Patiala News: ਪਟਿਆਲਾ ਦੇ ਹਲਕਾ ਸਨੌਰ ਵਿਖੇ ਰਹਿਣ ਵਾਲੇ ਫੌਜੀ ਦੀ ਪਤਨੀ ਆਪਣੇ ਪਤੀ ਨੂੰ ਸ਼ਹੀਦ ਦਾ ਦਰਜਾ ਦਵਾਉਣ ਲਈ ਪਿਛਲੇ ਛੇ ਮਹੀਨਿਆਂ ਤੋਂ ਸਰਕਾਰੇ-ਦਰਬਾਰੇ ਚੱਕਰ ਲਗਾ ਰਹੀ ਹੈ। ਫੌਜੀ ਰੋਹੀ ਰਾਮ ਜੰਮੂ-ਕਸ਼ਮੀਰ ਵਿੱਚ 13000 ਫੁੱਟ ਉਚਾਈ ਤੇ ਆਨ ਡਿਓਟੀ ਦੇਸ਼ ਦੀ ਰਾਖੀ ਕਰਦਿਆਂ ਸ਼ਹੀਦ ਹੋਇਆ ਸੀ। ਰੋਹੀ ਰਾਮ ਨੇ 18 ਸਾਲ ਸੀਆਰਪੀਐਫ ਵਿੱਚ ਦੇਸ਼ ਦੀ ਸੇਵਾ ਕੀਤੀ ਸੀ।


ਫੌਜੀ ਦੀ ਪਤਨੀ ਨੇ ਦੱਸਿਆ ਕਿ ਪਤੀ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਲਈ ਸੀਐਮ ਹਾਊਸ ਜਾ ਕੇ ਦਰਖਾਸਤ ਦਿੱਤੀ ਸੀ। ਇਸ ਤੋਂ ਇਲਾਵਾ ਵਿਧਾਇਕ ਦੇ ਦਫਤਰ ਤੇ ਡੀਸੀ ਦਫਤਰ ਦੇ ਚੱਕਰ ਲਾ ਕੇ ਥੱਕ ਗਏ ਹਨ। ਪੰਜਾਬ ਸਰਕਾਰ ਵੱਲੋਂ ਕੋਈ ਸੁਣਵਾਈ ਨਹੀਂ ਹੋਈ। 


ਸਨੌਰ ਦੀ ਰਹਿਣ ਵਾਲੀ ਸੁਨੀਤਾ ਦੇਵੀ ਨੇ ਦੱਸਿਆ ਕਿ 6 ਮਾਰਚ 2003 ਨੂੰ ਸਾਨੂੰ ਸੀਆਰਪੀਐਫ ਯੂਨਿਟ ਤੋਂ ਫੋਨ ਆਇਆ ਕਿ ਰੋਹੀ ਰਾਮ ਨਹੀਂ ਰਹੇ। ਮੈਨੂੰ ਤਾਂ ਯਕੀਨ ਹੀ ਨਹੀਂ ਆਇਆ। ਸੀਆਰਪੀਐਫ ਜਵਾਨਾਂ ਨੇ ਮੇਰੇ ਪਤੀ ਨੂੰ ਗਾਰਡ ਆਫ  ਓਨਰ ਦਿੱਤਾ ਗਿਆ। ਸਾਡੇ ਹਲਕੇ ਦੇ ਵਿਧਾਇਕ ਜਾਂ ਸਰਕਾਰ ਦੇ ਕਿਸੇ ਵੀ ਅਫਸਰ ਨੇ ਆ ਕੇ ਸਾਡੇ ਨਾਲ ਦੁਖ ਤਕ ਸਾਂਝਾ ਨਹੀਂ ਕੀਤਾ। 



ਉਸ ਨੇ ਕਿਹਾ ਕਿ ਸਾਡੇ ਪਰਿਵਾਰ ਦਾ ਗੁਜਾਰਾ ਸਿਰਫ਼ ਮੇਰੇ ਪਤੀ ਦੇ ਸਿਰ 'ਤੇ ਚਲਦਾ ਸੀ। ਸਾਡੇ ਕੋਲ ਹੋਰ ਕੋਈ ਵੀ ਕਮਾਈ ਦਾ ਸਾਧਨ ਨਹੀਂ ਹੈ। ਉਸ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਗਨੀਵੀਰ ਦੇ ਘਰ ਜਾ ਕੇ ਪਰਿਵਾਰ ਨਾਲ ਦੁਖ ਸਾਂਝਾ ਕੀਤਾ। ਪਰਿਵਾਰ ਨੂੰ ਬਣਦਾ ਹੱਕ ਦਿੱਤਾ। ਸਾਡੀ ਆਵਾਜ਼ ਵੀ ਮੁੱਖ ਮੰਤਰੀ ਨੂੰ ਸੁਣਨੀ ਚਾਹੀਦੀ ਹੈ। 


ਰੋਹੀ ਰਾਮ ਦੀ ਸੱਸ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮੇਰੀ ਬੇਟੇ ਨੂੰ ਵੀ ਬਣਦਾ ਹੱਕ ਮਿਲਣਾ ਚਾਹੀਦਾ ਹੈ। ਸਾਨੂੰ ਪੰਜਾਬ ਸਰਕਾਰ ਤੋਂ ਰੋਹ ਹੈ ਕਿ ਕੋਈ ਲੀਡਰ ਜਾਂ ਕੋਈ ਮੰਤਰੀ ਨਹੀਂ ਆਇਆ। ਸਾਡੀਆਂ ਫਾਈਲਾਂ ਲੈ ਕੇ ਰੱਖ ਲਈਆਂ ਹਨ। ਅਜੇ ਤਕ ਕੋਈ ਕਾਰਵਾਈ ਨਹੀਂ ਹੋਈ। ਅਸੀਂ ਮਾਵਾਂ-ਧੀਆਂ ਨੇ ਬਹੁਤ ਧੱਕੇ ਖਾਧੇ ਹਨ, ਸਾਡੀ ਸੁਣਵਾਈ ਕਿਉਂ ਨਹੀਂ ਹੋ ਰਹੀ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ


ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ