Sia Cheap Thrills: ਚੀਪ ਥ੍ਰਿਲਸ ਗਾਣਾ (Cheap Thrills song) ਤਾਂ ਤੁਸੀਂ ਸੁਣਿਆ ਹੀ ਹੋਵੇਗਾ, ਭਾਵੇਂ ਇਹ ਗਾਣਾ ਇੰਗਲਿਸ਼ ਵਿੱਚ ਹੈ ਪਰ ਜ਼ਿਆਦਾਤਰ ਭਾਰਤੀਆਂ ਨੂੰ ਗਾਣਾ ਦਿਲ ਤੋਂ ਪਸੰਦ ਹੈ। ਇਸ ਗਾਣੇ ਦੀ ਸਿੰਗਰ ਦਾ ਨਾਮ ਹੈ ਸੀਆ, ਜੋ ਆਪਣੇ ਵੱਖ-ਵੱਖ ਤਰ੍ਹਾਂ ਦੇ ਗਾਣਿਆਂ ਲਈ ਜਾਣੀ ਜਾਂਦੀ ਹੈ। ਸੀਆ (Sia) ਦੇ ਗਾਣੇ ਕਾਫੀ ਜ਼ਿਆਦਾ ਮੀਨਿੰਗਫੁਲ ਅਤੇ ਫਿਲਾਸਫਿਕਲ ਹੁੰਦੇ ਹਨ। ਸੀਆ ਦੇ ਗਾਣੇ ਪੂਰੀ ਦੁਨੀਆ ਵਿੱਚ ਪਸੰਦ ਕੀਤੇ ਜਾਂਦੇ ਹਨ, ਪਰ ਸੀਆ ਆਪਣੇ ਗੀਤਾਂ ਦੇ ਨਾਲ-ਨਾਲ ਇੱਕ ਹੋਰ ਚੀਜ਼ ਨੂੰ ਲੈ ਕੇ ਅਕਸਰ ਚਰਚਾ ਵਿੱਚ ਰਹਿੰਦੀ ਹੈ। ਦਰਅਸਲ, ਸੀਆ ਆਪਣੀਆਂ ਮਿਊਜ਼ਿਕ ਵੀਡੀਓਜ਼ ਵਿੱਚ ਆਪਣਾ ਚਿਹਰਾ ਨਹੀਂ ਦਿਖਾਉਂਦੀ ਹੈ ਜਾਂ ਕਿਸੇ ਵੀ ਤਰ੍ਹਾਂ ਦੇ ਕਾਂਸਰਟ ਵਿੱਚ ਆਪਣਾ ਚਿਹਰਾ ਲੁਕਾ ਕੇ ਗਾਉਂਦੀ ਹੈ।
ਇਸ ਵਜ੍ਹਾ ਕਰਕੇ ਸੀਆ ਲੁਕਾਉਂਦੀ ਹੈ ਆਪਣਾ ਚਿਹਰਾ
ਸੀਆ ਦੇ ਸਾਰੇ ਮਿਊਜ਼ਿਕ ਵੀਡੀਓਜ਼ ਜਿਹੜੇ ਵੀ ਤੁਸੀਂ ਦੇਖੇ ਹੋਣਗੇ, ਗਾਇਕ ਅਤੇ ਡਾਂਸਰਸ ਨੇ ਕਾਲੇ ਅਤੇ ਚਿੱਟੇ ਰੰਗ ਦੇ ਵਿੱਗ ਪਾਏ ਹੁੰਦੇ ਹਨ ਜਾਂ ਦੂਜੇ ਸ਼ਬਦਾਂ ਵਿੱਚ ਵੱਖ-ਵੱਖ ਹੇਅਰ ਸਟਾਈਲ ਨਾਲ ਆਪਣੇ ਚਿਹਰੇ ਨੂੰ ਪੂਰੀ ਤਰ੍ਹਾਂ ਢੱਕ ਕੇ ਰੱਖਦੇ ਹਨ। ਤੁਸੀਂ ਇਹ ਜਾਣ ਕੇ ਹੈਰਾਨ ਹੋ ਜਾਵੋਗੇ ਕਿ ਸਿੰਗਰ ਦੇ ਇਸ ਵੱਖਰੇ ਅੰਦਾਜ਼ ਨੇ ਉਸ ਦੀ ਪੂਰੀ ਦੁਨੀਆ ਵਿੱਚ ਵੱਖਰੀ ਪਛਾਣ ਬਣਾਈ ਹੈ। ਸੀਆ ਦੇ ਜਿੰਨੇ ਵੀ ਮਿਊਜ਼ਿਕ ਵੀਡੀਓ ਹਾਲੇ ਤੱਕ ਰਿਲੀਜ਼ ਹੋਏ ਹਨ, ਉਨ੍ਹਾਂ ਵੀਡੀਓਜ਼ ਵਿੱਚ ਉਨ੍ਹਾਂ ਦਾ ਖਾਸ ਤਰ੍ਹਾਂ ਦਾ ਲੁੱਕ ਹੁੰਦਾ ਹੈ। ਜਿਸ ਨੂੰ ਵੇਖਦਿਆਂ ਹੀ ਤੁਸੀਂ ਪਛਾਣ ਜਾਓਗੇ ਕਿ ਇਹ ਸੀਆ ਦਾ ਗੀਤ ਹੈ। ਹੁਣ ਸਵਾਲ ਤਾਂ ਇਹ ਖੜ੍ਹਾ ਹੁੰਦਾ ਹੈ ਕਿ ਆਖਿਰ ਸੀਆ ਆਪਣਾ ਚਿਹਰਾ ਕਿਉਂ ਲੁਕਾਉਂਦੀ ਹੈ? ਦਰਅਸਲ ਇਸ ਦੇ ਪਿੱਛੇ ਦਾ ਕਾਰਨ ਹੈ ਉਨ੍ਹਾਂ ਦੀ ਬਿਮਾਰੀ। ਸੂਪਰ ਟੈਲੇਂਟਡ ਮਿਊਜ਼ਿਕਲ ਜੀਨੀਅਸ ਸੀਆ ਨੇ ਕੁੱਝ ਸਾਲ ਪਹਿਲਾਂ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੂੰ 'ਗ੍ਰੇਵਸ' (graves syndrome) ਦੀ ਬਿਮਾਰੀ ਲੱਗ ਗਈ ਹੈ।
ਕੀ ਹੈ 'ਗ੍ਰੇਵਸ ਦੀ ਬਿਮਾਰੀ'
ਇਹ ਬਿਮਾਰੀ ਥਾਇਰੈਡ ਗਲੈਂਡ ਨੂੰ ਇਫੈਕਟ ਕਰਦੀ ਹੈ ਜਿਸ ਕਰਕੇ ਇਹ ਸਰੀਰ ਦੇ ਮੈਟਾਬਾਲਿਕ ਨੂੰ ਵੀ ਪ੍ਰਭਾਵਿਤ ਕਰਦੀ ਹੈ। ਇਸ ਦੇ ਨਾਲ ਹੀ ਸਰੀਰ ਦੀਆਂ ਨਸਾਂ 'ਤੇ ਵੀ ਆਪਣਾ ਅਸਰ ਕਰਦੀ ਹੈ। ਸਰੀਰ ਦੇ ਜਿਸ ਹਿੱਸੇ 'ਤੇ ਇਸ ਦਾ ਪ੍ਰਭਾਵ ਪੈਂਦਾ ਹੈ ਉਹ ਓਵਰ ਐਕਟਿਵ ਹੋ ਜਾਂਦਾ ਹੈ। ਸੀਆ ਦੇ ਮੁਤਾਬਿਕ ਇਸ ਬਿਮਾਰੀ ਦਾ ਅਸਰ ਜਿਨ੍ਹਾਂ ਥਾਵਾਂ 'ਤੇ ਹੁੰਦਾ ਹੈ ਉੱਥੇ ਕੰਬਣੀ ਅਤੇ ਨਸਾਂ ਖਿੱਚਣ ਲੱਗ ਜਾਂਦੀਆਂ ਹਨ। ਸੀਆ ਦਾ ਕਹਿਣਾ ਹੈ, 'ਇਸ ਬਿਮਾਰੀ ਨੇ ਮੇਰੀ ਆਈਸਾਈਡ ਨੂੰ ਵੀ ਕਾਫੀ ਪ੍ਰਭਾਵਿਤ ਕੀਤਾ ਹੈ ਜਿਸ ਕਰਕੇ ਇਸ ਦਾ ਅਸਰ ਮੇਰੀਆਂ ਅੱਖਾਂ 'ਤੇ ਵੀ ਪਿਆ। ਮੈਨੂੰ ਕਿਸੇ ਵੀ ਚੀਜ਼ ਨੂੰ ਦੇਖਣ ਵਿੱਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗ੍ਰੇਵਸ ਦੀ ਵਜ੍ਹਾ ਕਰਕੇ ਸੀਆ ਨੇ ਆਪਣਾ ਚਿਹਰਾ ਢੱਕ ਕੇ ਗਾਉਣ ਦਾ ਫੈਸਲਾ ਕੀਤਾ ਹੈ। ਗ੍ਰੇਵਸ ਬਿਮਾਰੀ ਦੇ ਸ਼ੁਰੂਆਤੀ ਲੱਛਣਾਂ ਵਿੱਚ ਪਸੀਨਾ ਆਉਣਾ, ਪੇਟ ਝੜਨਾ, ਭਾਰ ਘੱਟ ਹੋਣਾ ਅਤੇ ਕੰਬੜੀ ਛਿੜ ਸਕਦੀ ਹੈ। ਇਸ ਬਿਮਾਰੀ ਦੀ ਵਜ੍ਹਾ ਕਰਕੇ ਸੀਆ ਨੇ ਟ੍ਰੈਵਲ ਕਰਨਾ ਵੀ ਛੱਡ ਦਿੱਤਾ ਹੈ।'
ਸੀਆ ਅੱਗੇ ਦੱਸਦੀ ਹੈ ਕਿ ਇਸ ਬਿਮਾਰੀ ਕਾਰਨ ਉਸ ਨੂੰ ਜ਼ਿਆਦਾ ਨੀਂਦ ਆਉਣ ਲੱਗ ਗਈ। ਉਸ ਦਾ ਕਹਿਣਾ ਹੈ ਕਿ ਇਹ ਬੀਮਾਰੀ ਉਨ੍ਹਾਂ ਲੋਕਾਂ ਲਈ ਕਾਫੀ ਤਕਲੀਫ਼ਦੇਹ ਹੋ ਸਕਦੀ ਹੈ ਜੋ ਰੈਗੂਲਰ ਨੌਕਰੀ 'ਤੇ ਜਾਂਦੇ ਹਨ। ਸੀਆ ਦਾ ਕਹਿਣਾ ਹੈ ਕਿ ਮੈਂ ਇਕੱਲੀ ਨਹੀਂ ਹਾਂ ਜੋ ਇਸ ਤਰ੍ਹਾਂ ਦੀ ਬੀਮਾਰੀ ਤੋਂ ਪੀੜਤ ਹਾਂ। ਸਗੋਂ ਇਸ ਦੁਨੀਆਂ ਵਿੱਚ ਮੇਰੇ ਵਰਗੇ ਬਹੁਤ ਸਾਰੇ ਲੋਕ ਅਤੇ ਮਸ਼ਹੂਰ ਵਿਅਕਤੀ ਹਨ। ਸੀਆ ਦਾ ਕਹਿਣਾ ਹੈ ਕਿ ਬਿਮਾਰੀ ਕਾਰਨ ਉਸ ਦਾ ਚਿਹਰਾ ਕਾਫੀ ਬਦਲ ਜਾਂਦਾ ਹੈ, ਇਸ ਲਈ ਉਸ ਨੇ ਆਪਣਾ ਚਿਹਰਾ ਲੁਕਾਉਣਾ ਹੀ ਬਿਹਤਰ ਸਮਝਿਆ। ਉਦੋਂ ਤੋਂ ਹੀ ਉਸ ਨੇ ਵਿੱਗ ਪਾ ਕੇ ਗਾਉਣ ਦਾ ਆਪਣਾ ਅੰਦਾਜ਼ ਬਣਾ ਲਿਆ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਸੀਆ ਇੱਕ ਖਾਸ ਕਿਸਮ ਦਾ ਵਿੱਗ ਪਾਉਂਦੀ ਹੈ, ਜਿਸ ਨੂੰ ਦੇਖ ਕੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਇਹ ਸੀਆ ਹੈ ਅਤੇ ਅੱਜ ਦੀ ਤਾਰੀਖ ਵਿੱਚ ਇਹ ਹੀ ਉਸਦੀ ਪਛਾਣ ਹੈ।
ਸੀਆ ਨੇ ਆਪਣੀ ਸਿਹਤ ਸਬੰਧੀ ਟਵਿੱਟਰ 'ਤੇ ਇੱਕ ਪੋਸਟ ਸਾਂਝੀ ਕੀਤੀ ਸੀ
ਕੁਝ ਸਮਾਂ ਪਹਿਲਾਂ ਟਵਿੱਟਰ 'ਤੇ ਆਪਣੀ ਸਿਹਤ ਬਾਰੇ ਅਪਡੇਟ ਸ਼ੇਅਰ ਕਰਦਿਆਂ ਸੀਆ ਨੇ ਲਿਖਿਆ ਸੀ ਕਿ ਉਹ ਨਿਊਰੋਲੌਜੀਕਲ ਬਿਮਾਰੀ ਨਾਲ ਜੂਝ ਰਹੀ ਹੈ। ਜਿਸ ਨੂੰ Ehlers-Danlos syndrome ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਇੱਕ ਜੈਨੇਟਿਕ ਸਿੰਡਰੋਮ ਰੋਗ ਹੈ। ਜੋ ਸਰੀਰ ਦੇ ਟਿਸ਼ੂਆਂ ਨੂੰ ਹੌਲੀ-ਹੌਲੀ ਕਮਜ਼ੋਰ ਕਰ ਦਿੰਦਾ ਹੈ। ਮੈਂ ਆਪਣੀ ਇਸ ਪੋਸਟ ਰਾਹੀਂ ਉਨ੍ਹਾਂ ਲੋਕਾਂ ਦਾ ਮਨੋਬਲ ਵਧਾਉਣਾ ਚਾਹੁੰਦੀ ਹਾਂ ਜਿਹੜੇ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਤੋਂ ਪੀੜਤ ਹਨ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ, ਜ਼ਿੰਦਗੀ ਬੜੀ ਔਖੀ ਹੈ, ਕਈ ਅਜਿਹੀਆਂ ਮੁਸ਼ਕਿਲਾਂ ਆਉਂਦੀਆਂ ਜਿਨ੍ਹਾਂ ਕਰਕੇ ਮਨੋਬਲ ਡਿੱਗਣ ਲੱਗ ਜਾਂਦਾ ਹੈ ਪਰ ਤੁਸੀਂ ਇਕੱਲੇ ਨਹੀਂ ਹੋ, ਮੈਂ ਤੁਹਾਡੇ ਨਾਲ ਹਾਂ।'
ਇਹ ਵੀ ਪੜ੍ਹੋ: Punjab News : ਸੀਐਮ ਭਗਵੰਤ ਮਾਨ ਨੇ ਸ਼ਹੀਦ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਦੇ ਘਰ ਪਹੁੰਚ ਕੇ ਪਰਿਵਾਰ ਦੇ ਨਾਲ ਸਾਂਝਾ ਕੀਤਾ ਦੁੱਖ
Ehlers-Danlos syndrome ਕਿਹੜੀ ਬਿਮਾਰੀ ਹੈ?
Ehlers-Danlos syndrome ਇੱਕ ਜੈਨੇਟਿਕ ਬਿਮਾਰੀ ਹੈ, ਜੋ ਕਿ ਤੁਹਾਡੇ ਸਰੀਰ ਦੇ ਟੀਸ਼ੂਆਂ ਨੂੰ ਕਾਫੀ ਪ੍ਰਭਾਵਿਤ ਕਰਦੀ ਹੈ। ਜ਼ਿਆਦਾਤਰ ਇਹ ਬਿਮਾਰੀ ਸਕਿਨ, ਜੋੜਾਂ ਅਤੇ ਬਲੱਡ ਸਰਕੂਲੇਸ਼ਨ ਨੂੰ ਪ੍ਰਭਾਵਿਤ ਕਰਦੀ ਹੈ। ਟੀਸ਼ੂਜ਼ ਪ੍ਰੋਟੀਨ ਤੋਂ ਬਣਿਆ ਹੁੰਦਾ ਹੈ ਜੋ ਕਿ ਬਲੱਡ ਸਰਕੂਲੇਸ਼ਨ ਨੂੰ ਠੀਕ ਰੱਖਦਾ ਹੈ। Ehlers-Danlos syndrome ਵਾਲੇ ਲੋਕਾਂ ਦੇ ਆਮ ਤੌਰ 'ਤੇ ਬਹੁਤ ਜ਼ਿਆਦਾ ਲਚਕਦਾਰ ਜੋੜ ਅਤੇ ਖਿੱਚੀ, ਨਾਜ਼ੁਕ ਚਮੜੀ ਹੁੰਦੀ ਹੈ। ਬਾਅਦ ਵਿੱਚ ਇਹ ਇੱਕ ਵੱਡੀ ਸਮੱਸਿਆ ਬਣ ਜਾਂਦੀ ਹੈ। ਜੇਕਰ ਤੁਹਾਡੇ ਜ਼ਖ਼ਮ ਨੂੰ ਟਾਂਕਿਆਂ ਦੀ ਲੋੜ ਹੁੰਦੀ ਹੈ, ਪਰ ਤੁਹਾਡੀ ਚਮੜੀ ਅਕਸਰ ਇੰਨੀ ਮਜ਼ਬੂਤ ਨਹੀਂ ਹੁੰਦੀ ਕਿ ਉਨ੍ਹਾਂ ਨੂੰ ਫੜਿਆ ਜਾ ਸਕੇ।