Smartphone Vision Syndrome: ਕੀ ਸਮਾਰਟਫੋਨ ਦੀ ਜ਼ਿਆਦਾ ਵਰਤੋਂ ਨਾਲ ਅੱਖਾਂ ਦੀ ਰੋਸ਼ਨੀ ਦਾ ਅਚਾਨਕ ਨੁਕਸਾਨ ਹੋ ਸਕਦਾ ਹੈ? ਇਹ ਸਵਾਲ ਇਸ ਲਈ ਉੱਠ ਰਿਹਾ ਹੈ ਕਿਉਂਕਿ ਹੈਦਰਾਬਾਦ ਤੋਂ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਹੈਦਰਾਬਾਦ ਦੀ ਰਹਿਣ ਵਾਲੀ 30 ਸਾਲਾ ਔਰਤ ਹਨੇਰੇ 'ਚ ਘੰਟਿਆਂ ਤੱਕ ਆਪਣੇ ਮੋਬਾਈਲ ਫੋਨ ਦੀ ਵਰਤੋਂ ਕਰਦੀ ਸੀ, ਜਿਸ ਕਾਰਨ ਉਸ ਦੀ ਅਚਾਨਕ ਅੱਖਾਂ ਦੀ ਰੋਸ਼ਨੀ ਚਲੀ ਗਈ ਅਤੇ ਉਹ ਅੰਨ੍ਹੀ ਹੋ ਗਈ ਹੈ। ਇਸ ਔਰਤ ਨੇ ਆਪਣੀ ਸਮੱਸਿਆ ਦੇ ਹੱਲ ਲਈ ਜਿਸ ਡਾਕਟਰ ਕੋਲ ਪਹੁੰਚ ਕੀਤੀ ਸੀ, ਨੇ ਸੋਸ਼ਲ ਮੀਡੀਆ 'ਤੇ ਔਰਤ ਦੇ ਲੱਛਣਾਂ ਬਾਰੇ ਦੱਸਿਆ।
ਅਪੋਲੋ ਹਸਪਤਾਲ ਦੇ ਡਾਕਟਰ ਸੁਧੀਰ ਕੁਮਾਰ ਨੇ ਟਵਿੱਟਰ ਕਰਕੇ ਦੱਸਿਆ ਕਿ 30 ਸਾਲਾ ਮੰਜੂ ਦੀ ਨਜ਼ਰ ਡੇਢ ਸਾਲ ਤੱਕ ਬਿਲਕੁਲ ਖਤਮ ਰਹੀ। ਇਸ ਵਿੱਚ ਫਲੋਟਰਸ ਨੂੰ ਦੇਖਣਾ, ਰੋਸ਼ਨੀ ਦੀਆਂ ਚਮਕਦਾਰ ਫਲੈਸ਼ਾਂ, ਗੂੜ੍ਹੇ ਜ਼ਿਗ ਜ਼ੈਗ ਲਾਈਨਾਂ ਅਤੇ ਕਈ ਵਾਰ ਚੀਜ਼ਾਂ ਨੂੰ ਦੇਖਣ ਜਾਂ ਧਿਆਨ ਦੇਣ ਵਿੱਚ ਅਸਮਰੱਥਾ ਸ਼ਾਮਲ ਹੈ। ਡਾ, ਕੁਮਾਰ ਨੇ ਅੰਨ੍ਹੇਪਣ ਦੇ ਲੱਛਣਾਂ ਬਾਰੇ ਦੱਸਦਿਆਂ ਕਿਹਾ ਕਿ ਮੰਜੂ ਨਾਂ ਦੀ ਔਰਤ ਨੂੰ ਸਮਾਰਟਫ਼ੋਨ ਵਿਜ਼ਨ ਸਿੰਡਰੋਮ ਸੀ। ਮਹਿਲਾ ਨੇ ਦੱਸਿਆ ਕਿ ਜਦੋਂ ਉਸ ਨੇ ਆਪਣੇ ਅਪਾਹਜ ਬੱਚੇ ਦੀ ਦੇਖਭਾਲ ਲਈ ਬਿਊਟੀਸ਼ੀਅਨ ਦੀ ਨੌਕਰੀ ਛੱਡ ਦਿੱਤੀ ਸੀ, ਜਿਸ ਤੋਂ ਬਾਅਦ ਉਸ ਨੂੰ ਲੱਛਣ ਨਜ਼ਰ ਆਉਣੇ ਸ਼ੁਰੂ ਹੋਏ।
ਇਹ ਵੀ ਪੜ੍ਹੋ: ਪੁਰਸ਼ਾਂ ਦੇ ਮੁਕਾਬਲੇ ਔਰਤਾਂ ਨੂੰ ਭਾਰ ਘਟਾਉਣ 'ਚ ਕਿਉਂ ਹੁੰਦੀ ਹੈ ਪਰੇਸ਼ਾਨੀ, ਜਾਣੋ ਕਾਰਨ
ਹਨੇਰੇ ਵਿੱਚ ਫੋਨ ਦੀ ਕਰਦੀ ਸੀ ਵਰਤੋਂ
ਡਾਕਟਰ ਨੇ ਦੱਸਿਆ ਕਿ ਮੰਜੂ ਨੇ ਨੌਕਰੀ ਛੱਡ ਦਿੱਤੀ ਸੀ। ਇਸ ਲਈ, ਆਪਣਾ ਸਮਾਂ ਬਿਤਾਉਣ ਲਈ, ਉਸ ਨੇ ਸਮਾਰਟਫੋਨ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਉਹ ਰੋਜ਼ਾਨਾ ਕਈ-ਕਈ ਘੰਟੇ ਮੋਬਾਈਲ ਫ਼ੋਨ ਵਿੱਚ ਦੀ ਵਰਤੋਂ ਕਰਦੀ ਰਹਿੰਦੀ ਸੀ। ਇੰਨਾ ਹੀ ਨਹੀਂ ਰਾਤ ਨੂੰ ਲਾਈਟਾਂ ਬੰਦ ਕਰਨ ਤੋਂ ਬਾਅਦ ਵੀ ਉਹ ਹਨੇਰੇ 'ਚ ਵੀ ਕਈ ਘੰਟੇ ਆਪਣੇ ਮੋਬਾਇਲ ਦੀ ਵਰਤੋਂ ਕਰਦੀ ਸੀ। ਕੁਮਾਰ ਨੇ ਦੱਸਿਆ ਕਿ ਉਹ 'ਸਮਾਰਟਫੋਨ ਵਿਜ਼ਨ ਸਿੰਡਰੋਮ' ਜਾਂ CVS ਤੋਂ ਪੀੜਤ ਸੀ। ਉੱਥੇ ਹੀ ਡਾਕਟਰ ਨੇ ਦੱਸਿਆ ਕਿ ਸਮਾਰਟਫ਼ੋਨ, ਕੰਪਿਊਟਰ ਜਾਂ ਟੈਬਲੇਟ ਵਰਗੇ ਇਲੈਕਟ੍ਰਾਨਿਕ ਉਪਕਰਨ ਦੀ ਲੰਬੇ ਸਮੇਂ ਤੱਕ ਵਰਤੋਂ ਕਰਨ ਨਾਲ ਅੱਖਾਂ ਨੂੰ ਭਾਰੀ ਨੁਕਸਾਨ ਪਹੁੰਚ ਸਕਦਾ ਹੈ, ਜਿਸ ਨੂੰ ਕੰਪਿਊਟਰ ਵਿਜ਼ਨ ਸਿੰਡਰੋਮ ਜਾਂ ਡਿਜੀਟਲ ਵਿਜ਼ਨ ਸਿੰਡਰੋਮ ਕਿਹਾ ਜਾਂਦਾ ਹੈ।
ਡਾ: ਕੁਮਾਰ ਨੇ ਦੱਸਿਆ ਕਿ ਉਹ ਮਰੀਜ਼ ਨੂੰ ਸਮਾਰਟਫੋਨ ਦੀ ਘੱਟ ਵਰਤੋਂ ਕਰਨ ਦੀ ਸਲਾਹ ਦਿੰਦੇ ਹਨ। ਔਰਤ ਨੇ ਡਾਕਟਰ ਦੀ ਸਲਾਹ ਅਨੁਸਾਰ ਕੰਮ ਕੀਤਾ। ਕੁਮਾਰ ਦੱਸਦਾ ਹੈ ਕਿ ਇੱਕ ਮਹੀਨੇ ਬਾਅਦ ਜਦੋਂ ਮੰਜੂ ਦੁਬਾਰਾ ਜਾਂਚ ਕਰਵਾਉਣ ਲਈ ਆਈ ਤਾਂ ਉਹ ਬਿਲਕੁਲ ਠੀਕ ਸੀ। 18 ਮਹੀਨਿਆਂ ਤੋਂ ਕਮਜ਼ੋਰ ਉਸ ਦੀ ਅੱਖਾਂ ਦੀ ਰੋਸ਼ਨੀ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਗਿਆ ਹੈ। ਹੁਣ ਉਸ ਦੀ ਨਜ਼ਰ ਪਹਿਲਾਂ ਵਾਂਗ ਸੀ।
ਇਹ ਵੀ ਪੜ੍ਹੋ:Teddy Day : ਇਨ੍ਹਾਂ ਵੈੱਬਸਾਈਟਾਂ 'ਤੇ ਮਿਲ ਰਹੇ ਹਨ ਸਸਤੇ ਅਤੇ ਪਿਆਰੇ ਟੈਡੀ, ਅੱਜ ਹੀ ਹੋ ਜਾਵੇਗੀ ਡਿਲੀਵਰੀ
ਇਦਾਂ ਰੱਖੋ ਅਪਣੀਆਂ ਅੱਖਾਂ ਦਾ ਖਿਆਲ
- ਡਿਜੀਟਲ ਡਿਵਾਈਸਾਂ ਦੀ ਸਕ੍ਰੀਨ ਨੂੰ ਲੰਬੇ ਸਮੇਂ ਤੱਕ ਦੇਖਣ ਤੋਂ ਬਚੋ।
- ਡਿਜੀਟਲ ਸਕ੍ਰੀਨ ਦੀ ਵਰਤੋਂ ਕਰਦੇ ਸਮੇਂ 20 ਸਕਿੰਟਾਂ ਦਾ ਇੱਕ ਛੋਟਾ ਜਿਹਾ ਬ੍ਰੇਕ ਲਓ।
- ਕੰਪਿਊਟਰ ਜਾਂ ਫੋਨ ਦੀ ਸਕ੍ਰੀਨ 'ਤੇ ਦੇਖਦੇ ਹੋਏ ਕਮਰੇ 'ਚ ਲਾਈਟਾਂ ਨੂੰ ਆਨ ਰੱਖੋ। ਹਨੇਰੇ ਵਿੱਚ ਫ਼ੋਨ ਦੀ ਵਰਤੋਂ ਕਰਨ ਤੋਂ ਬਚੋ।
- ਜੇਕਰ ਤੁਸੀਂ ਥੋੜ੍ਹਾ ਜਿਹਾ ਵੀ ਤਣਾਅ ਮਹਿਸੂਸ ਕਰਦੇ ਹੋ, ਤਾਂ ਹਮੇਸ਼ਾ ਆਪਣੀਆਂ ਅੱਖਾਂ ਦੀ ਜਾਂਚ ਕਰਵਾਓ।