Side Effect Of Diaper: ਅੱਜ ਦੇ ਸਮੇਂ ਵਿਚ ਬੱਚਿਆਂ ਦੇ ਡਾਇਪਰ ਲਗਾਉਣਾ ਇਕ ਫ਼ੈਸ਼ਨ ਬਣ ਗਿਆ ਹੈ। ਘਰ ਤੋਂ ਬਾਹਰ ਜਾਣ ਸਮੇਂ ਅਤੇ ਰਾਤ ਨੂੰ ਸੌਣ ਸਮੇਂ ਆਮ ਤੌਰ ਉਤੇ ਬੱਚਿਆਂ ਨੂੰ ਡਾਇਪਰ ਲਗਾਇਆ ਜਾਂਦਾ ਹੈ। ਡਾਇਪਰ ਦੇ ਜਿੱਥੇ ਅਣਗਿਣਤ ਫ਼ਾਇਦੇ ਹਨ, ਉੱਥੇ ਹੀ ਕਈ ਨੁਕਸਾਨ ਵੀ ਹਨ।
ਬੱਚਿਆਂ ਦੀ ਸਕਿਨ ਬਹੁਤ ਹੀ ਨਾਜ਼ੁਕ ਹੁੰਦੀ ਹੈ। ਲੰਮੇ ਸਮੇਂ ਤੱਕ ਗਿੱਲੇ ਤੇ ਗੰਦੇ ਡਾਇਪਰ ਨੂੰ ਪਹਿਣਨ ਕਰਕੇ ਬੱਚਿਆਂ ਦੀ ਸਕਿਨ ਉੱਤੇ ਧੱਫੜ ਤੇ ਛਾਲੇ ਹੋ ਸਕਦੇ ਹਨ। ਜੇਕਰ ਤੁਸੀਂ ਬੱਚੇ ਨੂੰ ਡਾਇਪਰ ਲਗਾਉਂਦੇ ਹੋ, ਤਾਂ ਤੁਹਾਨੂੰ ਇਸ ਨੂੰ ਥੋੜੇ ਥੋੜੇ ਸਮੇਂ ਬਾਅਦ ਬਦਲਦੇ ਰਹਿਣਾ ਚਾਹੀਦਾ ਹੈ। ਡਾਇਪਰ ਬਦਲਣ ਸਮੇਂ ਬੱਚੇ ਦੀ ਸਕਿਨ ਨੂੰ ਚੰਗਾ ਤਰ੍ਹਾਂ ਸਾਫ਼ ਕਰਕੇ ਕੁਝ ਸਮਾਂ ਖੁੱਲ੍ਹਾ ਵੀ ਛੱਡਣਾ ਚਾਹੀਦਾ ਹੈ।
ਬੱਚੇ ਨੂੰ ਲੰਮਾ ਸਮਾਂ ਡਾਇਪਰ ਪਹਿਣਾਉਣਾ ਨੁਕਸਾਨਦਾਇਕ ਹੈ। ਡਾਇਪਰ ਕਈ ਤਰ੍ਹਾਂ ਦੇ ਰਸਾਇਣਾਂ ਅਤੇ ਸਿੰਥੈਟਿਕ ਪਦਾਰਥਾਂ ਤੋਂ ਬਣੇ ਹੁੰਦੇ ਹਨ। ਬੱਚੇ ਨੂੰ ਲਗਾਤਾਰ ਡਾਇਪਰ ਪਹਿਣਾਉਣ ਨਾਲ ਇਹ ਰਸਾਇਣ ਬੱਚੇ ਦੇ ਸਕਿਨ ਵਿਚ ਚਲੇ ਜਾਂਦੇ ਹਨ। ਇਨ੍ਹਾਂ ਨੂੰ ਲੰਬੇ ਸਮੇਂ ਤੱਕ ਪਹਿਨਣ ਨਾਲ ਬੱਚੇ ਨੂੰ ਨੁਕਸਾਨ ਹੁੰਦਾ ਹੈ।
ਲੰਮਾ ਸਮਾਂ ਪਹਿਨਣ ਨਾਲ ਡਾਇਪਰ ਵਿਚ ਮੌਜੂਦ ਰਸਾਇਣ ਬੱਚੇ ਦੀ ਨਾਜ਼ੁਕ ਸਕਿਨ ਰਾਹੀਂ ਉਸ ਦੇ ਸਰੀਰ ਵਿਚ ਚਲੇ ਜਾਂਦੇ ਹਨ। ਇਸ ਦੇ ਇਲਾਵਾ ਲਗਾਤਾਰ ਡਾਇਪਰ ਵਿਚਦੀ ਹਵਾ ਨਹੀਂ ਲੰਘ ਸਕਦੀ। ਹਵਾ ਕਰਾਸ ਨਾ ਹੋਣ ਕਰਕੇ ਡਾਇਪਰ ਵਿਚ ਬੈਕਟੀਰੀਆ ਤੇ ਕੀਟਾਣੂ ਵਧਣ ਲੱਗਦੇ ਹਨ। ਜਿਸ ਨਾਲ ਬੱਚੇ ਨੂੰ ਇਨਫੈਕਸ਼ਨ ਹੋ ਸਕਦੀ ਹੈ।
ਹਾਲਾਂਕਿ ਡਾਇਪਰ ਦੀ ਵਰਤੋਂ ਬੱਚੇ ਤੇ ਮਾਂ ਦੋਵਾਂ ਲਈ ਸੁਵਿਧਾ ਪ੍ਰਦਾਨ ਕਰਦੀ ਹੈ। ਡਾਇਪਰ ਪਹਿਣਾਉਣ ਨਾਲ ਬੱਚਾ, ਉਸ ਦਾ ਆਲਾ ਦੁਆਲਾ, ਬਿਸਤਰ, ਕੱਪੜੇ ਆਦਿ ਸਾਫ਼ ਰਹਿੰਦੇ ਹਨ। ਪਰ ਬੱਚੇ ਨੂੰ 24 ਘੰਟੇ ਡਾਇਪਰ ਨਹੀਂ ਪਹਿਣਾਉਣਾ ਚਾਹੀਦਾ। 24 ਘੰਟੇ ਲਗਾਤਰਾ ਡਾਇਪਰ ਪਹਿਣਨਣ ਨਾਲ ਬੱਚੇ ਨੂੰ ਸਕਿਨ ਤੇ ਸਿਹਤ ਸੰਬੰਧੀ ਕਈ ਸਮੱਸਿਆਵਾਂ ਆ ਸਕਦੀਆਂ ਹਨ। ਬੱਚੇ ਦੇ ਡਾਇਪਰ ਨੂੰ ਸਮੇਂ ਸਮੇਂ ਬਦਲਦੇ ਰਹਿਣਾ ਚਾਹੀਦਾ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।