Signs in Feet of Heart Disease: ਪਿਛਲੇ ਦਿਨੀਂ ਸੋਸ਼ਲ ਮੀਡੀਆ 'ਤੇ ਹਾਰਟ ਅਟੈਕ ਨਾਲ ਸਬੰਧਤ ਕਈ ਵੀਡੀਓਜ਼ ਸਾਹਮਣੇ ਆਈਆਂ ਹਨ। ਇਹ ਵੀਡੀਓ ਹੈਰਾਨ ਕਰਨ ਵਾਲੀਆਂ ਹਨ। ਇਨ੍ਹਾਂ ਵੀਡੀਓਜ਼ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਚੱਲਦੇ-ਫਿਰਦੇ ਨੌਜਵਾਨਾਂ ਨੂੰ ਦਿਲ ਦਾ ਦੌਰਾ ਪੈ ਰਿਹਾ ਹੈ। ਇਸ ਕਰਕੇ ਹਾਰਟ ਅਟੈਕ ਨੂੰ ਲੈ ਕੇ ਹਰ ਕੋਈ ਅਲਰਟ ਹੈ। 



ਦਰਅਸਲ ਦਿਲ ਦਾ ਦੌਰਾ ਪੈਣ ਤੋਂ ਪਹਿਲਾਂ ਸਰੀਰ ਵਿੱਚ ਕੁਝ ਲੱਛਣ ਦਿਖਾਈ ਦੇਣ ਲੱਗ ਪੈਂਦੇ ਹਨ। ਪੈਰ ਵੀ ਦਿਲ ਨਾਲ ਜੁੜੀਆਂ ਬਿਮਾਰੀਆਂ ਦੇ ਸੰਕੇਤ ਦੇਣ ਲੱਗਦੇ ਹਨ। ਹਾਲਾਂਕਿ, ਇਹ ਦਿਲ ਤੋਂ ਬਹੁਤ ਦੂਰੀ 'ਤੇ ਹਨ ਜਿਸ ਕਰਕੇ ਜ਼ਿਆਦਾਤਰ ਲੋਕ ਇਨ੍ਹਾਂ ਵੱਲ ਧਿਆਨ ਨਹੀਂ ਦਿੰਦੇ। ਇਸ ਲਈ ਜੇਕਰ ਕੋਈ ਇਨ੍ਹਾਂ ਲੱਛਣਾਂ ਨੂੰ ਪਛਾਣ ਲਵੇ ਦਾ ਜਾਨ ਬਚ ਸਕਦੀ ਹੈ।


ਪੈਰ ਦਿਲ ਦੀ ਬਿਮਾਰੀ ਦੇ ਸੰਕੇਤ ਦੇਣ ਲੱਗਦੇ


ਰਿਪੋਰਟ ਮੁਤਾਬਕ ਪੈਰਾਂ 'ਚ ਵੀ ਦਿਲ ਨਾਲ ਜੁੜੀਆਂ ਬੀਮਾਰੀਆਂ ਦੇ ਲੱਛਣ ਦਿਖਾਈ ਦੇਣ ਲੱਗਦੇ ਹਨ। ਅਜਿਹੇ 'ਚ ਪੈਰਾਂ 'ਚ ਹੋਣ ਵਾਲੇ ਬਦਲਾਅ 'ਤੇ ਧਿਆਨ ਦੇਣਾ ਜ਼ਰੂਰੀ ਹੈ। ਜੇਕਰ ਤੁਸੀਂ ਪੈਰਾਂ ਵਿੱਚ ਹੋ ਰਹੀਆਂ ਤਬਦੀਲੀਆਂ ਨੂੰ ਦੇਖਦੇ ਹੋ, ਤਾਂ ਸ਼ੁਰੂਆਤੀ ਪੜਾਅ 'ਤੇ ਵੀ ਦਿਲ ਦੀ ਬਿਮਾਰੀ ਦਾ ਪਤਾ ਲਾਇਆ ਜਾ ਸਕਦਾ ਹੈ। ਇੱਥੇ ਅਸੀਂ ਤੁਹਾਨੂੰ ਕੁਝ ਅਜਿਹੇ ਲੱਛਣਾਂ ਬਾਰੇ ਦੱਸ ਰਹੇ ਹਾਂ, ਜਿਵੇਂ ਹੀ ਉਹ ਦਿਖਾਈ ਦਿੰਦੇ ਹਨ, ਤੁਹਾਨੂੰ ਤੁਰੰਤ ਡਾਕਟਰ ਕੋਲ ਜਾਣਾ ਚਾਹੀਦਾ ਹੈ।


1. ਲੱਤਾਂ ਵਿੱਚ ਦਰਦ, ਕੜਵੱਲ ਪੈਣਾ ਜਾਂ ਸੁੰਨ ਹੋਣਾ


ਜੇ ਤੁਹਾਨੂੰ ਤੁਹਾਡੀਆਂ ਲੱਤਾਂ ਵਿੱਚ ਲਗਾਤਾਰ ਦਰਦ ਹੋ ਰਿਹਾ ਹੈ, ਖਾਸ ਕਰਕੇ ਰਾਤ ਨੂੰ, ਜਾਂ ਤੁਰਨ ਵਿੱਚ ਮੁਸ਼ਕਲ ਆ ਰਹੀ ਹੈ ਤਾਂ ਦਿਲ ਦੀ ਬਿਮਾਰੀ ਦੀ ਨਿਸ਼ਾਨੀ ਹੋ ਸਕਦੀ ਹੈ। ਲੱਤਾਂ ਵਿੱਚ ਖੂਨ ਦਾ ਸੰਚਾਰ ਘੱਟ ਹੋਣ ਕਾਰਨ ਅਜਿਹਾ ਹੁੰਦਾ ਹੈ।


2. ਪੈਰਾਂ ਦਾ ਰੰਗ ਬਦਲਣਾ


ਜੇਕਰ ਪੈਰਾਂ ਦਾ ਰੰਗ ਬਦਲ ਰਿਹਾ ਹੋਵੇ, ਜਿਵੇਂ ਪੈਰਾਂ ਦਾ ਰੰਗ ਪੀਲਾ ਜਾਂ ਫਿੱਕਾ ਪੈ ਜਾਵੇ ਜਾਂ ਨੀਲਾ ਹੋ ਜਾਵੇ ਤਾਂ ਇਹ ਵੀ ਦਿਲ ਦੇ ਰੋਗ ਦਾ ਸੰਕੇਤ ਹੋ ਸਕਦਾ ਹੈ। ਇਹ ਵੀ ਖੂਨ ਸੰਚਾਰ ਸਬੰਧੀ ਸਮੱਸਿਆਵਾਂ ਦਾ ਨਤੀਜਾ ਹੈ।



3. ਪੈਰਾਂ ਦੇ ਜ਼ਖਮ ਜਲਦੀ ਠੀਕ ਨਾ ਹੋਣਾ


ਜੇਕਰ ਤੁਹਾਡੇ ਪੈਰਾਂ 'ਤੇ ਜ਼ਖ਼ਮ ਹੈ ਤੇ ਇਹ ਜਲਦੀ ਠੀਕ ਨਹੀਂ ਹੋ ਰਿਹਾ ਜਾਂ ਵਾਰ-ਵਾਰ ਹੋ ਰਿਹਾ ਹੈ, ਤਾਂ ਇਹ ਖੂਨ ਸੰਚਾਰ ਦੀ ਸਮੱਸਿਆ ਦਾ ਸੰਕੇਤ ਵੀ ਹੋ ਸਕਦਾ ਹੈ। ਇਹ ਸਮੱਸਿਆ ਸ਼ੂਗਰ ਦੇ ਮਰੀਜ਼ਾਂ ਨੂੰ ਵੀ ਹੋ ਸਕਦੀ ਹੈ।


4. ਪੈਰਾਂ ਵਿੱਚ ਨਹੁੰਆਂ ਦਾ ਮੱਠਾ ਵਿਕਾਸ


ਜੇਕਰ ਪੈਰਾਂ ਦੇ ਨਹੁੰ ਹੌਲੀ-ਹੌਲੀ ਵਧ ਰਹੇ ਹਨ ਜਾਂ ਉਨ੍ਹਾਂ ਦਾ ਰੰਗ ਬਦਲ ਰਿਹਾ ਹੈ, ਤਾਂ ਇਹ ਖੂਨ ਸੰਚਾਰ ਦੀ ਸਮੱਸਿਆ ਦਾ ਸੰਕੇਤ ਵੀ ਹੋ ਸਕਦਾ ਹੈ। ਇਹ ਦਰਸਾਉਂਦਾ ਹੈ ਕਿ ਦਿਲ ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ।