਹ ਕੇ ਗੱਲ ਨਾ ਕਰਨਾ ਵੀ ਖਤਰਨਾਕ ਸਾਬਤ ਹੋ ਸਕਦਾ ਹੈ। ਜੇਕਰ ਤੁਸੀਂ ਪੌਰਨ ਵੇਖਦੇ ਫੜ੍ਹੇ ਗਏ ਤਾਂ ਇਹ ਸ਼ਰਮਨਾਕ ਹੁੰਦਾ ਹੈ। ਆਪਣੇ ਪਾਰਟਨਰ ਨਾਲ ਸੈਕਸ ਲਾਈਫ ਨੂੰ ਲੈ ਕੇ ਪਾਰਦਰਸ਼ੀ ਹੋਣਾ ਹੀ ਠੀਕ ਹੈ।