Social Media Effects Mental Health : ਸੋਸ਼ਲ ਮੀਡੀਆ ਨੇ ਜਿੰਨਾ ਲੋਕਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਇਆ ਹੈ, ਓਨਾ ਹੀ ਇਸ ਨੇ ਔਖਾ ਵੀ ਬਣਾ ਦਿੱਤਾ ਹੈ। ਅੱਜ ਦੇ ਜ਼ਮਾਨੇ 'ਚ ਜਿਹੜਾ ਵਿਅਕਤੀ ਸੋਸ਼ਲ ਮੀਡੀਆ ਦੀ ਵਰਤੋਂ ਨਹੀਂ ਕਰਦਾ, ਉਸ ਨੂੰ ਦੁਨੀਆ 'ਚ ਵਾਪਰ ਰਹੀਆਂ ਕਈ ਘਟਨਾਵਾਂ ਬਾਰੇ ਪਤਾ ਨਹੀਂ ਹੁੰਦਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸੋਸ਼ਲ ਮੀਡੀਆ ਨੇ ਲੋਕਾਂ ਨੂੰ ਲੋਕਾਂ ਨਾਲ ਜੋੜਨ ਦਾ ਕੰਮ ਕੀਤਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦੀ ਜ਼ਿਆਦਾ ਵਰਤੋਂ ਤੁਹਾਡੀ ਮਾਨਸਿਕ ਸਿਹਤ ਨੂੰ ਕਿੰਨਾ ਨੁਕਸਾਨ ਪਹੁੰਚਾਉਂਦੀ ਹੈ? ਅਤੇ ਇਹ ਤੁਹਾਨੂੰ ਦੂਜਿਆਂ ਨਾਲ ਆਪਣੀ ਤੁਲਨਾ ਕਰਨ ਲਈ ਕਿਵੇਂ ਮਜਬੂਰ ਕਰਦਾ ਹੈ? ਸੋਸ਼ਲ ਮੀਡੀਆ ਦੀ ਚਮਕ-ਦਮਕ ਵਿਚ ਤੁਸੀਂ ਸ਼ਾਇਦ ਇਸ ਨੂੰ ਮਹਿਸੂਸ ਨਾ ਕਰ ਸਕੋ, ਪਰ ਇਸ ਦਾ ਤੁਹਾਡੀ ਸਿਹਤ 'ਤੇ ਵੀ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਤੁਹਾਨੂੰ ਪਤਾ ਵੀ ਨਹੀਂ ਲੱਗਦਾ ਅਤੇ ਤੁਸੀਂ ਤਣਾਅ, ਚਿੰਤਾ ਅਤੇ ਉਦਾਸੀ ਦਾ ਸ਼ਿਕਾਰ ਹੋ ਜਾਂਦੇ ਹੋ।


ਹੈਲਥਲਾਈਨ ਨੇ ਹਾਲ ਹੀ ਵਿੱਚ ਇੱਕ ਸਰਵੇਖਣ ਕੀਤਾ ਹੈ। ਇਸ ਸਰਵੇ 'ਚ 25 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਸੋਸ਼ਲ ਮੀਡੀਆ ਦਾ ਉਨ੍ਹਾਂ ਦੀ ਮਾਨਸਿਕ ਸਿਹਤ 'ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਜਦਕਿ 53 ਫੀਸਦੀ ਨੇ ਕਿਹਾ ਕਿ ਇਸ ਦੀ ਵਰਤੋਂ ਘੱਟ ਕਰਨ ਨਾਲ ਮਾਨਸਿਕ ਸਿਹਤ 'ਚ ਕਾਫੀ ਸੁਧਾਰ ਹੁੰਦਾ ਹੈ। ਵਿਸ਼ਵਵਿਆਪੀ ਕੋਰੋਨਾ ਮਹਾਂਮਾਰੀ ਦੌਰਾਨ, ਮਾੜੀ ਮਾਨਸਿਕ ਸਿਹਤ ਤੋਂ ਪੀੜਤ ਲੋਕਾਂ ਦੀ ਗਿਣਤੀ 66 ਪ੍ਰਤੀਸ਼ਤ ਹੋ ਗਈ ਸੀ। ਕਿਉਂਕਿ ਜ਼ਿਆਦਾਤਰ ਲੋਕ ਘਰਾਂ ਵਿਚ ਸਨ ਅਤੇ ਸੋਸ਼ਲ ਮੀਡੀਆ ਦੀ ਵੱਧ ਤੋਂ ਵੱਧ ਵਰਤੋਂ ਕਰ ਰਹੇ ਸਨ। ExpressVPN ਦੇ 2021 ਦੇ ਸਰਵੇਖਣ ਅਨੁਸਾਰ 1,500 ਅਮਰੀਕਨਾਂ ਵਿੱਚੋਂ 86 ਪ੍ਰਤੀਸ਼ਤ ਨੇ ਮੰਨਿਆ ਕਿ ਸੋਸ਼ਲ ਮੀਡੀਆ ਸਿੱਧੇ ਤੌਰ 'ਤੇ ਉਨ੍ਹਾਂ ਦੀ ਖੁਸ਼ੀ ਅਤੇ ਸਵੈ-ਚਿੱਤਰ ਨੂੰ ਨਕਾਰਾਤਮਕ ਤੌਰ 'ਤੇ ਪ੍ਰਭਾਵਿਤ ਕਰਦਾ ਹੈ। ਜਦੋਂ ਕਿ ਕੁਝ ਲੋਕਾਂ ਨੇ ਚਿੰਤਾ, ਇਕੱਲੇਪਣ ਅਤੇ ਉਦਾਸੀ ਬਾਰੇ ਇਕਬਾਲ ਕੀਤਾ।


ਸੋਸ਼ਲ ਮੀਡੀਆ ਤੋਂ ਬ੍ਰੇਕ ਲੈਣ ਦੇ ਫਾਇਦੇ


ਯੂਐਸ, ਯੂਕੇ, ਆਸਟ੍ਰੇਲੀਆ ਅਤੇ ਨਾਰਵੇ ਦੇ ਇੱਕ 2022 ਦੇ ਅੰਤਰ-ਰਾਸ਼ਟਰੀ ਔਨਲਾਈਨ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ ਜੋ ਲੋਕ ਮਨੋਰੰਜਨ ਲਈ ਜਾਂ ਇੱਕਲੇਪਣ ਨੂੰ ਘਟਾਉਣ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ, ਉਹ ਕੋਰੋਨਵਾਇਰਸ ਮਹਾਂਮਾਰੀ ਦੇ ਦੌਰਾਨ ਬਦਤਰ ਮਾਨਸਿਕ ਸਿਹਤ ਦਾ ਅਨੁਭਵ ਕਰਦੇ ਹਨ। ਦਰਅਸਲ, ਜਦੋਂ ਅਸੀਂ ਸੋਸ਼ਲ ਮੀਡੀਆ 'ਤੇ ਕੁਝ ਦੇਖਦੇ ਹਾਂ, ਜਿਸ ਕਾਰਨ ਅਸੀਂ ਆਪਣੇ ਆਪ 'ਤੇ ਸ਼ੱਕ ਕਰਨ ਲੱਗ ਪੈਂਦੇ ਹਾਂ, ਅਸੀਂ ਅਕਸਰ ਚਿੰਤਾ ਅਤੇ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਾਂ। ਅਸੀਂ ਕਿਸੇ ਸੋਸ਼ਲ ਪਲੇਟਫਾਰਮ 'ਤੇ ਕਿਸੇ ਪੋਸਟ ਨੂੰ ਸਾਂਝਾ ਕਰਦੇ ਹਾਂ ਅਤੇ ਜੇਕਰ ਉਸ 'ਤੇ ਘੱਟ ਲਾਈਕਸ ਹਨ ਜਾਂ ਜੇਕਰ ਕਿਸੇ ਨੇ ਉਸ ਪੋਸਟ ਦੀ ਸਖ਼ਤ ਆਲੋਚਨਾ ਕੀਤੀ ਹੈ, ਤਾਂ ਅਸੀਂ ਇਸ ਤੋਂ ਬਹੁਤ ਪ੍ਰਭਾਵਿਤ ਹੁੰਦੇ ਹਾਂ ਅਤੇ ਚਿੰਤਾ ਕਰਨ ਲੱਗ ਜਾਂਦੇ ਹਾਂ।  ਇਹੀ ਗੱਲਾਂ ਘੰਟਿਆਂ ਬੱਧੀ ਦਿਮਾਗ ਵਿੱਚ ਘੁੰਮਦੀ ਰਹਿੰਦੀਆਂ ਹਨ। 


ਸੋਸ਼ਲ ਮੀਡੀਆ ਨਾਲ ਜੁੜੇ ਰਹਿਣਾ ਚੰਗੀ ਗੱਲ ਹੈ ਪਰ ਇਸ ਦੀ ਜ਼ਿਆਦਾ ਵਰਤੋਂ ਤੁਹਾਡੀ ਮਾਨਸਿਕ ਸਿਹਤ ਲਈ ਠੀਕ ਨਹੀਂ ਹੈ। ਆਓ ਜਾਣਦੇ ਹਾਂ ਸੋਸ਼ਲ ਮੀਡੀਆ ਤੋਂ ਬ੍ਰੇਕ ਲੈਣ ਦੇ ਕੀ ਫਾਇਦੇ ਹਨ?



  1. ਸੋਸ਼ਲ ਮੀਡੀਆ ਤੋਂ ਬ੍ਰੇਕ ਲੈਣ ਦਾ ਪਹਿਲਾ ਫਾਇਦਾ ਇਹ ਹੈ ਕਿ ਤੁਸੀਂ ਆਪਣੀ ਤੁਲਨਾ ਦੂਜਿਆਂ ਨਾਲ ਨਹੀਂ ਕਰੋਗੇ। ਆਪਣੇ ਆਪ ਨੂੰ ਦੂਜਿਆਂ ਤੋਂ ਘੱਟ ਨਹੀਂ ਸਮਝੋਗੇ।

  2. ਤੁਸੀਂ ਉਦਾਸੀ ਅਤੇ ਤਣਾਅ ਤੋਂ ਦੂਰ ਰਹੋਗੇ। ਤੁਹਾਡਾ ਮੂਡ ਚੰਗਾ ਰਹੇਗਾ। ਲਾਭਕਾਰੀ ਕੰਮ ਕਰ ਸਕਣਗੇ।

  3. ਹਰ ਰੋਜ਼ ਲਾਈਮਲਾਈਟ ਵਿੱਚ ਆਉਣ ਲਈ ਤੁਹਾਨੂੰ ਇਹ ਸੋਚਣ ਦੀ ਲੋੜ ਨਹੀਂ ਹੈ ਕਿ "ਕਿਹੜੀ ਪੋਸਟ ਪੋਸਟ ਕਰਨੀ ਹੈ"।

  4. ਅਸਲ ਜ਼ਿੰਦਗੀ ਨਾਲ ਤੁਹਾਡਾ ਸੰਪਰਕ ਬਿਹਤਰ ਹੋਵੇਗਾ।

  5. ਸੋਸ਼ਲ ਮੀਡੀਆ ਤੋਂ ਬਚੇ ਸਮੇਂ ਨੂੰ ਤੁਸੀਂ ਆਪਣੇ ਉਸਾਰੂ ਕੰਮਾਂ ਲਈ ਵਰਤ ਸਕੋਗੇ।