ਚੰਡੀਗੜ੍ਹ: ਤਕਨੀਕ ਨੇ ਮਨੁੱਖ ਨੂੰ ਇਸ ਤਰ੍ਹਾਂ ਜਕੜ ਕੇ ਰੱਖਿਆ ਹੋਇਆ ਹੈ ਕਿ ਹੁਣ ਮਨੁੱਖ ਦਾ ਮੂਡ ਮੋਬਾਈਲ ਫੋਨ ਦੀ ਬੈਟਰੀ 'ਤੇ ਟਿਕਿਆ ਹੋਇਆ ਹੈ। ਲੋਕਾਂ ਦਾ ਦਿਮਾਗ ਫੋਨ ਦੀ ਬੈਟਰੀ ਮੁਤਾਬਕ ਹੀ ਕੰਮ ਕਰਦਾ ਹੈ। ਲੰਦਨ ਯੂਨੀਵਰਸਿਟੀ ਦੇ ਮਾਰਕੇਟਿੰਗ ਰਿਸਰਚਰ ਥਾਮਸ ਰਾਬਿੰਸਨ ਤੇ ਫਿਨਲੈਂਡ ਦੀ ਅਲਟੋ ਯੂਨੀਵਰਸਿਟੀ ਦੀ ਰਿਸਰਚ ਵਿੱਚ ਇਹ ਗੱਲ ਸਾਹਮਣੇ ਆਈ ਹੈ।


ਖੋਜ ਮੁਤਾਬਕ ਜਿਨ੍ਹਾਂ ਲੋਕਾਂ ਦੀਆਂ ਫੋਨ ਬੈਟਰੀਆਂ ਹਮੇਸ਼ਾ ਚਾਰਜ ਰਹਿੰਦੀਆਂ ਹਨ, ਉਹ ਆਪਣੀ ਊਰਜਾ ਦੀ ਵਰਤੋਂ ਲੰਬੇ ਸਮੇਂ ਲਈ ਕਰਦੇ ਹਨ। ਅਜਿਹੇ ਲੋਕ ਵਧੇਰੇ ਆਰਗੇਨਾਈਜ਼ਡ ਹੁੰਦੇ ਹਨ। ਇਸ ਦੇ ਨਾਲ ਹੀ, ਉਹ ਲੋਕ ਜੋ ਆਪਣੇ ਫੋਨ ਦੀ ਬੈਟਰੀ ਵੱਲ ਧਿਆਨ ਨਹੀਂ ਦਿੰਦੇ ਜਾਂ ਅਕਸਰ ਉਨ੍ਹਾਂ ਦੀ ਫੋਨ ਦੀ ਬੈਟਰੀ ਘੱਟ ਹੁੰਦੀ ਹੈ, ਉਹ ਜ਼ਿੰਦਗੀ ਵਿੱਚ ਹਫੜਾ-ਦਫੜੀ ਵਿੱਚ ਰਹਿੰਦੇ ਹਨ।


ਖੋਜਕਰਤਾਵਾਂ ਨੇ ਲੰਡਨ ਦੇ 23-57 ਸਾਲ ਦੀ ਉਮਰ ਦੇ 22 ਵਿਅਕਤੀਆਂ 'ਤੇ ਖੋਜ ਕੀਤੀ ਜੋ ਰੋਜ਼ ਕਿਤੇ ਜਾਣ ਲਈ 60-180 ਮਿੰਟ ਲੈਂਦੇ ਹਨ। ਜੇ ਉਹ ਆਪਣੀ ਮੰਜ਼ਲ ਤੋਂ 10 ਕਿਲੋਮੀਟਰ ਦੂਰ ਹਨ ਜਾਂ ਰਸਤੇ ਵਿੱਚ 10 ਸਟਾਪਸ ਹਨ, ਤਾਂ ਉਹ ਇਸ ਦੀ ਤੁਲਨਾ ਬੈਟਰੀ ਨਾਲ ਕਰਦੇ ਹਨ। ਜੇ ਫੋਨ ਦੀ ਬੈਟਰੀ 50 ਫੀਸਦੀ ਹੈ, ਤਾਂ ਫਿਰ ਮੰਜ਼ਲ ਤਕ ਪਹੁੰਚਣ ਵਿੱਚ ਕਿੰਨਾ ਸਮਾਂ ਲੱਗੇਗਾ ਤੇ ਬੈਟਰੀ ਫੁੱਲ ਕਰਨ ਵਿੱਚ ਕਿੰਨਾ ਸਮਾਂ ਲੱਗੇਗਾ। ਬੈਟਰੀ ਦੀ ਘੱਟ ਰਹੀ ਪਾਵਰ ਉਨ੍ਹਾਂ ਨੂੰ ਸਮੇਂ ਸਿਰ ਫੋਨ ਚਾਰਜ ਕਰਨ ਲਈ ਪ੍ਰੇਰਦੀ ਹੈ। ਉਦਾਹਰਣ ਦੇ ਲਈ ਲੋਕ ਉਸ ਜਗ੍ਹਾ 'ਤੇ ਪਹੁੰਚਣਾ ਪਸੰਦ ਕਰਨਗੇ ਜਿੱਥੇ ਉਹ ਜਿੰਨੀ ਜਲਦੀ ਹੋ ਸਕੇ, ਖ਼ਤਮ ਹੋ ਰਹੀ ਫੋਨ ਦੀ ਬੈਟਰੀ ਨੂੰ ਫੁੱਲ ਕਰਨ ਲਈ ਆਪਣੇ ਫੋਨ ਨੂੰ ਚਾਰਜ ਕਰ ਸਕਦੇ ਹਨ।


ਖੋਜ ਵਿੱਚ ਖੁਲਾਸਾ ਹੋਇਆ ਕਿ ਜਿਨ੍ਹਾਂ ਦੇ ਫੋਨ ਪੂਰੇ ਚਾਰਜ ਹੁੰਦੇ ਹਨ ਉਹ ਸਕਾਰਾਤਮਕ ਮਹਿਸੂਸ ਕਰਦੇ ਹਨ ਤੇ ਸੋਚਦੇ ਹਨ ਕਿ ਉਹ ਪੂਰੀ ਬੈਟਰੀ ਨਾਲ ਕਿਤੇ ਵੀ ਜਾ ਸਕਦੇ ਹਨ। ਉਸੇ ਸਮੇਂ ਅੱਧੀਆਂ ਤੇ ਘੱਟ ਬੈਟਰੀਆਂ ਨਕਾਰਾਤਮਕਤਾ ਨੂੰ ਵਧਾਉਂਦੀਆਂ ਹਨ। ਹਿੱਸਾ ਲੈਣ ਵਾਲਿਆਂ ਨੂੰ ਪੁੱਛਿਆ ਗਿਆ ਕਿ ਦਿਨ ਢਲਦੇ ਹੀ ਉਨ੍ਹਾਂ ਨੂੰ ਆਪਣੇ ਮੋਬਾਈਲ ਦਾ ਬੈਟਰੀ ਆਈਕਨ ਵੇਖ ਕੇ ਕੀ ਮਹਿਸੂਸ ਹੋਇਆ। ਉਨ੍ਹਾਂ ਕਿਹਾ, ਪੂਰੀ ਬੈਟਰੀ ਵੇਖਣਾ ਸੁਖਦ ਹੈ ਤੇ 50 ਫੀਸਦੀ ਬੈਟਰੀ ਵੇਖਣਾ ਚਿੰਤਾਜਨਕ ਸੀ। ਇਸ ਦੇ ਨੀਲ ਹੀ ਬੈਟਰੀ ਦੇ 30 ਫੀਸਦੀ ਪਹੁੰਚਦਿਆਂ ਹੀ ਇਹ ਚਿੰਤਾ ਹੋਰ ਡੂੰਘੀ ਹੋ ਜਾਂਦੀ ਹੈ।


ਖੋਜਕਰਤਾਵਾਂ ਦਾ ਤਰਕ ਹੈ ਕਿ ਇਹ ਉਪਕਰਨਾਂ 'ਤੇ ਸਾਡੀ ਵਧ ਰਹੀ ਨਿਰਭਰਤਾ ਦਾ ਨਤੀਜਾ ਹੈ। ਫੋਨ ਦੀ ਬੈਟਰੀ ਕਈ ਚੀਜ਼ਾਂ ਨੂੰ ਪ੍ਰਭਾਵਿਤ ਕਰਦੀ ਹੈ। ਇਹ ਫੋਨ ਮੈਪ, ਡਿਜੀਟਲ ਵਾਲਿਟ, ਡਾਇਰੀ, ਮਨੋਰੰਜਨ ਨੂੰ ਵੀ ਪ੍ਰਭਾਵਿਤ ਕਰਦਾ ਹੈ। ਡਾ. ਰੌਬਿੰਸਨ ਨੇ ਕਿਹਾ ਕਿ ਖੋਜ ਵਿੱਚ ਉਨ੍ਹਾਂ ਨੂੰ ਪਤਾ ਲੱਗਾ ਕਿ ਜਿਨ੍ਹਾਂ ਲੋਕਾਂ ਦੀਆਂ ਫੋਨ ਦੀਆਂ ਬੈਟਰੀਆਂ ਹਮੇਸ਼ਾਂ ਪੂਰੀਆਂ ਹੁੰਦੀਆਂ ਹਨ ਜਾਂ ਜੋ ਹਮੇਸ਼ਾਂ ਉਨ੍ਹਾਂ 'ਤੇ ਨਜ਼ਰ ਰੱਖਦੇ ਹਨ, ਉਹ ਲੋਕ ਉੱਚ ਪੱਧਰੀ ਪ੍ਰਭਾਵ ਕਾਇਮ ਰੱਖਣ ਲਈ ਬਿਹਤਰ ਕਦਮ ਚੁੱਕੇ।